ਜੀਰਕਪੁਰ ’ਚ ਗੈਂਗਸਟਰਾਂ ਤੇ ਪੁਲਿਸ ਵਿਚਕਾਰ ਗੋਲੀਬਾਰੀ, ਇੱਕ ਨੂੰ ਪੈਰ ‘ਚ ਲਗੀ ਗੋਲੀ, ਡੀਐਸਪੀ ਵੀ ਹੋਇਆ ਫੱਟੜ (Jirakpur Encounter)
ਬਠਿੰਡਾ ਵਿਖੇ ਵਪਾਰੀ ਦਾ ਕਤਲ ਕਰਨ ਤੋਂ ਬਾਅਦ ਜੀਰਕਪੂਰ ’ਚ ਲੁਕੇ ਹੋਏ ਸਨ ਗੈਂਗਸਟਰ
(ਅਸ਼ਵਨੀ ਚਾਵਲਾ) ਚੰਡੀਗੜ। ਬਠਿੰਡਾ ਵਿਖੇ ਚਿੱਟੇ ਦਿਨ ਵਪਾਰੀ ਦਾ ਕਤਲ ਕਰਨ ਤੋਂ ਬਾਅਦ ਜੀਰਕਪੁਰ ਦੇ ਇੱਕ ਪ੍ਰਾਈਵੇਟ ਹੋਟਲ ਵਿੱਚ ਲੁਕੇ ਬੈਠੇ ਗੈਂਗਸਟਰਾਂ ਅਤੇ ਪੁਲਿਸ ਵਿਚਕਾਰ ਜੰਮ ਕੇ ਗੋਲੀਬਾਰੀ ਹੋਈ ਹੈ। ਗੈਂਗਸਟਰਾਂ ਨੂੰ ਫੜਨ ਲਈ ਪੁੱਜੀ ਪੁਲਿਸ ’ਤੇ ਗੈਂਗਸਟਰਾਂ ਵੱਲੋਂ ਗੋਲੀ ਚਲਾਈ ਗਈ ਤਾਂ ਜਵਾਬੀ ਰੂਪ ਵਿੱਚ ਪੁਲਿਸ ਵੱਲੋਂ ਵੀ ਗੋਲੀਬਾਰੀ ਕੀਤੀ ਗਈ। ਇਸ ਦੌਰਾਨ ਇੱਕ ਗੈਂਗਸਟਰ ਦੇ ਪੈਰ ਵਿੱਚ ਗੋਲੀ ਲੱਗੀ ਹੈ ਅਤੇ ਮੌਕੇ ’ਤੇ ਪੁਲਿਸ ਪਾਰਟੀ ਨੂੰ ਲੀਡ ਕਰ ਰਹੇ ਡੀਐਸਪੀ ਦੇ ਫੱਟੜ ਹੋਣ ਦੀ ਵੀ ਸੂਚਨਾ ਮਿਲ ਰਹੀ ਹੈ। (Jirakpur Encounter)
3 ਗੈਂਗਸਟਰਾਂ ਨੂੰ ਪੁਲਿਸ ਵੱਲੋਂ ਕਾਬੂ ਕਰਦੇ ਹੋਏ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਇਸ ਦੌਰਾਨ ਗੈਂਗਸਟਰ ਲਵਪ੍ਰੀਤ ਸਿੰਘ ਦੀ ਲੱਤ ਵਿੱਚ ਗੋਲੀ ਲੱਗਣ ਤੋਂ ਬਾਅਦ ਉਸ ਨੂੰ ਮੁਹਾਲੀ ਦੇ ਫੇਜ 6 ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਜਦੋਂ ਕਿ ਡੀਐਸਪੀ ਪਵਨ ਕੁਮਾਰ ਦਾ ਵੀ ਇਲਾਜ ਚਲ ਰਿਹਾ ਹੈ ਅਤੇ ਉਨਾਂ ਨੂੰ ਜਿਆਦਾ ਸੱਟਾਂ ਨਹੀਂ ਲੱਗੀਆਂ ਹਨ। (Jirakpur Encounter)
ਪੁਲਿਸ ਵਲੋਂ ਪ੍ਰਾਈਵੇਟ ਹੋਟਲ ਨੂੰ ਘੇਰਾ ਪਾ ਕੇ ਕੀਤਾ ਕਾਬੂ, ਦੋਹੇ ਪਾਸੇ ਤੋਂ ਹੋਈ ਗੋਲੀਬਾਰੀ
ਜਾਣਕਾਰੀ ਅਨੁਸਾਰ ਸ਼ਨੀਵਾਰ ਨੂੰ ਬਠਿੰਡਾ ਦੇ ਵਪਾਰੀ ਹਰਜਿੰਦਰ ਸਿੰਘ ਜੌਹਲ ਦਾ ਕਤਲ ਕਰਨ ਤੋਂ ਬਾਅਦ ਤਿੰਨ ਗੈਂਗਸਟਰ ਬਠਿੰਡਾ ਤੋਂ ਫਰਾਰ ਦਿੰਦੇ ਹੋਏ ਜੀਰਕਪੁਰ ਦੇ ਇੱਕ ਪ੍ਰਾਈਵੇਟ ਹੋਟਲ ਵਿੱਚ ਆ ਕੇ ਲੁੱਕ ਗਏ ਸਨ। ਇਸ ਬਾਰੇ ਮੁਹਾਲੀ ਦੇ ਸਟੇਟ ਸਪੈਸ਼ਲ ਅਪਰੇਸ਼ਨ ਸੈਲ ਨੂੰ ਖੁਫਿਆ ਜਾਣਕਾਰੀ ਮਿਲਣ ਤੋਂ ਬਾਅਦ ਇਨਾਂ ਗੈਂਗਸਟਰਾਂ ਨੂੰ ਗਿ੍ਰਫ਼ਤਾਰ ਕਰਨ ਲਈ ਅਪਰੇਸ਼ਨ ਤਿਆਰ ਕੀਤਾ ਗਿਆ। ਇਸ ਗਿ੍ਰਫ਼ਤਾਰੀ ਅਪਰੇਸ਼ਨ ਦੇ ਤਹਿਤ ਹੀ ਜੀਰਕਪੁਰ ਦੇ ਪ੍ਰਾਈਵੇਟ ਹੋਟਲ ਨੂੰ ਪਹਿਲਾਂ ਚਾਰੇ ਪਾਸੇ ਤੋਂ ਘੇਰ ਲਿਆ ਗਿਆ ਅਤੇ ਤਿੰਨੇ ਗੈਂਗਸਟਰਾਂ ਨੂੰ ਸਰੰਡਰ ਕਰਨ ਲਈ ਕਿਹਾ ਗਿਆ ਪਰ ਗੈਂਗਸਟਰਾਂ ਵਲੋਂ ਪੁਲਿਸ ਅੱਗੇ ਸਰੰਡਰ ਕਰਨ ਦੀ ਥਾਂ ‘ਤੇ ਫਾਈਰਿੰਗ ਕਰਨੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੂੰ ਵੀ ਜੁਆਬੀ ਕਾਰਵਾਈ ਵਿੱਚ ਫਾਈਰਿੰਗ ਕਰਨੀ ਪਈ। Jirakpur Encounter
ਇਹ ਵੀ ਪਡ਼੍ਹੋ: LPG Price: ਗੈਸ ਸਿਲੰਡਰ ਹੋਇਆ ਮਹਿੰਗਾ, ਜਾਣੋ ਕਿੰਨੀ ਹੋਈ ਕੀਮਤ
ਜੀਰਕਪੁਰ ਵਿਖੇ ਦੋਹੇ ਪਾਸੇ ਤੋਂ ਫਾਈਰਿੰਗ ਹੋਣ ਕਰਕੇ ਕਾਫ਼ੀ ਜਿਆਦਾ ਭਗਦੜ ਦਾ ਮਾਹੌਲ ਪੈਦਾ ਹੋ ਗਿਆ ਤਾਂ ਪੁਲਿਸ ਵਲੋਂ ਹੋਟਲ ਦੇ ਚਾਰੇ ਪਾਸੇ ਤੋਂ ਆਮ ਲੋਕਾਂ ਨੂੰ ਦੂਰ ਕਰ ਦਿੱਤਾ ਤਾਂ ਕਿ ਕਿਸੇ ਦਾ ਕੋਈ ਵੀ ਜਾਨੀ ਨੁਕਸਾਨ ਨਾ ਹੋਵੇ। ਇਸ ਅਪਰੇਸ਼ਨ ਤੋਂ ਬਾਅਦ ਐਸ.ਪੀ. ਦਿਹਾਤੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਵਿਦੇਸ਼ ਬੈਠੇ ਅਰਸ਼ ਡੱਲਾ ਦੇ ਨਾਲ ਜੁੜੇ ਹੋਏ 3 ਗੈਂਗਸਟਰ, ਲਵਪ੍ਰੀਤ, ਕਮਲਜੀਤ ਅਤੇ ਪਰਮਜੀਤ ਵਲੋਂ ਬਠਿੰਡਾ ਵਿਖੇ ਕਤਲ ਕੀਤਾ ਗਿਆ ਸੀ ਅਤੇ ਇਨਾਂ ਬਾਰੇ ਗੁਪਤ ਜਾਣਕਾਰੀ ਮਿਲੀ ਸੀ। ਇਹ ਤਿੰਨੋਂ ਹੀ ਮਾਨਸਾ ਜ਼ਿਲੇ ਦੇ ਰਹਿਣ ਵਾਲੇ ਹਨ ਅਤੇ ਇਨਾਂ ਨੂੰ ਗਿ੍ਰਫ਼ਤਾਰ ਕਰਨ ਲਈ ਹੀ ਪੁਲਿਸ ਵਲੋਂ ਇਹ ਅਪਰੇਸ਼ਨ ਕੀਤਾ ਗਿਆ ਸੀ। ਇਨਾਂ ਨੂੰ ਗਿ੍ਰਫ਼ਤਾਰ ਕਰਨ ਤੋਂ ਬਾਅਦ ਇਨਾਂ ਤੋਂ 32 ਅਤੇ 30 ਬੋਰ ਦੇ 2 ਹਥਿਆਰ ਵੀ ਬਰਾਮਦ ਕੀਤੇ ਗਏ ਹਨ।
ਇਥੇ ਹੀ ਦੱਸਿਆ ਜਾ ਰਿਹਾ ਹੈ ਕਿ ਸ਼ਨਿੱਚਰਵਾਰ ਨੂੰ ਬਠਿੰਡਾ ਵਿਖੇ ਹੋਏ ਇਸ ਕਤਲ ਦੀ ਜਿੰਮੇਵਾਰੀ ਅਰਸ਼ ਡੱਲਾ ਵੱਲੋਂ ਹੀ ਆਪਣੇ ਸੋਸ਼ਲ ਮੀਡੀਆ ਅਕਾਉਂਟ ਰਾਹੀਂ ਪੋਸਟ ਪਾ ਕੇ ਲਈ ਗਈ ਸੀ। ਜਿਸ ਤੋਂ ਬਾਅਦ ਬਠਿੰਡਾ ਪੁਲਿਸ ਸਣੇ ਪੰਜਾਬ ਪੁਲਿਸ ਇਸ ਗੈਂਗਸਟਰ ਨਾਲ ਜੁੜੇ ਗੈਂਗਸਟਰ ਅਤੇ ਗੁਰਗੇ ’ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਗਈ ਸੀ, ਜਿਸ ਤੋਂ ਬਾਅਦ ਇਨਾਂ ਤਿੰਨੇ ਗੈਂਗਸਟਰਾਂ ਬਾਰੇ ਪੁਖ਼ਤਾ ਜਾਣਕਾਰੀ ਮਿਲਣ ਤੋਂ ਬਾਅਦ ਮੁਹਾਲੀ ਪੁਲਿਸ ਨੇ ਕਾਰਵਾਈ ਕੀਤੀ ਹੈ।