ਇਹ ਟੀਮਾਂ ਦੀ ਸੈਮੀਫਾਈਨਲ ’ਚ ਪਹੁੰਚਣ ਦੀ ਸੰਭਾਵਨਾ 80 ਫੀਸਦੀ ਵੀ ਤੋਂ ਵੀ ਜ਼ਿਆਦਾ, ਪਾਕਿਸਤਾਨ ਸਮੇਤ ਇਹ ਟੀਮ ਵੀ ਹੈ ਸ਼ਾਮਲ

ICC World Cup 2023

ICC World Cup 2023 : ਆਈਸੀਸੀ ਵਿਸ਼ਵ ਕੱਪ 2023 ’ਚ ਲਗਭਗ 31 ਮੁਕਾਬਲੇ ਖੇਡੇ ਜਾ ਚੁੱਕੇ ਹਨ ਪਰ ਹੁਣ ਤੱਕ ਵੀ ਟੀਮ ਸੈਮੀਫਾਈਨਲ ’ਚ ਨਹੀਂ ਪਹੁੰਚੀ ਹੈ। ਜਿਵੇਂ-ਜਿਵੇਂ ਮੈਚਾਂ ਦੀ ਗਿਣਤੀ ਵਧ ਰਹੀ ਹੈ, ਉਵੇਂ-ਉਂਵੇਂ ਸੈਮੀਫਾਈਨਲ ਦੀ ਦੌੜ ਵੀ ਬਣਦੀ ਜਾ ਰਹੀ ਹੈ। ਇਸ ਵਾਰ 2023 ਵਾਲੇ ਭਾਰਤ ’ਚ ਹੋ ਰਹੇ ਵਿਸ਼ਵ ਕੱਪ ’ਚ 10 ਟੀਮਾਂ ਹਿੱਸਾ ਲੈ ਰਹੀਆਂ ਹਨ। ਜਿਸ ਵਿੱਚੋਂ ਹੁਣ ਤੱਕ 9 ਟੀਮਾਂ ਆਖਰੀ 4 ਲਈ ਇਸ ਦੌੜ ’ਚ ਸਾਮਲ ਹਨ। ਇੱਕ ਬੰਗਲਾਦੇਸ ਹੀ ਅਜਿਹੀ ਟੀਮ ਹੈ ਜੋ ਟੂਰਨਾਮੈਂਅ ਤੋਂ ਬਾਹਰ ਹੋ ਚੁੱਕੀ ਹੈ। ਦਿਲਚਸਪ ਗੱਲ ਤਾਂ ਇਹ ਹੈ ਕਿ 6 ’ਚੋਂ 6 ਮੈਚ ਜਿੱਤਣ ਵਾਲੀ ਟੀਮ ਇੰਡੀਆ ਅਜੇ ਤੱਕ ਸੈਮੀਫਾਈਨਲ ਦੀ ਟਿਕਟ ਪੱਕੀ ਨਹੀਂ ਕਰ ਸਕੀ ਹੈ, ਜਦਕਿ 6 ’ਚੋਂ 5 ਮੈਚ ਹਾਰ ਚੁੱਕੀ ਇੰਗਲੈਂਡ ਦੀ ਟੀਮ ਵੀ ਇਸ ਤੋਂ ਬਾਹਰ ਨਹੀਂ ਹੋਈ ਹੈ। (ICC World Cup 2023)

ਇਹ ਵੀ ਪੜ੍ਹੋ : ਕਿੱਡਾ ਸੀ ਤੇ ਕਿੱਡਾ ਰਹਿ ਗਿਆ ਪੰਜਾਂ ਦਰਿਆਵਾਂ ਵਾਲਾ ਪੰਜਾਬ

ਭਾਰਤ : ਟੀਮ ਇੰਡੀਆ ਵਿਸ਼ਵ ਕੱਪ 2023 ਦੇ ਸਾਰੇ 6 ਮੈਚ ਜਿੱਤ ਸੈਮੀਫਾਈਨਲ ’ਚ ਪਹੁੰਚਣ ਦੀ ਦਹਿਲੀਜ ’ਤੇ ਖੜ੍ਹੀ ਹੈ। ਅਗਲਾ ਮੈਚ ਜਿੱਤ ਉਹ ਆਖਰੀ-4 ’ਚ ਪਹੁੰਚ ਜਾਵੇਗੀ। ਜੇਕਰ ਉਹ ਇੱਥੋਂ ਸਾਰੇ ਮੈਚ ਹਾਰ ਵੀ ਜਾਂਦੀ ਹੈ ਤਾਂ ਬਾਕੀ ਮੈਚਾਂ ਦੇ ਨਤੀਜੇ ਉਸ ਨੂੰ ਸੈਮੀਫਾਈਨਲ ’ਚ ਪਹੁੰਚਾ ਦੇਣਗੇ। ਅਜਿਹੇ ’ਚ ਭਾਰਤੀ ਟੀਮ ਦੇ ਸੈਮੀਫਾਈਨਲ ’ਚ ਪਹੁੰਚਣ ਦੀ ਸੰਭਾਵਨਾ 99 ਫੀਸਦੀ ਹੈ।

ਦੱਖਣੀ ਅਫਰੀਕਾ : ਵਿਸ਼ਵ ਕੱਪ 2023 ਦੀ ਅੰਕ ਸੂਚੀ ’ਚ ਦੂਜੇ ਨੰਬਰ ’ਤੇ ਦੱਖਣੀ ਅਫਰੀਕਾ ਦੇ ਸੈਮੀਫਾਈਨਲ ’ਚ ਪਹੁੰਚਣ ਦੀਆਂ 98% ਸੰਭਾਵਨਾਵਾਂ ਹਨ। ਪ੍ਰੋਟੀਜ ਟੀਮ ਨੇ ਆਪਣੇ 6 ਮੈਚਾਂ ’ਚੋਂ 5 ’ਚ ਜਿੱਤ ਦਰਜ ਕੀਤੀ ਹੈ। ਉਸ ਦੀ ਨੈੱਟ ਰਨ ਰੇਟ ਬਹੁਤ ਚੰਗੀ ਹੈ। ਜੇਕਰ ਇਹ ਬਾਕੀ ਦੇ ਤਿੰਨ ਮੈਚਾਂ ’ਚ ਘੱਟੋ-ਘੱਟ ਇੱਕ ਮੈਚ ਜਿੱਤ ਲੈਂਦੀ ਹੈ ਤਾਂ ਸੈਮੀਫਾਈਨਲ ’ਚ ਪਹੁੰਚਣਾ ਤੈਅ ਹੋ ਜਾਵੇਗਾ। ਜੇਕਰ ਉਹ ਤਿੰਨੋਂ ਮੈਚ ਹਾਰ ਵੀ ਜਾਂਦੇ ਹਨ ਤਾਂ ਵੀ ਉਨ੍ਹਾਂ ਦੀਆਂ ਆਖਰੀ 4 ’ਚ ਜਾਣ ਦੀਆਂ ਉਮੀਦਾਂ ਬਰਕਰਾਰ ਰਹਿਣਗੀਆਂ।

ਅਸਟਰੇਲੀਆ : ਆਪਣੇ ਸ਼ੁਰੂਆਤੀ ਦੋ ਮੈਚ ਹਾਰਨ ਤੋਂ ਬਾਅਦ ਜਬਰਦਸਤ ਵਾਪਸੀ ਕਰਨ ਵਾਲੀ ਕੰਗਾਰੂ ਟੀਮ ਨੇ ਬਾਕੀ ਦੇ 4 ਮੈਚ ਜਿੱਤ ਕੇ ਸੈਮੀਫਾਈਨਲ ਦੇ ਦਰਵਾਜੇ ’ਤੇ ਦਸਤਕ ਦੇ ਦਿੱਤੀ ਹੈ। ਜੇਕਰ ਅਸਟਰੇਲੀਆ ਅਗਲੇ ਤਿੰਨ ਮੈਚਾਂ ’ਚੋਂ ਦੋ ਮੈਚ ਜਿੱਤਦਾ ਹੈ ਤਾਂ ਉਸ ਦੀ ਸੈਮੀਫਾਈਨਲ ਦੀ ਟਿਕਟ ਪੱਕੀ ਹੋ ਜਾਵੇਗੀ। ਜੇਕਰ ਇਹ ਇਨ੍ਹਾਂ ਤਿੰਨਾਂ ’ਚੋਂ ਸਿਰਫ ਇੱਕ ਮੈਚ ਜਿੱਤਣ ’ਚ ਵੀ ਕਾਮਯਾਬ ਰਹਿੰਦਾ ਹੈ ਤਾਂ ਨੈੱਟ ਰਨ ਰੇਟ ਦੇ ਆਧਾਰ ’ਤੇ ਉਸ ਦੀ ਸੈਮੀਫਾਈਨਲ ਖੇਡਣ ਦੀ ਉਮੀਦ ਕੀਤੀ ਜਾਵੇਗੀ। ਅਜਿਹੇ ’ਚ ਕੰਗਾਰੂ ਟੀਮ ਦੇ ਸੈਮੀਫਾਈਨਲ ’ਚ ਪਹੁੰਚਣ ਦੀ ਸੰਭਾਵਨਾ 85 ਫੀਸਦੀ ਹੈ। (ICC World Cup 2023)

ਇਹ ਵੀ ਪੜ੍ਹੋ : ਹਰਜਿੰਦਰ ਮੇਲਾ ਕਤਲ ਮਾਮਲਾ : ਗੈਂਗਸਟਰ ਅਰਸ਼ ਡਾਲਾ ਨੇ ਲਈ ਜਿੰਮੇਵਾਰੀ

ਨਿਊਜੀਲੈਂਡ : ਕੀਵੀ ਟੀਮ ਪਿਛਲੇ ਦੋ ਮੈਚ ’ਚ ਹਾਰ ਗਈ ਹੈ। ਇਸ ਕਾਰਨ ਉਸ ਦੇ ਸੈਮੀਫਾਈਨਲ ’ਚ ਪਹੁੰਚਣ ਦੀਆਂ ਸੰਭਾਵਨਾਵਾਂ ਥੋੜ੍ਹੀਆਂ ਘੱਟ ਗਈਆਂ ਹਨ। ਫਿਰ ਵੀ ਉਸ ਕੋਲ 84 ਫੀਸਦੀ ਮੌਕਾ ਹੈ। ਭਾਵ ਕਿ ਕੀਵੀ ਟੀਮ ਦੀ ਹਾਲਤ ਕੰਗਾਰੂਆਂ ਵਰਗੀ ਹੀ ਹੈ। ਉਸ ਨੂੰ ਅਗਲੇ ਤਿੰਨ ’ਚੋਂ ਦੋ ਮੈਚ ਹਰ ਹਾਲ ’ਚ ਜਿੱਤਣੇ ਹੋਣਗੇ। ਮੈਚ ਜਿੱਤਣ ਦੇ ਮਾਮਲੇ ’ਚ ਫੈਸਲਾ ਨੈੱਟ ਰਨ ਰੇਟ ’ਤੇ ਲਿਆ ਜਾਵੇਗਾ।

ਅਫਗਾਨਿਸਤਾਨ : ਅਫਗਾਨਿਸਤਾਨ ਨੇ ਇਸ ਵਿਸ਼ਵ ਕੱਪ ’ਚ ਹੈਰਾਨ ਕਰਨ ਵਾਲਾ ਪ੍ਰਦਰਸ਼ਨ ਕੀਤਾ ਹੈ। ਇੰਗਲੈਂਡ, ਪਾਕਿਸਤਾਨ ਅਤੇ ਸ੍ਰੀਲੰਕਾਂ ਵਰਗੀਆਂ ਵੱਡੀਆਂ ਟੀਮਾਂ ਨੂੰ ਹਰਾਉਣ ਤੋਂ ਬਾਅਦ ਸੈਮੀਫਾਈਨਲ ’ਚ ਪਹੁੰਚਣ ਦੀ ਦਾਅਵੇਦਾਰ ਬਣ ਗਈ ਹੈ। ਅਫਗਾਨਿਸਤਾਨ ਦੀ ਟੀਮ ਨੇ 6 ’ਚੋਂ 3 ਮੈਚ ਆਪਣੇ ਨਾਂਅ ਕੀਤੇ ਹਨ। ਜੇਕਰ ਇਹ ਬਾਕੀ ਬਚੇ 3 ਮੈਚਾਂ ’ਚੋਂ 2 ਮੈਚ ਵੀ ਆਪਣੇ ਨਾਂਅ ਕਰ ਲੈਂਦੀ ਹੈ ਤਾਂ ਨੈੱਟ ਰਨ ਰੇਟ ਦੇ ਆਧਾਰ ’ਤੇ ਅਜੇ ਵੀ ਆਖਰੀ 4 ’ਚ ਪਹੁੰਚਣ ਦੀ ਉਮੀਦ ਹੋਵੇਗੀ। ਜੇਕਰ ਉਹ ਤਿੰਨੋਂ ਮੈਚ ਹੀ ਆਪਣੇ ਨਾਂਅ ਕਰ ਲੈਂਦੀ ਹੈ ਤਾਂ ਯਕੀਨੀ ਤੌਰ ’ਤੇ ਉਹ ਸੈਮੀਫਾਈਨਲ ’ਚ ਪਹੁੰਚ ਸਕਦੀ ਹੈ। ਅਫਗਾਨ ਟੀਮ ਦੇ ਆਖਰੀ-4 ’ਚ ਪਹੁੰਚਣ ਦੀ ਸੰਭਾਵਨਾ 15 ਫੀਸਦੀ ਹੈ।

ਪਾਕਿਸਤਾਨ : ਆਈਸੀਸੀ ਵਿਸ਼ਵ ਕੱਪ 2023 ’ਚ ਉਤਰਾਅ-ਚੜ੍ਹਾਅ ਦੇ ਬਾਵਜੂਦ ਵੀ ਪਾਕਿਸਤਾਨ ਦੀਆਂ ਉਮੀਦਾਂ ਬਰਕਰਾਰ ਹਨ। ਉਹ ਅੰਕ ਸੂਚੀ ’ਚ ਪੰਜਵੇਂ ਸਥਾਨ ’ਤੇ ਹੈ। ਸੈਮੀਫਾਈਨਲ ’ਚ ਪਹੁੰਚਣ ਲਈ ਹੁਣ ਉਸ ਨੂੰ ਆਪਣੇ ਆਖਰੀ ਦੋ ਮੈਚ ਹਰ ਹਾਲ ’ਚ ਜਿੱਤਣੇ ਹੋਣਗੇ ਅਤੇ ਉਸ ਨੂੰ ਦੂਜੀਆਂ ਟੀਮਾਂ ਦੇ ਨਤੀਜਿਆਂ ’ਤੇ ਵੀ ਨਿਰਭਰ ਰਹਿਣਾ ਹੋਵੇਗਾ। ਅਜਿਹੇ ’ਚ ਪਾਕਿਸਤਾਨ ਦੇ ਆਖਰੀ ਚਾਰ ’ਚ ਪਹੁੰਚਣ ਦੀ ਸੰਭਾਵਨਾ ਸਿਰਫ 10 ਫੀਸਦੀ ਹੀ ਹੈ। (ICC World Cup 2023)

ਸ੍ਰੀਲੰਕਾ : ਆਈਸੀਸੀ ਵਿਸ਼ਵ ਕੱਪ ’ਚ ਆਪਣੇ ਛੇ ਮੈਚਾਂ ’ਚੋਂ ਚਾਰ ਮੈਚ ਹਾਰ ਚੁੱਕੀ ਸ੍ਰੀਲੰਕਾ ਦੀ ਟੀਮ ਦੇ ਸੈਮੀਫਾਈਨਲ ਖੇਡਣ ਦੇ ਸਿਰਫ 5 ਫੀਸਦੀ ਹੀ ਸੰਭਾਵਨਾ ਹੈ। ਜੇਕਰ ਸ੍ਰੀਲੰਕਾ ਨੇ ਆਖਰੀ-4 ’ਚ ਪਹੁੰਚਣਾ ਹੈ ਤਾਂ ਉਸ ਨੂੰ ਆਪਣੇ ਆਉਣ ਵਾਲੇ ਤਿੰਨੇ ਮੈਚ ਆਪਣੇ ਨਾਂਅ ਕਰਨਗੇ ਹੋਣਗੇ। ਸ੍ਰੀਲੰਕਾ ਦੇ ਅਗਾਮੀ ਮੈਚ ਭਾਰਤ, ਨਿਊਜੀਲੈਂਡ ਅਤੇ ਬੰਗਲਾਦੇਸ਼ ਨਾਲ ਹੈ ਅਤੇ ਉਸ ਨੂੰ ਤਿੰਨਾਂ ਨੂੰ ਵੀ ਹਰਾਉਣਾ ਹੋਵੇਗਾ। ਇਸ ਦੇ ਨਾਲ ਹੀ ਉਸ ਨੂੰ ਹੋਰ ਮੈਚਾਂ ਦੇ ਨਤੀਜਿਆਂ ’ਤੇ ਵੀ ਨਿਰਭਰ ਰਹਿਣਾ ਹੋਵੇਗਾ। (ICC World Cup 2023)

ਇਹ ਵੀ ਪੜ੍ਹੋ : ਫਿਰੋਜ਼ਪੁਰ ’ਚ ਵੱਡੀ ਵਾਰਦਾਤ, ਸ਼ੂਟਰ ਲਾਡੀ ਸ਼ੇਰ ਖਾਂ ਦਾ ਗੋਲੀਆਂ ਮਾਰ ਕੇ ਕਤਲ

ਨੀਦਰਲੈਂਡ : ਡੱਚ ਟੀਮ ਲਈ ਇਹ ਆਈਸੀਸੀ ਵਿਸ਼ਵ ਕੱਪ 2023 ਹੁਣ ਤੱਕ ਸ਼ਾਨਦਾਰ ਰਿਹਾ ਹੈ। ਨੀਦਰਲੈਂਡ ਨੇ ਇਸ ਟੂਰਨਾਮੈਂਟ ’ਚ ਦੱਖਣੀ ਅਫਰੀਕਾ ਅਤੇ ਸ੍ਰੀਲੰਕਾਂ ਵਰਗੀਆਂ ਵੱਡੀਆਂ ਟੀਮਾਂ ਨੂੰ ਹਰਾਇਆ ਹੈ। ਇਨ੍ਹਾਂ ਟੀਮਾਂ ਨੂੰ ਹਰਾ ਕੇ ਉਸ ਨੇ ਆਖਰੀ-4 ’ਚ ਪਹੁੰਚਣ ਦੀਆਂ ਆਪਣੀ ਉਮੀਦਾਂ ਨੂੰ ਕਾਇਮ ਰੱਖਿਆ ਹੈ, ਅਤੇ ਉਸ ਨੂੰ ਆਪਣੀਆਂ ਉਮੀਦਾਂ ਨੂੰ ਸਾਕਾਰ ਕਰਨ ਲਈ ਉਸ ਨੂੰ ਬਾਕੀ ਰਹਿੰਦੇ ਤਿੰਨ ਮੈਚ ਜਿੱਤਣੇ ਹੋਣਗੇ ਅਤੇ ਉਮੀਦ ਹੈ ਕਿ ਬਾਕੀ ਟੀਮਾਂ ਦੇ ਮੈਚਾਂ ਦੇ ਨਤੀਜਿਆਂ ’ਤੇ ਵੀ ਇਸ ਦੇ ਹੱਕ ’ਚ ਆਉਣਗੇ। ਅਜਿਹੇ ’ਚ ਇਸ ਟੀਮ ਦੇ ਸੈਮੀਫਾਈਨਲ ਖੇਡਣ ਦੀ ਸੰਭਾਵਨਾ 3 ਫੀਸਦੀ ਹੈ। (ICC World Cup 2023)

ਇੰਗਲੈਂਡ : ਪਿਛਲੀ ਵਾਰ ਵੀ ਵਿਸ਼ਵ ਜੇਤੂ ਇੰਗਲੈਂਡ ਇਸ ਵਾਰ ਦੇ ਆਈਸੀਸੀ ਵਿਸ਼ਵ ਕੱਪ 2023 ਦੇ ਅੰਕ ਸੂਚੀ ’ਚ ਆਖਰੀ ਸਥਾਨ ’ਤੇ ਹੈ। ਇਸ ਵਾਰ ਦੇ ਵਿਸ਼ਵ ਕੱਪ ’ਚ ਇੰਗਲੈਂਡ ਦਾ ਪ੍ਰਦਰਸ਼ਨ ਬਹੁਤ ਮਾੜਾ ਰਿਹਾ ਹੈ। ਉਸ ਨੂੰ ਸਿਰਫ ਇੱਕ ਹੀ ਮੈਚ ’ਚ ਜਿੱਤ ਮਿਲੀ ਹੈ। ਇੰਗਲੈਂਡ ਨੇ ਜੇਕਰ ਸੈਮੀਫਾਈਨਲ ’ਚ ਪਹੁੰਚਣਾ ਹੈ ਤਾਂ ਉਸ ਨੂੰ ਬਾਕੀ ਦੇ ਤਿੰਨ ਮੈਚ ਚੰਗੇ ਫਰਕ ਨਾਲ ਜਿੱਤਣੇ ਹੋਣਗੇ। ਇਸ ਦੇ ਨਾਲ ਹੀ ਸਾਨੂੰ ਦੂਜੀਆਂ ਟੀਮਾਂ ਦੇ ਮੈਚਾਂ ਦੇ ਨਤੀਜਿਆਂ ’ਤੇ ਵੀ ਨਿਰਭਰ ਰਹਿਣਾ ਹੋਵੇਗਾ। ਕਿਉਂਕਿ ਇੰਗਲੈਂਡ ਨੇ 5 ਮੈਚ ਹਾਰੇ ਹਨ, ਅਤੇ ਇਸ ਦੀ ਸੈਮੀਫਾਈਨਲ ’ਚ ਪਹੁੰਚਣ ਦੀ ਸੰਭਾਵਨਾ ਸਿਰਫ 1 ਫੀਸਦੀ ਹੀ ਹੈ। (ICC World Cup 2023)