ਮੁੱਖ ਮੰਤਰੀ ਆਪਣੇ ਸ਼ਾਹੀ ਸ਼ਹਿਰ ਨੂੰ ਹੀ ਵਿਰਾਸਤੀ ਹੱਬ ਬਣਾਉਣ ਲਈ ਪੱਬਾਂ ਭਾਰ

ਬਜਟ ਵਿੱਚ ਹੈਰੀਟੇਜ ਫੈਸਟੀਵਲ ਅਤੇ ਹੈਰੀਟੇਜ ਸਟਰੀਟ ਲਈ 25 ਲੱਖ ਰੁਪਏ ਦੀ ਰਕਮ ਰੱਖੀ

ਤਿੰਨ ਸਾਲਾਂ ਤੋਂ ਚੱਲ ਰਹੇ ਨੇ ਪਟਿਆਲਾ ਹੈਰੀਟੇਜ ਮੇਲੇ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬ ‘ਚੋਂ ਸ਼ਾਹੀ ਸ਼ਹਿਰ ਪਟਿਆਲਾ ਨੂੰ ਹੈਰੀਟੇਜ਼ ਪੱਖੋਂ ਉਭਾਰਨ ਲਈ ਪੂਰੀ ਵਾਅ ਲਾਈ ਜਾ ਰਹੀ ਹੈ। ਬਜਟ ਵਿੱਚ ਵਿੱਚ ਵੀ ਵਿੱਤ ਮੰਤਰੀ ਵੱਲੋਂ ਪਟਿਆਲਾ ਨੂੰ ਵਿਸ਼ੇਸ਼ ਤਵੱਜੋਂ ਦਿੱਤੀ ਗਈ ਹੈ। ਵਿਰਾਸਤੀ ਸ਼ਹਿਰ ਪਟਿਆਲਾ ਲਈ ਹੈਰੀਟੇਜ ਫੈਸਟੀਵਲ ਅਤੇ ਹੈਰੀਟੇਜ ਸਟਰੀਟ ਲਈ 25 ਕਰੋੜ ਰੁਪਏ ਦੀ ਰਾਸ਼ੀ ਬਜਟ ਵਿੱਚ ਰੱਖੀ ਗਈ ਹੈ। ਇੱਥੇ ਵੱਧ ਤੋਂ ਵੱਧ ਸੈਲਾਨੀਆਂ ਨੂੰ ਖਿੱਚਣ ਲਈ ਕੈਪਟਨ ਸਰਕਾਰ ਵੱਲੋਂ ਪਟਿਆਲਾ ਨੂੰ ਪੰਜਾਬ ਚੋਂ ਮੁੱਖ ਰੱਖਿਆ ਗਿਆ ਹੈ।

ਜਾਣਕਾਰੀ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਹੀ ਸ਼ਹਿਰ ਤੇ ਜ਼ਿਲ੍ਹੇ ਨੂੰ ਬਜਟ ਵਿੱਚ ਵਿਸ਼ੇਸ ਤਵੱਜੋਂ ਦਿੱਤੀ ਜਾ ਰਹੀ ਹੈ। ਇਸ ਵਿਰਾਸਤੀ ਸ਼ਹਿਰ ਦੀ ਸਾਖ ਨੂੰ ਮੁੜ ਖੜੀ ਕਰਨ ਸਮੇਤ ਇੱਥੇ ਸੈਲਾਨੀਆਂ ਦੀ ਖਿੱਚ ਲਈ ਹੈਰੀਟੇਜ ਫੈਸਟੀਵਲ ਅਤੇ ਹੈਰੀਟੇਜ ਸਟਰੀਟ ਲਈ 25 ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਹੈ। ਪਿਛਲੇ ਸਾਲ ਵੀ ਬਜਟ ‘ਚ ਹੈਰੀਟੇਜ ਫੈਸਲੀਵਲ ਲਈ ਵਿਸੇਸ ਰਾਸ਼ੀ ਰੱਖੀ ਗਈ ਸੀ।

ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਸਰਕਾਰ ਆਉਣ ਤੋਂ ਬਾਅਦ ਪਟਿਆਲਾ ਦੇ ਕਿਲਾਂ ਮੁਬਾਰਕ, ਸ਼ੀਸ ਮਹਿਲ ਆਦਿ ਵਿਰਾਸਤੀ ਥਾਵਾਂ ਦੀ ਮੁਰੰਮਤ ਲਈ ਵੱਡੇ ਕਦਮ ਚੁੱਕੇ ਹਨ। ਅਮਰਿੰਦਰ ਸਿੰਘ ਦੀ ਸਰਕਾਰ ਆਉਣ ਤੋਂ ਬਾਅਦ ਤਿੰਨੇ ਸਾਲਾਂ ਤੋਂ ਹੀ ਵਿਰਾਸਤ ਨੂੰ ਪ੍ਰਫੁਲੱਤ ਕਰਨ ਲਈ ਕਿਲਾ ਮੁਬਾਰਕ ਵਿਖੇ ਸਰਸ ਮੇਲਾ, ਕਰਾਫਟ ਮੇਲਾ ਆਦਿ ਲਵਾਇਆ ਗਿਆ ਹੈ, ਜਿੱਥੇ ਕਿ ਵਿਰਾਸਤ ਨਾਲ ਜੁੜੇ ਅਨੇਕਾਂ ਵਰਗਾਂ ਦੀ ਵੰਨਗੀ ਪੇਸ਼ ਕੀਤੀ ਗਈ ਹੈ।

ਸ਼ੀਸ਼ ਮਹਿਲ ਵਿਖੇ ਚੱਲ ਰਹੇ ਕਰਾਫਟ ਮੇਲੇ ਲਈ ਪਟਿਆਲਵੀਆਂ ਅਤੇ ਨੇੜਲੇ ਵਰਗਾਂ ਵਿੱਚ ਵੱਡਾ ਉਸਤਾਹ ਬਣਿਆ ਹੋਇਆ ਹੈ। ਪਤਾ ਲੱਗਾ ਹੈ ਕਿ ਜੋ ਕਿ ਹੈਰੀਟੇਜ ਸਟਰੀਟ ਲਈ 25 ਕਰੋੜ ਰੁਪਏ ਰੱਖਿਆ ਗਿਆ ਹੈ ਅਤੇ ਇਹ ਹੈਰੀਟੇਜ ਸਟਰੀਟ ਕਿਲ੍ਹਾ ਮੁਬਾਰਕ ਵਿਖੇ ਬਣਾਉਣ ਦੀ ਤਜ਼ਵੀਜ ਹੈ ਅਤੇ ਇਸ ਸਟਰੀਟ ਹੈਰੀਟੇਜ ਅੰਦਰ ਵਿਸ਼ੇਸ ਤਰ੍ਹਾਂ ਦੀਆਂ ਵਿਰਾਸਤੀ ਦੁਕਾਨਾਂ ਸਜਣਗੀਆਂ ਜੋਂ ਕਿ ਪੰਜਾਬੀ ਸਭਿਆਚਾਰ ਅਤੇ ਵਡਮੁੱਲੀ ਵਿਰਾਸਤ ਨੂੰ ਨੌਜਵਾਨ ਪੀੜੀ ਲਈ ਚਾਨਣ ਮੁਨਾਰਾ ਬਣਗੀਆਂ।

ਉਂਜ ਪਟਿਆਲਾ ਪੁਰਾਤਨ ਸਮੇਂ ਤੋਂ ਹੀ ਵਿਰਾਸਤੀ ਹੱਬ ਲਈ ਮਸਹੂਰ ਰਿਹਾ ਹੈ ਅਤੇ ਅਕਾਲੀ ਸਰਕਾਰ ਮੌਕੇ ਇੱਥੇ ਦੀ ਵਿਰਾਸਤ ਖੁਰਣ ਲੱਗੀ ਸੀ। ਅਕਾਲੀ ਸਰਕਾਰ ਦੇ 10 ਸਾਲਾਂ ਤੇ ਕਾਂਗਰਸ ਵੱਲੋਂ ਵੱਡੇ ਸੁਆਲ ਚੁੱਕੇ ਗਏ ਸਨ ਅਤੇ ਪਟਿਆਲਾ ਦੀ ਵਿਰਾਸਤ ਵੱਲ ਧਿਆਨ ਨਾ ਦੇਣ ਦੇ ਦੋਸ਼ ਲਾਏ ਗਏ ਸਨ। ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੀ ਕੁਰਸੀ ਸੰਭਾਲਣ ਤੋਂ ਬਾਅਦ ਪਟਿਆਲਾ ਦੇ ਵਿਕਾਸ ਅਤੇ ਸਹੂਲਤਾਂ ਨੂੰ ਮੁੱਖ ਰਡਾਰ ਤੇ ਰੱਖਿਆ ਹੋਇਆ ਹੈ।

ਇੱਕ ਅਧਿਕਾਰੀ ਨੇ ਦੱਸਿਆ ਕਿ ਆਉਂਦੇ ਸਾਲਾਂ ਦੌਰਾਨ ਪਟਿਆਲਾ ਅੰਦਰ ਦੇਸ਼ਾ ਵਿਦੇਸ਼ਾਂ ਤੋਂ ਸੈਲਾਨੀ ਅਤੇ ਆਮ ਲੋਕ ਹੁੰਮ ਹੁਮਾ ਕੇ ਪੁੱਜਿਆ ਕਰਨਗੇ, ਜਿਸ ਨਾਲ ਇੱਕ ਤਾਂ ਟੂਰਿਸ਼ਟ ਦਾ ਮਾਲੀਆ ਵੱਧੇਗਾ ਅਤੇ ਦੂਜਾ ਹੀ ਵਿਦੇਸ਼ੀ ਪੰਜਾਬ ਦੇ ਅਮੀਰ ਸੱਭਿਆਚਾਰ ਤੋਂ ਜਾਣੂੰ ਹੋਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।