ਪੁੱਤ ਦਾ ਸ਼ਗਨ ਪਾਉਣ ਜਾ ਰਹੇ ਪਰਿਵਾਰ ਨਾਲ ਹਾਦਸਾ, 3 ਮੌਤਾਂ

9 Sep Ldh 03

ਪੁੱਲ ਤੋਂ ਕਾਰ ਡਿੱਗਣ ਨਾਲ ਸੱਸ ਨੂੰਹ ਸਣੇ 3 ਦੀ ਮੌਤ (Road Accident Ludhiana)

(ਸੱਚ ਕਹੂੁੰ ਨਿਊਜ਼) ਲੁਧਿਆਣਾ। ਲਾਡੋਵਾਲ ਟੋਲ ਪਲਾਜ਼ਾ ਨੇੜੇ ਪੁਲ ਤੋਂ ਕਾਰ ਪਲਟਣ ਨਾਲ (Road Accident Ludhiana) ਦੋ ਔਰਤਾਂ ਸਣੇ ਇੱਕ ਨੌਜਵਾਨ ਦੀ ਮੌਤ ਹੋ ਗਈ ਜਦੋਂ ਕਿ ਇੱਕ ਬਜ਼ੁਰਗ ਬੁਰੀ ਤਰ੍ਹਾਂ ਜਖਮੀ ਹੋ ਗਿਆ ਜਿਸ ਨੂੰ ਮੋਗਾ ਦੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਜਿਲ੍ਹਾ ਮੋਗਾ ਦੇ ਪਿੰਡ ਭਿੰਡਰ ਕਲਾਂ ਦਾ ਰਹਿਣ ਵਾਲਾ ਪਰਿਵਾਰ ਆਪਣੇ ਪੁੱਤ ਦਾ ਸ਼ਗਨ ਦੇਣ ਲਈ ਇੱਕ ਕਾਰ ਰਾਹੀਂ ਨਵਾਂ ਸ਼ਹਿਰ ਜਾ ਰਿਹਾ ਸੀ। ਉਸ ਕਾਰ ’ਚ ਸ਼ਗਨ ਵਾਲੇ ਲੜਕਾ ਦਾ ਦੋਸਤ, ਮਾਂ, ਦਾਦਾ ਅਤੇ ਦਾਦੀ ਬੈਠੇ ਸਨ ਅਤੇ ਕਾਰ ਨੂੰ ਇੱਕ ਨੌਜਵਾਨ ਚਲਾ ਰਿਹਾ ਸੀ ਜੋ ਕਿ ਤੇਜ਼ ਰਫ਼ਤਾਰ ਸੀ ਜਿਸ ਦਾ ਅਚਾਨਕ ਸੰਤੁਲਨ ਵਿਗੜ ਗਿਆ ਤੇ ਗੱਡੀ ਹੇਠਾਂ ਜਾ ਡਿੱਗੀ ਜਿਸ ਨਾਲ ਕਾਰ ਚਲਾ ਰਹੇ ਨੌਜਵਾਨ ਅਤੇ ਮਾਂ ਅਤੇ ਦਾਦੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਬਜ਼ੁਰਗ ਦਾਦਾ ਗੰਭੀਰ ਰੂਪ ’ਚ ਜਖਮੀ ਹੋ ਗਿਆ, ਜਿਸ ਨੂੰ ਮੋਗਾ ਦੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ।

ਮ੍ਰਿਤਕ ’ਚ ਕਾਰ ਚਲਾ ਰਿਹਾ ਨੌਜਵਾਨ ਪਿੰਕੀ ਪ੍ਰੀਤ, ਕੁਲਵਿੰਦਰ ਕੌਰ ਅਤੇ ਰਣਜੀਤ ਕੌਰ ਸ਼ਾਮਿਲ ਹਨ ਜੋ ਕਿ ਸੱਸ ਅਤੇ ਨੂੰਹ ਹਨ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਕੁਝ ਸਮੇਂ ਬਾਅਦ ਹੀ ਮੌਕੇ ’ਤੇ ਪੁਲਿਸ ਪਹੰੁਚੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ਾਂ ਨੂੰ ਬਾਹਰ ਕੱਢਿਆ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਰਜਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰ ਆਪਣੇ ਲੜਕੇ ਦਾ ਸ਼ਗਨ ਦੇਣ ਲਈ ਨਵਾਂਸ਼ਹਿਰ ਜਾ ਰਿਹਾ ਸੀ। ਇਸ ਕਾਰ ’ਚ ਸ਼ਗਨ ਵਾਲੇ ਲੜਕੇ ਦੇ ਦੋਸਤ, ਮਾਂ, ਦਾਦਾ ਅਤੇ ਦਾਦੀ ਬੈਠੇ ਸਨ।

ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ ਗਿਆ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ। ਦੱਸਿਆ ਜਾ ਰਿਹਾ ਹੈ ਕਿ ਕਾਰ ਦੇ ਪਿੱਛੇ ਸ਼ਗਨ ਵਾਲਾ ਲੜਕਾ ਵੀ ਦੂੁਸਰੀ ਕਾਰ ਸਫਾਰੀ ’ਚ ਆ ਰਿਹਾ ਸੀ। ਉਸਦੀ ਕਾਰ ਵੀ ਰੇਲਿੰਗ ਨਾਲ ਟਕਰਾ ਗਈ, ਜਿਸ ਕਾਰਨ ਕਾਰ ਨੁਕਸਾਨੀ ਗਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।