PBKS vs SRH Highlights : ਕੰਮ ਨਹੀਂ ਆਈਆਂ ਸ਼ਸ਼ਾਂਕ-ਆਸ਼ੂਤੋਸ਼ ਦੀਆਂ ਤੂਫਾਨੀ ਪਾਰੀਆਂ, ਵੇਖੋ IPL ਦੀ ਤਾਜ਼ਾ ਅੰਕ ਸੂਚੀ

PBKS vs SRH Highlights

ਪੰਜਾਬ 2 ਦੌੜਾਂ ਨਾਲ ਹਾਰਿਆ | PBKS vs SRH Highlights

ਮੁੱਲਾਂਪੁਰ (ਏਜੰਸੀ)। ਨਿਤੀਸ਼ ਕੁਮਾਰ ਰੈੱਡੀ ਦੀਆਂ 64 ਦੌੜਾਂ ਤੇ ਅਬਦੁਲ ਸਮਦ ਦੀਆਂ 25 ਦੌੜਾਂ ਦੀ ਤੂਫਾਨੀ ਪਾਰੀ ਤੇ ਫਿਰ ਗੇਂਦਬਾਜਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ’ਤੇ ਸਨਰਾਈਜਰਸ ਹੈਦਰਾਬਾਦ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ 23ਵੇਂ ਮੈਚ ’ਚ ਮੰਗਲਵਾਰ ਨੂੰ ਪੰਜਾਬ ਕਿੰਗਜ ਨੂੰ ਦੋ ਦੌੜਾਂ ਨਾਲ ਹਰਾ ਦਿੱਤਾ। 183 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਪੰਜਾਬ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ ਤੇ ਕਮਿੰਸ ਨੇ ਜੌਨੀ ਬੇਅਰਸਟੋ ਨੂੰ ਜੀਰੋ ’ਤੇ ਬੋਲਡ ਕਰਕੇ ਪੰਜਾਬ ਨੂੰ ਪਹਿਲਾ ਝਟਕਾ ਦਿੱਤਾ। (PBKS vs SRH Highlights)

ਉਸ ਸਮੇਂ ਟੀਮ ਦਾ ਸਕੋਰ ਸਿਰਫ ਦੋ ਦੌੜਾਂ ਸੀ। ਇਸ ਤੋਂ ਬਾਅਦ ਪ੍ਰਭਸਿਮਰਨ ਸਿੰਘ ਚਾਰ ਦੌੜਾਂ ਬਣਾ ਕੇ ਭੁਵਨੇਸ਼ਵਰ ਦਾ ਸ਼ਿਕਾਰ ਬਣ ਗਏ। ਕਪਤਾਨ ਸ਼ਿਖਰ ਧਵਨ ਵੀ ਜ਼ਿਆਦਾ ਸਮਾਂ ਕ੍ਰੀਜ ’ਤੇ ਟਿਕ ਨਹੀਂ ਸਕੇ ਤੇ 14 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਸੈਮ ਕੁਰਾਨ ਤੇ ਸਿਕੰਦਰ ਰਜਾ ਨੇ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਸੈਮ ਕਰਨ 10ਵੇਂ ਓਵਰ ’ਚ 29 ਦੌੜਾਂ ਬਣਾ ਕੇ ਆਊਟ ਹੋ ਗਏ। ਉਨ੍ਹਾਂ ਨੇ ਆਪਣੀ ਪਾਰੀ ’ਚ ਦੋ ਚੌਕੇ ਤੇ ਦੋ ਛੱਕੇ ਜੜੇ। ਇਸ ਤੋਂ ਬਾਅਦ ਉਨਾਦਕਟ ਨੇ ਸਿਕੰਦਰ ਰਜਾ ਨੂੰ 28 ਦੌੜਾਂ ’ਤੇ ਆਊਟ ਕਰਕੇ ਪੰਜਾਬ ਨੂੰ ਪੰਜਵਾਂ ਝਟਕਾ ਦਿੱਤਾ। ਉਨ੍ਹਾਂ 22 ਗੇਂਦਾਂ ’ਚ ਦੋ ਚੌਕੇ ਤੇ ਦੋ ਛੱਕੇ ਲਾਏ। ਜਿਤੇਸ਼ ਸ਼ਰਮਾ 19 ਦੌੜਾਂ ਬਣਾ ਕੇ ਆਊਟ ਹੋਏ।

Special Trains: ਹੁਸੈਨੀਵਾਲਾ ਵਿਖੇ ਵਿਸਾਖੀ ਦੇ ਮੇਲੇ ਲਈ 13 ਨੂੰ ਚੱਲਣਗੀਆਂ ਵਿਸ਼ੇਸ਼ ਰੇਲ ਗੱਡੀਆਂ ਤੇ ਬੱਸਾਂ

ਸ਼ਸ਼ਾਂਕ ਸਿੰਘ ਨੇ 25 ਗੇਂਦਾਂ ’ਚ ਪੰਜ ਚੌਕੇ ਤੇ ਇੱਕ ਛੱਕਾ ਮਾਰ ਕੇ ਅਜੇਤੂ 46 ਦੌੜਾਂ ਬਣਾਈਆਂ। ਉਥੇ ਹੀ ਆਸ਼ੂਤੋਸ਼ ਸ਼ਰਮਾ 15 ਗੇਂਦਾਂ ’ਚ ਤਿੰਨ ਚੌਕਿਆਂ ਤੇ ਦੋ ਛੱਕਿਆਂ ਦੀ ਮਦਦ ਨਾਲ 33 ਦੌੜਾਂ ਬਣਾ ਕੇ ਅਜੇਤੂ ਰਹੇ। ਹੈਦਰਾਬਾਦ ਦੇ ਗੇਂਦਬਾਜਾਂ ਨੇ ਸਖਤ ਗੇਂਦਬਾਜੀ ਦਾ ਪ੍ਰਦਰਸ਼ਨ ਕੀਤਾ ਤੇ ਪੰਜਾਬ ਦੇ ਬੱਲੇਬਾਜਾਂ ਨੂੰ ਖੁੱਲ੍ਹ ਕੇ ਖੇਡਣ ਦਾ ਮੌਕਾ ਨਹੀਂ ਦਿੱਤਾ, ਹਾਲਾਂਕਿ ਸ਼ਸ਼ਾਂਕ ਤੇ ਆਸ਼ੂਤੋਸ਼ ਨੇ ਟੀਮ ਨੂੰ ਜਿੱਤ ਦੀ ਦਹਿਲੀਜ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾਕਾਮ ਰਹੇ। ਪਰ ਪੰਜਾਬ ਕਿੰਗਜ ਨਿਰਧਾਰਤ 20 ਓਵਰਾਂ ’ਚ ਛੇ ਵਿਕਟਾਂ ’ਤੇ 180 ਦੌੜਾਂ ਹੀ ਬਣਾ ਸਕੀ ਤੇ ਮੈਚ ਦੋ ਦੌੜਾਂ ਨਾਲ ਹਾਰ ਗਈ। (PBKS vs SRH Highlights)

ਹੈਦਰਾਬਾਦ ਵੱਲੋਂ ਭੁਵਨੇਸ਼ਵਰ ਕੁਮਾਰ ਨੇ ਦੋ ਵਿਕਟਾਂ ਹਾਸਲ ਕੀਤੀਆਂ। ਪੈਟ ਕਮਿੰਸ, ਥੰਗਾਰਾਸੂ ਨਟਰਾਜਨ, ਨਿਤੀਸ਼ ਕੁਮਾਰ ਰੈਡੀ ਤੇ ਜੈਦੇਵ ਉਨਾਦਕਟ ਨੇ ਇੱਕ-ਇੱਕ ਬੱਲੇਬਾਜ ਨੂੰ ਆਊਟ ਕੀਤਾ। ਇਸ ਤੋਂ ਪਹਿਲਾਂ ਸਨਰਾਈਜਰਜ ਹੈਦਰਾਬਾਦ ਨੇ ਪੰਜਾਬ ਕਿੰਗਜ ਨੂੰ ਜਿੱਤ ਲਈ 183 ਦੌੜਾਂ ਦਾ ਟੀਚਾ ਦਿੱਤਾ ਸੀ। ਅੱਜ ਮਹਾਰਾਜ ਯਾਦਵਿੰਦਰਾ ਸਿੰਘ ਅੰਤਰਰਾਸ਼ਟਰੀ ਕ੍ਰਿਕੇਟ ਸਟੇਡੀਅਮ ’ਚ ਪੰਜਾਬ ਦੇ ਕਪਤਾਨ ਸ਼ਿਖਰ ਧਵਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜੀ ਕਰਨ ਦਾ ਫੈਸਲਾ ਕੀਤਾ। (PBKS vs SRH Highlights)

ਬੱਲੇਬਾਜੀ ਕਰਨ ਆਈ ਹੈਦਰਾਬਾਦ ਦੀ ਸ਼ੁਰੂਆਤ ਖਰਾਬ ਰਹੀ ਤੇ ਚੌਥੇ ਓਵਰ ’ਚ 21 ਦੌੜਾਂ ’ਤੇ ਸਲਾਮੀ ਬੱਲੇਬਾਜ ਟ੍ਰੈਵਿਸ ਹੈੱਡ ਦਾ ਵਿਕਟ ਗੁਆ ਬੈਠਾ। ਇਸੇ ਓਵਰ ’ਚ ਏਡਨ ਮਾਰਕਰਮ ਵੀ ਖਾਤਾ ਖੋਲ੍ਹੇ ਬਿਨਾਂ ਹੀ ਪੈਵੇਲੀਅਨ ਪਰਤ ਗਏ। ਇਸ ਤੋਂ ਬਾਅਦ ਬੱਲੇਬਾਜੀ ਲਈ ਆਏ ਨਿਤੀਸ਼ ਕੁਮਾਰ ਰੈੱਡੀ ਨੇ ਪਾਰੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਅਭਿਸ਼ੇਕ ਸ਼ਰਮਾ ਪੰਜਵੇਂ ਓਵਰ ’ਚ 16 ਦੌੜਾਂ ਬਣਾ ਕੇ ਆਊਟ ਹੋਏ। ਰਾਹੁਲ ਤ੍ਰਿਪਾਠੀ 11 ਦੌੜਾਂ ਬਣਾ ਕੇ ਆਊਟ ਹੋਏ, ਹੇਨਰਿਕ ਕਲਾਸੇਨ ਨੌਂ ਦੌੜਾਂ ਬਣਾ ਕੇ, ਕਪਤਾਨ ਪੈਟ ਕਮਿੰਸ ਤਿੰਨ ਦੌੜਾਂ ਬਣਾ ਕੇ ਆਊਟ ਹੋਏ। ਨਿਤੀਸ਼ ਨੇ 37 ਗੇਂਦਾਂ ’ਚ ਚਾਰ ਚੌਕੇ ਤੇ ਪੰਜ ਛੱਕੇ ਜੜੇ ਤੇ 64 ਦੌੜਾਂ ਦੀ ਪਾਰੀ ਖੇਡੀ। (PBKS vs SRH Highlights)

ਉਥੇ ਹੀ ਅਬਦੁਲ ਸਮਦ ਨੇ 12 ਗੇਂਦਾਂ ’ਚ ਪੰਜ ਚੌਕੇ ਜੜ ਕੇ 25 ਦੌੜਾਂ ਬਣਾਈਆਂ। ਭੁਵਨੇਸ਼ਵਰ ਕੁਮਾਰ ਛੇ ਦੌੜਾਂ ਬਣਾ ਕੇ ਆਊਟ ਹੋ ਗਏ। ਅਰਸ਼ਦੀਪ ਨੇ ਹੈਦਰਾਬਾਦ ਦੇ ਦੋਵੇਂ ਚੋਟੀ ਦੇ ਸਕੋਰਰਾਂ ਨੂੰ ਆਊਟ ਕੀਤਾ। ਸ਼ਾਹਬਾਜ ਅਹਿਮਦ 14 ਦੌੜਾਂ ਬਣਾ ਕੇ ਨਾਬਾਦ ਰਹੇ ਤੇ ਜੈਦੇਵ ਉਨਾਦਕਟ ਛੇ ਦੌੜਾਂ ਬਣਾ ਕੇ ਨਾਬਾਦ ਰਹੇ। ਉਨਾਦਕਟ ਨੇ ਆਖਰੀ ਗੇਂਦ ’ਤੇ ਛੱਕਾ ਜੜ ਕੇ ਹੈਦਰਾਬਾਦ ਦਾ ਸਕੋਰ 20 ਓਵਰਾਂ ’ਚ 9 ਵਿਕਟਾਂ ’ਤੇ 182 ਦੌੜਾਂ ਤੱਕ ਪਹੁੰਚਾਇਆ। ਪੰਜਾਬ ਕਿੰਗਜ ਲਈ ਅਰਸ਼ਦੀਪ ਸਿੰਘ ਨੇ ਚਾਰ ਵਿਕਟਾਂ ਲਈਆਂ। ਹਰਸ਼ਲ ਪਟੇਲ ਤੇ ਸੈਮ ਕੁਰਾਨ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ। ਕਾਸਿਗੋ ਰਬਾਡਾ ਨੇ ਇੱਕ ਬੱਲੇਬਾਜ ਨੂੰ ਪਵੇਲਿਅਨ ਦਾ ਰਾਹ ਦਿਖਾਇਆ। (PBKS vs SRH Highlights)