ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਅਜਿਹੇ ਖੇਡ ਟੂਰਨਾਮੈਂਟ ਕਰਵਾਉਣੇ ਸਮੇ ਦੀ ਲੋੜ : ਪ੍ਰਨੀਤ ਕੌਰ

Youth

ਭੂਲਣ ਦੀ ਟੀਮ ਨੇ ਧਨੌਰੀ ਨੂੰ ਹਰਾ ਕੇ ਜਿੱਤਿਆ 8ਵਾਂ ਭਾਦਸੋਂ ਕਬੱਡੀ ਕੱਪ | Youth

ਭਾਦਸੋਂ  (ਸੁਸ਼ੀਲ ਕੁਮਾਰ) ਵੈਲਫੇਅਰ ਸੋਸਾਇਟੀ ਨਾਭਾ ਅਤੇ ਯੂਥ ਭਲਾਈ ਕਲੱਬ ਭਾਦਸੋਂ ਵੱਲੋਂ ਭਾਜਪਾ ਜਿਲ੍ਹਾ ਐਸ.ਸੀ.ਮੋਰਚਾ ਦੇ ਆਗੂ ਬਰਿੰਦਰ ਬਿੱਟੂ ਦੀ ਅਗਵਾਈ ਹੇਠ ਮਰਹੂਮ ਖਿਡਾਰੀ ਬਿੱਟੂ ਦੁਗਾਲ ਤੇ ਨਾਮੀ ਬਾਡੀ ਬਿਲਡਰ ਸਵ. ਸਤਨਾਮ ਖੱਟੜਾ ਦੀ ਯਾਦ ਵਿੱਚ 8ਵਾਂ ਸ਼ਾਨਦਾਰ ਕਬੱਡੀ ਕੱਪ ਕਰਵਾਇਆ ਗਿਆ ਜੋ ਪਿੰਡ ਭੂਲਣ (ਸੰਗਰੂਰ) ਦੀ ਟੀਮ ਨੇ ਧਨੌਰੀ (ਹਰਿਆਣਾ) ਨੂੰ 8 ਅੰਕਾਂ ਦੇ ਮੁਕਾਬਲੇ 15 ਅੰਕ ਪ੍ਰਾਪਤ ਕਰਕੇ ਜਿੱਤ ਲਿਆ । ਜੇਤੂ ਟੀਮ ਨੂੰ 51 ਹਜਾਰ ਅਤੇ ਉੱਪ ਜੇਤੂ ਟੀਮ ਨੂੰ 41 ਹਜਾਰ ਨਕਦ ਇਨਾਮ ਤੇ ਕਬੱਡੀ ਕੱਪਾਂ ਨਾਲ ਨਿਵਾਜਿਆ ਗਿਆ । ਕਬੱਡੀ ਕੱਪ ਦੌਰਾਨ ਸੱਤੀ ਜਰਗੜੀ ਬੈਸਟ ਰੇਡਰ ਅਤੇ ਕਰਮੀ ਭੂਲਣ ਨੂੰ ਬੈਸਟ ਜਾਫੀ ਐਲਾਨ ਕੇ ਸਨਮਾਨਿਤ ਕੀਤਾ ਗਿਆ । ਇਕ ਪਿੰਡ ਓਪਨ ਦੇ ਮੈਚ ਬਹੁਤ ਦਿਲਚਸਪ ਤੇ ਫਸਵੇਂ ਰਹੇ ਜੋ ਰਾਤੀ 11 ਵਜੇ ਦੇ ਕਰੀਬ ਸਮਾਪਤ ਹੋਏ । (Youth)

ਕਬੱਡੀ ਕੱਪ ਦੌਰਾਨ ਪਟਿਆਲਾ ਪਾਰਲੀਮਾਨੀ ਸੀਟ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਤੇ ਉਨ੍ਹਾਂ ਦੀ ਪੁੱਤਰੀ ਭਾਜਪਾ ਆਗੂ ਬੀਬੀ ਜੈਇੰਦਰ ਕੌਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ । ਇਸ ਮੌਕੇ ਬੋਲਦਿਆਂ ਪ੍ਰਨੀਤ ਕੌਰ ਨੇ ਕਿਹਾ ਕਿ ਖੇਡਾਂ ਹੀ ਨੌਜਵਾਨਾਂ ਵਿੱਚੋਂ ਮਾਰੂ ਨਸ਼ਿਆਂ ਦੀ ਅਲਾਮਤ ਨੂੰ ਦੂਰ ਕਰ ਸਕਦੀਆਂ ਹਨ ।ਉਨਾ ਕਿਹਾ ਕਿ ਖੇਡਾਂ ਸਾਡੀ ਜਿੰਦਗੀ ਵਿਚ ਅਹਿਮ ਰੋਲ ਨਿਭਾਉਂਦੀਆਂ ਹਨ । ਉਨ੍ਹਾਂ ਕਲੱਬ ਸਰਪ੍ਰਸਤ ਬਰਿੰਦਰ ਬਿੱਟੂ ਨੂੰ ਸਲਾਹ ਦਿੱਤੀ ਕਿ ਉਹ ਵੈਲਫੇਅਰ ਸੋਸਾਇਟੀ ਰਾਹੀਂ ਨਸ਼ੇੜੀ ਨੌਜਵਾਨਾਂ ਦੀ ਸਨਾਖ਼ਤ ਕਰਕੇ ਉਨ੍ਹਾਂ ਨੂੰ ਮੁੱਖ ਧਾਰਾ ਵਿੱਚ ਵਾਪਿਸ ਲਿਆਉਣ ਦੇ ਯਤਨ ਕਰਨ । ਇਸ ਮੌਕੇ ਲਾਟਰੀ ਸਿਸਟਮ ਰਾਹੀਂ ਇਕ ਸਪੋਰਟਸ ਸਾਇਕਲ ਦਾ ਡਰਾਅ ਵੀ ਕੱਢਿਆ ਗਿਆ ।

ਸਮਾਂ ਸਾਰਨੀ ਬਣਾਓ ਤੇ ਖੁਦ ਲਈ ਵੀ ਸਮਾਂ ਕੱਢੋ

ਇਸ ਦੌਰਾਨ ਪਾਰਲੀਮੈਂਟ ਮੈਂਬਰ ਪ੍ਰਨੀਤ ਕੌਰ ਨੇ ਪੱਤਰਕਾਰਾਂ ਦਾ ਸਨਮਾਨ ਵੀ ਕੀਤਾ। ਇਸ ਮੌਕੇ ਪ੍ਰਧਾਨ ਇੰਦਰਜੀਤ ਖਹਿਰਾ, ਅਮਿਤ ਜਿੰਦਲ ਭਾਜਪਾ ਮੰਡਲ ਪ੍ਰਧਾਨ,ਪ੍ਰੇਮ ਸਾਗਰ ਬਾਂਸਲ ਜਿਲਾ ਮੀਤ ਪ੍ਰਧਾਨ,ਪਲਵਿੰਦਰ ਸਿੰਘ ਛੀਂਟਾਵਾਲਾ ਜਿਲਾ ਮੀਤ ਪ੍ਰਧਾਨ ,ਮੀਤ ਪ੍ਰਧਾਨ ਅਮ੍ਰਿਤ ਸੇਖੋਂ ਕੈਨੇਡਾ ,ਮੀਤ ਪ੍ਰਧਾਨ ਗੁਰਮਨ ਟਿਵਾਣਾ, ਜੋਰਾ ਸਕਰਾਲੀ ਖਜਾਨਚੀ, ਚਮਕੌਰ ਸੋਮਲ ਜਨਰਲ ਸਕੱਤਰ, ਪਰਮਿੰਦਰ ਇਟਲੀ ਸਕੱਤਰ, ਸੋਨਾ ਧਾਲੀਵਾਲ,ਹਰਜੋਤ ਸਿੰਘ ਭਾਦਸੋਂ, ਰਾਜਾ ਭਾਦਸੋਂ, ਸਤਨਾਮ ਸੰਧੂ,ਸੁਰਿੰਦਰ ਪਾਲ ਟਿਵਾਣਾ ਸਕੱਤਰ, ਚਮਕੌਰ ਖਹਿਰਾ ਸਕੱਤਰ, ਸਤਵੀਰ ਭੰਗੂ ਸਕੱਤਰ, ਰਾਮ ਭਾਦਸੋਂ ਸਹਿ ਖਜਾਨਚੀ ,ਪ੍ਰੀਤ ਸਕਰਾਲੀ ਸਲਾਹਕਾਰ ਤੇ ਸਮੂਹ ਕਲੱਬ ਮੈਂਬਰ ਹਾਜਰ ਸਨ।