ਨੱਚਣ- ਟੱਪਣ ਤੋਂ ਰੋਕਣ ’ਤੇ ਛੁੱਟੀ ਆਏ ਫੌਜੀ ਦਾ ਕਤਲ

Murder
ਜ਼ਿਲਾ ਲੁਧਿਆਣਾ ਦੀ ਪੁਲਿਸ ਕਤਲ ਮਾਮਲੇ ’ਚ ਗਿ੍ਰਫ਼ਤਾਰ ਕੀਤੇ ਗਏ ਨੌਜਵਾਨਾਂ ਤੇ ਮਹਿਲਾ ਸਬੰਧੀ ਜਾਣਕਾਰੀ ਦੇਣ ਸਮੇਂ।

ਗੁਆਂਢੀ ਮਹਿਲਾ ਤੇ ਉਸਦੇ ਦੋ ਪੁੱਤਰ ਪੁਲਿਸ ਵੱਲੋਂ ਗ੍ਰਿਫ਼ਤਾਰ | Murder

ਲੁਧਿਆਣਾ (ਜਸਵੀਰ ਸਿੰਘ ਗਹਿਲ)। ਥਾਣਾ ਸਦਰ ਲੁਧਿਆਣਾ ਦੀ ਪੁਲਿਸ ਨੇ ਛੁੱਟੀ ਆਏ ਫੌਜੀ ਨੂੰ ਕਤਲ (Murder) ਕਰਨ ਦੇ ਦੋਸ਼ ਵਿੱਚ ਇੱਕ ਮਹਿਲਾ ਤੇ ਉਸਦੇ ਦੋ ਪੁੱਤਰਾਂ ਨੂੰ ਗਿ੍ਰਫ਼ਤਾਰ ਕੀਤਾ ਹੈ। ਵਾਰਦਾਤ ਤੋਂ 6 ਘੰਟਿਆਂ ਦੇ ਅੰਦਰ ਹੀ ਪੁਲਿਸ ਨੇ ਕਾਤਲਾਂ ਨੂੰ ਗਿ੍ਰਫ਼ਤਾਰ ਕਰਦਿਆਂ ਉਨਾਂ ਪਾਸੋਂ ਵਾਰਦਾਤ ਲਈ ਵਰਤੇ ਗਏ ਦੋ ਖੰਜ਼ਰ ਤੇ ਕਾਰ ਬਰਾਮਦ ਕਰ ਲਈ ਹੈ।

ਸਹਾਇਕ ਕਮਿਸ਼ਨਰ ਪੁਲਿਸ ਦੱਖਣੀ ਲੁਧਿਆਣਾ ਗੁਰ ਇਕਬਾਲ ਸਿੰਘ (ਪੀਪੀਐੱਸ) ਨੇ ਪ੍ਰੈਸ ਕਾਨਫਰੰਸ ਦੌਰਾਨ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸੁਧਾਰ ਦੇ ਅਧਿਕਾਰ ਖੇਤਰ ਵਿਚਲੇ ਪਿੰਡ ਅਕਾਲਗੜ ਦੀ ਮਹਿਲਾ ਅਮਨਦੀਪ ਕੌਰ ਨੇ 2 ਨਵੰਬਰ ਨੂੰ ਬਿਆਨ ਦਰਜ਼ ਕਰਵਾਏ ਸਨ ਕਿ ਉਸ ਦਾ ਪਤੀ ਮਲਕੀਤ ਸਿੰਘ ਜੋ ਕਿ ਫੌਜ ’ਚ ਨੌਕਰੀ ਕਰਦਾ ਹੈ, ਛੁੱਟੀ ’ਤੇ ਆਇਆ ਹੋਇਆ ਸੀ ਕਿਉਂਕਿ ਉਨਾਂ ਦੇ ਤਾਏ ਦੇ ਲੜਕੇ ਦਾ ਵਿਆਹ ਸੀ।

ਪੁਲਿਸ ਨੇ 6 ਘੰਟਿਆਂ ’ਚ ਤਿੰਨਾਂ ਨੂੰ ਗ੍ਰਿਫ਼ਤਾਰ ਕਰਕੇ ਦੋ ਲੋਹੇ ਦੇ ਖੰਜ਼ਰ ਤੇ ਵਰਨਾ ਕਾਰ ਕੀਤੀ ਬਰਾਮਦ

ਉਨਾਂ ਦੱਸਿਆ ਕਿ ਮਹਿਲਾ ਮੁਤਾਬਕ ਉਹ ਆਪਣੇ ਪਤੀ, ਸੱਸ- ਸਹੁਰਾ ਅਤੇ ਆਪਣੀ ਬੇਟੀ ਸਮੇਤ ਪਿੰਡ ਫੁੱਲਾਂਵਾਲਾ ਵਿਖੇ ਅਰਸ਼ਦੀਪ ਸਿੰਘ  ਦੇ ਵਿਆਹ ’ਤੇ ਗਏ ਹੋਏ ਸਨ। ਜਿੱਥੇ ਦੇਰ ਰਾਤ ਉਹ ਵਿਆਹ ਦੀ ਖੁਸ਼ੀ ’ਚ ਡੀਜੇ ’ਤੇ ਨੱਚ ਰਹੇ ਸਨ ਕਿ ਇਸ ਦੌਰਾਨ ਹੀ ਵਿਆਹ ਵਾਲੇ ਮੁੰਡੇ ਦੇ ਗੁਆਂਢੀ ਬਲਵੀਰ ਸਿੰਘ ਉਰਫ਼ ਰਿੰਕੂ, ਅਭੀ ਸੰਧੂ ਉਰਫ਼ ਅਮਿੱਤ ਕੁਮਾਰ ਅਤੇ ਉਨਾਂ ਦੀ ਮਾਂ ਹਰਜਿੰਦਰ ਕੌਰ ਵੀ ਉਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਆ ਕੇ ਨੱਚਣ ਲੱਗ ਗਏ।

ਮਹਿਲਾ ਵੱਲੋਂ ਲਿਖਾਏ ਗਏ ਬਿਆਨਾਂ ਅਨੁਸਾਰ ਬਲਵੀਰ ਸਿੰਘ ਤੇ ਅਭੀ ਸੰਧੂ ਦੋਵੇਂ ਸ਼ਰਾਬੀ ਹਾਲਤ ’ਚ ਸਨ, ਜਿੰਨਾਂ ਨੇ ਉਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਗਲਤ ਹਰਕਤਾਂ ਕਰਨ ਲੱਗ ਪਏ। ਜਿਸ ’ਤੇ ਉਸਦੇ ਪਤੀ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਉਕਤਾਨ ਨੂੰ ਸਮਝਾਇਆ ਤੇ ਉਹ ਇੱਕ ਵਾਰ ਉੱਥੋਂ ਚਲੇ ਗਏ। ਇਸ ਪਿੱਛੋਂ ਉਸਦੇ ਪਤੀ ਨੂੰ ਇੱਕ ਫੋਨ ਆਇਆ ਜਿਸ ਨੂੰ ਸੁਣਦੇ- ਸੁਣਦੇ ਉਹ ਵੀ ਉਨਾਂ ਨਾਲ ਘਰ ਤੋਂ ਬਾਹਰ ਆ ਗਏ। ਜਿੱਥੇ ਉਕਤਾਨ ਬਲਵੀਰ ਸਿੰਘ, ਅਭੀ ਸੰਧੂ ਅਤੇ ਹਰਜਿੰਦਰ ਕੌਰ ਮੁੜ ਆ ਧਮਕੇ ਅਤੇ ਲਲਕਾਰੇ ਮਾਰਦੇ ਹੋਏ ਉਸ ਦੇ ਪਤੀ ’ਤੇ ਖੰਜ਼ਰਾਂ ਨਾਲ ਹਮਲਾ ਕਰ ਦਿੱਤਾ।

ਕਿਸੇ ਮੁੱਖ ਮੰਤਰੀ ਨੂੰ ਗ੍ਰਿਫ਼ਤਾਰ ਕਰਨ ਦੇ ਕੀ ਹੁੰਦੇ ਨੇ ਨਿਯਮ? ਕੇਜਰੀਵਾਲ ਨੇ ਪੇਸ਼ ਹੋਣ ਦੀ ਬਜਾਇ ਲਿਖਿਆ ਪੱਤਰ

ਜਿਸ ਕਰਕੇ ਉਸਦੇ ਪਤੀ ਮਲਕੀਤ ਸਿੰਘ (31) ਦੀ ਮੌਤ ਹੋ ਗਈ। ਗੁਰ ਇਕਬਾਲ ਸਿੰਘ ਮੁਤਾਬਕ ਮਾਮਲੇ ਨੂੰ ਸੁਲਝਾਉਣ ਲਈ ਪੁਲਿਸ ਵੱਲੋਂ ਇੰਸਪੈਕਟਰ ਗੁਰਪ੍ਰੀਤ ਸਿੰਘ ਮੁੱਖ ਅਫ਼ਸਰ ਥਾਣਾ ਸਦਰ, ਥਾਣੇਦਾਰ ਗੁਰਮੀਤ ਸਿੰਘ ਇੰਚਾਰਜ ਚੌਂਕੀ ਬਸੰਤ ਐਵੀਨਿਊ ਤੇ ਸਹਾਇਕ ਥਾਣੇਦਾਰ ਗੁਰਚਰਨਜੀਤ ਸਿੰਘ ਇੰਚਾਰਜ ਚੌਂਕੀ ਮਰਾਡੋ ਦੀਆਂ ਸਪੈਸ਼ਲ ਇੰਨਵੈਸ਼ਟੀਗੇਸ਼ਨ ਟੀਮ ਗਠਿਤ ਕੀਤੀ ਗਈ ਸੀ। ਜਿਸ ਨੇ 6 ਘੰਟਿਆਂ ਵਿੱਚ ਹੀ ਬਲਵੀਰ ਸਿੰਘ, ਅਭੀ ਸੰਧੂ ਉਰਫ਼ ਅਮਿਤ ਕੁਮਾਰ ਤੇ ਹਰਜਿੰਦਰ ਕੌਰ ਨੂੰ ਗਿ੍ਰਫ਼ਤਾਰ ਕਰਕੇ ਉਨਾਂ ਪਾਸੋਂ ਕਤਲ ਲਈ ਵਰਤੇ ਗਏ ਦੋ ਲੋਹੇ ਦੇ ਖੰਜ਼ਰ ਤੇ ਵਰਨਾ ਕਾਰ ਬਰਾਮਦ ਕਰ ਲਈ। ਉਨਾਂ ਦੱਸਿਆ ਕਿ ਕਤਲ ਮਾਮਲੇ ’ਚ ਨਾਮਜ਼ਦ ’ਚ ਅਭੀ ਸੰਧੂ ਉਰਫ਼ ਅਮਿਤ ਕੁਮਾਰ ਖਿਲਾਫ਼ ਪਹਿਲਾਂ ਵੀ ਥਾਣਾ ਸਦਰ ’ਚ ਇੱਕ ਅਪਰਾਧਿਕ ਮਾਮਲਾ ਦਰਜ਼ ਹੈ।