ਮੁੜ ਤੋਂ ਤਬਦੀਲ ਹੋਇਆ ਸਕੂਲਾਂ ਦਾ ਸਮਾਂ, 15 ਜਨਵਰੀ ਤੱਕ ਰਹੇਗਾ ਲਾਗੂ 

The timings of changed schools will remain till January 15

ਦੋ ਦਿਨ ਪਹਿਲਾਂ ਵੀ ਕੀਤਾ ਗਿਆ ਸੀ ਸਮਾਂ ਤਬਦੀਲ, ਹੁਣ 4 ਵਜੇ ਤੋਂ ਪਹਿਲਾਂ ਬੰਦ ਹੋਣਗੇ ਸਕੂਲ

ਚੰਡੀਗੜ(ਅਸ਼ਵਨੀ ਚਾਵਲਾ)। ਪੰਜਾਬ ਦੇ ਸਕੂਲਾਂ ਦੇ ਸਮੇਂ ਨੂੰ ਲੈ ਕੇ ਕਾਫ਼ੀ ਜਿਆਦਾ ਸ਼ੰਸ਼ੋਪੰਜ ‘ਚ ਰਹੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਇੱਕ ਵਾਰ ਫਿਰ  ਸਕੂਲ ਦਾ ਸਮਾਂ ਤਬਦੀਲ ਕਰ ਦਿੱਤਾ ਹੈ, ਜਦੋਂ ਕਿ 2 ਦਿਨ ਪਹਿਲਾਂ ਹੀ ਸਕੂਲ ਦੇ ਸਮੇਂ ਵਿੱਚ ਫੇਰ ਬਦਲ ਕਰਦੇ ਹੋਏ ਸਵੇਰੇ 10 ਵਜੇ ਤੋਂ 4:15 ਤੱਕ ਦਾ ਸਮਾ ਤੈਅ ਕੀਤਾ ਗਿਆ ਸੀ, ਜਿਸ ਨੂੰ ਐਤਵਾਰ ਸਵੇਰੇ ਮੁੜ ਤੋਂ ਤਬਦੀਲ ਕਰਦੇ ਹੋਏ ਬਦਲ ਦਿੱਤਾ ਗਿਆ ਹੈ।
ਐਤਵਾਰ ਨੂੰ ਸਿੱਖਿਆ ਵਿਭਾਗ ਦੇ ਮੰਤਰੀ ਓ.ਪੀ. ਸੋਨੀ ਜਾਰੀ ਕੀਤੇ ਗਏ ਆਦੇਸ਼ਾਂ ਤੋਂ ਬਾਅਦ ਸਿੱਖਿਆ ਵਿਭਾਗ ਨੇ ਬੀਤੇ ਦਿਨੀਂ ਸਕੂਲਾਂ ਦਾ ਸਮਾਂ ਬਦਲਣ ਸਬੰਧੀ ਜਾਰੀ ਹੋਏ ਹੁਕਮਾਂ ਵਿੱਚ ਅੰਸ਼ਕ ਸੋਧ ਕਰਦਿਆਂ ਸਮੂਹ ਪ੍ਰਾਇਮਰੀ ਸਕੂਲਾਂ ਦੇ ਖੁੱਲਣ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 3:00 ਵਜੇ ਤੱਕ ਅਤੇ ਸਮੂਹ ਮਿਡਲ ਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਖੁੱਲਣ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 3:30 ਤੱਕ ਕਰਨ ਦੇ ਹੁਕਮ ਜਾਰੀ ਕੀਤੇ ਹਨ। ਸਿੱਖਿਆ ਮੰਤਰੀ ਓ.ਪੀ. ਸੋਨੀ ਨੇ ਇਸ ਨੂੰ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਹੂਲਤ ਦੇ ਮੱਦੇ-ਨਜ਼ਰ ਕੀਤਾ ਹੋਇਆ ਫੈਸਲਾ ਕਿਹਾ ਗਿਆ ਹੈ, ਜਦੋਂ ਕਿ ਦੋ ਦਿਨ ਪਹਿਲਾਂ ਜਾਰੀ ਹੋਏ ਆਦੇਸ਼ਾਂ ਵਿੱਚ ਵੀ ਇਹੋ ਹੀ ਕਿਹਾ ਗਿਆ ਸੀ।
ਇਥੇ ਹੀ ਇਸ ਸਕੂਲ ਦੇ ਸਮੇਂ ਵਿੱਚ ਤਬਦੀਲੀ ਨੂੰ ਵੀ ਸਮਾਂ ਬੰਦ ਕਰਦੇ ਹੋਏ ਇਹ ਹੁਕਮ 15 ਜਨਵਰੀ ਤੱਕ ਹੀ ਲਾਗੂ ਰਹਿਣਗੇ, ਜਦੋਂ ਕਿ 16 ਜਨਵਰੀ ਤੋਂ ਬਾਅਦ ਮੁੜ ਤੋਂ ਪੁਰਾਣੇ ਸਮੇਂ ਅਨੁਸਾਰ ਸਕੂਲ ਬੰਦ ਅਤੇ ਖੁੱਲਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।