ਜ਼ਮੀਨ ਦੇ ਠੇਕਿਆਂ ਦਾ ਰੇਟ ਅਸਮਾਨੀ, ਕੀ ਕਰੂ ਕਿਰਸਾਨੀ

Rate of Land

ਕਿਸਾਨ ਅਗਲੇ ਸੀਜ਼ਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਜ਼ਮੀਨਾਂ ਦੇ ਠੇਕੇ ਕਰ ਰਹੇ ਪੱਕੇ

ਗੋਬਿੰਦਗੜ੍ਹ ਜੇਜੀਆ (ਸੱਚ ਕਹੂੰ ਨਿਊਜ਼)। ਹਾੜੀ ਦੀ ਫਸਲ ਦਾ ਸੀਜ਼ਨ ਡੇਢ ਮਹੀਨੇ ਤੱਕ ਜ਼ੋਰ-ਸ਼ੋਰ ਨਾਲ ਸ਼ੁਰੂੁ ਹੋ ਜਾਵੇਗਾ, ਕਿਸਾਨਾਂ ਵੱਲੋਂ ਖੇਤਾਂ ’ਚ ਬੀਜੀ ਕਣਕ ਦੀ ਫ਼ਸਲ ਇੱਕ ਮਹੀਨੇ ਤੱਕ ਹਰੇ ਰੰਗ ਤੋਂ ਸੁਨਹਿਰੀ ਰੰਗ ’ਚ ਬਦਲ ਜਾਵੇਗੀ, ਭਾਵੇਂ ਕਿ ਕਿਸਾਨਾਂ ਕੋਲ ਦੋ ਮਹੀਨਿਆਂ ਤੱਕ ਠੇਕੇ ’ਤੇ ਜ਼ਮੀਨਾਂ ਸਾਂਭਣ ਦਾ ਸਮਾਂ ਹੈ, ਪਰ ਜ਼ਮੀਨਾਂ ਨੂੰ ਠੇਕੇ ’ਤੇ ਲੈਣ ਲਈ ਕਿਸਾਨ ਅੱਡੀ ਚੋਟੀ ਦਾ ਜ਼ੋਰ ਲਾ ਕੇ ਅਗਲੇ ਸੀਜ਼ਨ ਲਈ ਜ਼ਮੀਨਾਂ ਦੇ ਠੇਕੇ ਪੱਕੇ ਕਰ ਰਹੇ ਹਨ। ਕਿਸਾਨਾਂ ਦੇ ਖੇਤਾਂ ’ਚ ਬਿਜਲੀ ਮੋਟਰ ਲੱਗੀ ਹੋਈ ਹੈ ਤਾਂ ਵਧੀਆ ਜ਼ਮੀਨ ਦਾ ਇੱਕ ਸਾਲ ਦਾ ਠੇਕਾ 65 ਹਜ਼ਾਰ ਤੋਂ 70 ਹਜ਼ਾਰ ਰੁਪਏ ਪ੍ਰਤੀ ਏਕੜ ਤੱਕ ਚੱਲ ਰਿਹਾ ਹੈ, ਬਿਨਾਂ ਬਿਜਲੀ ਮੋਟਰ ਜ਼ਮੀਨ ਦਾ ਠੇਕਾ 55 ਹਜ਼ਾਰ ਰੁਪਏ ਤੋਂ 60 ਹਜ਼ਾਰ ਰੁਪਏ ਪ੍ਰਤੀ ਏਕੜ ਤੱਕ ਚੱਲ ਰਿਹਾ ਹੈ।

ਵਧੀਆ ਜ਼ਮੀਨ ਦਾ ਇੱਕ ਸਾਲ ਦਾ ਠੇਕਾ 65 ਹਜ਼ਾਰ ਤੋਂ 70 ਹਜ਼ਾਰ ਰੁਪਏ ਪ੍ਰਤੀ ਏਕੜ | Rate of Land

ਜ਼ਮੀਨ ਦੇ ਠੇਕਿਆਂ ਨੂੰ ਲੈ ਕੇ ਪਿੰਡ ਗੋਬਿੰਦਗੜ੍ਹ ਜੇਜੀਆ ਦੇ ਸਫ਼ਲ ਕਿਸਾਨ ਗੁਰਚਰਨ ਸਿੰਘ ਆਹਲੂਵਾਲੀਆ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ-ਕੱਲ੍ਹ ਕਿਸਾਨਾਂ ਨੂੰ ਖੇਤੀਬਾੜੀ ਦਾ ਧੰਦਾ ਮੁਨਾਫ਼ੇ ਦੀ ਬਜਾਏ ਘਾਟੇ ਦਾ ਵਪਾਰ ਸਿੱਧ ਹੋ ਰਿਹਾ ਹੈ, ਕਿਉਕਿ ਐਨੇ ਮਹਿੰਗੇ ਠੇਕੇ ’ਤੇ ਜ਼ਮੀਨਾਂ ਲ਼ੈ ਕੇ ਕਿਸਾਨ ਦੇ ਪੱਲੇ ਕੁਝ ਨਹੀਂ ਪੈਂਦਾ, ਕਿਸਾਨਾਂ ਨੂੰ ਆੜ੍ਹਤੀਆਂ ਅਤੇ ਬੈਂਕਾਂ ਦੇ ਕਰਜ਼ਿਆਂ ਤੋਂ ਬਚਣ ਲਈ ਠੇਕੇ ’ਤੇ ਜ਼ਮੀਨਾਂ ਲੈ ਕੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕੀਤਾ ਜਾਂਦਾ ਹੈ।

ਉਨ੍ਹਾਂ ਦੱਸਿਆ ਕਿ 10 ਏਕੜ ਜ਼ਮੀਨ ਠੇਕੇ ’ਤੇ ਲੈੈ ਕੇ ਖੇਤੀਬਾੜੀ ਕਰਨ ਲਈ ਕਿਸਾਨ ਨੂੰ 1.50000 ਰੁਪਏ ’ਚ ਇੱਕ ਨੌਕਰ ਰੱਖਣਾ ਪੈਂਦਾ ਹੈ, ਟਰੈਕਟਰ ਮਸ਼ੀਨਰੀ ਦਾ ਵਿਆਜ਼ ਕਿਸਾਨਾਂ ਦੀ ਕਮਰ ਤੋੜ ਦਿੰਦਾ ਹੈ, ਦੂਜੇ ਨੰਬਰ ’ਤੇ ਮਹਿੰਗੇ ਭਾਅ ਦੀਆਂ ਕੀੜੇਮਾਰ ਦਵਾਈਆਂ, ਰੇਹ ਖਾਦ, ਡੀਜ਼ਲ ਦਾ ਇੱਕ ਏਕੜ ਹਾੜੀ ਸਾਉਣੀ ਦਾ ਖਰਚਾ 30000 ਰੁਪਏ ਤੱਕ ਘੱਟੋ-ਘੱਟ ਹੋ ਜਾਂਦਾ ਹੈ ਸਾਉਣੀ ਦੀ ਫ਼ਸਲ 70 ਮਣ ਜੀਰੀ ਯਾਨੀ 50 ਹਜ਼ਾਰ ਰੁਪਏ ਤੋਂ 55 ਹਜ਼ਾਰ ਰੁਪਏ ਤੱਕ ਹਾੜੀ ਦੀ ਫਸਲ, 40 ਮਣ ਤੋਂ 50 ਮਣ ਤੱਕ ਕਣਕ ਦਾ ਪ੍ਰਤੀ ਏਕੜ ਝਾੜ ਨਿਕਲਦਾ ਹੈ, ਯਾਨੀ 40000 ਰੁਪਏ ਤੱਕ ਹਾੜੀ ਦੀ ਫਸਲ ਪ੍ਰਤੀ ਏਕੜ ਉਪਜ ਹੁੰਦੀ ਹੈ। ਕਿਸਾਨ ਨੇ ਦੱਸਿਆ ਕਿ ਕਿਸਾਨਾਂ ਨੂੰ ਕੁਦਰਤੀ ਮਾਰਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ, ਜਦੋਂ ਪੁੱਤਾਂ ਵਾਂਗੂੰ ਪਾਲੀ ਫ਼ਸਲ ਮੀਂਹ ਪੈਣ ਕਾਰਨ ਕਿਸਾਨਾਂ ਦੀਆਂ ਸੱਧਰਾਂ ’ਤੇ ਪਾਣੀ ਫਿਰ ਜਾਂਦਾ ਹੈ।

ਮੰਡੀਕਰਨ ਦੀ ਵੱਡੀ ਘਾਟ

ਕਿਸਾਨ ਨੇ ਦੱਸਿਆ ਕਿ ਜੇਕਰ ਅਸੀਂ ਹਾੜੀ-ਸਾਉਣੀ ਦੀਆਂ ਫ਼ਸਲਾਂ ਨੂੰ ਛੱਡ ਕੇ ਸਬਜ਼ੀਆਂ ਫਰੂਟ ਆਪਣੇ ਖੇਤਾਂ ’ਚ ਉਗਾਉਣ ਦੀ ਸਲਾਹ ਕਰਦੇ ਹਾਂ ਤਾਂ ਸਾਨੂੰ ਉੱਥੇ ਮੰਡੀਕਰਨ ਦੀ ਵੱਡੀ ਘਾਟ ਮਾਰ ਜਾਂਦੀ ਹੈ ਜਿਵੇਂ ਕਿ ਇੱਕ ਸਮੇਂ ਗੋਭੀ 40 ਰੁਪਏ ਕਿਲੋ ਵਿੱਕਦੀ ਹੈ, ਪਰ ਹੁਣ ਦੋ ਦਿਨ ਪਹਿਲਾਂ 3 ਰੁਪਏ ਕਿਲੋ ਨੂੰ ਵੀ ਖ਼ਰੀਦਣ ਨੂੰ ਕੋਈ ਤਿਆਰ ਨਹੀਂ ਸੀ ਆਲੂਆਂ ਦੀ ਫ਼ਸਲ ’ਤੇ ਚਿੰਤਾ ਪ੍ਰਗਟਾਉਦਿਆਂ ਉਹਨਾਂ ਕਿਹਾ ਕਿ ਕਿਸਾਨਾਂ ਤੋਂ 4 ਤੋਂ 5 ਰੁਪਏ ਕਿਲੋ ਆਲੂ ਖ਼ਰੀਦ ਕੇ 10 ਰੁਪਏ ਪ੍ਰਤੀ ਕਿਲੋ ਆਲੂ ਵੇਚਿਆ ਜਾ ਰਿਹਾ ਹੈ, ਜਿਸ ਨਾਲ ਕਿਸਾਨਾਂ ਦਾ ਦਿਲ ਟੁੱਟ ਜਾਂਦਾ ਹੈ

ਮੂੰਗੀ, ਮਾਂਹ ਦੀ ਫ਼ਸਲ ਨੂੰ ਪੀਲੀਆ ਰੋਗ ਮਾਰਦਾ ਹੈ, ਕਿਸਾਨਾਂ ਨੂੰ ਲੇਬਰ ਨਾ ਮਿਲਣ ਕਾਰਨ ਵੀ ਕਿਸਾਨ ਮਜ਼ਬੂਰੀ ਵੱਸ ਕਣਕ ਅਤੇ ਜੀਰੀ ਦੀ ਫ਼ਸਲ ਨੂੰ ਪਹਿਲ ਦਿੰਦੇ ਹਨ ਜੋ ਕਿ ਮਸੀਨਰੀ ’ਤੇ ਨਿਰਭਰ ਹੈ ਦਿਹਾੜੀਦਾਰ ਮਜ਼ਦੂਰ ਮਨਰੇਗਾ ਨੂੰ ਪਹਿਲ ਦੇ ਆਧਾਰ ’ਤੇ ਕੰਮ ਕਰਦੇ ਹਨ ਸੂਰਜਮੁਖੀ ਦੀ ਫ਼ਸਲ ਵੀ ਮਸ਼ੀਨਰੀ ਦੀ ਘਾਟ ਕਾਰਨ ਘਾਟੇ ਦਾ ਹੀ ਵਪਾਰ ਹੈ, ਗੰਨੇ ਦੀ ਫ਼ਸਲ ਇੱਕ ਸਾਲ ਦੀ ਹੋਣ ਕਾਰਨ ਅਤੇ ਕੁਝ ਗੰਨਾ ਮਿੱਲਾਂ ਦੀਆਂ ਪੇਮੈਂਟਾਂ ਸਹੀ ਨਾ ਕਰਕੇ ਕਿਸਾਨਾਂ ਦਾ ਮਨ ਇਸ ਫ਼ਸਲ ਤੋਂ ਅੱਕ ਗਿਆ ਹੈ

ਮੱਕੀ ਦੀ ਫਸਲ ਦੀ ਪੈਦਾਵਾਰ ਲਈ ਪ੍ਰੇਰਿਤ ਕਰੇ ਸਰਕਾਰ

Rate of Land

ਕਿਸਾਨ ਗੁਰਚਰਨ ਸਿੰਘ ਆਹਲੂਵਾਲੀਆ ਨੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਕਣਕ ਦੀ ਫ਼ਸਲ ਦੇ ਨਾਲ-ਨਾਲ ਮੱਕੀ ਦੀ ਫਸਲ ਦੀ ਪੈਦਾਵਾਰ ਕਰਨ ਲਈ ਪ੍ਰੇਰਿਤ ਕਰੇ ਅਤੇ ਮੱਕੀ ਦੀ ਫਸਲ ਵੇਚਣ ਲਈ ਮੰਡੀਕਰਨ ਹੋਵੇ ਤਾਂ ਜੋ ਕਿਸਾਨਾਂ ਨੂੰ ਫਸਲ ਵੇਚਣ ਲਈ ਕੋਈ ਦਿੱਕਤ ਨਾ ਆਵੇ ਮੱਕੀ ਦੀ ਫਸਲ ਨਾਲ਼ ਜਿੱਥੇ ਜੀਰੀ ਦੀ ਫ਼ਸਲ ਪਾਣੀ ਦੀ ਬਰਬਾਦੀ ਦਾ ਹੱਲ ਹੋਵੇਗਾ ਉੱਥੇ ਹੀ ਕਿਸਾਨ ਘੱਟ ਪਾਣੀ ਨਾਲ 6 ਮਹੀਨਿਆਂ ’ਚ ਦੋ ਵਾਰ ਮੱਕੀ ਦੀ ਫਸਲ ਪੈਦਾ ਕਰ ਸਕਦੇ ਹਨ ਜਿਸ ਨਾਲ ਕਿਸਾਨਾਂ ਨੂੰ ਕਰਜ਼ਿਆਂ ਤੋਂ ਰਾਹਤ ਮਿਲੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ