ਅੱਤਵਾਦੀ ਨਹੀਂ ਹਨ ਮੁਜ਼ਾਹਰਾਕਾਰੀ

ਅੱਤਵਾਦੀ ਨਹੀਂ ਹਨ ਮੁਜ਼ਾਹਰਾਕਾਰੀ

ਸਿਆਸਤ ਦੀ ਅਨੋਖੀ ਕਲਾ ਹੈ ਕਿ ਸੁਣਾਉਣ ’ਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ ਤੇ ਸੁਣਨ ਤੋਂ ਟਾਲਾ ਵੱਟਿਆ ਜਾਂਦਾ ਹੈ ਇਹੀ ਕੁਝ ਅੱਜ ਪੰਜਾਬ ’ਚ ਹੋ ਰਿਹਾ ਹੈ ਸਿਆਸੀ ਰੈਲੀਆਂ ਮੌਕੇ ਅਨੋਖੇ ਦ੍ਰਿਸ਼ ਦੇਖੇ ਜਾਂਦੇ ਹਨ

ਬੇਰੁਜ਼ਗਾਰ ਤੇ ਕੱਚੇ ਮੁਲਾਜ਼ਮ ਆਪਣੀਆਂ ਮੰਗਾਂ ਲਈ ਸੱਤਾਧਾਰੀ ਪਾਰਟੀਆਂ ਦੀਆਂ ਰੈਲੀਆਂ ’ਚ ਪਹੁੰਚ ਕੇ ਆਪਣੀਆਂ ਮੰਗਾਂ ਦੱਸਣੀਆਂ ਚਾਹੁੰਦੇ ਹਨ ਪਰ ਪੁਲਿਸ ਉੱਪਰਲੇ ਸਾਹਿਬ ਦੀ ਝਿੜਕ ਜਾਂ ਹੋਰ ਸਖਤੀ ਤੋਂ ਡਰਦੀ ਮੁਜ਼ਾਹਰਾਕਾਰੀਆਂ ਨੂੰ ਪਸ਼ੂਆਂ ਵਾਂਗ ਕੁੱਟਦੀ ਹੈ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਤਾਜ਼ਾ ਵੀਡੀਓ ਦਿਲ ਕੰਬਾਊ ਹਨ

ਇੱਕ ਵੀਡੀਓ ’ਚ ਪੁਲਿਸ ਨੇ ਮੁਜ਼ਾਹਰਾਕਾਰੀਆਂ ਨੂੰ ਥਾਣੇ ਤੱਕ ਪਹੁੰਚਣ ਦਾ ਵੀ ਇੰਤਜ਼ਾਰ ਨਹੀਂ ਕੀਤਾ ਬੱਸਾਂ ਦੇ ਅੰਦਰ ਹੀ ਝੰਭ ਦਿੱਤੇ ਇੱਕ ਵੀਡੀਓ ’ਚ ਮੁਜ਼ਾਹਰਾਕਾਰੀ ਦੀ ਪੱਗ ਡਿੱਗ ਪਈ ਹੈ ਤੇ ਪੁਲਿਸ ਮੁਲਾਜ਼ਮ ਉਸ ਦੇ ਮੂੰਹ ’ਤੇ ਹੱਥ ਰੱਖ ਕੇ ਉਸ ਦੀ ਅਵਾਜ਼ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ ਲੋਕਾਂ ਦੀ ਚੁਣੀ ਹੋਈ ਸਰਕਾਰ ਲਈ ਅਜਿਹੀਆਂ ਚੀਜ਼ਾਂ ਸੋਭਾ ਨਹੀਂ ਦਿੰਦੀਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅਹੁਦਾ ਸੰਭਾਲਣ ਵਾਲੇ ਦਿਨ ਹੀ ਪ੍ਰੈਸ ਕਾਨਫਰੰਸ ’ਚ ਬੜੇ ਦਾਅਵੇ ਨਾਲ ਕਿਹਾ ਸੀ ਕਿ ਉਹਨਾਂ ਦੀ ਸਰਕਾਰ ਆਮ ਆਦਮੀ ਦੀ ਸਰਕਾਰ ਹੈ

ਥੋੜੇ੍ਹੇ ਦਿਨ ਉਹਨਾਂ ਰੇਹੜੀਆਂ, ਰਿਕਸ਼ਿਆਂ ਵਾਲਿਆਂ ਨਾਲ ਖੜ੍ਹ-ਖੜ੍ਹ ਕੇ ਤਸਵੀਰਾਂ ਵੀ ਕਰਵਾਈਆਂ ਪਰ ਸਿਆਸੀ ਰੈਲੀਆਂ ’ਚ ਪਹੁੰਚ ਰਹੇ ਮੁਜ਼ਾਹਰਾਕਾਰੀ ਡਾਂਗਾਂ ਨਾਲ ਕੁੱਟੇ ਜਾ ਰਹੇ ਹਨ ਸਰਕਾਰੀ ਅਧਿਕਾਰੀਆਂ ਦੀ ਇੱਕ ਹੋਰ ਮਾੜੀ ਤੇ ਹਾਸੋਹੀਣੀ ਹਰਕਤ ਸਾਹਮਣੇ ਆਈ ਹੈ ਕਿ ਜਿਲ੍ਹਾ ਪ੍ਰਸ਼ਾਸਨ ਨੂੰ ਚਿੱਠੀ ਲਿਖ ਕੇ ਆਦੇਸ਼ ਦਿੱਤੇ ਗਏ ਹਨ ਕਿ ਰੈਲੀਆਂ ਦੇ ਨੇੜੇ ਡੀਜੇ, ਜਾਂ ਸਪੀਕਰ ’ਤੇ ਸ਼ਬਦਬਾਣੀ ਲਾਈ ਜਾਵੇ ਤਾਂ ਕਿ ਮੁਜ਼ਾਹਰਾਕਾਰੀਆਂ ਦੇ ਨਾਅਰੇ ਰੈਲੀ ਦੀ ਸਟੇਜ ਤੱਕ ਨਾ ਪਹੁੰਚਣ ਸਰਕਾਰ ਦੀਆਂ ਇਹ ਕਾਰਵਾਈਆਂ ਸੂਬੇ ਦੇ ਮਸਲਿਆਂ ਨੂੰ ਕੰਡ ਕਰਨ ਤੇ ਆਪਣੀ ਜਿੰਮੇਵਾਰੀ ਤੋਂ ਭੱਜਣਾ ਹੈ ਅਸਲ ’ਚ ਮੁਜ਼ਾਹਰਾਕਾਰੀ ਰੈਲੀ ਰੋਕਣ ਨਹੀਂ ਆਉਂਦੇ

ਸਗੋਂ ਆਪਣੀ ਗੱਲ ਕਹਿਣ ਆਉਂਦੇ ਹਨ ਚਾਹੀਦਾ ਤਾਂ ਇਹ ਹੈ ਕਿ ਮੁੱਖ ਮੰਤਰੀ ਜਾਂ ਹੋਰ ਮੁੱਖ ਆਗੂ ਰੈਲੀ ਦੇ ਨੇੜੇ ਹੀ ਮੁਜ਼ਾਹਰਾਕਾਰੀਆਂ ਨਾਲ ਮੀਟਿੰਗ ਰੱਖਣ ਤੇ ਉਹਨਾਂ ਦੇ ਮਸਲੇ ਸੁਣਨ ਜੇਕਰ ਅਜਿਹਾ ਹੋ ਜਾਂਦਾ ਹੈ ਤਾਂ ਰੈਲੀ ਨੂੰ ਪੁਲਿਸ ਛਾਉਣੀ ਬਣਾਉਣ ਦੀ ਲੋੜ ਨਾ ਪਵੇ ਅੱਜ-ਕੱਲ੍ਹ ਰੈਲੀਆਂ ’ਚ ਤੈਨਾਤ ਵੱਡੀ ਗਿਣਤੀ ’ਚ ਪੁਲਿਸ ਫੋਰਸ ਮੁੱਖ ਮੰਤਰੀ ਜਾਂ ਕਿਸੇ ਹੋਰ ਆਗੂ ਦੀ ਸੁਰੱਖਿਆ ਲਈ ਨਹੀਂ ਹੁੰਦੀ ਸਗੋਂ ਮੁਜ਼ਾਹਰਾਕਾਰੀਆਂ ਨੂੰ ਰੈਲੀ ਤੋਂ ਰੋਕਣ, ਉਹਨਾਂ ਨੂੰ ਫੜ ਕੇ ਪੁਲਿਸ ਦੀਆਂ ਬੱਸਾਂ ’ਚ ਸੁੱਟਣ ਲਈ ਹੁੰਦੀ ਹੈ

ਪੁਲਿਸ ਵੀ ਕੀ ਕਰੇ ਪੁਲਿਸ ਦੀ ਵੱਡੀ ਡਿਊਟੀ ਹੀ ਇਸ ਨੂੰ ਮੰਨ ਲਿਆ ਗਿਆ ਹੈ ਕਿ ਰੈਲੀ ਨੂੰ ਬਿਨਾਂ ਵਿਘਨ ਦੇ ਨੇਪਰੇ ਚਾੜੇ੍ਹ ਹਾਲਾਂਕਿ ਪੁਲਿਸ ਦੀ ਤੈਨਾਤੀ ਉਹਨਾਂ ਲੁਟੇਰਿਆਂ, ਚੋਰਾਂ, ਝਪਟਮਾਰਾਂ ਨੂੰ ਫੜਨ ਲਈ ਹੋਣੀ ਚਾਹੀਦੀ ਹੈ ਜੋ ਦਿਨ-ਦਿਹਾੜੇ ਬੈਂਕ ਲੁੱਟ ਰਹੇ ਹਨ ਆਮ ਆਦਮੀ ਨੂੰ ਭਰੋਸਾ ਨਹੀਂ ਰਹਿ ਗਿਆ ਕਿ ਉਹ 20-50 ਹਜ਼ਾਰ ਦੀ ਰਕਮ ਲੈ ਕੇ ਸੁਰੱਖਿਅਤ ਆਪਣੀ ਮੰਜਲ ’ਤੇ ਪਹੁੰਚ ਜਾਣਗੇ ਅੰਮ੍ਰਿਤਸਰ ਵਰਗੇ ਸ਼ਹਿਰ ’ਚ ਦਿਨ ਦਿਹਾੜੇ ਡਾਕੇ ਪੈ ਰਹੇ ਹਨ ਸਰਕਾਰ ਅੱਤਵਾਦ ਰੋਕਣ ਲਈ ਵੱਡੇ -ਵੱਡੇ ਦਾਅਵੇ ਕਰ ਰਹੀ ਹੈ ਪਰ ਰੋਜ਼ਾਨਾ ਵਾਪਰਦੀਆਂ ਡਕੈਤੀ ਦੀਆਂ ਘਟਨਾਵਾਂ ਦੀ ਫਿਕਰ ਕਿਧਰੇ ਵੀ ਨਜ਼ਰ ਨਹੀਂ ਆਉਂਦੀ ਸਰਕਾਰ ਦੀ ਅਸਲ ਜਿੰਮੇਵਾਰੀ ਚੋਰਾਂ, ਲੁਟੇਰਿਆਂ ਨੂੰ ਗ੍ਰਿਫ਼ਤਾਰ ਦੀ ਹੈ ਨਾ ਕਿ ਨਿਹੱਥੇ ਮੁਜ਼ਾਹਰਾਕਾਰੀਆਂ ਨੂੰ ਪਸ਼ੂਆਂ ਵਾਂਗ ਕੁੱਟਣ ਦੀ ਹੈ ਮੁਜ਼ਾਹਰਾਕਾਰੀ ਮਜ਼ਬੂਰ ਹਨ, ਅੱਤਵਾਦੀ ਨਹੀਂ ਲੋਕਾਂ ਦੀ ਸਰਕਾਰ ਨੂੰ ਲੋਕਾਂ ਦੀ ਗੱਲ ਸੁਣਨੀ ਚਾਹੀਦੀ ਹੈ ਧੌਣ ਨਹੀਂ ਫੜਨੀ ਚਾਹੀਦੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ