ਯੂ-ਟਿਊਬ ‘ਤੇ ਛਾਇਆ ਗਾਣਾ ‘ਥੈਂਕਿਊ ਫਾਰ ਦੈਟ’

‘ਹਿੰਦ ਕਾ ਨਾਪਾਕ ਕੋ ਜਵਾਬ’ ਫਿਲਮ ਦਾ ਤੀਜਾ ਵੀਡੀਓ ਗਾਣਾ ਰਿਲੀਜ਼

  • ਪੂਜਨੀਕ ਗੁਰੂ ਜੀ ਨੇ ਆਪਣੇ ਟਵਿੱਟਰ ਹੈਂਡਲ ‘ਤੇ ਗਾਣਾ ਕੀਤਾ ਰਿਲੀਜ਼
  • ਮਿੰਟ ਦਰ ਮਿੰਟ ਤੇਜ਼ੀ ਨਾਲ ਵਧ ਰਿਹੈ ਵਿਊਅਰਜ਼ ਦਾ ਅੰਕੜਾ

(ਸੱਚ ਕਹੂੰ ਨਿਊਜ਼) ਸਰਸਾ। ‘ਹਿੰਦ ਕਾ ਨਾਪਾਕ ਕੋ ਜਵਾਬ’  ਫਿਲਮ ਦੇ ਇੱਕ ਹੋਰ ਵੀਡੀਓ ਗਾਣੇ ਨੇ ਧਮਾਲਾਂ ਪਾ ਦਿੱਤੀਆਂ ਹਨ 10 ਫਰਵਰੀ ਨੂੰ ਰਿਲੀਜ਼ ਹੋ ਰਹੀ ਇਸ ਫਿਲਮ ਦੇ ਸੁਪਰ ਸਟਾਰ ਡਾ. ਐੱਮਐੱਸਜੀ ਨੇ ‘ਥੈਂਕਿਊ ਫਾਰ ਦੈਟ’ ਗਾਣੇ ਦਾ ਵੀਡੀਓ ਅੱਜ  ਦੁਪਹਿਰੇ ਰਿਲੀਜ਼ ਕੀਤਾ। ਜਿਉਂ ਹੀ ਡਾ. ਐੱਮਐੱਸਜੀ ਨੇ ਟਵਿੱਟਰ ਹੈਂਡਲ ‘ਤੇ ਗਾਣੇ ਨੂੰ ਯੂ-ਟਿਊਬ ਲਿੰਕ ਟਵੀਟ ਕਰਕੇ ਰਿਲੀਜ਼ ਕੀਤਾ, ਉਵੇਂ ਹੀ ਸੋਸ਼ਲ ਮੀਡੀਆ ‘ਤੇ ਧੁੰਮਾਂ ਪੈ ਗਈਆਂ।

ਹਕੀਕਤ ਇੰਟਰਟੇਨਮੈਂਟ ਪ੍ਰਾਈਵੇਟ ਲਿਮਟਿਡ ਦੇ ਬੈਨਰ ਹੇਠ ਬਾਪ-ਬੇਟੀ ਦੀ ਜੋੜੀ ਭਾਵ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ ਆਪ ਜੀ ਦੀ ਸਹਿਬਜ਼ਾਦੀ ਹਨੀਪ੍ਰੀਤ ਜੀ ਇੰਸਾਂ ਦੇ ਨਿਰਦੇਸ਼ਨ ਤੇ ਅਦਾਕਾਰੀ ਨਾਲ ਭਰਪੂਰ ‘ਹਿੰਦ ਕਾ ਨਾਪਾਕ ਕੋ ਜਵਾਬ’ ਦੇਸ਼ ਭਗਤੀ ਦੇ ਜਜ਼ਬਾਤ ਪੈਦਾ ਕਰਨ ਵਾਲੀ ਅਜਿਹੀ ਫਿਲਮ ਹੈ ਜਿਸ ‘ਚ ਉੜੀ ਹਮਲੇ ਤੋਂ ਬਾਅਦ ਭਾਰਤੀ ਫੌਜ ਵੱਲੋਂ ਕੀਤੇ ਗਏ ਸਰਜੀਕਲ ਸਟਰਾਈਕ ਤੇ ਉਸ ਤੋਂ ਬਾਅਦ ਦੇ ਹਾਲਾਤਾਂ ਨੂੰ ਦਰਸਾਇਆ ਗਿਆ ਹੈ 10 ਫਰਵਰੀ ਨੂੰ ਇਹ ਫਿਲਮ ਹਿੰਦੀ ਤੋਂ ਇਲਾਵਾ ਤਮਿਲ, ਤੇਲਗੂ, ਮਲੇਆਲਮ ਤੇ ਅੰਗਰੇਜ਼ੀ ਸਬ ਟਾਈਟਲ ਦੇ ਨਾਲ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਨੂੰ ਦੇਖਣ ਲਈ ਸਿਨੇ ਪ੍ਰੇਮੀਆਂ ‘ਚ ਜ਼ਬਰਦਸਤ ਉਤਸ਼ਾਹ ਹੈ ਰਿਲੀਜਿੰਗ ਤਾਰੀਕ ਨੇੜੇ ਆਉਣ ਦੇ ਨਾਲ-ਨਾਲ ਦੁਨੀਆ ਭਰ ਦੇ ਸਿਨੇ ਪ੍ਰੇਮੀਆਂ ਦੀ ਉਤਸੁਕਤਾ ਵਧਦੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here