ਮੁਹੱਲਾ ਵਾਸੀਆਂ ਨੇ ਗਲੀ ਨਾ ਬਣਾਉਣ ਦੇ ਰੋਸ ਵਜੋਂ ਲਾਇਆ ਧਰਨਾ

Protest

11 ਮਹੀਨੇ ਹੋ ਗਈ ਸੜਕ ਪੁੱਟੀ ਨੂੰ ਹਾਲੇ ਤੱਕ ਨਹੀਂ ਬਣੀ ( Protest)

ਸ੍ਰੀ ਮੁਕਤਸਰ ਸਾਹਿਬ, ( ਰਾਜ ਕੁਮਾਰ )। ਸ਼ਹਿਰ ਦੇ ਵਾਰਡ ਨੰਬਰ 24 6ਚ ਪੈਂਦੀ ਖੱਡੀਆਂ ਵਾਲੀ ਗਲੀ ਨਾ ਬਣਾਉਣ ਦੇ ਰੋਸ ਵਜੋਂ ਮੰਗਲਵਾਰ ਨੂੰ ਮੁੱਹਲਾ ਵਾਸੀਆਂ ਨੇ ਅਬੋਹਰ ਰੋਡ ਘਾਹ ਮੰਡੀ ਚੌਂਕ ਨੇਡ਼ੇ ਪੱਕਾ ਧਰਨਾ ਲਾ ਦਿੱਤਾ। ਮੁੱਹਲਾ ਵਾਸੀਆਂ ਸੰਜੀਵ ਕੁਮਾਰ ਟਿੰਕੂ, ਵਿਨੋਦ ਸ਼ਰਮਾ, ਕ੍ਰਿਸ਼ਨ ਲਾਲ, ਅਮਿਤ ਕੁਮਾਰ, ਕਾਂਤਾ ਰਾਣੀ ਆਦਿ ਦਾ ਕਹਿਣਾ ਹੈ ਕਿ 11 ਮਹੀਨੇ ਪਹਿਲਾ ਸੀਵਰੇਜ਼ ਪਾਉਣ ਕਰਕੇ ਗਲੀ ਪੁੱਟੀ ਗਈ ਸੀ, ਪਰ ਹਾਲੇ ਤੱਕ ਗਲੀ ਨਹੀਂ ਬਣ ਸਕੀ। ( Protest) ਜਿਸਦੇ ਚਲਦਿਆਂ ਰੋਜ਼ ਹਾਦਸੇ ਹੁੰਦੇ ਰਹਿੰਦੇ ਹਨ ਤੇ ਉਨਾਂ ਨੂੰ ਮੁਹੱਲਾ ਵਾਸੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਛੇਤੀ ਗਲੀ ਨਾ ਬਣਾਈ ਗਈ ਤਾਂ ਉਹ ਸੰਘਰਸ਼ ਹੋਰ ਤੇਜ਼ ਕਰ ਦੇਣਗੇ। ਇਸ ਦੌਰਾਨ ਲੋਕਾਂ ਨੇ ਨਗਰ ਕੌਂਸਲ, ਜਿਲ੍ਹਾ ਪ੍ਰਸ਼ਾਸਨ ਤੇ ਸਬੰਧਿਤ ਅਧਿਕਾਰੀਆਂ ਖਿਲਾਫ ਨਾਅਰੇਬਾਜ਼ੀ ਕਰਦਿਆਂ ਜੰਮ ਕੇ ਆਪਣੀ ਭਡ਼ਾਸ ਕੱਢੀ।

ਇਹ ਵੀ ਪੜ੍ਹੋ : ਪੰਜਾਬੀ ਗਾਇਕ ਸੁਰਿੰਦਰ ਸ਼ਿੰਦਾ ਵੈਂਟੀਲੇਟਰ ‘ਤੇ, ਹਾਲਤ ਸਥਿਰ

ਵਰਨਣਯੋਗ ਹੈ ਕਿ ਇਹ ਵਾਰਡ ਨਗਰ ਕੌਂਸਲ ਪ੍ਰਧਾਨ ਕ੍ਰਿਸ਼ਨ ਕੁਮਾਰ ਸ਼ੰਮੀ ਤੇਰੀਆ ਦਾ ਆਪਣਾ ਵਾਰਡ ਹੈ। ਜੇਕਰ ਪ੍ਰਧਾਨ ਦੇ ਆਪਣੇ ਵਾਰਡ ਦੀਆਂ ਗਲੀਆਂ ਦਾ ਇਹ ਹਾਲ ਹੈ ਤਾਂ ਬਾਕੀ ਸ਼ਹਿਰ ਦੀ ਗਲੀਆਂ ਦਾ ਕੀ ਹਾਲ ਹੋਵੇਗਾ। ਇਸ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ । ਉੱਤੋਂ  ਬਾਰਸਾਤਾਂ ਦੇ ਦਿਨ ਵਿੱਚ ਤਾਂ ਹਾਲਾਤ ਹੋਰ ਵੀ ਬਦਤਰ ਹੋ ਰਹੇ ਹਨ। ( Protest)

 Protest

ਬੀਤੇ ਦਿਨੀਂ ਵੀ ਲੋਕਾਂ ਵੱਲੋਂ ਗਲੀ ’ਚ ਰੋਸ ਪ੍ਰਦਰਸ਼ਨ ਕਰਦਿਆਂ ਸਬੰਧਿਤ ਅਧਿਕਾਰੀਆਂ ਤੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾਡ਼ ਖਿਲਾਫ ਨਾਅਰੇਬਾਜ਼ੀ ਕਰਦਿਆਂ ਰੋਸ ਜ਼ਾਹਿਰ ਕੀਤਾ ਗਿਆ ਸੀ। ਨਾਲ ਹੀ ਚਿਤਾਵਨੀ ਦਿੱਤੀ ਸੀ ਕਿ ਜੇਕਰ ਛੇਤੀ ਹੀ ਗਲੀ ਬਣਾਉਣ ਦਾ ਕੰਮ ਸ਼ੁਰੂ ਨਾ ਹੋਇਆ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ। ਜਿਸਦੇ ਰੋਸ ਵਜੋਂ ਹੁਣ ਲੋਕਾਂ ਵੱਲੋਂ ਸੰਘਰਸ਼ ਦਾ ਵਿਗਲ ਵਜਾਉਂਦਿਆਂ ਅੱਜ ਅਬੋਹਰ ਰੋਡ ’ਤੇ ਧਰਨਾ ਲਗਾ ਕੇ ਸੰਘਰਸ਼ ਵਿੱਢ ਦਿੱਤਾ ਗਿਆ ਹੈ। ( Protest)

ਇਸ ਸਬੰਧੀ ਜਦੋਂ ਨਗਰ ਕੌਂਸਲ ਦੇ ਈਓ ਰਜਨੀਸ਼ ਗਿਰਧਰ ਨਾਲ ਮੋਬਾਇਲ ’ਤੇ ਗੱਲ ਕੀਤੀ ਤਾ ਉਹਨਾਂ ਕਿਹਾ ਕਿ ਗਲੀ ਸਬੰਧੀ ਮੁਹੱਲਾ ਨਿਵਾਸੀ ਉਹਨਾਂ ਨੂੰ ਮਿਲੇ ਸਨ ਤੇ ਇਸ ਸਬੰਧੀ ਮਤਾ ਪੈ ਗਿਆ ਹੈ । ਪ੍ਰੰਤੂ ਹੁਣ ਬਰਸਾਤਾਂ ਹੋਣ ਕਰਕੇ ਗਲੀ ਦਾ ਕੰਮ ਸ਼ੁਰੂ ਨਹੀਂ ਕੀਤਾ ਜਾ ਸਕਦਾ । ਆਉਣ ਵਾਲੇ ਦਿਨਾ ਵਿੱਚ ਜਲਦੀ ਹੀ ਗਲੀ ਦਾ ਕੰਮ ਸ਼ੁਰੂ ਕੀਤਾ ਜਾਵੇਗਾ ।