ਪ੍ਰਧਾਨ ਮੰਤਰੀ ਨੇ ਕੀਤਾ ਦੁਨੀਆ ਦੀ ਸਭ ਤੋਂ ਲੰਬੀ ਸੁਰੰਗ ਦਾ ਉਦਘਾਟਨ

Narendra Modi

ਅਰੁਣਾਚਲ ’ਚ 13 ਹਜ਼ਾਰ ਫੁੱਟ ਦੀ ਉਚਾਈ ’ਤੇ 825 ਕਰੋੜ ਰੁਪਏ ਦੀ ਲਾਗਤ ਨਾਲ ਬਣੀ 12 ਕਿਲੋਮੀਟਰ ਲੰਬੀ ਹੈ ‘ਸੇਲਾ ਸੁਰੰਗ’

(ਏਜੰਸੀ) ਈਟਾਨਗਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਰੁਣਾਚਲ ਪ੍ਰਦੇਸ਼ ਦੇ ਈਟਾਨਗਰ ’ਚ ਦੁਨੀਆ ਦੀ ਸਭ ਤੋਂ ਲੰਬੀ ਸੁਰੰਗ ‘ਸੇਲਾ ਟਨਲ’ ਸਮੇਤ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਤੁਹਾਨੂੰ ਦੱਸ ਦੇਈਏ ਕਿ ਅਰੁਣਾਚਲ ਪ੍ਰਦੇਸ਼ ਵਿੱਚ 13 ਹਜ਼ਾਰ ਫੁੱਟ ਦੀ ਉਚਾਈ ’ਤੇ ਬਣੀ ਇਹ 12 ਕਿਲੋਮੀਟਰ ਲੰਬੀ ਸੁਰੰਗ ਦੁਨੀਆ ਦੀ ਸਭ ਤੋਂ ਲੰਬੀ ਸੁਰੰਗ ਹੈ, ਜੋ ਇੰਨੀ ਉਚਾਈ ’ਤੇ ਸਥਿਤ ਹੈ। Narendra Modi

ਇੱਥੇ ‘ਵਿਕਸਿਤ ਭਾਰਤ, ਵਿਕਸਤ ਉੱਤਰ-ਪੂਰਬ’ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪੂਰੇ ਉੱਤਰ-ਪੂਰਬ ਵਿੱਚ ਵਿਕਾਸ ਕਾਰਜ ਚਾਰ ਗੁਣਾ ਤੇਜ਼ੀ ਨਾਲ ਚੱਲ ਰਹੇ ਹਨ। ਪੂਰੇ ਦੇਸ਼ ’ਚ ਵਿਕਸਤ ਰਾਜ ਤੋਂ ਵਿਕਸਤ ਭਾਰਤ ਤੱਕ ਦਾ ਰਾਸ਼ਟਰੀ ਤਿਉਹਾਰ ਤੇਜ਼ੀ ਨਾਲ ਜਾਰੀ ਹੈ ਅੱਜ ਮੈਨੂੰ ਵਿਕਸਤ ਉੱਤਰ-ਪੂਰਬ ਦੇ ਇਸ ਜਸ਼ਨ ਵਿੱਚ ਉੱਤਰ-ਪੂਰਬ ਦੇ ਸਾਰੇ ਸੂਬਿਆਂ ਨਾਲ ਮਿਲ ਕੇ ਹਿੱਸਾ ਲੈਣ ਦਾ ਮੌਕਾ ਮਿਲਿਆ ਹੈ।

ਇਹ ਵੀ ਪੜ੍ਹੋ: ਮੁੱਖ ਮੰਤਰੀ ਨੇ ਰੱਖੇ 839 ਕਰੋੜ ਦੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ

ਭਾਰਤ ਵਿੱਚ ਵਿਕਾਸ ਕਾਰਜਾਂ ਦਾ ਜ਼ਿਕਰ ਕਰਦੇ ਹੋਏ ਮੋਦੀ ਨੇ ਕਿਹਾ, ‘ਉੱਤਰ-ਪੂਰਬ ਦੇ ਵਿਕਾਸ ਲਈ ਸਾਡਾ ਵਿਜ਼ਨ ਅਸ਼ਟਲਕਸ਼ਮੀ ਰਿਹਾ ਹੈ। ਸਾਡਾ ਉੱਤਰ ਪੂਰਬ ਦੱਖਣੀ ਏਸ਼ੀਆ ਅਤੇ ਪੂਰਬ ਏਸ਼ੀਆਂ ਨਾਲ ਭਾਰਤ ਦੇ ਵਪਾਰ, ਸੈਰ-ਸਪਾਟਾ ਅਤੇ ਹੋਰ ਸਬੰਧਾਂ ਦੀ ਇੱਕ ਮਜ਼ਬੂਤ ਕੜੀ ਬਣਨ ਜਾ ਰਿਹਾ ਹੈ। ਅੱਜ ਇੱਥੇ 55 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਉਦਘਾਟਨ ਜਾਂ ਨੀਂਹ ਪੱਥਰ ਰੱਖਿਆ ਗਿਆ ਹੈ। ਅਰੁਣਾਚਲ ਪ੍ਰਦੇਸ਼ ਦੇ 35 ਹਜ਼ਾਰ ਗਰੀਬ ਪਰਿਵਾਰਾਂ ਨੂੰ ਪੱਕੇ ਮਕਾਨ ਮਿਲੇ ਹਨ। ਅਰੁਣਾਚਲ ਪ੍ਰਦੇਸ਼ ਅਤੇ ਤ੍ਰਿਪੁਰਾ ਦੇ ਹਜ਼ਾਰਾਂ ਪਰਿਵਾਰਾਂ ਨੂੰ ਟੂਟੀ ਕੁਨੈਕਸ਼ਨ ਮਿਲ ਗਏ ਹਨ, ਉੱਤਰ ਪੂਰਬ ਦੇ ਵੱਖ-ਵੱਖ ਸੂਬਿਆਂ ਵਿੱਚ ਕਨੈਕਟੀਵਿਟੀ ਨਾਲ ਸਬੰਧਤ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ ਜਾ ਰਿਹਾ ਹੈ। Narendra Modi

ਕਾਂਗਰਸ ਨੂੰ 20 ਸਾਲ ਲੱਗ ਜਾਂਦੇ… ਅਸੀਂ 5 ਸਾਲਾਂ ’ਚ ਕਰ ਦਿੱਤਾ

ਉੱਤਰ-ਪੂਰਬੀ ਸੂਬਿਆਂ ਲਈ ਕੀਤੇ ਜਾ ਰਹੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਅਸੀਂ ਪਿਛਲੇ 5 ਸਾਲਾਂ ਵਿੱਚ ਉੱਤਰ-ਪੂਰਬ ਦੇ ਵਿਕਾਸ ’ਤੇ ਜਿੰਨਾ ਕੰਮ ਕੀਤਾ ਹੈ, ਓਨਾ ਹੀ ਨਿਵੇਸ਼ ਕੀਤਾ ਹੈ। ਇੰਨਾ ਕੰਮ ਕਰਨ ਲਈ ਕਾਂਗਰਸ ਨੂੰ 20 ਸਾਲ ਲੱਗ ਜਾਂਦੇ ਹਨ। ਉੱਤਰ ਪੂਰਬ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਡੀ ਸਰਕਾਰ ਨੇ ਵਿਸ਼ੇਸ਼ ਤੌਰ ’ਤੇ ‘ਮਿਸ਼ਨ ਪਾਮ ਆਇਲ’ ਸ਼ੁਰੂ ਕੀਤਾ ਸੀ। ਅੱਜ ਇਸ ਮਿਸ਼ਨ ਤਹਿਤ ਪਹਿਲੀ ਆਇਲ ਮਿੱਲ ਦਾ ਉਦਘਾਟਨ ਕੀਤਾ ਗਿਆ ਹੈ। ਇਹ ਮਿਸ਼ਨ ਨਾ ਸਿਰਫ਼ ਭਾਰਤ ਨੂੰ ਖਾਣ ਵਾਲੇ ਤੇਲ ਦੇ ਮਾਮਲੇ ਵਿੱਚ ਆਤਮ-ਨਿਰਭਰ ਬਣਾਏਗਾ ਸਗੋਂ ਇੱਥੋਂ ਦੇ ਕਿਸਾਨਾਂ ਦੀ ਆਮਦਨ ਵਿੱਚ ਵੀ ਵਾਧਾ ਕਰੇਗਾ।