ਇਸ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਬੰਧੂਆ ਮਜ਼ਦੂਰੀ ਖਿਲਾਫ਼ ਦਿਖਾਈ ਸਖ਼ਤੀ

Bonded Labour

ਫਾਜ਼ਿਲਕਾ (ਰਜਨੀਸ਼ ਰਵੀ)। ਦ ਬਾਂਡਡ ਲੇਬਰ ਸਿਸਟਮ (ਅਬੋਲਿਸ਼) ਐਕਟ, 1976 (ਸੰਵਿਧਾਨ ਦਾ ਆਰਟੀਕਲ 23) 24 ਅਕਤੂਬਰ 1975 ਤੋਂ ਦੇਸ਼ ਵਿੱਚ ਬੰਧੂਆ ਮਜ਼ਦੂਰੀ (Bonded Labour) ਕਰਵਾਉਣੀ ਇੱਕ ਅਪਰਾਧ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾ. ਸੇਨੂੰ ਦੁੱਗਲ ਨੇ ਦੱਸਿਆ ਕਿ ਜੇਕਰ ਜ਼ਿਲ੍ਹੇ ਵਿੱਚ ਕੋਈ ਵੀ ਮਾਲਕ ਲੇਬਰ ਪਾਸੋਂ ਬੰਧੂਆ ਮਜ਼ਦੂਰੀ ਕਰਵਾਉਂਦਾ ਹੈ ਤਾਂ ਸ਼ਿਕਾਇਤ ਮਿਲਣ ’ਤੇ 24 ਘੰਟੇ ਅੰਦਰ ਹੀ ਸਬ ਡਵੀਜ਼ਨਲ ਵਿਜੀਲੈਂਸ ਕਮੇਟੀ ਟੀਮ ਮੌਕੇ ’ਤੇ ਪਹੁੰਚ ਕੇ ਬੰਧੂਆ ਮਜ਼ਦੂਰ ਨੂੰ ਛੁਡਵਾਏਗੀ ਅਤੇ ਬੰਧੂਆ ਮਜ਼ਦੂਰ ਦੇ ਪੁਨਰਵਾਸ ਸਬੰਧੀ ਬਣਦੀ ਸਹਾਇਤਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤੀ ਜਾਵੇਗੀ। ਬੰਧੂਆ ਮਜ਼ਦੂਰੀ ਕਰਵਾਉਣ ਵਾਲੇ ਮਾਲਕ ਖਿਲਾਫ਼ ਉਕਤ ਐਕਟ ਦੀ ਧਾਰਾ 16, 17, 18 ਅਤੇ 19 ਅਨੁਸਾਰ ਤਿੰਨ ਸਾਲ ਤੱਕ ਦੀ ਸਜ਼ਾ/ਜੁਰਮਾਨਾ ਜਾਂ ਫਿਰ ਦੋਵੇ ਹੋ ਸਕਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ