ਉੱਤਰ ਪ੍ਰਦੇਸ਼ ‘ਚ ਹਿੰਸਕ ਭੀੜ ਦਾ ਕਹਿਰ

Imran Khan

ਭਾਵੇਂ ਉੱਤਰ ਪ੍ਰਦੇਸ਼ ਸਰਕਾਰ ਸੂਬੇ ‘ਚ ਅਪਰਾਧਾਂ ਦੇ ਘਟਣ ਦਾ ਦਾਅਵਾ ਕਰਦੀ ਹੈ ਪਰ ਤਾਜ਼ਾ ਘਟਨਾ ਨੇ ਸਾਬਤ ਕਰ ਦਿੱਤਾ ਹੈ ਕਿ ਗੈਰ-ਕਾਨੂੰਨੀ ਤੇ ਹਿੰਸਕ ਤੱਤਾਂ ਨੂੰ ਕਾਬੂ ਕਰਨ ‘ਚ ਪੁਲਿਸ ਅਜੇ ਵੀ ਨਾਕਾਮ ਹੈ ਸ਼ਾਮੇਲੀ ਇਲਾਕੇ ‘ਚ ਕੁਝ ਲੋਕਾਂ ਨੇ ਪੁਲਿਸ ਦੀ ਵੈਨ ‘ਚੋਂ ਇੱਕ ਵਿਅਕਤੀ ਨੂੰ ਉਤਾਰ ਕੇ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਪਹਿਲਾਂ ਤਾਂ ਪੁਲਿਸ ਇਸ ਘਟਨਾ ਤੋਂ ਮੁੱਕਰ ਹੀ ਗਈ ਫਿਰ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰਕੇ ਉਨ੍ਹਾਂ ਖਿਲਾਫ਼ ਵਿਭਾਗੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਇਹ ਤਾਂ ਸੋਸ਼ਲ ਮੀਡੀਆ ਦਾ ਕਮਾਲ ਹੈ ਜਿੱਥੇ ਇੱਕ ਵੀਡੀਓ ਵਾਇਰਲ ਹੋਣ ਨਾਲ ਪੁਲਿਸ ਦਾ ਝੂਠ ਸਾਹਮਣੇ ਆ ਗਿਆ ਇਹ ਮਾਮਲਾ ਭੀੜ ਵੱਲੋਂ ਕੁੱਟਮਾਰ ਦਾ ਹੈ ਉੱਤਰ ਪ੍ਰਦੇਸ਼ ‘ਚ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਹੋ ਚੁੱਕੀਆਂ ਹਨ ਤੇ ਸੁਪਰੀਮ ਕੋਰਟ ਵੀ ਇਸ ਮਾਮਲੇ ‘ਚ ਕੇਂਦਰ ਸਰਕਾਰ ਦੀ ਖਿਚਾਈ ਕਰ ਚੁੱਕੀ ਹੈ, ਪਰ ਸੁਧਾਰ ਹੁੰਦਾ ਨਜ਼ਰ ਨਹੀਂ ਆ ਰਿਹਾ ਕਈ ਸੂਬਿਆਂ ‘ਚ ਭੀੜ ਇੰਨੀ ਤੇਜ਼ੀ ਨਾਲ ਹਿੰਸਾ ਭੜਕਾਉਂਦੀ ਹੈ ਕਿ ਪੁਲਿਸ ਬਲ ਬਿਲਕੁਲ ਨਾਕਾਮ ਨਜ਼ਰ ਆਉਂਦਾ ਹੈ ਹੁਣ ਤਾਂ ਹੱਦ ਹੀ ਹੋ ਗਈ ਜਦੋਂ ਭੀੜ ਨੇ ਬੰਦਾ ਪੁਲਿਸ ਦੇ ਹੱਥੋਂ ਖੋਹ ਕੇ ਕਤਲ ਕਰ ਦਿੱਤਾ ਦਰਅਸਲ ਪੁਲਿਸ ਪ੍ਰਬੰਧਾਂ ਨੂੰ ਚੁਸਤ-ਦਰੁਸਤ ਬਣਾਉਣ ਦੀ ਸਿਆਸੀ ਇੱਛਾ-ਸ਼ਕਤੀ ਹੀ ਨਜ਼ਰ ਨਹੀਂ ਆ ਰਹੀ ਪੁਲਿਸ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਨਾ ਤਾਂ ਦੂਰ ਅਜੇ ਤੱਕ ਪੁਲਿਸ ਦੀ ਨਫ਼ਰੀ ਦੀ ਸਮੱਸਿਆ ਹੀ ਹੱਲ ਨਹੀਂ ਹੋਈ ਉੱਤਰ ਪ੍ਰਦੇਸ਼ ਪੁਲਿਸ ‘ਚ ਇੱਕ ਲੱਖ ਤੋਂ ਵੱਧ ਅਸਾਮੀਆਂ ਖਾਲੀ ਪਈਆਂ ਹਨ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਪੂਰੀ ਨਹੀਂ ਹੋ ਰਹੀ ਤੇ ਨਾ ਹੀ ਮੁਲਾਜ਼ਮਾਂ ਨੂੰ ਅਰਾਮ ਦੇਣ ਲਈ ਕੋਈ ਕਾਨੂੰਨ ਪਾਸ ਕੀਤਾ ਗਿਆ ਹੈ ਵੱਖ-ਵੱਖ ਰਾਜਾਂ ‘ਚ ਪੁਲਿਸ ‘ਚ ਹਫ਼ਤਾਵਰੀ ਛੁੱਟੀ ਰੱਖਣ ਦੀ ਚਰਚਾ ਤਾਂ ਹੁੰਦੀ ਰਹਿੰਦੀ ਹੈ ਪਰ ਗੱਲ ਸਿਰੇ ਨਹੀਂ ਲੱਗਦੀ ਹੁਣ ਮੱਧ ਪ੍ਰਦੇਸ਼ ‘ਚ ਕਾਂਗਰਸ ਪਾਰਟੀ ਨੇ ਆਪਣੇ ਚੋਣ-ਮਨੋਰਥ ਪੱਤਰ ‘ਚ ਪੁਲਿਸ ਮੁਲਾਜ਼ਮਾਂ ਨੂੰ ਹਫ਼ਤਾਵਰੀ ਛੁੱਟੀ ਦੇਣ ਦਾ ਵਾਅਦਾ ਕੀਤਾ ਹੈ ਹੈਰਾਨੀ ਇਸ ਗੱਲ ਦੀ ਹੈ ਕਿ ਪੁਲਿਸ ਪ੍ਰਬੰਧ ਇੰਨਾ ਜ਼ਿਆਦਾ ਨਜ਼ਰਅੰਦਾਜ਼ ਕੀਤਾ ਗਿਆ ਕਿ ਹਫਤੇ ‘ਚ ਇੱਕ ਛੁੱਟੀ ਨੂੰ ਚੋਣਾਂ ਦਾ ਮੁੱਦਾ ਬਣਾਉਣਾ ਪੈ ਰਿਹਾ ਹੈ ਪੁਲਿਸ ਅੰਦਰੂਨੀ ਸੁਰੱਖਿਆ ਤੇ ਕਾਨੂੰਨ ਤੇ ਪ੍ਰਬੰਧਾਂ ਲਈ ਜ਼ਿੰਮੇਵਾਰ ਹੁੰਦੀ ਹੈ ਪੁਲਿਸ ਪ੍ਰਬੰਧ ਦੀਆਂ ਖਾਮੀਆਂ ਬਹੁਤ ਪਹਿਲਾਂ ਦੂਰ ਹੋ ਜਾਣੀਆਂ ਚਾਹੀਦੀਆਂ ਸਨ ਇਹ ਵੀ ਕੌੜੀ ਸੱਚਾਈ ਹੈ ਕਿ ਸਿਆਸਤਦਾਨਾਂ ਨੇ ਪੁਲਿਸ ਨੂੰ ਸਿਰਫ ਮੰਤਰੀਆਂ ਦੇ ਦੌਰੇ ਤੇ ਰੈਲੀਆਂ ਦੀ ਕਾਮਯਾਬੀ ਦਾ ਸਾਧਨ ਬਣਾ ਲਿਆ ਹੈ ਆਮ ਲੋਕਾਂ ਦੀ ਸੁਰੱਖਿਆ ਨੂੰ ਪੁਲਿਸ ਦੀ ਜ਼ਿੰਮੇਵਾਰੀ ਨਹੀਂ ਸਮਝਿਆ ਜਾਂਦਾ ਪੁਲਿਸ ਪ੍ਰਬੰਧਾਂ ‘ਚ ਸਿਆਸੀ ਦਖਲਅੰਦਾਜ਼ੀ ਨੇ ਇਸ ਦੀ ਸਥਾਪਨਾ ਦੇ ਉਦੇਸ਼ ਨੂੰ ਕਮਜ਼ੋਰ ਕਰ ਦਿੱਤਾ ਹੈ ਅਪਰਾਧਾਂ ਦੀ ਰੋਕਥਾਮ ਲਈ ਸਿਰਫ਼ ਭਾਸ਼ਣਾਂ ਜਾਂ ਅੰਕੜਿਆਂ ਦੀ ਖੇਡ ਕਾਫ਼ੀ ਨਹੀਂ ਸਗੋਂ ਪੂਰੀ ਵਚਨਬੱਧਤਾ ਨਾਲ ਕੰਮ ਕਰਨ ਦੀ ਜ਼ਰੂਰਤ ਹੈ ਇਹ ਸਮਝਣਾ ਪਵੇਗਾ ਕਿ ਇੱਕ-ਇੱਕ ਨਾਗਰਿਕ ਦੀ ਜਾਨ ਕੀਮਤੀ ਹੈ ਤੇ ਹਜ਼ਾਰਾਂ ਕਤਲ ਹੋ ਜਾਣ ‘ਤੇ ਵੀ ਅਪਰਾਧਾਂ ਦੀ ਕਮੀ ਦੇ ਦਾਅਵੇ ਕਰਨਾ ਕੋਈ ਬਹੁਤਾ ਖੁਸ਼ ਹੋਣ ਵਾਲੀ ਗੱਲ ਨਹੀਂ ਪੁਲਿਸ ਪ੍ਰਬੰਧਾਂ ਨੂੰ ਚੁਸਤ-ਦਰੁਸਤ ਕਰਨ ਦੇ ਨਾਲ-ਨਾਲ ਪੁਲਿਸ ‘ਚ ਸਿਆਸੀ ਦਖਲਅੰਦਾਜ਼ੀ ਬੰਦ ਕਰਨ ਨਾਲ ਹੀ ਅਪਰਾਧ ਘਟ ਸਕਦੇ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ