ਬਲਾਕ ਮੋਗਾ ਦੀ ਸਾਧ-ਸੰਗਤ ਨੇ ਕੁਝ ਘੰਟਿਆਂ ’ਚ ਬਣਾਤਾ ਮਕਾਨ, ਸਭ ਹੈਰਾਨ

Homely Shelter
ਮੋਗਾ: ਜ਼ਰੂਰਤਮੰਦ ਦਾ ਮਕਾਨ ਬਣਾਕੇ ਦੇਣ ਸਮੇਂ ਹਾਜ਼ਰ ਸਾਧ-ਸੰਗਤ ਤੇ ਹੇਠਾਂ ਛੋਟੇ-ਛੋਟੇ ਬੱਚੇ ਸੇਵਾ ਕਰਦੇ ਹੋਏ

ਬਲਾਕ ਮੋਗਾ ਦੀ ਸਾਧ-ਸੰਗਤ ਨੇ ਜ਼ਰੂਰਤਮੰਦ ਨੂੰ ਘਰ ਬਣਾ ਕੇ ਦਿੱਤਾ (Homely Shelter)

(ਵਿੱਕੀ ਕੁਮਾਰ) ਮੋਗਾ। ਡੇਰਾ ਸੱਚਾ ਸੌਦਾ ਵੱਲੋਂ ਚਲਾਏ ਗਏ ਮਾਨਵਤਾ ਭਲਾਈ ਦੇ ਕਾਰਜਾਂ ਤਹਿਤ ਅੱਜ ਬਲਾਕ ਮੋਗਾ ਦੇ ਪਿੰਡ ਧੱਲੇਕੇ ਵਿੱਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਇੱਕ ਜਰੂਰਤਮੰਦ ਵਿਅਕਤੀ ਬਿੱਕਰ ਸਿੰਘ ਪੁੱਤਰ ਇੰਦਰ ਸਿੰਘ ਨੂੰ ਮਕਾਨ ਬਣਾ ਕੇ ਦਿੱਤਾ ਪ੍ਰਾਪਤ ਜਾਣਕਾਰੀ ਮੁਤਾਬਿਕ ਬਿੱਕਰ ਸਿੰਘ, ਜੋ ਕਿ ਅਧਰੰਗ ਦੀ ਬਿਮਾਰੀ ਤੋਂ ਪੀੜਤ ਸੀ, ਜਿਸ ਦੀ ਕਿ ਇੱਕ ਛੋਟੀ ਜਿਹੀ ਧੀ ਹੈ। ਅਧਰੰਗ ਦੀ ਬਿਮਾਰੀ ਤੋਂ ਪੀੜਤ ਹੋਣ ਕਾਰਨ ਬਿੱਕਰ ਸਿੰਘ ਨੂੰ ਘਰ ਚਲਾਉਣ ਵਿੱਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਸ ਦੇ ਘਰ ਦੀ ਹਾਲਤ ਬਹੁਤ ਖਸਤਾ ਸੀ। (Homely Shelter )

ਇਸ ਅਵਸਥਾ ਵਿੱਚ ਘਰ ਦੀ ਛੱਤ ਪਾਉਣਾ ਬਿੱਕਰ ਸਿੰਘ ਲਈ ਬਹੁੱਤ ਵੱਡੀ ਚੁਣੌਤੀ ਸੀ। ਇਸ ਦਰਮਿਆਨ ਬਿੱਕਰ ਸਿੰਘ ਤੇ ਉਸ ਦੀ ਪਤਨੀ ਵੀਰਪਾਲ ਕੌਰ ਨੇ ਪਿੰਡ ਧੱਲੇਕੇ ਦੇ ਡੇਰਾ ਸੱਚਾ ਸੌਦਾ ਵੱਲੋਂ ਬਣਾਈ ਗਈ ਕਮੇਟੀ ਨਾਲ ਰਾਬਤਾ ਕਾਇਮ ਕੀਤਾ ਤੇ ਉਨ੍ਹਾਂ ਨੂੰ ਆਪਣੀ ਸਾਰੀ ਸਥਿਤੀ ਦੱਸੀ ਜਿਸ ’ਤੇ ਪਿੰਡ ਧੱਲੇਕੇ ਦੀ ਡੇਰਾ ਕਮੇਟੀ ਨੇ ਬਿੱਕਰ ਸਿੰਘ ਦੀ ਸਾਰੀ ਸਥਿਤੀ ਨੂੰ ਇੱਕ ਅਰਜ਼ੀ ਦੇ ਰੂਪ ਵਿੱਚ ਲਿੱਖ ਕੇ ਡੇਰਾ ਸੱਚਾ ਸੌਦਾ ਦੇ ਸਹਾਇਤਾ ਮੋਬਾਇਲ ਨੰਬਰ ’ਤੇ ਭੇਜ ਦਿੱਤਾ ਜਿਸ ਮਗਰੋਂ ਬਲਾਕ ਮੋਗਾ ਦੀ ਸਾਧ-ਸੰਗਤ ਨੇ ਤਪਦੀ ਗਰਮੀ ਦੇ ਬਾਵਜੂਦ ਤਨ, ਮਨ, ਧਨ ਲਾ ਕੇ ਮਕਾਨ ਬਣਾਉਣ ਦੀ ਸੇਵਾ ਕੀਤੀ ਅਤੇ ਦੇਖਦੇ ਹੀ ਦੇਖਦੇ ਕੁੱਝ ਹੀ ਘੰਟਿਆਂ ਵਿੱਚ ਬਿੱਕਰ ਸਿੰਘ ਦੇ ਮਕਾਨ ਦੀ ਛੱਤ ਪਾ ਦਿੱਤੀ ਇਸ ਮੌਕੇ ਬਿੱਕਰ ਸਿੰਘ ਅਤੇ ਉਸ ਦੀ ਪਤਨੀ ਵੀਰਪਾਲ ਕੌਰ ਨੇ ਆਪਣੀਆਂ ਹੰਝੂ ਭਰੀਆਂ ਅੱਖਾਂ ਨਾਲ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਤਹਿਦਿਲੋਂ ਧੰਨਵਾਦ ਕੀਤਾ।

ਮੋਗਾ: ਜ਼ਰੂਰਤਮੰਦ ਦਾ ਮਕਾਨ ਬਣਾਕੇ ਦੇਣ ਸਮੇਂ ਹਾਜ਼ਰ ਸਾਧ-ਸੰਗਤ ਤੇ ਹੇਠਾਂ ਛੋਟੇ-ਛੋਟੇ ਬੱਚੇ ਸੇਵਾ ਕਰਦੇ ਹੋਏ

ਇਲਾਕੇ ਦੇ ਲੋਕਾਂ ਨੇ ਵੀ ਡੇਰਾ ਸੱਚਾ ਸੌਦਾ ਦੇ ਇਸ ਭਲਾਈ ਦੇ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ

ਇਲਾਕੇ ਦੇ ਲੋਕਾਂ ਨੇ ਵੀ ਡੇਰਾ ਸੱਚਾ ਸੌਦਾ ਦੇ ਇਸ ਭਲਾਈ ਦੇ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ, ਜਿਸ ਦੀ ਕਿ ਸਾਰੇ ਪਿੰਡ ਤੇ ਆਸ-ਪਾਸ ਦੇ ਇਲਾਕੇ ਵਿੱਚ ਚਰਚਾ ਹੋਈ ਇਸ ਮੌਕੇ ’ਤੇ ਪਿੰਡ ਧੱਲੇਕੇ ਦੇ ਪੰਚਾਇਤ ਮੈਂਬਰ ਪਰਮਜੀਤ ਸਿੰਘ ਨੇ ਡੇਰਾ ਸੱਚਾ ਸੌਦਾ ਦੇ ਇਸ ਭਲਾਈ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਡੇ ਪਿੰਡ ਧੱਲੇਕੇ ਵਿੱਚ ਇਸ ਤੋਂ ਪਹਿਲਾਂ ਵੀ ਡੇਰਾ ਸ਼ਰਧਾਲੂਆਂ ਨੇ ਲੋੜਵੰਦਾਂ ਨੂੰ ਮਕਾਨ ਬਣਾ ਕੇ ਦਿੱਤੇ ਹਨ। ਪੰਚਾਇਤ ਮੈਂਬਰ ਨੇ ਕਿਹਾ ਕਿ ਅਸੀਂ ਡੇਰਾ ਸੱਚਾ ਸੌਦਾ ਦਾ ਤਹਿਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪਰਿਵਾਰ ਦੀ ਦਿਲ ਖੋਲ੍ਹ ਕੇ ਮੱਦਦ ਕੀਤੀ। Homely Shelter

ਇਹ ਵੀ ਪੜ੍ਹੋ : ਬੱਧਨੀ ਕਲਾਂ ’ਚ ਘਰ ਨੂੰ ਲੱਗੀ ਭਿਆਨਕ ਅੱਗ ’ਤੇ ਗਰੀਨ ਐਸ ਦੇ ਸੇਵਾਦਾਰਾਂ ਨੇ ਪਾਇਆ ਕਾਬੂ

ਇਸ ਮੌਕੇ ਰਾਮ ਲਾਲ ਇੰਸਾਂ 85 ਮੈਂਬਰ ਹਰਜਿੰਦਰ ਸਿੰਘ ਬੂਟਾ ਪ੍ਰੇਮੀ ਸੇਵਕ, ਭਜਨ ਲਾਲ ਇੰਸਾਂ, ਜਗਰਾਜ ਸਿੰਘ ਬਿੱਲੂ, ਸੇਵਕ ਸਿੰਘ ਇੰਸਾਂ, ਰੂਪ ਸਿੰਘ ਇੰਸਾਂ, ਗੁਰਪ੍ਰੀਤ ਸਿੰਘ ਗੱਗੂ ਇੰਸਾਂ, ਜਸਵਿੰਦਰ ਸਿੰਘ ਕੁੱਕਾ, ਹਰਮਨ ਸਿੰਘ ਇੰਸਾਂ, ਭੈਣ ਕੋਮਲ ਇੰਸਾਂ, ਭੈਣ ਰਾਜਵੀਰ ਕੌਰ ਇੰਸਾਂ, ਭੈਣ ਬਲਵਿੰਦਰ ਕੌਰ ਇੰਸਾਂ, ਭੈਣ ਇੰਦਰਜੀਤ ਕੌਰ ਇੰਸਾਂ ਇਹ ਸਾਰੇ 15 ਮੈਂਬਰ ਕਮੇਟੀ ਦੇ ਮੈਂਬਰ, ਪ੍ਰੇਮੀ ਦਰਸ਼ਨ ਸਿੰਘ, ਨਿਰਮਲ ਸਿੰਘ ਇੰਸਾਂ, ਸੁਰਜਨ ਸਿੰਘ ਲੋਹਾਰ ਇੰਸਾਂ, ਗੁਰਜੰਟ ਸਿੰਘ ਇੰਸਾਂ, ਬਲਜੀਤ ਸਿੰਘ ਇੰਸਾਂ, ਸਤਵੀਰ ਸਿੰਘ ਇੰਸਾਂ, ਸੁਖਮੰਦਰ ਸਿੰਘ ਭੋਲਾ, ਪ੍ਰੇਮ ਇੰਸਾਂ, ਲਛਮਣ ਸਿੰਘ ਇੰਸਾਂ, ਮਦਨ ਲਾਲ ਇੰਸਾਂ, ਮਾਸਟਰ ਬਲਵਿੰਦਰ ਸਿੰਘ ਇੰਸਾਂ, ਪਰਮਜੀਤ ਸਿੰਘ ਪੰਮਾ, ਸੋਹਣ ਸਿੰਘ ਰੀਡਰ ਤੋਂ ਇਲਾਵਾ ਸਾਧ-ਸੰਗਤ ਸੇਵਾਦਾਰ ਹਾਜ਼ਰ ਸਨ।