ਸਾਬਕਾ ਵਿਧਾਇਕ ਬੋਪਾਰਾਏ ਦੀ ਸੁਰੱਖਿਆ ’ਚ ਤਾਇਨਾਤ ਸਾਬਕਾ ਫੌਜੀ ਦੀ ਮੌਤ

Ludhiana News
ਸਾਬਕਾ ਵਿਧਾਇਕ ਬੋਪਾਰਾਏ ਦੀ ਸੁਰੱਖਿਆ ’ਚ ਤਾਇਨਾਤ ਸਾਬਕਾ ਫੌਜੀ ਦੀ ਮੌਤ

ਕਮਰੇ ’ਚ ਬੈੱਡ ’ਤੇ ਲਟਕਦੀ ਮਿਲੀ ਲਾਸ਼, ਮੂੰਹ ’ਚੋਂ ਨਿਕਲ ਰਿਹਾ ਸੀ ਖੂਨ

(ਜਸਵੀਰ ਸਿੰਘ ਗਹਿਲ) ਲੁਧਿਆਣਾ। ਜ਼ਿਲ੍ਹਾ ਲੁਧਿਆਣਾ ਦੇ ਪਿੰਡ ਥਰੀਕੇ ਵਿਖੇ ਰਹਿੰਦੇ ਇੱਕ ਸਾਬਕਾ ਵਿਧਾਇਕ ਦੀ ਸੁਰੱਖਿਆ ’ਚ ਤਾਇਨਾਤ ਸਾਬਕਾ ਫੌਜੀ ਦੀ ਭੇਦਭਰੇ ਹਾਲਾਤਾਂ ’ਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਸਾਬਕਾ ਫੌਜੀ ਬਲਵਿੰਦਰ ਸਿੰਘ ਵਾਸੀ ਭਿੱਖੀਵਿੰਡ (ਜ਼ਿਲਾ ਤਰਨਤਾਰਨ) ਹਲਕਾ ਰਾਏਕੋਟ ਤੋਂ ਸਾਬਕਾ ਵਿਧਾਇਕ ਗੁਰਚਰਨ ਸਿੰਘ ਬੋਪਾਰਾਏ ਨਾਲ ਸੁਰੱਖਿਆ ਕਰਮੀ ਵਜੋਂ ਤਾਇਨਾਤ ਸੀ ਅਤੇ ਵਿਧਾਇਕ ਦੀ ਰਿਹਾਇਸ ਦੇ ਉੱਪਰ ਹੀ ਬਣੇ ਕਮਰੇ ਵਿੱਚ ਰਹਿ ਰਿਹਾ ਸੀ। Ludhiana News

ਵਿਧਾਇਕ ਗੁਰਚਰਨ ਸਿੰਘ ਬੋਪਾਰਾਏ ਨੇ ਸੰਪਰਕ ਕੀਤੇ ਜਾਣ ’ਤੇ ਮੰਦਭਾਗੀ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਬਲਵਿੰਦਰ ਸਿੰਘ ਨੂੰ ਉਹ ਰੋਜ਼ਾਨਾ ਹੀ ਉਸਦੇ ਕਮਰੇ ਵਿੱਚ ਲੱਗੀ ਵੈੱਲ ਵਜਾ ਕੇ ਹੇਠਾ ਚਾਹ ਪੀਣ ਲਈ ਬੁਲਾਉਂਦੇ ਸਨ ਪਰ ਅੱਜ ਵੀਰਵਾਰ ਨੂੰ ਜਦ ਉਹ ਦੋ ਵਾਰ ਵੈੱਲ ਵਜਾਉਣ ’ਤੇ ਵੀ ਹੇਠਾਂ ਨਾ ਆਇਆ ਤਾਂ ਉਨਾਂ ਜਾ ਕੇ ਦੇਖਿਆ। ਜਿਸ ਨੂੰ ਦੇਖ ਉਨਾਂ ਦੇ ਹੋਸ ਉੱਡ ਗਏ। (Ludhiana News)

ਇਹ ਵੀ ਪੜ੍ਹੋ : ਨੱਚਣ- ਟੱਪਣ ਤੋਂ ਰੋਕਣ ’ਤੇ ਛੁੱਟੀ ਆਏ ਫੌਜੀ ਦਾ ਕਤਲ

ਬੋਪਾਰਾਏ ਨੇ ਦੱਸਿਆ ਕਿ ਬਲਵਿੰਦਰ ਸਿੰਘ ਦੀ ਅੱਧੀ ਧੜ ਬੈੱਡ ਤੋਂ ਹੇਠਾਂ ਲਟਕ ਰਹੀ ਸੀ ਅਤੇ ਮੂੰਹ ’ਚ ਖੂਨ ਵਗ ਰਿਹਾ ਸੀ। ਜਿਸ ਤੋਂ ਸਾਬਤ ਹੋ ਰਿਹਾ ਸੀ ਕਿ ਬਲਵਿੰਦਰ ਸਿੰਘ ਨੂੰ ਬਰੈਨ ਹੈੱਮਰਜ ਹੋਇਆ ਹੈ। ਫ਼ਿਰ ਵੀ ਉਨਾਂ ਤੁਰੰਤ ਹੀ ਆਪਣੇ ਪਰਿਵਾਰਕ ਮੈਂਬਰਾਂ ਦੇ ਸਹਿਯੋਗ ਨਾਲ ਬਲਵਿੰਦਰ ਸਿੰਘ ਨੂੰ ਹਸਪਤਾਲ ਪਹੁੰਚਾਇਆ ਅਤੇ ਪੁਲਿਸ ਨੂੰ ਸੂਚਿਤ ਕੀਤਾ ਪਰ ਹਸਪਤਾਲ ’ਚ ਡਾਕਟਰਾਂ ਨੇ ਬਲਵਿੰਦਰ ਸਿੰਘ (50) ਨੂੰ ਮਿ੍ਰਤਕ ਘੋਸ਼ਿਤ ਕਰ ਦਿੱਤਾ। ਉਨਾਂ ਦੱਸਿਆ ਕਿ ਬਲਵਿੰਦਰ ਸਿੰਘ ਉਨਾਂ ਦੇ ਹੀ ਪਿੰਡ ਦਾ ਰਹਿਣ ਵਾਲਾ ਸੀ ਅਤੇ  ਨੇਕ ਇਨਸਾਨ ਸੀ ਜਿਸਨੇ ਅੱਜ ਹੀ ਛੁੱਟੀ ’ਤੇ ਆਪਣੇ ਪਰਿਵਾਰ ਕੋਲ ਭਿੱਖੀਵਿੰਡ ਜਾਣਾ ਸੀ। ਐਸਐਚਓ ਸਦਰ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਬਲਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ 174 ਦੀ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ। (Ludhiana News)