ਗਰੀਨ ਐਸ ਦੇ ਸੇਵਾਦਾਰਾਂ ਨੇ ਪਰਵਾਸੀ ਤੇ ਝੁੱਗੀਆਂ-ਝੌਂਪੜੀਆਂ ਵਾਲਿਆਂ ਨਾਲ ਮਨਾਈ ਦੀਵਾਲੀ

ਭੀਖੀ: ਝੁੱਗੀਆਂ ਝੋਪੜੀਆਂ ਵਾਲਿਆਂ ਨਾਲ ਦੀਵਾਲੀ ਦੀ ਖੁਸ਼ੀ ਸਾਂਝੀ ਕਰਦੇ ਹੋਏ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ।

(ਡੀ.ਪੀ. ਜਿੰਦਲ) ਭੀਖੀ। ਡੇਰਾ ਸ਼ਰਧਾਲੂਆਂ ਵੱਲੋਂ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੀ ਅਗਵਾਈ ਹੇਠ ਦੀਵਾਲੀ ਦਾ ਤਿਉਹਾਰ ਪਰਵਾਸੀ ਤੇ ਝੁੱਗੀਆਂ ਝੌਂਪੜੀਆਂ ’ਚ ਰਹਿੰਦੇ ਲੋਕਾਂ ਨਾਲ ਮਨਾਇਆ ਗਿਆ ਹੈ। ਇਸ ਮੌਕੇ ਪ੍ਰੇਮੀ ਸੇਵਕ ਰਿੰਕੂ ਕੱਤਰੀ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਬਚਨਾਂ ਅਨੁਸਾਰ ਅਜਿਹੇ ਗਰੀਬ ਲੋਕ ਜੋ ਦੀਵਾਲੀ ਦਾ ਤਿਉਹਾਰ ਚਾਵਾਂ ਨਾਲ ਨਹੀਂ ਸੀ ਮਨਾ ਸਕਦੇ, ਅਜਿਹੇ ਪਰਵਾਸੀ ਲੋਕਾਂ ਨੂੰ ਖਾਣਾ, ਮਠਿਆਈ ਅਤੇ ਬਿਸਕੁਟ ਵਗੈਰਾ ਵੰਡੇ ਗਏ ਹਨ ਅਤੇ ਅਨੇਕਾਂ ਲੋਕਾਂ ਨੂੰ ਇੱਕ-ਇੱਕ ਮਹੀਨੇ ਦਾ ਰਾਸ਼ਨ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਪ੍ਰੇਮੀ ਜਰਨੈਲ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ

ਇਸੇ ਤਰ੍ਹਾਂ ਯੂਥ ਵੈਲਫੇਅਰ ਫੈਡਰੇਸ਼ਨ ਦੇ ਸਰਗਰਮ ਮੈਂਬਰ ਅਤੇ ਬੇਸਹਾਰਾ ਪਸ਼ੂਆਂ ਦੀ ਸੰਭਾਲ ਕਰ ਰਹੇ ਅਮਰ ਨੂਰੀ ਨੇ ਦੱਸਿਆ ਕਿ ਉਹਨਾਂ ਵੱਲੋਂ ਬੇਸਹਾਰਾ ਪਸ਼ੂਆਂ ਨੂੰ ਹਰਾ ਚਾਰਾ ਪਾਇਆ ਗਿਆ ਹੈ। ਇਸ ਸੇਵਾ ਵਿੱਚ ਗੁਰਜਿੰਦਰ ਸਿੰਘ, ਕੁਲਵਿੰਦਰ ਸਿੰਘ, ਜਗਜੀਤ ਸਿੰਘ, ਚਰਨਜੀਤ ਚਿੰਕੂ, ਪੁਸ਼ਵਿੰਦਰ ਸਿੰਘ, ਬਿ੍ਰਜ ਭੂਸ਼ਨ, ਮਨੀਸ਼ ਬੱਤਰਾ, ਪਵਨ ਕੁਮਾਰ, ਲਵਪ੍ਰੀਤ ਸਿੰਘ, ਸੁਖਚੈਨ ਸਿੰਘ ਆਦਿ ਹਾਜ਼ਰ ਸਨ।