England News: (ਸੱਚ ਕਹੂੰ ਨਿਊਜ਼) ਮੈਨਚੈਸਟਰ। ਰੂਹਾਨੀਅਤ ਦੇ ਸੱਚੇ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਇੰਗਲੈਂਡ (ਯੂ. ਕੇ.) ਦੀ ਸਾਧ-ਸੰਗਤ ਵੱਲੋਂ ਮਾਨਵਤਾ ਭਲਾਈ ਦੇ 167 ਕਾਰਜ ਬੜੇ ਹੀ ਉਤਸ਼ਾਹ ਨਾਲ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ: Rohit Sharma Captaincy: ਲਗਾਤਾਰ ਦੂਜਾ ICC ਟੂਰਨਾਮੈਂਟ ਜਿਤਾਉਣ ਤੋਂ ਬਾਅਦ ਇਸ ਸੂਚੀ ’ਚ ਸ਼ਾਮਲ ਹੋਏ ਕਪਤਾਨ ਰੋਹਿਤ
ਇਸੇ ਲੜੀ ਤਹਿਤ ਸਾਧ-ਸੰਗਤ ਵੱਲੋਂ ਪਵਿੱਤਰ ਐੱਮਐੱਸਜੀ ਗੁਰਮੰਤਰ ਭੰਡਾਰਾ ਮਹੀਨੇ ਦੀ ਖੁਸ਼ੀ ਵਿਚ ਵਾਤਾਵਰਨ ਦੀ ਸ਼ੁੱਧਤਾ ਲਈ ਹਡਸਰਫੀਲਡ, ਇੰਗਲੈਂਡ ਵਿਖੇ 40 ਬੂਟੇ ਲਾਏ ਗਏ। ਇਸ ਮੌਕੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈੱਲਫ਼ੇਅਰ ਕਮੇਟੀ ਦੇ 4 ਸੇਵਾਦਾਰਾਂ ਨਾਲ ਮੂਲ ਨਾਗਰਿਕਾਂ ਨੇ ਮਿਲ ਕੇ ਸੇਵਾ ਕਾਰਜਾਂ ’ਚ ਹਿੱਸਾ ਲਿਆ।















