ਅਧਿਆਪਕਾਂ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ ਮੂਹਰੇ ਰੋਸ਼ ਪ੍ਰਦਰਸ਼ਨ ਕਰਨ ਦਾ ਐਲਾਨ

Teachers

ਮੰਗਾਂ ਪੂਰੀਆਂ ਨਾ ਹੋਣ ਤੇ ਸਰਕਾਰ ਨੂੰ ਹਰ ਫਰੰਟ ਤੇ ਘੇਰਾਂਗੇ : ਜਥੇਬੰਦੀ

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਆਦਰਸ਼ ਸਕੂਲ ਮੁਲਾਜ਼ਮ ਯੂਨੀਅਨ ਪੰਜਾਬ (ਪੀਪੀਪੀ ਤਰਜ਼) ਨੇ ਆਪਣੀਆਂ ਚਿਰਾਂ ਤੋਂ ਲਟਕਦੀਆਂ ਹੱਕੀ ਤੇ ਜਾਇਜ਼ ਮੰਗਾਂ ਦੀ ਪੂਰਤੀ ਨੂੰ ਲੈ ਕੇ 1 ਅਕਤੂਬਰ ਦਿਨ ਐਤਵਾਰ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਰਿਹਾਇਸ਼ ਮੂਹਰੇ ਲਾਮਿਸਾਲ ਰੋਸ਼ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਜਿਸ ਵਿੱਚ ਸਮੁੱਚੇ ਪੰਜਾਬ ਦੇ ਆਦਰਸ਼ ਸਕੂਲਾਂ ਦੇ ਕਰਮਚਾਰੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ ਅਤੇ ਆਪਣੀਆਂ ਮੰਗਾਂ ਦੀ ਦੁਹਾਈ ਦੇਣਗੇ। (Teachers)

ਜਥੇਬੰਦੀ ਦੇ ਸੂਬਾ ਪ੍ਰਧਾਨ ਮੱਖਣ ਸਿੰਘ ਬੀਰ, ਜਨਰਲ ਸਕੱਤਰ ਸੁਖਬੀਰ ਸਿੰਘ ਪਾਤੜਾਂ, ਸਕੱਤਰ ਜਨਰਲ ਸੁਖਦੀਪ ਕੌਰ ਸਰਾਂ, ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਗਲੋਟੀ , ਮੀਡੀਆ ਇੰਚਾਰਜ ਸਲੀਮ ਮੁਹੰਮਦ, ਪ੍ਰਚਾਰਕ ਸਕੱਤਰ ਅਮਨਦੀਪ ਸ਼ਾਸਤਰੀ, ਮੀਤ ਪ੍ਰਧਾਨ ਵਿਸ਼ਾਲ ਭਠੇਜਾ, ਸੂਬਾ ਕਮੇਟੀ ਮੈਂਬਰ ਮੈਡਮ ਮੀਨੂੰ, ਓਮਾ ਮਾਧਵੀ, ਪਰਮਿੰਦਰ ਕੌਰ ਨੇ ਭਾਵੁਕਤਾ ਨਾਲ ਕਿਹਾ ਹੈ ਕਿ ਯੂਨੀਅਨ ਦੀਆਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਬਹੁਤ ਵਾਰ ਮੀਟਿੰਗਾਂ ਹੋ ਚੁਕੀਆਂ ਹਨ।

ਪਰ ਹਾਂ ਪੱਖੀ ਹੁੰਗਾਰਾ ਮਿਲਣ ਦੇ ਬਾਵਜੂਦ ਵੀ ਨੌਕਰੀਆਂ ਕੱਚੀਆਂ ਹਨ, ਤਨਖਾਹਾਂ ਵੀ ਲੰਮੇ ਸਮੇਂ ਤੋਂ ਨਿਗੂਣੀਆਂ ਚੱਲ ਰਹੀਆਂ ਹਨ, ਇਹ ਅਤਿ ਘੱਟ ਤਨਖਾਹਾਂ ਵੀ ਸਮੇਂ ਸਿਰ ਨਹੀਂ ਮਿਲ ਰਹੀਆਂ ਹਨ। ਬਲਕਿ ਕਈ ਕਈ ਮਹੀਨਿਆਂ ਬਾਅਦ ਕੇਵਲ ਇੱਕ ਮਹੀਨੇ ਦੀ ਹੀ ਜਾਰੀ ਹੁੰਦੀ ਹੈ। ਮੁਲਾਜ਼ਮਾਂ ਦੀਆਂ ਬਦਲੀਆਂ ਕਰਨ ਦਾ ਪ੍ਰਬੰਧ ਵੀ ਨਹੀਂ ਹੋ ਸਕਿਆ ਹੈ। ਜਦਕਿ ਹਕੂਮਤ ਵੱਲੋਂ ਲਗਾਤਾਰ ਲਾਰੇ ਤੇ ਲਾਰਾ ਲਾ ਡੰਗ ਟਪਾਈ ਕੀਤੀ ਜਾ ਰਹੀ ਹੈ। ਆਗੂਆਂ ਨੇ ਕਿਹਾ ਹੈ ਕਿ ਜੇਕਰ ਉਕਤ ਮੰਗਾਂ ਪੂਰੀਆਂ ਕਰਨ ਤੇ ਸਰਕਾਰ ਨੇ ਹੋਰ ਟਾਲ ਮਟੋਲ ਦੀ ਨੀਤੀ ਅਪਣਾਈ ਤਾਂ ਜਥੇਬੰਦੀ ਆਗਾਮੀ ਆਮ ਚੋਣਾਂ ਦੌਰਾਨ ਸਰਕਾਰ ਨੂੰ ਹਰ ਫਰੰਟ ਤੇ ਘੇਰੇਗੀ।

ਇਹ ਵੀ ਪੜ੍ਹੋ : ਬਠਿੰਡਾ ‘ਚ ਵਰ੍ਹਿਆ ਮੀਂਹ, ਜਾਣੋ ਆਉਣ ਵਾਲੇ ਦਿਨਾਂ ਦਾ ਮੌਸਮ

ਉਨ੍ਹਾਂ ਕਿਹਾ ਕਿ ਅੱਜ ਆਦਰਸ਼ ਸਕੂਲਾਂ ਦੇ ਮੁਲਾਜ਼ਮਾਂ ਦੀ ਹਾਲਤ ਅਤਿ ਤਰਸਯੋਗ ਬਣੀ ਹੋਈ ਹੈ।ਜਿਸਦਾ ਸਾਰਥਕ ਹੱਲ ਕਰਨਾ ਅਤਿ ਜ਼ਰੂਰੀ ਹੈ। ਸੂਬਾ ਕਮੇਟੀ ਮੈਂਬਰ ਗੁਰਚਰਨ ਸਿੰਘ ਹਰਦਾਸਾ, ਜਗਤਾਰ ਸਿੰਘ ਗੰਢੂਆਂ, ਮਨਪ੍ਰੀਤ ਸਿੰਘ, ਸੁਖਪਾਲ ਸਿੰਘ, ਹਰਬੰਤ ਸਿੰਘ, ਕੁਲਵੀਰ ਜਖੇਪਲ , ਹਰਵਿੰਦਰ ਸਿੰਘ, ਗੁਰਜੀਤ ਸਿੰਘ, ਮੈਡਮ ਹਰਦੀਪ ਸ਼ਰਮਾ,ਰਛਪਾਲ ਸਿੰਘ, ਗੁਰਵੰਤ ਕੌਰ, ਸੰਜੀਵ ਕੁਮਾਰ, ਗਗਨਦੀਪ ਮਹਾਜਨ, ਸੁਰਿੰਦਰ ਸਿੰਘ, ਵੀਰਪਾਲ ਕੌਰ ਆਦਿ ਕਰਮਚਾਰੀਆਂ ਦੇ ਨਾਂ ਸ਼ਾਮਲ ਹਨ।