ਕਰਵਾ ਚੌਥ : ਵਰਤ ਖੋਲ੍ਹਦੇ ਸਮੇਂ ਕਰ ਲਈ ਇਹ ਗਲਤੀ ਤਾਂ ਹੋ ਸਕਦੈ ਸਿਹਤ ਨੂੰ ਨੁਕਸਾਨ !

Karwa Chauth 2023

ਭਲਕੇ ਕਰਵਾ ਚੌਥ ਦਾ ਵਰਤ ਹੈ ਅਤੇ ਇਸ ਮੌਕੇ ’ਤੇ ਹਰ ਵਿਆਹੁਤਾ ਔਰਤ ਨਿਰਜ਼ਲਾ ਵਰਤ ਰੱਖਦੀ ਹੈ, ਅਜਿਹੇ ’ਚ ਉਹ ਸਾਰਾ ਦਿਨ ਭੁੱਖੀ-ਪਿਆਸੀ ਰਹਿੰਦੀ ਹੈ ਅਤੇ ਭੁੱਖੀਆਂ-ਪਿਆਸੀਆਂ ਰਹਿਣ ਤੋਂ ਬਾਅਦ ਸ਼ਾਮ ਨੂੰ ਜਦੋਂ ਔਰਤਾਂ ਆਪਣਾ ਵਰਤ ਖੋਲ੍ਹਣ ਲਈ ਕੁਝ ਖਾਂਦੀਆਂ ਹਨ। ਫਿਰ ਅਚਾਨਕ ਕੁਝ ਖਾਣ ’ਤੇ ਉਨ੍ਹਾਂ ਦੀ ਸਿਹਤ ਵਿਗੜ ਜਾਂਦੀ ਹੈ।

ਜਿਸ ਤੋਂ ਬਾਅਦ ਉਨ੍ਹਾਂ ਦਾ ਮਨ ਉਦਾਸ ਹੋ ਜਾਂਦਾ ਹੈ, ਇਸ ਗੱਲ ਨੂੰ ਧਿਆਨ ’ਚ ਰੱਖਦੇ ਹੋਏ ਹਰ ਔਰਤ ਨੂੰ ਅਕਸਰ ਇਹ ਸਵਾਲ ਹੁੰਦਾ ਹੈ ਕਿ ਕਰਵਾ ਚੌਥ ਦਾ ਵਰਤ ਕਿਵੇਂ ਖੋਲ੍ਹਣਾ ਚਾਹੀਦਾ ਹੈ ਅਤੇ ਕਿਹੜੀਆਂ ਚੀਜਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਕਿਉਂਕਿ ਕਈ ਵਾਰ ਅਜਿਹਾ ਹੁੰਦਾ ਹੈ ਕਿ ਕਰਵਾ ਚੌਥ ਦੇ ਵਰਤ ਦੌਰਾਨ ਤੁਸੀਂ ਕੁਝ ਅਜਿਹਾ ਖਾਂਦੇ ਹੋ ਜਿਸ ਨਾਲ ਤੁਹਾਡੀ ਸਿਹਤ ਖਰਾਬ ਹੋ ਜਾਂਦੀ ਹੈ। ਇਸ ਲਈ, ਅਸੀਂ ਤੁਹਾਨੂੰ ਕੁਝ ਟਿਪਸ ਦੱਸਦੇ ਹਾਂ ਜਿਨ੍ਹਾਂ ਨੂੰ ਵਰਤਦੇ ਸਮੇਂ ਹਮੇਸ਼ਾ ਧਿਆਨ ’ਚ ਰੱਖਣਾ ਚਾਹੀਦਾ ਹੈ। (Karwa Chauth 2023)

ਸਿਹਤਮੰਦ ਤਰੀਕੇ ਨਾਲ ਕਰੋ ਵਰਤ ਦੀ ਸ਼ੁਰੂਆਤ | Karwa Chauth 2023

ਸਭ ਤੋਂ ਪਹਿਲਾਂ ਕਰਵਾ ਚੌਥ ਦੇ ਵਰਤ ਦੀ ਸ਼ੁਰੂਆਤ ਸਿਹਤਮੰਦ ਤਰੀਕੇ ਨਾਲ ਕਰੋ, ਸਰਗੀ ਦੌਰਾਨ ਤੁਹਾਨੂੰ ਸੁੱਕੇ ਮੇਵੇ, ਦੁੱਧ ਨਾਲ ਬਣਿਆਂ ਚੀਜ਼ਾਂ, ਤਾਜ਼ਾ ਫਲ, ਨਾਰੀਅਲ ਪਾਣੀ, ਅਜਿਹੀਆਂ ਚੀਜਾਂ ਦੀ ਵਰਤੋਂ ਕਰੋ, ਜੋ ਤੁਹਾਨੂੰ ਦਿਨ ਭਰ ਊਰਜਾਵਾਨ ਬਣਾ ਕੇ ਰੱਖਣ ਦੇ ਨਾਲ-ਨਾਲ ਡੀਹਾਈਡ੍ਰੇਸ਼ਨ ਨੂੰ ਵੀ ਰੋਕਦੇ ਹਨ। (Karwa Chauth 2023)

ਕਰਵਾ ਚੌਥ ਦਾ ਵਰਤ ਖੋਲ੍ਹਣ ਸਮੇਂ ਰੱਖੋ ਇਨ੍ਹਾਂ ਚੀਜ਼ਾਂ ਦਾ ਧਿਆਨ | Karwa Chauth 2023

  • ਕਰਵਾ ਚੌਥ ਦਾ ਨਿਰਜਲਾ ਵਰਤ ਰੱਖਣ ਤੋਂ ਬਾਅਦ ਜਦੋਂ ਤੁਸੀਂ ਸ਼ਾਮ ਨੂੰ ਆਪਣਾ ਵਰਤ ਖੋਲ੍ਹਦੇ ਹੋ ਤਾਂ ਸਭ ਤੋਂ ਪਹਿਲਾਂ ਥੋੜ੍ਹਾ-ਥੋੜ੍ਹਾ ਕਰਕੇ ਪਾਣੀ ਪੀਓ, ਇੱਕਦਮ ਤੋਂ ਪਾਣੀ ਪੀਣ ਨਾਲ ਖਾਲੀ ਪੇਟ ਤੁਰੰਤ ਪਾਣੀ ਨਾਲ ਭਰ ਜਾਂਦਾ ਹੈ ਅਤੇ ਉਲਟੀਆਂ ਆਉਣ ਦੀ ਸੰਭਾਵਨਾ ਰਹਿੰਦੀ ਹੈ। ਇਸ ਲਈ ਵਰਤ ਖੋਲ੍ਹਣ ਸਮੇਂ ਇਸ ਗੱਲ ਦਾ ਧਿਆਨ ਜ਼ਰੂਰ ਰੱਖੋ।
  • ਕਰਵਾ ਚੌਥ ਦਾ ਵਰਤ ਖੋਲ੍ਹਣ ਸਮੇਂ ਤੁਸੀਂ ਨਿੰਬੂ ਪਾਣੀ, ਫਲਾਂ ਦਾ ਰਸ, ਨਾਰੀਅਲ ਪਾਣੀ, ਮੱਖਣ ਜਾਂ ਲੱਸੀ ਵੀ ਲੈ ਸਕਦੇ ਹੋ। ਇਹ ਤੁਹਾਨੂੰ ਹਾਈਡ੍ਰੇਸ਼ਨ ਪ੍ਰਦਾਨ ਕਰਨ ਦਾ ਕੰਮ ਕਰਦਾ ਹੈ ਅਤੇ ਦਿਨ ਭਰ ਦੀ ਥਕਾਵਟ ਨੂੰ ਵੀ ਦੂਰ ਕਰਦਾ ਹੈ।
  • ਕਰਵਾ ਚੌਥ ਦਾ ਵਰਤ ਖੋਲ੍ਹਣ ਸਮੇਂ ਇਸ ਗੱਲ ਦਾ ਖਾਸ ਖਿਆਲ ਰੱਖੋ ਕਿ ਵਰਤ ਖੋਲ੍ਹਣ ਤੋਂ ਤੁਰੰਤ ਬਾਅਦ ਤੁਸੀਂ ਚਾਹ ਜਾਂ ਕੌਫੀ ਦੀ ਵਰਤੋਂ ਬਿਲਕੁਲ ਵੀ ਨਾ ਕਰੋ, ਕਿਉਂਕਿ ਇਹ ਖਾਲੀ ਪੇਟ ’ਚ ਐਸਿਡ ਨੂੰ ਦਰਸ਼ਾਉਂਦਾ ਹੈ ਅਤੇ ਇਸ ਨਾਲ ਐਸੀਡਿਟੀ ਅਤੇ ਪੇਟ ’ਚ ਕੜਵੱਲ ਵਰਗੀਆਂ ਕਈ ਸਮੱਸਿਆਵਾਂ ਹੋ ਜਾਂਦੀਆਂ ਹਨ।

Also Read : ਦੇਸ਼ ਦੇ ਇਸ ਹਿੱਸੇ ’ਚ ਇੰਟਰਨੈੱਟ ਸੇਵਾਵਾਂ ਬੰਦ, ਲੱਗਿਆ ਕਰਫਿਊ

  • ਅਕਸਰ ਤੁਸੀਂ ਕਰਵਾ ਚੌਥ ਦਾ ਵਰਤ ਖੋਲ੍ਹਣ ਤੋਂ ਬਾਅਦ, ਮਿਠਾਈ ਜਾਂ ਖੀਰ ਖਾਣਾ ਪਸੰਦ ਕਰਦੇ ਹੋ ਜੋ ਤੁਹਾਡੀ ਸਿਹਤ ਲਈ ਠੀਕ ਨਹੀਂ ਹੈ, ਇਸ ਲਈ ਇਨ੍ਹਾਂ ਦੀ ਜਗ੍ਹਾ ਪਹਿਲਾਂ ਖੰਜੂਰ, ਅੰਜੀਰ ਜਾਂ ਬਦਾਮ ਦੀ ਵਰਤੋਂ ਕਰੋ, ਅਤੇ ਜਦੋਂ ਤੁਹਾਡਾ ਪੇਟ ਥੋੜ੍ਹਾ ਭਰ ਜਾਵੇ, ਤਾਂ ਤੁਸੀਂ ਮਿਠਾਈਆਂ ਦੀ ਵਰਤੋਂ ਕਰ ਸਕਦੇ ਹੋ।
  • ਕਰਵਾ ਚੌਥ ਦੇ ਵਰਤ ਨੂੰ ਖੋਲ੍ਹਣ ਤੋਂ ਤੁਰੰਤ ਬਾਅਦ, ਤੁਹਾਨੂੰ ਭਾਰੀ ਭੋਜਨ ਲੈਣ ਤੋਂ ਬਚਣਾ ਚਾਹੀਦਾ ਹੈ, ਅਕਸਰ ਵੇਖਿਆ ਜਾਂਦਾ ਹੈ ਕਿ ਕੁਝ ਔਰਤਾਂ ਹੋਟਲਾਂ ’ਚ ਜਾ ਕੇ ਭਾਰੀ ਖੁਰਾਕ ਲੈਂਦੀਆਂ ਹਨ, ਜਿਸ ਨਾਲ ਅਗਲੇ ਦਿਨ ਤੁਹਾਡੇ ਪੇਟ ’ਚ ਦਰਦ ਅਤੇ ਭਾਰੀਪਨ ਹੋ ਸਕਦਾ ਹੈ। ਕਰਵਾ ਚੌਥ ਦਾ ਵਰਤ ਖੋਲ੍ਹਣ ਤੋਂ ਬਾਅਦ ਤੁਸੀਂ ਇਡਲੀ, ਮੂੰਗ ਦਾ ਚੀਲਾ, ਖਿਚੜੀ, ਸਬਜੀਆਂ ਦਾ ਸੂਪ ਵਰਗੀਆਂ ਚੀਜਾਂ ਖਾ ਸਕਦੇ ਹੋ।