ਭਰੋਸੇਯੋਗਤਾ ਦਾ ਗੁਣ

ਭਰੋਸੇਯੋਗਤਾ ਦਾ ਗੁਣ

ਘਣਸ਼ਿਆਮ ਦਾਸ ਬਿੜਲਾ ਮੈਟ੍ਰਿਕ ਪਾਸ ਕਰਨ ਤੋਂ ਬਾਅਦ ਮੁੰਬਈ ਆਏ, ਜਿੱਥੇ ਉਨ੍ਹਾਂ ਦੇ ਪਰਿਵਾਰ ਦੀ ਸੋਨੇ-ਚਾਂਦੀ ਦੀ ਦੁਕਾਨ ਸੀ ਮਾਪੇ ਇਹੀ ਸੋਚਦੇ ਸਨ ਕਿ ਘਣਸ਼ਿਆਮ ਵੀ ਆਪਣਾ ਖਾਨਦਾਨੀ ਧੰਦਾ ਸੰਭਾਲਣਗੇ, ਪਰ ਉਨ੍ਹਾਂ ਦੀ ਰੁਚੀ ਖਾਨਦਾਰੀ ਕੰਮ ਤੋਂ?ਹਟ ਕੇ ਕੁਝ ਵੱਖ ਤਰ੍ਹਾਂ ਦੇ ਕੰਮ ਵਿਚ ਸੀ

ਉਦੋਂ ਉਨ੍ਹਾਂ ਦੇਖਿਆ ਕਿ ਕੋਲਕਾਤਾ ਤੋਂ ਜੂਟ ਮੁੰਬਈ ਭੇਜੀ ਜਾਂਦੀ ਹੈ, ਜਿਸ ਨੂੰ ਵਪਾਰੀ ਇੱਥੋਂ ਦੇ ਬਜ਼ਾਰ ਵਿਚ ਵੇਚਦੇ ਹਨ ਇਸ ਨਾਲ ਉਨ੍ਹਾਂ ਦੇ ਮਨ?ਵਿਚ ਜੂਟ ਦਾ ਵਪਾਰ ਕਰਨ ਦਾ ਵਿਚਾਰ ਆਇਆ ਉਨ੍ਹਾਂ ਕੋਲਕਾਤਾ ਦੇ ਵਪਾਰੀ ਨਾਲ ਸੰਪਰਕ ਕੀਤਾ ਵਪਾਰੀ ਨੇ ਇਨ੍ਹਾਂ ਦੁਆਰਾ ਭੇਜੇ ਕੁਝ ਰੁਪਇਆਂ ਦੀ ਇਵਜ਼ ਵਿਚ ਪੂਰਾ ਸਾਮਾਨ ਭੇਜ ਦਿੱਤਾ ਘਣਸ਼ਿਆਮ ਨੇ ਬਾਕੀ ਪੈਸੇ ਕੁਝ ਦਿਨਾਂ ਵਿਚ ਦੇਣ ਦਾ ਇਕਰਾਰ ਕਰ ਲਿਆ ਏਦਾਂ ਕਰਦਿਆਂ ਇੱਕ ਹਫ਼ਤਾ ਬੀਤ ਗਿਆ ਵਪਾਰੀ ਨੂੰ ਪੈਸਾ ਨਹੀਂ ਪਹੁੰਚਿਆ ਉਹ ਘਬਰਾਉਣ ਲੱਗਾ

ਇੱਧਰ ਘਣਸ਼ਿਆਮ ਦਾਸ ਨੇ ਦੇਖਿਆ ਕਿ ਜੂਟ ਦਾ ਭਾਅ ਵਧਣ ਦੀ ਸੰਭਾਵਨਾ ਹੈ ਉਨ੍ਹਾਂ ਨੇ ਮਾਲ ਨਹੀਂ ਵੇਚਿਆ ਕੁਝ ਦਿਨ ਉਡੀਕ ਕਰਨ ਦੀ ਸੋਚੀ ਉਦੋਂ ਤੱਕ ਕੋਲਕਾਤਾ ਦੇ ਵਪਾਰੀ ਦਾ ਸੁਨੇਹਾ ਆਇਆ ਕਿ ਪੈਸਾ ਭੇਜ ਦਿਓ ਘਣਸ਼ਿਆਮ ਦਾਸ ਕੋਲ ਤਾਂ ਪੈਸਾ ਆਇਆ ਹੀ ਨਹੀਂ ਸੀ, ਕਿਉਂਕਿ ਖਰੀਦਿਆਂ ਸਾਰਾ ਮਾਲ ਤਾਂ ਹਾਲੇ ਕੋਲ ਹੀ ਪਿਆ ਸੀ

ਫਿਰ ਵੀ ਉਨ੍ਹਾਂ ਦੂਜੇ ਕਿਸੇ ਤੋਂ ਕਰਜ਼ਾ ਲੈ ਕੇ ਵਪਾਰੀ ਦਾ ਪੈਸਾ ਭੇਜ ਦਿੱਤਾ ਜਦੋਂ ਵਪਾਰੀ ਨੂੰ ਇਹ ਪਤਾ ਲੱਗਾ ਕਿ ਮਾਲ ਹਾਲੇ ਤੱਕ ਵਿਕਿਆ ਨਹੀਂ, ਫਿਰ ਵੀ ਘਣਸ਼ਿਆਮ ਦਾਸ ਨੇ ਪੈਸਾ ਭੇਜ ਦਿੱਤਾ ਹੈ?ਤਾਂ ਉਹ ਖੁਸ਼ ਹੋ ਗਿਆ ਬੱਸ ਫਿਰ ਕੀ ਸੀ! ਸਿਰਫ਼ ਘਣਸ਼ਿਆਮ ਦਾਸ ਆਰਡਰ ਦਿੰਦੇ ਅਤੇ ਸਾਮਾਨ ਹਾਜ਼ਰ ਹੋ ਜਾਂਦਾ ਘਣਸ਼ਿਆਮ ਦੀ ਭਰੋਸੇਯੋਗਤਾ ਦੇ ਗੁਣ ਨੇ ਉਨ੍ਹਾਂ ਨੂੰ ਹਰਮਨਪਿਆਰਾ ਬਣਾ ਦਿੱਤਾ ਵਪਾਰ ਹੋਵੇ ਜਾਂ ਜਿੰਦਗੀ ਭਰੋਸੇਯੋਗਤਾ ਬਹੁਤ ਮਾਇਨੇ ਰੱਖਦੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ