ਸੈਂਸੈਕਸ ਕਰੀਬ 400 ਅੰਕ ਵਧਿਆ

ਸੈਂਸੈਕਸ ਕਰੀਬ 400 ਅੰਕ ਵਧਿਆ

ਮੁੰਬਈ। ਕੋਵਿਡ 19 ਟੀਕਾਕਰਣ ਦੀ ਵਧ ਰਹੀ ਰਫਤਾਰ ਅਤੇ ਕੰਪਨੀਆਂ ਦੇ ਚੰਗੇ ਤਿਮਾਹੀ ਨਤੀਜੇ ਦੀ ਉਮੀਦ ਕਾਰਨ ਸੋਮਵਾਰ ਨੂੰ ਘਰੇਲੂ ਸਟਾਕ ਬਾਜ਼ਾਰਾਂ ਵਿਚ ਜ਼ਬਰਦਸਤ ਰੈਲੀ ਹੋਈ ਅਤੇ ਦੁਪਹਿਰ ਤੱਕ ਸੈਂਸੈਕਸ 400 ਅੰਕ ਅਤੇ ਨਿਫਟੀ ਦੇ ਲਗਭਗ 100 ਅੰਕਾਂ ਦੀ ਉਛਲ ਆਇਆ। ਬੀ ਐਸ ਸੀ ਦਾ 30 ਸ਼ੇਅਰਾਂ ਵਾਲਾ ਸੰਵੇਦਨਸ਼ੀਲ ਇੰਡੈਕਸ ਸੈਂਸੈਕਸ 198.22 ਅੰਕਾਂ ਦੀ ਤੇਜ਼ੀ ਨਾਲ 52,682.89 ਅੰਕ ਤੇ ਖੁੱਲਿ੍ਹਆ ਅਤੇ ਦੁਪਹਿਰ ਤੱਕ 52,871.29 ਅੰਕ ਤੇ ਪਹੁੰਚ ਗਿਆ। ਪਿਛਲੇ ਕਾਰੋਬਾਰੀ ਦਿਨ ਇਹ 52,484.67 ਅੰਕ ਤੇ ਬੰਦ ਹੋਇਆ ਸੀ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 71.20 ਅੰਕ ਚੜ੍ਹ ਕੇ 15,793.40 ਅੰਕ ਤੇ ਬੰਦ ਹੋਇਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।