ਪਾਰਟੀਆਂ ਬਦਲਣ ਦੀ ਖੇਡ

Lok Sabha Election 2024

ਰਾਜਨੀਤੀ ’ਚ ਪਾਰਟੀ ਬਦਲਣ ਦੇ ਮਾਮਲੇ ’ਚ ਹਰਿਆਣਾ ਕਦੇ ਨੰਬਰ ਇੱਕ ’ਤੇ ਸੀ ‘ਆਇਆ ਰਾਮ-ਗਿਆ ਰਾਮ’ ਦੀ ਕਹਾਵਤ ਹਰਿਆਣਾ ਤੋਂ ਹੀ ਮਸ਼ਹੂਰ ਹੋਈ 1966 ’ਚ ਜਦੋਂ ਹਰਿਆਣਾ ਹੋਂਦ ’ਚ ਆਇਆ ਤਾਂ 1967 ’ਚ ਪਹਿਲੀਆਂ ਵਿਧਾਨ ਸਭਾ ਚੋਣਾਂ ਹੋਈਆਂ ਇਨ੍ਹਾਂ ਚੋਣਾਂ ’ਚ ਅਜ਼ਾਦ ਜੇਤੂ ਗਯਾ ਲਾਲ ਨੇ ਸਿਰਫ਼ ਨੌਂ ਘੰਟਿਆਂ ’ਚ ਦੋ ਪਾਰਟੀਆਂ ਬਦਲ ਲਈਆਂ ਅਤੇ 15 ਦਿਨ ’ਚ ਇਹ ਅੰਕੜਾ ਤੀਜੀ ਪਾਰਟੀ ਤੱਕ ਪਹੁੰਚ ਗਿਆ ਪਾਰਟੀ ਬਦਲਣ ਦਾ ਉਨ੍ਹਾਂ ਦਾ ਇਹ ਸਿਲਸਿਲਾ ਹਰ ਚੋਣਾਂ ’ਚ ਜਾਰੀ ਰਿਹਾ ਆਪਣੇ ਜੀਵਨ ਦੀਆਂ ਆਖਰੀ ਚੋਣਾਂ ਤੱਕ ਪਾਰਟੀ ਬਦਲਣ ਦੀ ਉਨ੍ਹਾਂ ਦੀ ਖੇਡ ਜਾਰੀ ਰਹੀ। (Lok Sabha Election 2024)

ਹੁਣ ਇਹ ਹਾਲਾਤ ਦੇਸ਼ ਦੇ ਲਗਭਗ ਸਾਰੇ ਸੁੂਬਿਆਂ ’ਚ ਹਨ ਸਵੇਰੇ ਕੋਈ ਆਗੂ ਕਿਸੇ ਪਾਰਟੀ ’ਚ ਤਾਂ ਸ਼ਾਮ ਨੂੰ ਕਿਸੇ ਹੋਰ ਪਾਰਟੀ ’ਚ ਹੁਣ ਤਾਂ ਕਿਹੜਾ ਆਗੂ ਕਿਸ ਪਾਰਟੀ ਵਿਚ ਹੈ ਇਹ ਦੱਸਣ ਲਈ ਦਿਮਾਗ ’ਤੇ ਜ਼ੋਰ ਪਾਉਣਾ ਪਂੈਦਾ ਹੈ। ਹੁਣੇ ਬੀਤੇ ਦਿਨ ਮੱਧ ਪ੍ਰਦੇਸ਼ ’ਚ ਰਾਹੁਲ ਗਾਂਧੀ ਦੀ ਰੈਲੀ ਦੌਰਾਨ ਮੰਚ ਦੇ ਪਿੱਛੇ ਲੱਗੇ ਪੋਸਟਰ ’ਚ ਭਾਰਤੀ ਜਨਤਾ ਪਾਰਟੀ ਦੇ ਆਗੂ ਦੀ ਫੋਟੋ ਲੱਗੀ ਸੀ ਜਿਵੇਂ ਹੀ ਆਯੋਜਕਾਂ ਨੂੰ ਪਤਾ ਲੱਗਾ ਕਿ ਉਕਤ ਆਗੂ ਹੁਣ ਉਨ੍ਹਾਂ ਦੀ ਪਾਰਟੀ ’ਚ ਨਹੀਂ ਹੈ ਤਾਂ ਕਾਹਲੀ ਕਿਸੇ ਦੂਜੇ ਆਗੂ ਦੀ ਤਸਵੀਰ ਚਿਪਕਾਉਣੀ ਪਈ ਪਾਰਟੀ ਬਦਲਣ ਦੀਆਂ ਇਹ ਘਟਨਾਵਾਂ ਚੁਣਾਵੀਂ ਮੌਸਮ ’ਚ ਥੋਕ ਦੇ ਭਾਅ ਹੁੰਦੀਆਂ ਹਨ। (Lok Sabha Election 2024)

Special Trains: ਹੁਸੈਨੀਵਾਲਾ ਵਿਖੇ ਵਿਸਾਖੀ ਦੇ ਮੇਲੇ ਲਈ 13 ਨੂੰ ਚੱਲਣਗੀਆਂ ਵਿਸ਼ੇਸ਼ ਰੇਲ ਗੱਡੀਆਂ ਤੇ ਬੱਸਾਂ

ਕਿਸੇ ਆਗੂ ਨੂੰ ਟਿਕਟ ਨਾ ਮਿਲਣ ਦੀ ਨਰਾਜ਼ਗੀ ਤੇ ਕਿਸੇ ਨੂੰ ਕਿਸੇ ਪਾਰਟੀ ਦਾ ਖਿਸਕਦਾ ਲੋਕਫਤਵਾ ਪਾਰਟੀ ਬਦਲਣ ਲਈ ਮਜ਼ਬੂਰ ਕਰ ਦਿੰਦਾ ਹੈ ਸਿਧਾਂਤਾਂ ਦੇ ਆਧਾਰ ’ਤੇ ਕੋਈ ਕਿਸੇ ਪਾਰਟੀ ਦਾ ਤਿਆਗ ਨਹੀਂ ਕਰ ਰਿਹਾ। ਅਸਲ ’ਚ ਅੱਜ ਸਾਰੀਆਂ ਪਾਰਟੀਆਂ ਦਾ ਇੱਕ ਹੀ ਸਿਧਾਂਤ ਹੈ ਕਿਵੇਂ ਨਾ ਕਿਵੇਂ ਸੱਤਾ ਪ੍ਰਾਪਤ ਕਰਨਾ ਇਹੀ ਸਿਧਾਂਤ ਹੁਣ ਆਗੂਆਂ ਦਾ ਹੈ ਬੱਸ ਸੱਤਾ ਦੀ ਕੁਰਸੀ ਚਾਹੀਦੀ ਹੈ, ਚਾਹੇ ਉਹ ਕਿਸੇ ਵੀ ਪਾਰਟੀ ਦੀ ਕਿੳਂੁ ਨਾ ਹੋਵੇ ਪਾਰਟੀ ਬਦਲਣ ਦੀ ਇਸ ਖੇਡ ’ਚ ਵੋਟਰਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਲੋਕ ਲੁਭਾਊ ਵਾਅਦਿਆਂ ਦੇ ਜਾਲ ’ਚ ਨਾ ਫਸ ਕੇ ਅਤੇ ਨਿੱਜੀ ਸਵਾਰਥ ਨੂੰ ਦੂਰ ਰੱਖ ਕੇ ਸਮਾਜ ਹਿੱਤ ਨੂੰ ਸਨਮੱੱਖ ਰੱਖਦਿਆਂ ਜਦੋਂ ਵੋਟਰ ਆਪਣੇ ਵਿਵੇਕ ਦੀ ਵਰਤੋਂ ਕਰੇਗਾ ਤਾਂ ਹੀ ਪਾਰਟੀ ਬਦਲਣ ਦੀ ਇਸ ਖੇਡ ’ਚ ਵੋਟਰ ਦੀ ਜਿੱਤ ਹੋਵੇਗੀ ਇਹ ਜਿੱਤ ਲੋਕਤੰਤਰ ਦੀ ਜਿੱਤ ਹੋਵੇਗੀ। (Lok Sabha Election 2024)

LEAVE A REPLY

Please enter your comment!
Please enter your name here