Amritsar DCP Office Firing: ਡੀਸੀਪੀ ਦਫ਼ਤਰ ਦੀ ਅਸਲਾ ਬ੍ਰਾਂਚ ਵਿੱਚ ਫਾਇਰਿੰਗ, ਏਐਸਆਈ ਜ਼ਖ਼ਮੀ

ਪੁਲਿਸ ਪ੍ਰਸ਼ਾਸਨ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ

Satinder Mathur  Picture
Published On
Amritsar DCP Office Firing
Amritsar DCP Office Firing। ਤਸਵੀਰ: ਏਆਈ

Amritsar DCP Office Firing: ਅੰਮ੍ਰਿਤਸਰ, (ਸੱਚ ਕਹੂੰ ਨਿਊਜ਼/ਹਿੰ.ਸ.)। ਅੰਮ੍ਰਿਤਸਰ ਦੇ ਡੀਸੀਪੀ ਦਫ਼ਤਰ ਦੀ ਅਸਲਾ ਬ੍ਰਾਂਚ ਵਿੱਚ ਸੋਮਵਾਰ ਸਵੇਰੇ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਹਥਿਆਰਾਂ ਦੀ ਜਾਂਚ ਦੌਰਾਨ ਅਚਾਨਕ ਗੋਲੀ ਚੱਲ ਗਈ। ਇਸ ਘਟਨਾ ਵਿੱਚ ਡਿਊਟੀ ‘ਤੇ ਤੈਨਾਤ ਏਐਸਆਈ ਨਾਰਾਇਣ ਦਾਸ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਸਵੇਰੇ ਕਰੀਬ 11 ਵਜੇ ਇੱਕ ਵਿਅਕਤੀ ਆਪਣਾ ਲਾਇਸੈਂਸੀ 30 ਬੋਰ ਪਿਸਤੌਲ ਜਾਂਚ ਲਈ ਅਸਲਾ ਬ੍ਰਾਂਚ ਲੈ ਕੇ ਆਇਆ ਸੀ। ਉਸ ਸਮੇਂ ਏਐਸਆਈ ਨਾਰਾਇਣ ਦਾਸ ਹਥਿਆਰ ਦੀ ਜਾਂਚ ਕਰ ਰਹੇ ਸਨ ਕਿ ਅਚਾਨਕ ਪਿਸਤੌਲ ਤੋਂ ਗੋਲੀ ਚੱਲ ਗਈ ਅਤੇ ਗੋਲੀ ਉਨ੍ਹਾਂ ਨੂੰ ਲੱਗ ਗਈ।

ਇਹ ਵੀ ਪੜ੍ਹੋ: India Vs Afghanistan: ਮਾਨਵ-ਸੁੰਦਰ ਅੱਗੇ ਅਫਗਾਨਿਸਤਾਨ ਦੇ ਬੱਲੇਬਾਜ਼ਾਂ ਦਾ ਆਤਮ ਸਮਰਪਣ, ਭਾਰਤ ਨੇ ਟੈਸਟ ਪਾਰੀ ਅਤੇ 300 ਦੌੜਾਂ ਨਾਲ ਜਿੱਤਿਆ 

ਘਟਨਾ ਤੋਂ ਬਾਅਦ ਦਫ਼ਤਰ ਵਿੱਚ ਹੜਕੰਪ ਮਚ ਗਿਆ ਅਤੇ ਮੌਕੇ ’ਤੇ ਮੌਜ਼ੂਦ ਸਟਾਫ ਨੇ ਤੁਰੰਤ ਜ਼ਖ਼ਮੀ ਅਧਿਕਾਰੀ ਨੂੰ ਹਸਪਤਾਲ ਪਹੁੰਚਾਇਆ। ਡਾਕਟਰਾਂ ਮੁਤਾਬਕ ਉਨ੍ਹਾਂ ਦੀ ਹਾਲਤ ਇਸ ਸਮੇਂ ਨਿਗਰਾਨੀ ਹੇਠ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਸਲਾ ਬ੍ਰਾਂਚ ਵਿੱਚ ਹਥਿਆਰਾਂ ਦੀ ਜਾਂਚ ਦੌਰਾਨ ਇਸ ਤਰ੍ਹਾਂ ਦੀ ਘਟਨਾ ਵਾਪਰੀ ਹੋਵੇ। ਪਹਿਲਾਂ ਵੀ ਇੱਥੇ ਗੋਲੀ ਚੱਲਣ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਫਿਲਹਾਲ ਪੁਲਿਸ ਪ੍ਰਸ਼ਾਸਨ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਗੋਲੀ ਲਾਪਰਵਾਹੀ ਨਾਲ ਚੱਲੀ ਜਾਂ ਕਿਸੇ ਤਕਨੀਕੀ ਖ਼ਾਮੀ ਕਾਰਨ ਇਹ ਘਟਨਾ ਵਾਪਰੀ।

About The Author

Related Posts