ਪੁਲਿਸ ਵੱਲੋਂ ਨਾਬਾਲਗ ਸਲਮਾ ਦਾ ਕਾਤਲ ਕਾਬੂ

Crime News
ਪਟਿਆਲਾ: ਪੁਲਿਸ ਵੱਲੋਂ ਕਾਬੂ ਕੀਤਾ ਗਿਆ ਮੁਲਜ਼ਮ

ਵਾਰਦਾਤ ਵਿੱਚ ਵਰਤਿਆ ਚਾਕੂ ਵੀ ਬਰਾਮਦ (Crime News)

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਪੁਲਿਸ ਵੱਲੋਂ ਨਾਬਾਲਗ ਲੜਕੀ ਸਲਮਾ ਦੇ ਕਤਲ ਮਾਮਲੇ ਵਿੱਚ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ 1 ਸੰਜੀਵ ਸਿੰਗਲਾ ਨੇ ਦੱਸਿਆ ਕਿ 6 ਮਾਰਚ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਤੋਂ ਸਲਮਾ ਨਾਂਅ ਦੀ ਲੜਕੀ ਉਮਰ ਕਰੀਬ 15/16 ਸਾਲ ਜਖਮੀ ਹਾਲਤ ਵਿੱਚ ਦਾਖਲ ਹੋਣ ਸਬੰਧੀ ਇਤਲਾਹ ਮਿਲੀ ਸੀ ਜਿਸ ਤੋਂ ਬਾਅਦ ਉਸ ਦੀ ਦੌਰਾਨੇ ਇਲਾਜ ਮੌਤ ਹੋ ਗਈ ਸੀ। Crime News

ਇਸ ਮਾਮਲੇ ’ਚ ਕਾਰਵਾਈ ਕਰਦੇ ਹੋਏ ਮੁੱਖ ਅਫਸਰ ਥਾਣਾ ਕੋਤਵਾਲੀ ਪਟਿਆਲਾ ਨੇ ਮ੍ਰਿਤਕ ਲੜਕੀ ਸਲਮਾ ਦੇ ਪਿਤਾ ਪੰਕਜ ਦੇ ਬਿਆਨਾ ਦੇ ਅਧਾਰ ’ਤੇ ਅਰੁਣ ਕੁਮਾਰ ਉਰਫ ਕੋਕੋ ਪੁੱਤਰ ਰਜਿੰਦਰ ਕੁਮਾਰ ਸੰਜੇ ਕਲੋਨੀ ਪਟਿਆਲਾ ਅਤੇ ਨਾ ਮਾਲੂਮ ਵਿਅਕਤੀ ਖਿਲਾਫ਼ ਮਾਮਲਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ ਸੀ। Crime News

ਉਨ੍ਹਾਂ ਦੱਸਆ ਕਿ ਅੱਜ ਪੁਲਿਸ ਨੂੰ ਇਤਲਾਹ ਮਿਲੀ ਕਿ ਮੁਲਜ਼ਮ ਪੁਰਾਣੀ ਚੁੰਗੀ ਟਰੱਕ ਯੂਨੀਅਨ ਪਟਿਆਲਾ ਵਿਖੇ ਕਿਸੇ ਟਰੱਕ ਡਰਾਇਵਰ ਨਾਲ ਪੰਜਾਬ ਸਟੇਟ ਤੋਂ ਬਾਹਰ ਭੱਜਣ ਦੀ ਫਰਾਕ ਵਿੱਚ ਹੈ। ਜਿਸ ’ਤੇ ਕਾਰਵਾਈ ਕਰਦਿਆ ਥਾਣਾ ਕੋਤਵਾਲੀ ਦੇ ਮੁੱਖ ਅਫ਼ਸਰ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਅਤੇ ਸਮੁੱਚੀ ਟੀਮ ਵੱਲੋ ਤਰੁੰਤ ਕਾਰਵਾਈ ਕਰਦੇ ਹੋਏ ਅਰੁਣ ਕੁਮਾਰ ਕੋਕੋ ਨੂੰ ਗ੍ਰਿਫਤਾਰ ਕਰ ਲਿਆ ਅਤੇ ਵਾਰਦਾਤ ਸਮੇ ਵਰਤਿਆ ਗਿਆ ਛੁਰਾ ਵੀ ਬਰਾਮਦ ਕੀਤਾ ਗਿਆ।

ਇਹ ਵੀ ਪੜ੍ਹੋ: ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਯੂਨੀਅਨ ਵੱਲੋਂ ਸਿਹਤ ਮੰਤਰੀ ਖਿਲਾਫ਼ ਕੀਤੀ ਰੈਲੀ

 ਜਿਕਰਯੋਗ ਹੈ ਕਿ ਸਲਮਾ ਦੇ ਕਤਲ ਤੋਂ ਅਗਲੇ ਦਿਨ ਹੀ ਛੋਟੀ ਭੈਣ ਹੁਸਨਪ੍ਰੀਤ ਉਮਰ ਕਰੀਬ 6 ਸਾਲ ਦੀ ਮੌਤ ਬੀਮਾਰ ਹੋਣ ਅਤੇ ਆਪਣੀ ਵੱਡੀ ਭੈਣ ਦੀ ਮੌਤ ਦੇ ਸਦਮੇ ਕਾਰਨ ਹੋ ਗਈ ਸੀ। ਇਸ ਸਬੰਧੀ ਵੱਖਰੇ ਤੌਰ ’ਤੇ ਕਾਰਵਾਈ ਅਮਲ ਵਿੱਚ ਲਿਆਦੀ ਗਈ ਹੈ। ਮੁਲਜ਼ਮ ਅਰੁਣ ਕੁਮਾਰ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ। Crime News