ਮਜ਼ਦੂਰ ਪਰਿਵਾਰ ਦੇ ਮਕਾਨ ਦੀ ਛੱਤ ਡਿੱਗੀ, ਦੋ ਜਣੇ ਜਖ਼ਮੀ

Roof Fell
ਸ੍ਰੀ ਮੁਕਤਸਰ ਸਾਹਿਬ : ਮਕਾਨ ਦੀ ਡਿੱਗੀ ਹੋਈ ਛੱਤ ਤੇ ਖਿਲਰਿਆ ਹੋਇਆ ਮਲਬਾ। ਫੋਟੋ : ਸੁਰੇਸ਼ ਗਰਗ

ਸ੍ਰੀ ਮੁਕਤਸਰ ਸਾਹਿਬ (ਸੁਰੇਸ਼ ਗਰਗ)। ਪਿੰਡ ਧਿਗਾਣਾ ਵਿਖੇ ਇਕ ਮਜ਼ਦੂਰ ਪਰਿਵਾਰ ਦੇ ਮਕਾਨ ਦੀ ਛੱਤ ਡਿੱਗ ਗਈ ਤੇ ਮਲਬੇ ਹੇਠਾਂ ਆਉਣ ਕਾਰਨ ਪਰਿਵਾਰ ਦੇ ਦੋ ਲੋਕ ਜਖ਼ਮੀ ਹੋ ਗਏ ਜਦਕਿ ਇਕ ਦਾ ਬਚਾਅ ਰਿਹਾ। ਪੀੜਤ ਸੁਰਜੀਤ ਸਿੰਘ ਪੁੱਤਰ ਸਿੰਗਾਰਾ ਸਿੰਘ ਵਾਸੀ ਪਿੰਡ ਧਿਗਾਣਾ ਨੇ ਦੁਖੀ ਮਨ ਨਾਲ ਦੱਸਿਆ ਕਿ ਬੀਤੇ ਮੰਗਲਵਾਰ ਰਾਤ ਨੂੰ ਉਹ ਆਪਣੇ ਘਰ ’ਚ ਪੋਤਰੇ ਤੇ ਪਤਨੀ ਸਮੇਤ ਕਮਰੇ ਅੰਦਰ ਸੁੱਤੇ ਹੋਏ ਸੀ ਕਿ ਸਵੇਰੇ ਕਰੀਬ ਤਿੰਨ ਵਜੇ ਅਚਾਨਕ ਮਕਾਨ ਦੀ ਛੱਤ ਡਿੱਗ ਗਈ ਤੇ ਉਹ ਮਲਬੇ ਹੇਠਾਂ ਆ ਗਏ। (Roof Fell)

ਇਹ ਵੀ ਪੜ੍ਹੋ : ਨਸ਼ਾ ਤਸਕਰਾਂ ਦੀ ਕਾਰ ਦੀ ਮੋਟਰਸਾਈਕਲ ਨੂੰ ਵੱਜੀ ਫੇਟ, ਬੱਚੀ ਸਮੇਤ ਤਿੰਨ ਦੀ ਮੌਤ

ਇਸ ਦੌਰਾਨ ਉਸਦੇ ਲੱਤ ’ਤੇ ਸੱਟਾਂ ਲੱਗੀਆਂ ਅਤੇ ਉਸਦੇ ਪੋਤਰੇ ਗੁਰਦਿੱਤ ਸਿੰਘ ਦੇ ਮੂੰਹ ’ਤੇ ਸੱਟਾਂ ਲੱਗੀਆਂ ਜਦਕਿ ਉਸਦੀ ਪਤਨੀ ਸ਼ਿੰਦਰਪਾਲ ਕੌਰ ਦਾ ਬਚਾਅ ਰਿਹਾ। ਉਸਨੇ ਦੱਸਿਆ ਕਿ ਛੱਤ ਡਿੱਗਣ ਦਾ ਖੜਕਾ ਅਤੇ ਰੌਲਾ ਸੁਣ ਕੇ ਆਂਢ ਗੁਆਂਢ ਦੇ ਲੋਕ ਉੱਥੇ ਪੁੱਜੇ ਜਿਨਾਂ ਸਾਨੂੰ ਮਲਬੇ ਹੇਠੋਂ ਬਾਹਰ ਕੱਢਿਆ ਤੇ ਬਾਅਦ ’ਚ ਹਸਪਤਾਲ ਲਿਆਂਦਾ। ਪਿੰਡ ਦੇ ਮੋਹਤਵਰਾਂ ਨੇ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here