ਜਲਿਆਂਵਾਲਾ ਬਾਗ ਕਤਲੇਆਮ ਦੀ ਕਰੂਰਤਾ

Jallianwala Bagh Massacre Sachkahoon

ਜਲਿਆਂਵਾਲਾ ਬਾਗ ਕਤਲੇਆਮ ਦੀ ਕਰੂਰਤਾ

13 ਅਪਰੈਲ 1919, ਇਹ ਉਹ ਦਿਨ ਸੀ ਜੋ ਹਰ ਭਾਰਤੀ ਨੂੰ ਸਦੀਆਂ ਲਈ ਇੱਕ ਡੂੰਘਾ ਜ਼ਖ਼ਮ ਦੇ ਗਿਆ ਜਲਿਆਂਵਾਲਾ ਬਾਗ ਕਤਲੇਆਮ ਨੂੰ ਵਿਆਪਕ ਰੂਪ ਨਾਲ ਭਾਰਤੀ ਰਾਸ਼ਟਰੀ ਅੰਦੋਲਨ ਵਿਚ ਮਹੱਤਵਪੂਰਨ ਮੋੜ ਦੇ ਰੂਪ ਵਿਚ ਦੇਖਿਆ ਜਾਦਾ ਹੈ, ਜਿਸ ਨੇ ‘ਅੰਗਰੇਜ਼ੀ ਰਾਜ’ ਦਾ ਕਰੂਰ ਅਤੇ ਦਮਨਕਾਰੀ ਚਿਹਰਾ ਸਾਹਮਣੇ ਲਿਆਂਦਾ, ਅੰਗਰੇਜੀ ਰਾਜ ਭਾਰਤੀਆਂ ਲਈ ਵਰਦਾਨ ਹੈ, ਉਸ ਦੇ ਇਸ ਦਾਅਵੇ ਦਾ ਪਰਦਾਫਾਸ਼ ਕੀਤਾ।

ਪੰਜਾਬ ਨੂੰ ਅੰਗਰੇਜ਼ੀ ਹਕੂਮਤ ਦਾ ਗੜ੍ਹ ਮੰਨਿਆ ਜਾਂਦਾ ਸੀ, ਜੋ ਇਸ ਗੱਲ ’ਤੇ ਮਾਣ ਕਰਦਾ ਸੀ ਕਿ ਉਸ ਨੇ ਰਾਜ ਵਿਚ ਕਾਲੋਨੀਆਂ ਅਤੇ ਰੇਲਵੇ ਦਾ ਵਿਕਾਸ ਕਰਕੇ ਉੱਥੇ ਖੁਸ਼ਹਾਲੀ ਲਿਆਂਦੀ ਹਾਲਾਂਕਿ ਇਸ ਵਿਕਾਸ ਦੇ ਲਿਬਾਸ ਦੀ ਆੜ ਵਿਚ ਅੰਗਰੇਜ਼ੀ ਹਕੂਮਤ ਉਨ੍ਹਾਂ ਸਾਰੀਆਂ ਉੱਠਣ ਵਾਲੀਆਂ ਅਵਾਜਾਂ ਨੂੰ ਕਰੂਰਤਾ ਨਾਲ ਦਬਾਉਣਾ ਚਾਹੁੰਦੀ ਸੀ ਅਤੇ ਇਹ 1857 ਦੇ ਵਿਦਰੋਹ, 1870 ਦੇ ਦਹਾਕੇ ਵਿਚ ਕੂਕਾ ਅੰਦੋਲਨ ਅਤੇ ਨਾਲ ਹੀ 1914-15 ਦੇ ਗਦਰ ਅੰਦੋਲਨ ਦੌਰਾਨ ਦੇਖਣ ਨੂੰ ਮਿਲਿਆ ਲੈਫ਼ਟੀਨੈਂਟ ਗਵਰਨਰ ਓਡਾਇਰ ਦਾ ਪੰਜਾਬ ਪ੍ਰਸ਼ਾਸਨ 1919 ਤੋਂ ਪਹਿਲਾਂ ਹੀ ਬੇਰਹਿਮ ਭਰਤੀ ਦੀ ਵਜ੍ਹਾ ਨਾਲ ਕਾਫ਼ੀ ਅਲੋਕਪਿ੍ਰਯ ਸੀ 1915 ਦੇ ਗਦਰ ਵਿਦਰੋਹ ਤੋਂ ਬਾਅਦ ਗੰਭੀਰ ਦਮਨਕਾਰੀ ਨੀਤੀਆਂ ਦੇਖਣ ਨੂੰ ਮਿਲੀਆਂ ਸਿੱਖਿਅਤ ਸਮੂਹਾਂ ਦੀ ਅਵਾਜ਼ ਦਬਾਈ ਜਾਣ ਲੱਗੀ।

ਆਇਰਲੈਂਡ ਦੀ ਜਿਮੀਂਦਾਰ ਪਿੱਠਭੂਮੀ ਤੋਂ ਆਉਣ ਵਾਲੇ ਓਡਾਇਰ ਬਿਰਤਾਨੀ ਉਪਨਿਵੇਸ਼ ਦੇ ਅਧਿਕਾਰੀ ਵਰਗ ਨਾਲ ਜੁੜੇ ਪੜ੍ਹੇ-ਲਿਖੇ, ਲੋਕਾਂ, ਵਪਾਰੀਆਂ ਅਤੇ ਸ਼ਾਹੂਕਾਰਾਂ ਦੇ ਖਿਲਾਫ਼ ਸੋਚ ਰੱਖਦੇ ਸਨ ਅਤੇ ਉਹ ਕਿਸੇ ਵੀ ਸਿਆਸੀ ਅਸੰਤੋਸ਼ ਨੂੰ ਪਹਿਲੇ ਹੀ ਮੌਕੇ ਵਿਚ ਕੁਚਲ ਦਿੰਦੇ ਸਨ ਜਨਰਲ ਓ ਡਾਇਰ ਨੂੰ ਸਾਲ 1913 ਵਿਚ ਪੰਜਾਬ ਦੇ ਲਾਲਾ ਹਰਕਿਸ਼ਨ ਲਾਲ ਦੇ ਪੀਪੁਲਸ ਬੈਂਕ ਦੀ ਬਰਬਾਦੀ ਲਈ ਵੀ ਦੋਸ਼ੀ ਮੰਨਿਆ ਗਿਆ ਇਸ ਦੇ ਚੱਲਦੇ ਲਾਹੌਰ ਦੇ ਵਪਾਰੀਆਂ ਅਤੇ ਖਾਸ ਤੌਰ ’ਤੇ ਸ਼ਹਿਰੀ ਇਲਾਕੇ ਵਿਚ ਰਹਿਣ ਵਾਲੇ ਲੋਕਾਂ ਦਾ ਸਭ ਕੁਝ ਲੁੱਟਿਆ ਗਿਆ ਸਾਲ 1917-1919 ਦਰਮਿਆਨ ਕੀਮਤਾਂ ਵਿਚ ਭਾਰਤੀ ਉੱਛਾਲ ਆਇਆ ਮਜ਼ਦੂਰੀ ਦੇ ਮਾਨਕਾਂ ਵਿਚ ਗਿਰਾਵਟ ਆ ਗਈ, ਹੇਠਲੇ ਪਾਇਦਾਨ ’ਤੇ ਖੜ੍ਹੇ ਮਜ਼ਦੂਰ ਹੋਰ ਪਿੱਛੇ ਧੱਕ ਦਿੱਤੇ ਗਏ ਅਤੇ ਇਸ ਦਾ ਨਤੀਜਾ ਇਹ ਹੋਇਆ ਕਿ ਕਾਮੇ ਅਤੇ ਕਾਰੀਗਰ ਘੋਰ ਤੰਗ ਵਿਚ ਘਿਰ ਗਏ।

ਅਮਿ੍ਰਤਸਰ ਵਿਚ ਤਾਂ ਮੁਸਲਿਮ ਕਸ਼ਮੀਰੀ ਕਾਰੀਗਰਾਂ ਦੇ ਮੁੱਖ ਖਾਣੇ, ਚੌਲ ਦੀ ਕੀਮਤ ਤਿੰਨ ਗੁਣੀ ਵਧ ਗਈ ਇਨ੍ਹਾਂ ਸਾਰੀਆਂ ਗੱਲਾਂ ਦਾ ਅਸਰ ਇਹ ਹੋਇਆ ਕਿ ਹੌਲੀ-ਹੌਲੀ ਹੀ ਸਹੀ ਪਰ ਲੋਕ ਲਾਮਬੰਦ ਹੋਣ ਲੱਗੇ ਇਨ੍ਹਾਂ ਲੋਕਾਂ ਵਿਚ ਨੌਜਵਾਨ ਮੁਸਲਮਾਨਾਂ ਦੇ ਨਾਲ-ਨਾਲ ਬਿ੍ਰਟਿਸ਼ ਵਿਰੋਧੀ ਮੱਧ ਵਰਗ ਦਾ ਮੁਸਲਮਾਨ ਵਰਗ ਵੀ ਸੀ ਵਪਾਰ ਅਤੇ ਉਦਯੋਗ ਠੱਪ ਹੋ ਰਹੇ ਸਨ ਰਾਮ ਸਰਨ ਦੱਤ, ਗੋਕੁਲ ਚੰਦ ਨਾਰੰਗ, ਸੈਫੂਦੀਨ ਕਿਚਲੂ, ਅਲੀ ਖਾਨ ਵਰਗੇ ਬਹੁਤ ਸਾਰੇ ਸਿਆਸੀ ਵਿਚਾਰਕ ਸਾਹਮਣੇ ਆਏ, ਜਿਨ੍ਹਾਂ ਨੇ ਬਿ੍ਰਟਿਸ਼ ਰਾਜ ਦੇ ਖਿਲਾਫ਼ ਅਵਾਜ਼ ਬੁਲੰਦ ਕੀਤੀ ਪਰ ਇਸੇ ਦੌਰਾਨ ਸਾਲ 1918 ਵਿਚ ਉਸ ਸਮਾਂ ਵੀ ਆਇਆ ਜਦੋਂ ਐਨਫਲੂਏਂਜਾ ਅਤੇ ਮਲੇਰੀਆ ਵਰਗੀ ਮਹਾਂਮਾਰੀ ਨੇ ਹਜ਼ਾਰਾਂ ਲੋਕਾਂ ਦੀ ਜਾਨ ਲੈ ਲਈ।

ਫਰਵਰੀ ਸਾਲ 1919 ਦੇ ਅੰਤ ਵਿਚ ਜਦੋਂ ਰੋਲੇਟ ਬਿੱਲ ਆਇਆ ਤਾਂ ਉਸ ਦਾ ਵਿਆਪਕ ਵਿਰੋਧ ਹੋਇਆ ਅਤੇ ਇਨ੍ਹਾਂ ਸਾਰੇ ਘਟਨਾਕ੍ਰਮਾਂ ਦੀ ਵਜ੍ਹਾ ਨਾਲ ਪੰਜਾਬ ਇਸ ਵਿਰੋਧ ਵਿਚ ਸਭ ਤੋਂ ਅੱਗੇ ਸੀ ਰੋਲੇਟ ਐਕਟ ਦੇ ਖਿਲਾਫ਼ ਹੋਇਆ। ਅੰਦੋਲਨ ਭਾਰਤ ਦਾ ਪਹਿਲਾ ਅਖਿਲਾ ਭਾਰਤੀ ਅੰਦੋਲਨ ਸੀ ਅਤੇ ਇਸੇ ਅੰਦੋਲਨ ਨੇ ਮਹਾਤਮਾ ਗਾਂਧੀ ਨੂੰ ‘ਨੈਸ਼ਨਲ ਫਿਗਰ’ ਦੇ ਤੌਰ ’ਤੇ ਸਥਾਪਿਤ ਕੀਤਾ ਇਸ ਤੋਂ ਬਾਦ ਹੀ ਮਹਾਤਮਾ ਗਾਂਧੀ ਨੇ ਇੱਕ ਸੱਤਿਆਗ੍ਰਹਿ ਸਭਾ ਦਾ ਗਠਨ ਕੀਤਾ ਅਤੇ ਖੁਦ ਪੂਰੇ ਦੇਸ਼ ਦੇ ਦੌਰੇ ’ਤੇ ਨਿੱਕਲ ਗਏ ਤਾਂ ਕਿ ਲੋਕਾਂ ਨੂੰ ਇੱਕਜੁਟ ਕਰ ਸਕਣ।

ਹਾਲਾਂਕਿ ਗਾਂਧੀ ਕਦੇ ਵੀ ਪੰਜਾਬ ਦਾ ਦੌਰਾ ਨਹੀਂ ਕਰ ਸਕੇ ਉਹ ਪੰਜਾਬ ਪ੍ਰਾਂਤ ਵਿਚ ਪ੍ਰਵੇਸ਼ ਕਰਨ ਹੀ ਜਾ ਰਹੇ ਸਨ ਪਰ ਇਸ ਤੋਂ ਠੀਕ ਪਹਿਲਾਂ 9 ਅਪਰੈਲ ਨੂੰ ਉਨ੍ਹਾਂ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਅਤੇ ਵਾਪਸ ਭੇਜ ਦਿੱਤਾ ਗਿਆ ਇਸ ਤੋਂ ਇਲਾਵਾ ਇਸ ਪ੍ਰਾਂਤ ਵਿਚ ਕਾਂਗਰਸ ਵਿਚ ਇੰਨੀ ਮਜ਼ਬੂਤ ਨਹੀਂ ਸੀ, ਇਸੇ ਦੇ ਨਤੀਜੇ ਵਜੋਂ ਇਹ ਪ੍ਰੋਗਰਾਮ ਬਣਾ ਹੀ ਮੁੱਢਲੇ ਪੱਧਰ ਦਾ ਰਿਹਾ ਅਤੇ ਇਸ ਨੂੰ ਕੁਚਲ ਦਿੱਤਾ ਗਿਆ ਹਾਲਾਂਕਿ ਇਸ ਤੋਂ ਪਹਿਲਾਂ ਫਰਵਰੀ ਮਹੀਨੇ ਦੀ ਸ਼ੁਰੂਆਤ ਵਿਚ ਵੀ ਅਮਿ੍ਰਤਸਰ ਅਤੇ ਲਾਹੌਰ ਸ਼ਹਿਰਾਂ ਵਿਚ ਸਰਕਾਰ ਵਿਰੋਧੀ ਬੈਠਕਾਂ ਹੋਈਆਂ ਸਨ ਪਰ ਇਹ ਬੈਠਕਾਂ ਬੇਹੱਦ ਸਥਾਨਕ ਮੁੱਦਿਆਂ ਜਿਵੇਂ ਪਲੇਟਫਾਰਮ ਟਿਕਟ, ਚੋਣਾਂ ਸਬੰਧੀ ਸਨ।

ਦੇਸ਼ ਦੇ ਜ਼ਿਆਦਾਤਰ ਸ਼ਹਿਰਾਂ ਵਿਚ 30 ਮਾਰਚ ਅਤੇ 6 ਅਪਰੈਲ ਨੂੰ ਦੇਸ਼-ਪੱਧਰੀ ਹੜਤਾਲ ਦਾ ਸੱਦਾ ਦਿੱਤਾ ਗਿਆ ਹਾਲਾਂਕਿ ਇਸ ਹੜਤਾਲ ਦਾ ਸਭ ਤੋਂ ਜ਼ਿਆਦਾ ਅਸਰ ਪੰਜਾਬ ਦੇ ਹੀ ਅਮਿ੍ਰਤਸਰ, ਲਾਹੌਰ, ਗੁੱਜਰਾਂਵਾਲਾ ਅਤੇ ਜਲੰਧਰ ਸ਼ਹਿਰ ਵਿਚ ਦੇਖਣ ਨੂੰ ਮਿਲਿਆ ਲਾਹੌਰ ਅਤੇ ਅਮਿ੍ਰਤਸਰ ਵਿਚ ਹੋਈਆਂ ਬੈਠਕਾਂ ਵਿਚ ਤਾਂ ਪੱਚੀ ਤੋਂ ਤੀਹ ਹਜ਼ਾਰ ਤੱਕ ਲੋਕ ਸ਼ਾਮਲ ਹੋਏ 9 ਅਪਰੈਲ ਨੂੰ ਰਾਮ ਨੌਵੀਂ ਦੇ ਮੌਕੇ ’ਤੇ ਨਿੱਕਲੇ ਇਸ ਮਾਰਚ ਵਿਚ ਹਿੰਦੂ ਤਾਂ ਸਨ ਹੀ ਮੁਸਲਮਾਨ ਵੀ ਸ਼ਾਮਲ ਹੋਏ ਵੱਡੀ ਗਿਣਤੀ ਵਿਚ ਲੋਕ ਤਾਂ ਜੁੜੇ ਹੀ ਸਨ ਪਰ ਜਨਰਲ ਡਾਇਰ ਅਤੇ ਉਨ੍ਹਾਂ ਦੇ ਪ੍ਰਸ਼ਾਸਨ ਨੂੰ ਸਭ ਤੋਂ ਜ਼ਿਆਦਾ ਚਿੰਤਾ ਹਿੰਦੂ-ਮੁਸਲਿਮ ਏਕਤਾ ਦੇਖ ਕੇ ਹੋਈ ਕਿਸੇ ਵੀ ਵਿਰੋਧ ਨੂੰ ਕੁਚਲਣ ਲਈ ਹਮੇਸ਼ਾ ਕਾਹਲੇ ਰਹਿਣ ਵਾਲੇ ਪੰਜਾਬ ਦੇ ਗਵਰਨਰ ਡਾਇਰ ਨੇ ਉਸੇ ਦਿਨ ਅਮਿ੍ਰਤਸਰ ਦੇ ਲੋਕਪਿ੍ਰਯ ਆਗੂਆਂ ਡਾ. ਸੱਤਿਆਪਾਲ ਅਤੇ ਸੈਫੂਦੀਨ ਕਿਚਲੂ ਨੂੰ ਅਮਿ੍ਰਤਸਰ ’ਚੋਂ ਕੱਢਣ ਦਾ ਫੈਸਲਾ ਕੀਤਾ ਅਤੇ ਠੀਕ ਉਸੇ ਦਿਨ ਗਾਂਧੀ ਜੀ ਨੂੰ ਵੀ ਪੰਜਾਬ ਵਿਚ ਵੜਨ ਨਹੀਂ ਦਿੱਤਾ ਗਿਆ ਅਤੇ ਪਲਵਲ ਵਾਪਸ ਭੇਜ ਦਿੱਤਾ ਗਿਆ।

13 ਅਪਰੈਲ ਨੂੰ ਲਗਭਗ ਸ਼ਾਮ ਦੇ ਸਾਢੇ ਚਾਰ ਵੱਜ ਰਹੇ ਸਨ, ਜਨਰਲ ਡਾਇਰ ਨੇ ਜਲਿਆਂਵਾਲਾ ਬਾਗ ਵਿਚ ਮੌਜ਼ੂਦ ਕਰੀਬ 25 ਤੋਂ 30 ਹਜ਼ਾਰ ਲੋਕਾਂ ’ਤੇ ਗੋਲੀਆਂ ਚਲਾਉਣ ਦਾ ਹੁਕਮ ਦੇ ਦਿੱਤਾ ਉਹ ਵੀ ਬਿਨਾ ਕਿਸੇ ਅਗਾਊਂ ਚਿਤਾਵਨੀ ਦੇ ਇਹ ਗੋਲੀਬਾਰੀ ਕਰੀਬ ਦਸ ਮਿੰਟ ਤੱਕ ਬਿਨਾ ਇੱਕ ਸੈਕਿੰਡ ਰੁਕੇ ਹੁੰਦੀ ਰਹੀ ਜਨਰਲ ਡਾਇਰ ਦੇ ਆਦੇਸ਼ ਤੋਂ ਬਾਅਦ ਸੈਨਿਕਾਂ ਨੇ ਕਰੀਬ 1650 ਰਾਊਂਡ ਗੋਲੀਆਂ ਚਲਾਈਆਂ ਗੋਲੀਆਂ ਚਲਾਉਦੇ-ਚਲਾਉਦੇ ਚਲਾਉਣ ਵਾਲੇ ਥੱਕ ਚੁੱਕੇ ਸਨ ਅਤੇ 379 ਜਿੰਦਾ ਲੋਕ ਲਾਸ਼ਾਂ ਬਣ ਚੁੱਕੇ ਸਨ ਡਾਇਰ ਦਾ ਜਨਮ ਭਾਰਤ ਵਿਚ ਹੀ ਹੋਇਆ ਸੀ ਅਤੇ ਉਸ ਦੇ ਪਿਤਾ ਸ਼ਰਾਬ ਬਣਾਉਣ ਦਾ ਕੰਮ ਕਰਦੇ ਸਨ ਡਾਇਰ ਨੂੰ ਉਰਦੂ ਅਤੇ ਹਿੰਦੁਸਤਾਨੀ ਦੋਵੇਂ ਹੀ ਭਾਸ਼ਾਵਾਂ ਚੰਗੀ ਤਰ੍ਹਾਂ ਆਉਦੀਆਂ ਸਨ ਡਾਇਰ ਨੂੰ ਉਸ ਦੇ ਲੋਕ ਤਾਂ ਬਹੁਤ ਚੰਗੀ ਤਰ੍ਹਾਂ ਜਾਣਦੇ ਸਨ ਪਰ ਉਸ ਦੇ ਸੀਨੀਅਰ ਅਧਿਕਾਰੀਆਂ ਵਿਚ ਉਸ ਦੀ ਕੋਈ ਬਹੁਤੀ ਚੰਗੀ ਛਵੀ ਨਹੀਂ ਸੀ ਕਿਸੇ ਬਿ੍ਰਟਿਸ਼ ਅਧਿਕਾਰੀ ਦੁਆਰਾ ਨਿੱਜੀ ਤੌਰ ’ਤੇ ਕੀਤਾ ਗਿਆ ਕਰੂਰਤਾਪੂਰਨ ਕਤਲੇਆਮ ਆਪਣੇ-ਆਪ ਵਿਚ ਪਹਿਲੀ ਘਟਨਾ ਸੀ ਹਿੰਸਾ, ਕਰੂਰਤਾ ਅਤੇ ਰਾਜਨੀਤਿ ਦਮਨ ਬਿ੍ਰਟਿਸ਼ ਰਾਜ ਵਿਚ ਪਹਿਲੀ ਵਾਰ ਨਹੀਂ ਹੋਇਆ ਸੀ ਅਤੇ ਨਾ ਹੀ ਇਹ ਅਪਵਾਦ ਸੀ ਪਰ ਇਹ ਆਪਣੇ-ਆਪ ਵਿਚ ਇੱਕ ਵੱਖ ਤਰ੍ਹਾਂ ਦੀ ਕਰੂਰਤਾ ਸੀ।

ਧੰਨਵਾਦ ਸਹਿਤ, ਬੀਬੀਸੀ ਹਿੰਦੀ ਸੇਵਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ