ਸਾਧ-ਸੰਗਤ ਨੂੰ ਮਾਨਵਤਾ ਭਲਾਈ ਕਾਰਜਾਂ ਨੂੰ ਮੋਹਰੀ ਹੋ ਕੇ ਕਰਨ ਲਈ ਕੀਤਾ ਪ੍ਰੇਰਿਤ

Welfare-Work

ਪੰਛੀ ਬੇਜ਼ਬਾਨਾ ਦੀ ਪਿਆਸ ਬੁਝਾਉਣ ਲਈ ਪਾਣੀ ਦਾ ਪ੍ਰਬੰਧ ਵੀ ਜ਼ਰੂਰ ਕਰੋ : ਗੁਰਜੰਟ ਇੰਸਾਂ | Welfare work

ਭਾਦਸੋਂ (ਸੁਸ਼ੀਲ ਕੁਮਾਰ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦੇ ਹੋਏ ਬਲਾਕ ਭਾਦਸੋਂ ਦੀ ਨਾਮ ਚਰਚਾ ਪਿੰਡ ਡਕੌਂਦਾ ਵਿਖੇ ਬੜੀ ਧੂਮ-ਧਾਮ ਨਾਲ ਕੀਤੀ ਗਈ। ਨਾਮ ਚਰਚਾ ਦੀ ਕਾਰਵਾਈ ਬਲਾਕ ਪ੍ਰੇਮੀ ਸੇਵਕ ਦੀਪਕ ਇੰਸਾਂ ਨੇ ਬੇਨਤੀ ਦਾ ਸ਼ਬਦ ਬੋਲ ਕੇ ਸ਼ੁਰੂ ਕੀਤੀ। (Welfare work)

Welfare-Work

ਕਵੀਰਾਜਾਂ ਵੱਲੋਂ ਪਵਿੱਤਰ ਗ੍ਰੰਥਾਂ ਵਿਚੋਂ ਸ਼ਬਦਬਾਣੀ ਕੀਤੀ ਗਈ ਅਤੇ ਉਸ ਤੋਂ ਬਾਅਦ ਗੁਰਜੀਤ ਇੰਸਾਂ ਸਾਹੀਵਾਲ ਨੇ ਪਵਿੱਤਰ ਗ੍ਰੰਥ ਵਿੱਚੋਂ ਅਨਮੋਲ ਬਚਨ ਪੜ੍ਹ ਕੇ ਸੁਣਾਏ ਗਏ। ਇਸ ਮੌਕੇ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਸਾਧ-ਸੰਗਤ ਲਈ ਠੰਢੇ ਜਲ ਦੀ ਛਬੀਲ ਵੀ ਲਾਈ ਗਈ, ਨਾਮ ਚਰਚਾ ਵਿੱਚ ਸਾਧ-ਸੰਗਤ ਦਾ ਜਜਬਾ ਤੇ ਭਾਰੀ ਇਕੱਠ ਦੇਖਣ ਨੂੰ ਮਿਲਿਆ। ਨਾਮ ਚਰਚਾ ਦੌਰਾਨ 15 ਮੈਂਬਰ ਗੁਰਜੰਟ ਸਿੰਘ ਇੰਸਾਂ ਨੇ ਸਾਧ-ਸੰਗਤ ਨੂੰ ਮਾਨਵਤਾ ਭਲਾਈ ਕਾਰਜਾਂ ਨੂੰ ਮੋਹਰੀ ਹੋ ਕੇ ਕਰਨ ਲਈ ਪ੍ਰੇਰਿਤ ਕੀਤਾ।

Welfare-Work

ਇਸ ਮੌਕੇ ਉਨ੍ਹਾਂ ਸੱਚ ਕਹੂੰ ਅਖ਼ਬਾਰ ਤੇ ਸੱਚੀ ਸਿਕਸ਼ਾ ਨੂੰ ਘਰ ਘਰ ਲਗਵਾਉਣ ਲਈ ਵੀ ਸਾਧ-ਸੰਗਤ ਨੂੰ ਬੇਨਤੀ ਕੀਤੀ ਅਤੇ ਗਰਮੀ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ। ਇਸ ਲਈ ਪੰਛੀ ਬੇਜ਼ਬਾਨਾਂ ਦੀ ਪਿਆਸ ਬੁਝਾਉਣ ਲਈ ਪਾਣੀ ਦਾ ਪ੍ਰਬੰਧ ਵੀ ਜ਼ਰੂਰ ਕਰੋ। ਨਾਮ ਚਰਚਾ ਦੌਰਾਨ ਬਲਾਕ ਪ੍ਰੇਮੀ ਸੇਵਕ ਸਮੂਹ ਪਿੰਡਾਂ ਦੇ 15 ਮੈਂਬਰ, ਸ਼ਾਹ ਸਤਿਨਾਮ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰ, ਸਮੂਹ ਪਿੰਡਾਂ ਦੇ ਪ੍ਰੇਮੀ ਸੇਵਕ ’ਤੇ ਵੀ ਸਾਧ-ਸੰਗਤ ਹਾਜ਼ਰ ਸੀ।

Welfare-Work

LEAVE A REPLY

Please enter your comment!
Please enter your name here