ਉੱਤਮ ਜ਼ਿੰਦਗੀ
ਕਿਵੇਂ ਜ਼ਿੰਦਗੀ ਉੱਤਮ ਹੈ? ਸਾਨੂੰ ਕਿਸ ਤਰ੍ਹਾਂ ਜਿਉਣਾ ਚਾਹੀਦਾ ਹੈ? ਅਸੀਂ ਕਿਵੇਂ ਰਹੀਏ ਕਿ ਹਮੇਸ਼ਾ ਖੁਸ਼ ਅਤੇ ਸੁਖੀ ਰਹੀਏ? ਅਜਿਹੇ ਹੀ ਕਈ ਸਵਾਲ ਜ਼ਿਆਦਾਤਰ ਲੋਕਾਂ ਦੇ ਮਨ ’ਚ ਘੁੰਮਦੇ ਰਹਿੰਦੇ ਹਨ ਇਨ੍ਹਾਂ ਸਵਾਲਾਂ ਦੇ ਜਵਾਬ ਆਮ ਤੌਰ ’ਤੇ ਅਸਾਨੀ ਨਾਲ ਨਹੀਂ ਲੱਭੇ ਜਾ ਸਕਦੇ
ਉੱਤਮ ਜੀਵਨ ਉਹੀ ਵਿਅਕਤੀ ਜੀਅ ਸਕਦਾ ਹੈ ਜੋ ਹਰ ਹਾਲਤ ’ਚ ਖੁਦ ਦੀਆਂ ਨਜ਼ਰਾਂ ’ਚ ਵੀ ਸਨਮਾਨਯੋਗ ਬਣਿਆ ਰਹੇ ਇਸ ਸਬੰਧੀ ਆਚਾਰੀਆ ਚਾਣੱਕਿਆ ਨੇ ਦੱਸਿਆ ਹੈ ਕਿ ਜੋ ਵਿਅਕਤੀ ਸਮਾਜ ਵਿਚ, ਘਰ-ਪਰਿਵਾਰ ਵਿਚ, ਮਿੱਤਰਾਂ ’ਚ ਸਨਮਾਨ ਪ੍ਰਾਪਤ ਕਰਦਾ ਹੈ, ਚੰਗੇ ਕਰਮ ਕਰਦਾ ਹੈ, ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਾਉਂਦਾ, ਉਹ ਉੱਤਮ ਅਤੇ ਸੁਖੀ ਜ਼ਿੰਦਗੀ ਬਿਤਾ ਸਕਦਾ ਹੈ ਇਸ ਤੋਂ ਉਲਟ ਜੇਕਰ ਕੋਈ ਇਨਸਾਨ ਆਪਣੇ ਬੁਰੇ ਕਰਮਾਂ ਕਾਰਨ ਹਮੇਸ਼ਾ ਹੀ ਨਿਰਾਦਰ ਦਾ ਪਾਤਰ ਬਣਦਾ ਹੈ ਜਾਂ ਜਿਸ ਨੂੰ ਵਾਰ-ਵਾਰ ਅਪਮਾਨਿਤ ਹੋਣਾ ਪੈਂਦਾ ਹੈ, ਅਜਿਹੇ ਇਨਸਾਨ ਦੀ ਜ਼ਿੰਦਗੀ ਮੌਤ ਦੇ ਬਰਾਬਰ ਹੀ ਹੁੰਦੀ ਹੈ
ਜੋ ਵਿਅਕਤੀ ਖੁਦ ਦੇ ਸੁਆਰਥ ਦੀ ਪੂਰਤੀ ਲਈ ਹੋਰ ਲੋਕਾਂ ਨੂੰ ਦੁੱਖ ਪਹੁੰਚਾ ਰਿਹਾ ਹੈ, ਉਸ ਨੂੰ ਕਦੇ ਵੀ ਸਨਮਾਨ ਪ੍ਰਾਪਤ ਨਹੀਂ ਹੋ ਸਕਦਾ ਉਹ ਸਦਾ ਅਪਮਾਨ ਹੀ ਪ੍ਰਾਪਤ ਕਰੇਗਾ ਇਸ ਲਈ ਅਜਿਹੇ ਕੰਮ ਕਰਨੇ ਚਾਹੀਦੇ ਹਨ ਜਿਨ੍ਹਾਂ ਨਾਲ ਸਾਨੂੰ ਹਰ ਥਾਂ ਸਨਮਾਨ ਪ੍ਰਾਪਤ ਹੋਵੇ ਇਸ ਲਈ ਸਾਨੂੰ ਅਜਿਹੇ ਕੰਮਾਂ ਤੋਂ ਖੁਦ ਨੂੰ ਦੂਰ ਰੱਖਣਾ ਚਾਹੀਦਾ ਹੈ ਜਿਨ੍ਹਾਂ ਨਾਲ ਅਸੀਂ ਅਪਮਾਨ ਦੇ ਪਾਤਰ ਬਣਦੇ ਹੋਈਏ ਅਜਿਹੇ ਕੰਮ ਕਰੀਏ ਜਿਨ੍ਹਾਂ ਨਾਲ ਰਾਸ਼ਟਰਹਿੱਤ ਜੁੜਿਆ ਹੋਵੇ ਤੇ ਦੂਜਿਆਂ ਨੂੰ ਖੁਸ਼ੀ ਪ੍ਰਾਪਤ ਹੋਵੇ ਤਾਂ ਹੀ ਅਸੀਂ ਉੱਤਮ ਜ਼ਿੰਦਗੀ ਜੀਅ ਸਕਦੇ ਹਾਂ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ