ਸ਼ਾਹ ਸਤਿਨਾਮ ਜੀ ਗਰਲਜ਼ ਅਤੇ ਬੁਆਇਜ਼ ਸਕੂਲ ਸ੍ਰੀ ਗੁਰੂਸਰ ਮੋਡੀਆ ਦਾ ਪ੍ਰੀਖਿਆ ਨਤੀਜਾ ਰਿਹਾ 100 ਫੀਸਦੀ

Cbse Results

ਗਰਲਜ਼ ਸਕੂਲ ਵਿੱਚ ਗੌਰਵੀ, ਅਨਮੋਲ, ਕੁਸੁਮ ਅਤੇ ਰਿਧੀਮਾ ਰਹੀ ਪਹਿਲੇ ਸਥਾਨ ’ਤੇ | Cbse Results

ਗੋਲੂਵਾਲਾ (ਸੁਰਿੰਦਰ ਗੁੰਬਰ)। ਸੀਬੀਐੱਸਈ (Cbse Results) ਵੱਲੋਂ ਐਲਾਨੇ ਗਏ 10ਵੀਂ ਅਤੇ 12ਵੀਂ ਦੇ ਨਤੀਜਿਆਂ ਵਿੱਚ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਸ੍ਰੀ ਗੁਰੂਸਰ ਮੋਡੀਆ ਦਾ ਨਤੀਜਾ 100 ਫ਼ੀਸਦੀ ਰਿਹਾ ਹੈ। ਪ੍ਰੀਖਿਆ ਨਤੀਜੇ ਵਿੱਚ ਗੌਰਵੀ, ਅਨਮੋਲ, ਕੁਸੁਮ ਅਤੇ ਰਿਧੀਮਾ ਨੇ ਸਕੂਲ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਐਡਮਿਨੀਸਟ੍ਰੇਟਰ ਡਾ. ਨਵਜੋਤ ਕੌਰ ਗਿੱਲ ਨੇ ਸਫ਼ਲਤਾ ਦਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਨੂੰ ਦਿੰਦਿਆਂ ਦੱਸਿਆ ਕਿ 12ਵੀਂ ਜਮਾਤ ਦੇ ਆਰਟ ਕਲਾਸ ਵਿੱਚੋਂ ਗੌਰਵੀ ਪੁੱਤਰੀ ਸ਼ਿਆਮ ਸੁੰਦਰ ਨੇ 96 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ।

ਖੁਸ਼ਮੀਤ ਕੌਰ, ਪ੍ਰਨੀਤ ਕੌਰ ਅਤੇ ਅਮਨਪ੍ਰੀਤ ਕੌਰ 92.2 ਫੀਸਦੀ ਅੰਕ ਲੈ ਕੇ ਦੂਜੇ ਸਥਾਨ ’ਤੇ ਰਹੀਆਂ। ਸਾਕਸ਼ੀ 91.8 ਫੀਸਦੀ ਅੰਕਾਂ ਨਾਲ ਤੀਜੇ ਸਥਾਨ ’ਤੇ ਰਹੀ। ਬਾਰ੍ਹਵੀਂ ਜਮਾਤ ਕਾਮਰਸ ਵਿੱਚੋਂ ਅਨਮੋਲ ਕੌਰ 94.6% ਅੰਕ ਲੈ ਕੇ ਪਹਿਲੇ, ਗੁਰਜੋਤ ਕੌਰ 92.8% ਅੰਕ ਲੈ ਕੇ ਦੂਜੇ ਅਤੇ ਸ਼ਗਨਦੀਪ ਕੌਰ 85% ਅੰਕ ਲੈ ਕੇ ਸਕੂਲ ਵਿੱਚੋਂ ਤੀਸਰੇ ਸਥਾਨ ’ਤੇ ਰਹੀ।

ਸਾਇੰਸ ਸਟਰੀਮ ਵਿੱਚ ਕੁਸੁਮ 91.6% ਅੰਕ ਲੈ ਕੇ ਪਹਿਲੇ, ਖੁਸ਼ਮੀਤ ਕੌਰ 91.6% ਅੰਕ ਲੈ ਕੇ ਦੂਜੇ ਅਤੇ ਵੈਸ਼ਾਲੀ 86.8% ਅੰਕ ਲੈ ਕੇ ਤੀਸਰੇ ਸਥਾਨ ’ਤੇ ਰਹੀ। ਸ੍ਰੀਮਤੀ ਗਿੱਲ ਨੇ ਦੱਸਿਆ ਕਿ ਸਕੂਲ ਦੇ ਦਸਵੀਂ ਜਮਾਤ ਦੇ ਨਤੀਜੇ ਵਿੱਚ ਰਿਧੀਮਾ ਮਹੇਸ਼ਵਰੀ 95.6 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਪਹਿਲੇ ਸਥਾਨ ’ਤੇ ਰਹੀ ਹੈ। ਮੰਨਤ 92.4% ਅੰਕ ਲੈ ਕੇ ਦੂਜੇ ਅਤੇ ਹਸਰਤ ਮਾਨ 87.8% ਅੰਕ ਲੈ ਕੇ ਤੀਜੇ ਸਥਾਨ ’ਤੇ ਰਹੀ। ਸਕੂਲ ਦੇ 100 ਫੀਸਦੀ ਨਤੀਜੇ ’ਤੇ ਪਿ੍ਰੰਸੀਪਲ, ਸਕੂਲ ਪ੍ਰਬੰਧਕ ਕਮੇਟੀ ਨੇ ਵਿਦਿਆਰਥਣਾਂ ਨੂੰ ਸ਼ੁੱਭ ਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ

ਬੁਆਇਜ਼ ਸਕੂਲ ’ਚ ਹਰਵਿੰਦਰ ਪਹਿਲੇ ਅਤੇ ਮਨਤਾਜਪਾਲ ਰਿਹਾ ਦੂਜੇ ਸਥਾਨ ’ਤੇ

ਸ੍ਰੀਗੰਗਾਨਗਰ ਜ਼ਿਲ੍ਹੇ ਦੇ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਸ੍ਰੀਗੁਰੂਸਰ ਮੋਡੀਆ ਨੇ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐੱਸਈ) ਵੱਲੋਂ ਐਲਾਨੇ 10ਵੀਂ ਅਤੇ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸਕੂਲ ਦਾ 10ਵੀਂ ਦੀ ਪ੍ਰੀਖਿਆ ਦਾ ਨਤੀਜਾ 100 ਫੀਸਦੀ ਰਿਹਾ। ਸਕੂਲ ਦੇ ਵਿਦਿਆਰਥੀਆਂ ਨੇ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ। ਪ੍ਰੀਖਿਆ ਵਿੱਚ ਹਰਵਿੰਦਰ ਸਿੰਘ ਨੇ 92.6 ਫੀਸਦੀ, ਮਨਤਾਜਪਾਲ ਨੇ 92 ਫੀਸਦੀ, ਤਨੁਜ ਨੇ 90.8 ਫੀਸਦੀ ਅੰਕ ਪ੍ਰਾਪਤ ਕਰਕੇ ਜਮਾਤ ਵਿੱਚ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਹਾਸਿਲ ਕੀਤੀ ਤੁਹਾਨੂੰ ਦੱਸ ਦੇਈਏ ਕਿ ਹਰ ਸਾਲ ਇਸ ਸਕੂਲ ਦਾ ਇਮਤਿਹਾਨ ਨਤੀਜਾ ਸ਼ਾਨਦਾਰ ਆਉਂਦਾ ਹੈ।

ਇਸ ਵਿੱਚ ਪੜ੍ਹਾਈ ਦੇ ਨਾਲ-ਨਾਲ ਹੋਰ ਗਤੀਵਿਧੀਆਂ ਵੱਲ ਵੀ ਪੂਰਾ ਧਿਆਨ ਦਿੱਤਾ ਜਾਂਦਾ ਹੈ। ਇਸ ਮੌਕੇ ਪਿ੍ਰੰਸੀਪਲ ਨਰੋਤਮਦਾਸ ਇੰਸਾਂ, ਸੇਵਾਮੁਕਤ ਪਿ੍ਰੰਸੀਪਲ ਰੂਪ ਸਿੰਘ ਸਿੱਧੂ ਅਤੇ ਵਾਈਸ ਪਿ੍ਰੰਸੀਪਲ ਬੇਅੰਤ ਸਿੰਘ ਨੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਇਸ ਸਫ਼ਲਤਾ ਦਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਸ਼ੀਰਵਾਦ ਨੂੰ ਦਿੱਤਾ।