ਬੱਧਨੀ ਕਲਾਂ ’ਚ ਘਰ ਨੂੰ ਲੱਗੀ ਭਿਆਨਕ ਅੱਗ ’ਤੇ ਗਰੀਨ ਐਸ ਦੇ ਸੇਵਾਦਾਰਾਂ ਨੇ ਪਾਇਆ ਕਾਬੂ

Fire
ਬੱਧਨੀ ਕਲਾਂ ’ਚ ਘਰ ਨੂੰ ਲੱਗੀ ਭਿਆਨਕ ਅੱਗ ’ਤੇ ਕਾਬੂ ਪਾਉਂਦੇ ਹੋਏ ਗਰੀਨ ਐਸ ਦੇ ਸੇਵਾਦਾਰਾਂ ।

(ਵਿੱਕੀ ਕੁਮਾਰ) ਬੁੱਟਰ ਬੱਧਨੀ। ਡੇਰਾ ਸੱਚਾ ਸੌਦਾ ਦੇ ਸੇਵਾਦਾਰ ਲਗਾਤਾਰ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਹਰ ਦਿਨ ਕਰ ਰਹੇ ਹਨ। ਉਸੇ ਦੀ ਹੀ ਮਿਸਾਲ ਅੱਜ ਮੋਗਾ ਜ਼ਿਲ੍ਹੇ ਦੇ ਕਸਬਾ ਬੱਧਣੀ ਕਲਾਂ ਵਿੱਚ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਬੱਧਣੀ ਕਲਾਂ ਦੀ ਪੱਤੀ ਜੌਹਲ ਦੇ ਇਕ ਘਰ ਜੋ ਕਿ ਬੱਬਲੂ ਪੁੱਤਰ ਤਿਰਲੋਕੀ ਨਾਥ ਜੋ ਕਿ ਸਮੇਤ ਪਰਿਵਾਰ ਹਿਮਾਚਲ ਪ੍ਰਦੇਸ਼ ਗਿਆ ਹੋਇਆ ਸੀ। ਪਿੱਛੋਂ ਉਸ ਦੇ ਘਰ ਵਿੱਚ ਮੰਗਲਵਾਰ ਨੂੰ ਦੁਪਹਿਰ ਤਕਰੀਬਨ 12 ਵਜੇ ਅਚਾਨਕ ਅੱਗ ਲੱਗ ਗਈ। ਜਦੋਂ ਘਰ ’ਚੋਂ ਧੂਆਂ (Fire) ਨਿਕਲਦਾ ਵੇਖਿਆ ਤਾਂ ਲੋਕਾਂ ਨੇ ਰੌਲਾ ਪਾ ਦਿੱਤਾ। ਜਿਸ ਉਪਰੰਤ ਮੋਗਾ ਵਿੱਚ ਫਾਇਰ ਬ੍ਰਿਗੇਡ ਦਫ਼ਤਰ ਵਿੱਚ ਸਹਾਇਤਾ ਲਈ ਫੋਨ ਕੀਤਾ। ਜਿਸ ਉਪਰੰਤ ਮੋਗਾ ਤੋਂ ਅੱਗ ਬੁਝਾਊ ਗੱਡੀ ਪਹੁੰਚੀ। ਪਰ ਅੱਗ ਜ਼ਿਆਦਾ ਹੋਣ ਕਰਕੇ ਉਸ ’ਤੇ ਕੰਟਰੋਲ ਨਹੀਂ ਹੋ ਰਿਹਾ ਸੀ।

ਇਹ ਵੀ ਪੜ੍ਹੋ : ਕੇਂਦਰੀ ਜੇਲ੍ਹ ਵਿਖੇ ਮੈਡੀਕਲ ਕੈਂਪ ’ਚ ਬੰਦੀਆਂ ਦੀ ਸਿਹਤ ਦੀ ਸਕਰੀਨਿੰਗ

ਇਸ ਮੌਕੇ ਆਲੇ-ਦੁਆਲੇ ਦੇ ਲੋਕਾਂ ਅਤੇ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗਰੀਨ ਐਸ  ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਅੱਗ ਲੱਗਣ ਕਾਰਨ ਘਰ ’ਚ ਪਿਆ ਕਾਫੀ ਸਮਾਨ ਸੜ ਗਿਆ। ਪਰ ਸੇਵਾਦਾਰਾਂ ਨੇ ਹਿੰਮਤ ਵਿਖਾਉੰਦਿਆਂ ਪਿਛਲੇ ਦੋ ਕਮਰਿਆਂ ਨੂੰ ਅੱਗ ਲੱਗਣ ਤੋ ਬਚਾਅ ਲਿਆ । (Fire)

Fire
ਬੱਧਨੀ ਕਲਾਂ ’ਚ ਘਰ ਨੂੰ ਲੱਗੀ ਭਿਆਨਕ ਅੱਗ ’ਤੇ ਕਾਬੂ ਪਾਉਂਦੇ ਹੋਏ ਗਰੀਨ ਐਸ ਦੇ ਸੇਵਾਦਾਰਾਂ ।

ਇਸ ਮੌਕੇ ਅੱਗ ਬੁਝਾਉਣ ਵਾਲੇ ਸੇਵਾਦਾਰ 15 ਮੈਂਬਰ ਤਾਰਾ ਸਿੰਘ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫ਼ੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਕਿਸੇ ਵੀ ਕੁਦਰਤੀ ਅਫ਼ਤਾਵਾਂ ਨਾਲ ਨਜਿੱਠਣ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਕਿਤੇ ਵੀ ਕੋਈ ਆਫਤ ਆ ਜਾਵੇ ਇਹ ਸੇਵਾਦਾਰ ਪਹੁੰਚ ਜਾਂਦੇ ਹਨ। ਸੇਵਾਦਾਰਾਂ ਨੇ ਜਿਸ ਹਿੰਮਤ ਨਾਲ ਅੱਗ ’ਤੇ ਕਾਬੂ ਪਾਇਆ ਉਹ ਬੇਮਿਸਾਲ ਹੈ। ਸੇਵਾਦਾਰਾਂ ਦੇ ਇਸ ਕਾਰਜ ਦੀ ਪੂਰੇ ਇਲਾਕੇ ਵਿੱਚ ਚਰਚਾ ਹੋ ਰਹੀ ਹੈ। ਇਸ ਮੌਕੇ ਪ੍ਰੇਮੀ ਸੇਵਕ ਸ਼ਮਸ਼ੇਰ ਸਿੰਘ, 15 ਮੈਂਬਰ ਹਰਮੇਲ ਸਿੰਘ, ਪ੍ਰੇਮੀ ਬਲੋਰ ਸਿੰਘ, ਪ੍ਰੇਮੀ ਜਰਨੈਲ ਸਿੰਘ ਤੋਂ ਇਲਾਵਾ ਹੋਰ ਸੇਵਾਦਾਰ ਹਾਜ਼ਿਰ ਸਨ।