ਰਾਜਸਥਾਨ ‘ਚ ਬਾਗ਼ੀ ਵਿਗਾੜਨਗੇ ਖੇਡ

ਰਾਜਸਥਾਨ ਵਿਚ ਆਉਣ ਵਾਲੀ 7 ਦਸੰਬਰ ਨੂੰ ਹੋਣ ਜਾ ਰਹੀਆਂ 15ਵੀਂਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਅਤੇ ਕਾਂਗਰਸ ਦੋਵਾਂ ਪਾਰਟੀਆਂ ਨੂੰ ਹੀ ਆਪਣੇ ਬਾਗ਼ੀਆਂ ਤੋਂ ਨੁਕਸਾਨ ਹੋ ਸਕਦਾ ਹੈ ਕਾਂਗਰਸ ਦੇ ਮੁਕਾਬਲੇ ਭਾਜਪਾ ਨੂੰ ਆਪਣੇ ਬਾਗੀਆਂ ਤੋਂ ਘੱਟ ਨੁਕਸਾਨ ਝੱਲਣਾ ਪਏਗਾ, ਕਿਉਂਕਿ ਭਾਜਪਾ ਨਾਂਅ ਵਾਪਸੀ ਦੇ ਆਖ਼ਰੀ ਸਮੇਂ ਤੱਕ ਕਈ ਪ੍ਰਭਾਵਸ਼ਾਲੀ ਬਾਗੀਆਂ ਨੂੰ ਮਨਾ ਕੇ ਉਨ੍ਹਾਂ ਦੇ ਨਾਮਜ਼ਦਗੀ ਫਾਰਮ ਚੁਕਾਉਣ ਵਿਚ ਸਫ਼ਲ ਰਹੀ ਜਦੋਂਕਿ ਕਾਂਗਰਸ ਤਾਲਮੇਲ ਦੀ ਕਮੀ ਦੇ ਚਲਦੇ ਅਜਿਹਾ ਕਰ ਸਕਣ ਵਿਚ ਸਫ਼ਲ ਨਹੀਂ ਹੋ ਸਕੀ
ਭਾਜਪਾ ਦੇ ਕਈ ਵਰਤਮਾਨ ਮੰਤਰੀ ਅਤੇ ਵਿਧਾਇਕਾਂ ਨੇ ਆਪਣੀ ਟਿਕਟ ਕੱਟਣ ਤੋਂ ਨਰਾਜ਼ ਹੋ ਕੇ ਆਪਣੀ ਹੀ ਪਾਰਟੀ ਦੇ ਖਿਲਾਫ਼ ਵਿਦਰੋਹ ਦਾ ਬਿਗਲ ਬਜਾ ਰੱਖਿਆ ਹੈ ਭਾਜਪਾ ਸਰਕਾਰ ਵਿਚ ਮੌਜ਼ੂਦਾ ਮੰਤਰੀ ਸੁਰਿੰਦਰ ਗੋਇਲ ਨੇ ਜੈਤਾਰਣ ਤੋਂ, ਹੇਮ ਸਿੰਘ ਭਡਾਨਾ ਨੇ ਥਾਣਾਗਾਜੀ ਤੋਂ, ਰਾਜ ਮੰਤਰੀ ਰਾਜ ਕੁਮਾਰ ਰਿਣਵਾ ਨੇ ਰਤਨਗੜ੍ਹ ਤੋਂ, ਧਨ ਸਿੰਘ ਰਾਵਤ ਨੇ ਬਾਂਸਵਾੜਾ ਤੋਂ ਆਪਣੀ ਟਿਕਟ ਕੱਟਣ ਤੋਂ ਬਾਅਦ ਅਜ਼ਾਦ ਮੁਹਿੰਮ ਛੇੜੀ ਹੋਈ ਹੈ ਸਾਬਕਾ ਮੰਤਰੀ ਰਾਧੇ ਸ਼ਿਆਮ ਗੰਗਾਨਗਰ ਨੇ ਸ੍ਰੀ ਗੰਗਾਨਗਰ ਤੋਂ, ਵਿਧਾਇਕ ਮੰਗਲ ਰਾਮ ਨਾਈ ਸ੍ਰੀ ਡੂੰਗਰਗੜ੍ਹ ਤੋਂ, ਲੱਛਮੀਨਰਾਇਣ ਦਵੇ ਮਾਰਵਾੜ ਜੰਕਸ਼ਨ ਤੋਂ, ਰਾਮੇਸ਼ਵਰ ਭਾਟੀ ਸੁਜਾਨਗੜ੍ਹ ਤੋਂ, ਅਨੀਤਾ ਕਟਾਰਾ ਸਾਂਗਵਾੜਾ ਤੋਂ ਭਾਜਪਾ ਮਹਾਂਮੰਤਰੀ ਕੁਲਦੀਪ ਧਨਖੜ ਵਿਰਾਟਨਗਰ ਤੋਂ, ਜੈਪੁਰ ਦੇਹਾਤ ਭਾਜਪਾ ਪ੍ਰਧਾਨ ਦੀਨਦਿਆਲ ਕੁਮਾਵਤ ਫੁਲੇਰਾ ਤੋਂ ਅਜ਼ਾਦ ਚੋਣ ਲੜ ਰਹੇ ਹਨ ਭਾਜਪਾ ਨੇ ਆਪਣੇ ਇਨ੍ਹਾਂ ਸਾਰੇ 11 ਆਗੂਆਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਕਾਰਨ ਪਾਰਟੀ ‘ਚੋਂ ਕੱਢ ਦਿੱਤਾ ਸੀ ਭਾਜਪਾ ਦੇ ਬਾਗੀ ਵਿਧਾਇਕ ਘਨਸ਼ਿਆਮ ਤਿਵਾੜੀ ਪਹਿਲਾਂ ਹੀ ਆਪਣੀ ਵੱਖਰੀ ਪਾਰਟੀ ਬਣਾ ਕੇ ਚੋਣਾਂ ਲੜ ਰਹੇ ਹਨ ਉਨ੍ਹਾਂ ਦੀ ਪਾਰਟੀ ਦੇ ਨਿਸ਼ਾਨ ‘ਤੇ ਭਾਜਪਾ ‘ਚ ਟਿਕਟ ਤੋਂ ਵਾਂਝੇ ਰਹੇ ਮੰਗਲਰਾਮ ਨਾਈ, ਅਨੀਤਾ ਕਟਾਰਾ ਚੋਣ ਲੜ ਰਹੀ ਹੈ
ਭਾਜਪਾ ਦੀ ਬਜ਼ਾਏ ਕਾਂਗਰਸ ਵਿਚ ਬਾਗੀਆਂ ਦੀ ਗਿਣਤੀ ਦੁੱਗਣੀ ਤੋਂ ਵੀ ਜ਼ਿਆਦਾ ਹੈ ਕਾਂਗਰਸ ਦੇ ਸਾਬਕਾ ਕੇਂਦਰੀ ਮੰਤਰੀ ਅਤੇ ਖੰਡੇਲਾ ਤੋਂ ਕਈ ਵਾਰ ਵਿਧਾਇਕ ਰਹੇ ਮਹਾਂਦੇਵ ਸਿੰਘ ਖੰਡੇਲਾ ਨੇ ਆਪਣੀ ਟਿਕਟ ਕੱਟਣ ‘ਤੇ ਪਾਰਟੀ ਤੋਂ ਬਗਾਵਤ ਕਰਕੇ ਅਜ਼ਾਦ ਮੁਹਿੰਮ ਛੇੜ ਦਿੱਤੀ ਹੈ ਮਹਾਦੇਵ ਸਿੰਘ ਨੇ 1993 ਵਿਚ ਵੀ ਪਾਰਟੀ ਟਿਕਟ ਕੱਟਣ ‘ਤੇ ਅਜ਼ਾਦ ਚੋਣਾਂ ਲੜ ਕੇ ਜਿੱਤ ਦਰਜ਼ ਕੀਤੀ ਸੀ ਮਹਾਦੇਵ ਸਿੰਘ ਦੀ ਬਗਾਵਤ ਨਾਲ ਭਾਜਪਾ ਉਮੀਦਵਾਰ ਅਤੇ ਲਗਾਤਾਰ ਦੋ ਵਾਰ ਚੋਣਾਂ ਜਿੱਤ ਚੁੱਕੇ ਬੰਸੀਧਰ ਬਾਜੀਆ ਨੂੰ ਫਾਇਦਾ ਹੁੰਦਾ ਨਜ਼ਰ ਆ ਰਿਹਾ ਹੈ
ਰਾਜਸਥਾਨ ਦੀ ਸਾਬਕਾ ਉਪ ਮੁੱਖ ਮੰਤਰੀ ਅਤੇ ਤ੍ਰਿਪੁਰਾ, ਗੁਜਰਾਤ ਅਤੇ ਮਿਜ਼ੋਰਮ ਦੀ ਰਾਜਪਾਲ ਰਹਿ ਚੁੱਕੀ ਕਮਲਾ ਦੇ ਪੁੱਤਰ ਅਲੋਕ ਦੀ ਸ਼ਾਹਪੁਰਾ ਤੋਂ ਕਾਂਗਰਸ ਟਿਕਟ ਕੱਟ ਦਿੱਤੀ ਗਈ ਹੈ ਹੁਣ ਅਲੋਕ ਉੱਥੋਂ ਅਜ਼ਾਦ ਚੋਣਾਂ ਲੜ ਰਹੇ ਹਨ ਜਿਸ ਨਾਲ ਕਾਂਗਰਸ ਉਮੀਦਵਾਰ ਮਨੀਸ਼ ਯਾਦਵ ਮੁਸ਼ਕਲ ਵਿਚ ਘਿਰੇ ਹੋਏ ਨਜ਼ਰ ਆ ਰਹੇ ਹਨ ਕਮਲਾ ਦੇ ਬੇਟੇ ਦੇ ਅਜ਼ਾਦ ਚੋਣਾਂ ਲੜਨ ਨਾਲ ਭਾਜਪਾ ਉਮੀਦਵਾਰ ਅਤੇ ਵਿਧਾਨ ਸਭਾ ਉਪ ਸਪੀਕਰ ਰਾਵ ਰਜਿੰਦਰ ਸਿੰਘ ਭਰੋਸੇਮੰਦ ਨਜ਼ਰ ਆ ਰਹੇ ਹਨ ਕਾਂਗਰਸ ਦੇ ਸੀਨੀਅਰ ਆਗੂ ਜਗਨਨਾਥ ਪਹਾੜੀਆ ਦੇ ਪੁੱਤਰ ਸੰਜੈ ਪਹਾੜੀਆ ਨੂੰ ਟਿਕਟ ਨਹੀਂ ਦਿੱਤੀ ਗਈ ਹੈ ਜਦੋਂਕਿ ਪਹਾੜੀਆ ਰਾਜਸਥਾਨ ਦੇ ਮੁੱਖ ਮੰਤਰੀ, 1957 ਤੋਂ 1977 ਤੱਕ ਕੇਂਦਰ ਵਿਚ ਮੰਤਰੀ, ਬਿਹਾਰ ਅਤੇ ਹਰਿਆਣਾ ਦੇ ਰਾਜਪਾਲ, ਕਾਂਗਰਸ ਦੇ ਰਾਸ਼ਟਰੀ ਮਹਾਂਮੰਤਰੀ ਵਰਗੇ ਅਹੁਦਿਆਂ ‘ਤੇ ਰਹਿ ਚੁੱਕੇ ਹਨ ਕਾਂਗਰਸ ਨੇ ਦੂਜੀ ਵਾਰ ਰਾਜਸਥਾਨ ਵਿਚ ਜਾਟ ਰਾਜਨੀਤੀ ਦੇ ਸੂਤਰਧਾਰ ਰਹੇ ਸਵ: ਬਲਦੇਵ ਰਾਮ ਮਿਰਧਾ ਦੇ ਪੋਤੇ ਅਤੇ ਪਰਸਰਾਮ ਮਦੇਰਣਾ ਦੇ ਜਵਾਈ ਹਰਿੰਦਰ ਮਿਰਧਾ ਦੀ ਟਿਕਟ ਕੱਟ ਕੇ ਆਪਣੇ ਲਈ ਮੁਸ਼ਕਲ ਖੜ੍ਹੀ ਕਰ ਲਈ ਹੈ ਹਰਿੰਦਰ ਮਿਰਧਾ ਦੇ ਪਿਤਾ ਰਾਮਨਿਵਾਸ ਮਿਰਧਾ ਕਦੇ ਨਹਿਰੂ, ਗਾਂਧੀ ਪਰਿਵਾਰ ਦੇ ਨਜ਼ਦੀਕੀ ਹੁੰਦੇ ਸਨ ਅਤੇ 1952 ਦੀ ਪਹਿਲੀ ਵਿਧਾਨ ਸਭਾ ਦੀ ਚੋਣ ਜਿੱਤ ਕੇ ਰਾਜਸਥਾਨ ਦੀ ਪਹਿਲੀ ਸਰਕਾਰ ਵਿਚ ਮੰਤਰੀ ਬਣੇ ਸਨ ਉਹ ਦਸ ਸਾਲ ਤੱਕ ਰਾਜਸਥਾਨ ਵਿਧਾਨ ਸਭਾ ਦੇ ਸਪੀਕਰ ਰਹੇ ਅਤੇ ਵਿਧਾਇਕ ਦੀ ਕਮੀ ਨਾਲ ਰਾਜਸਥਾਨ ਦੇ ਜਾਟ ਮੁੱਖ ਮੰਤਰੀ ਬਣਨ ਤੋਂ ਉੱਕ ਗਏ ਰਾਮਨਿਵਾਸ ਮਿਰਧਾ ਰਾਜ ਸਭਾ ਦੇ ਉਪ ਸਪੀਕਰ ਅਤੇ ਕੇਂਦਰ ਸਰਕਾਰ ਵਿਚ ਕਈ ਸਾਲ ਮੰਤਰੀ ਵੀ ਰਹੇ ਸਨ ਹਰਿੰਦਰ ਮਿਰਧਾ ਨਾਗੌਰ ਤੋਂ ਅਜ਼ਾਦ ਉਮੀਦਵਾਰ ਦੇ ਤੌਰ ‘ਤੇ ਚੋਣਾਂ ਲੜ ਰਹੇ ਹਨ ਉਨ੍ਹਾਂ ਦੇ ਪਰਿਵਾਰ ਦਾ ਮਾਰਵਾੜ ਵਿਚ ਚੰਗਾ ਅਸਰ ਮੰਨਿਆ ਜਾਂਦਾ ਹੈ ਹਰਿੰਦਰ ਦੀ ਬਗਾਵਤ ਨਾਲ ਕਾਂਗਰਸ ਨੂੰ ਨਾਗੌਰ ਜਿਲ੍ਹੇ ਦੀਆਂ ਕਈ ਸੀਟਾਂ ‘ਤੇ ਨੁਕਸਾਨ ਝੱਲਣਾ ਪੈ ਸਕਦਾ ਹੈ
ਦੂਦੂ (ਸੁਰੱਖਿਅਤ) ਸੀਟ ‘ਤੇ ਸਾਬਕਾ ਮੰਤਰੀ ਬਾਬੂਲਾਲ ਨਾਗਰ ਦੀ ਟਿਕਟ ਕੱਟਣ ਨਾਲ ਉਹ ਅਜ਼ਾਦ ਚੋਣਾਂ ਲੜ ਰਹੇ ਹਨ ਅਜਿਹੇ ਵਿਚ ਕਾਂਗਰਸ ਉਮੀਦਵਾਰ ਰਿਤੇਸ਼ ਬੈਰਵਾ ਦੀ ਰਾਹ ਵਿਚ ਕੰਡੇ ਵਿਛਾ ਦਿੱਤੇ ਹਨ ਹੁਣ ਦੂਦੂ ਸੀਟ ‘ਤੇ ਮੁਕਾਬਲਾ ਭਾਜਪਾ ਦੇ ਪ੍ਰੇਮਚੰਦ ਬੈਰਵਾ ਅਤੇ ਅਜ਼ਾਦ ਉਮੀਦਵਾਰ ਬਾਬੂਲਾਲ ਨਾਗਰ ਵਿਚ ਹੋਣਾ ਤੈਅ ਮੰਨਿਆ ਜਾ ਰਿਹਾ ਹੈ ਕਠੂਮਰ (ਸੁਰੱਖਿਅਤ) ਸੀਟ ਤੋਂ ਸਾਬਕਾ ਵਿਧਾਇਕ ਰਮੇਸ਼ ਖੀਂਚੀ ਕਾਂਗਰਸ ਤੋਂ ਬਗਾਵਤ ਕਰਕੇ ਚੋਣਾਂ ਲੜ ਰਹੇ ਹਨ ਜਿਸ ਨਾਲ ਕਾਂਗਰਸ ਉਮੀਦਵਾਰ ਬਾਬੂਲਾਲ ਦੀ ਜਿੱਤ ਮੁਸ਼ਕਲ ਹੋ ਗਈ ਹੈ ਰਾਏਸਿੰਘ ਨਗਰ (ਸੁਰੱਖਿਅਤ) ਸੀਟ ‘ਤੇ ਸਾਬਕਾ ਵਿਧਾਇਕ ਸੋਹਨ ਲਾਲ ਨਾਇਕ ਨੂੰ ਕਾਂਗਰਸ ਟਿਕਟ ਨਾ ਮਿਲਣ ‘ਤੇ ਅਜ਼ਾਦ ਤਾਲ ਠੋਕ ਕੇ ਕਾਂਗਰਸ ਤੋਂ ਬਗਾਵਤ ਕਰਕੇ ਕਾਂਗਰਸ ਉਮੀਦਵਾਰ ਸੋਨਾ ਦੇਵੀ ਬਾਵਰੀ ਨੂੰ ਹਰਵਾ ਰਹੇ ਹਨ
ਬਾਮਨਵਾਸ ਤੋਂ ਸਾਬਕਾ ਵਿਧਾਇਕ ਨਵਲਕਿਸ਼ੋਰ ਮੀਣਾ ਕਾਂਗਰਸ ਤੋਂ ਬਗਾਵਤ ਕਰਕੇ ਚੋਣਾਂ ਲੜ ਕੇ ਕਾਂਗਰਸ ਦੀ ਇੰਦਰਾ ਨੂੰ ਹਰਵਾਉਣ ਦਾ ਯਤਨ ਕਰ ਰਹੇ ਹਨ ਕਿਸ਼ਨਗੜ੍ਹ ਤੋਂ ਸਾਬਕਾ ਵਿਧਾਇਕ ਨਾਥੂਰਾਮ ਸਿਨੋਦੀਆ ਕਾਂਗਰਸ ਤੋਂ ਬਗਾਵਤ ਕਰਕੇ ਮੈਦਾਨ ਵਿਚ ਉੱਤਰ ਗਏ ਹਨ ਉੱਥੋਂ ਕਾਂਗਰਸ ਟਿਕਟ ‘ਤੇ ਚੋਣਾਂ ਲੜ ਰਹੇ ਨੰਦਾਰਾਮ ਦੀ ਰਾਹ ਮੁਸ਼ਕਲ ਹੋ ਰਹੀ ਹੈ ਮਾਰਵਾੜ ਜੰਕਸ਼ਨ ਤੋਂ ਸਾਬਕਾ ਵਿਧਾਇਕ ਖੁਸ਼ਵੀਰ ਸਿੰਘ ਜੋਜਾਵਰ ਬਗਾਵਤ ਕਰਕੇ ਚੋਣਾਂ ਲੜ ਰਹੇ ਹਨ ਉੱਥੇ ਕਾਂਗਰਸ ਦੇ ਜੈਸਾਰਾਮ ਰਾਠੌੜ ਨੂੰ ਦਿੱਕਤ ਹੋਵੇਗੀ ਸਿਰੋਹੀ ਤੋਂ ਦੋ ਵਾਰ ਕਾਂਗਰਸ ਵਿਧਾਇਕ ਰਹੇ ਸੰਯਮ ਲੋਢਾ ਕਾਂਗਰਸ ਟਿਕਟ ਨਾ ਮਿਲਣ ‘ਤੇ ਅਜ਼ਾਦ ਚੋਣਾਂ ਲੜ ਰਹੇ ਹਨ ਇੱਥੋਂ ਕਾਂਗਰਸ ਦੇ ਜੀਵਾਰਾਮ ਆਰੀਆ ਅਤੇ ਭਾਜਪਾ ਦੇ ਮੰਤਰੀ ਓਟਾਰਾਮ ਦੇਵਾਸੀ ਵਿਚਾਲੇ ਮੁਕਾਬਲਾ ਹੋਵੇਗਾ
ਸੀਕਰ ਜਿਲ੍ਹੇ ਦੀ ਨੀਮਕਾਥਾਣਾ ਸੀਟ ‘ਤੇ ਸਾਬਕਾ ਵਿਧਾਇਕ ਮੋਹਨ ਮੋਦੀ ਦੇ ਪੁੱਤਰ ਰਮੇਸ਼ ਮੋਦੀ ਕਾਂਗਰਸ ਟਿਕਟ ‘ਤੇ ਚੋਣਾਂ ਲੜ ਰਹੇ ਹਨ ਉਨ੍ਹਾਂ ਸਾਹਮਣੇ ਪਹਿਲਾਂ ਕਾਂਗਰਸ ਤੋਂ ਵਿਧਾਇਕ ਰਹੇ ਰਮੇਸ਼ ਖੰਡੇਲਵਾਲ ਹਨੂੰਮਾਨ ਬੈਨੀਵਾਲ ਦੀ ਰਾਸ਼ਟਰੀ ਲੋਕਤੰਤਰਿਕ ਪਾਰਟੀ ਤੋਂ ਚੋਣ ਮੈਦਾਨ ਵਿਚ ਹਨ ਇਸ ਨਾਲ ਕਾਂਗਰਸੀ ਉਮੀਦਵਾਰ ਸੁਰੇਸ਼ ਮੋਦੀ ਦੀ ਸਥਿਤੀ ਕਮਜ਼ੋਰ ਹੋ ਰਹੀ ਹੈ ਤਾਰਾਨਗਰ ਸੀਟ ‘ਤੇ ਸਾਬਕਾ ਵਿੱਤ ਮੰਤਰੀ ਚੰਦਨਮੱਲ ਬੈਦ ਦੇ ਪੁੱਤਰ ਅਤੇ ਸਾਬਕਾ ਵਿਧਾਇਕ ਡਾ. ਸੀ. ਐਸ. ਬੈਦ ਅਜ਼ਾਦ ਚੋਣਾਂ ਲੜ ਰਹੇ ਹਨ ਜਿਸ ਨਾਲ ਕਾਂਗਰਸੀ ਉਮੀਦਵਾਰ ਨਰਿੰਦਰ ਬੁਡਾਨੀਆ ਦੇ ਸਾਹਮਣੇ ਸੰਕਟ ਪੈਦਾ ਕਰ ਦਿੱਤਾ ਹੈ ਫਤਿਹਪੁਰ ਤੋਂ ਅਜ਼ਾਦ ਵਿਧਾਇਕ ਨੰਦਕਿਸ਼ੋਰ ਮਹਿਰੀਆ ਕਾਂਗਰਸ ਟਿਕਟ ਮੰਗ ਰਹੇ ਸਨ ਪਰ ਕਾਂਗਰਸ ਨੇ ਮਰਹੂਮ ਸਾਬਕਾ ਵਿਧਾਇਕ ਭੰਵਰੂ ਖਾਨ ਦੇ ਭਰਾ ਹਾਕਮ ਅਲੀ ਨੂੰ ਉਮੀਦਵਾਰ ਬਣਾਇਆ ਹੈ ਨੰਦਕਿਸ਼ੋਰ ਹੁਣ ਤੋਂ ਅਜ਼ਾਦ ਚੋਣਾਂ ਲੜ ਰਹੇ ਹਨ ਜਿਸ ਨਾਲ ਹਾਕਮ ਅਲੀ ਦਾ ਜਿੱਤਣਾ ਮੁਸ਼ਕਲ ਲੱਗ ਰਿਹਾ ਹੈ
ਕਾਂਗਰਸ ਦੇ ਹੋਰ ਕਈ ਆਗੂ ਪਾਰਟੀ ਤੋਂ ਬਗਾਵਤ ਕਰਕੇ ਚੋਣਾਂ ਲੜ ਰਹੇ ਹਨ ਜਿਸ ਨਾਲ ਪਾਰਟੀ ਨੂੰ ਨੁਕਸਾਨ ਹੋ ਸਕਦਾ ਹੈ ਜਿਨ੍ਹਾਂ ਵਿਚ ਮੁੱਖ ਰੂਪ ਨਾਲ ਓਮ ਵਿਸ਼ਰਾਈ, ਰਾਜਕੁਮਾਰ ਗੌੜ, ਪ੍ਰਿਥਵੀ ਸਿੰਘ ਸੰਧੂ, ਪੂਸਾਰਾਮ ਗੋਦਾਰਾ, ਸੰਤੋਸ਼ ਮੇਘਵਾਲ, ਲਕਸ਼ਮਣ ਮੀਣਾ, ਦੀਪਚੰਦ ਖੈਰੀਆ, ਸਾਬਕਾ ਜਿਲ੍ਹਾ ਪ੍ਰਮੁੱਖ ਅਜੀਤ ਸਿੰਘ ਮਹੂਆ, ਜਗਨਨਾਥ ਬੁਰਡਕ, ਸੂਬਾ ਕਾਂਗਰਸ ਦੇ ਸਕੱਤਰ ਰਾਜੇਸ਼ ਕੁਮਾਵਤ, ਭੀਮਰਾਜ ਭਾਟੀ, ਸੂਬਾ ਕਾਂਗਰਸ ਜਨਰਲ ਸਕੱਤਰ ਸੁਨੀਤਾ ਭਾਟੀ, ਸੂਬਾ ਕਾਂਗਰਸ ਸਕੱਤਰ ਜਗਦੀਸ਼ ਚੌਧਰੀ, ਪੰਚਾਇਤ ਸਮਿਤੀ ਪ੍ਰਧਾਨ ਰੇਸ਼ਮਾ ਮੀਣਾ, ਰਾਜਸਥਾਨ ਘੁਮੰਤੂ, ਅਰਧ-ਘੁਮੰਤੂ ਬੋਰਡ ਪ੍ਰਧਾਨ ਰਹੇ ਗੋਪਾਲ ਕੇਸ਼ਾਵਤ, ਬੂੰਦੀ ਜਿਲ੍ਹਾ ਕਾਂਗਰਸ ਦੇ ਪ੍ਰਧਾਨ ਸੀ.ਐਲ. ਪ੍ਰਮੀ ਪਾਰਟੀ ਤੋਂ ਬਗਾਵਤ ਕਰਕੇ ਚੋਣ ਮੈਦਾਨ ਵਿਚ ਆਪਣੀ ਕਿਸਮਤ ਅਜ਼ਮਾ ਰਹੇ ਹਨ ਕਾਂਗਰਸ ਅਤੇ ਭਾਜਪਾ ਨੂੰ ਆਪਣੇ ਹੀ ਸੀਨੀਅਰ ਆਗੂਆਂ ਦੀ ਬਗਾਵਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸਦਾ ਖਮਿਆਜ਼ਾ ਤਾਂ ਦੋਵਾਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਹੀ ਝੱਲਣਾ ਪੈ ਸਕਦਾ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ