ਅਭਿਆਸ ‘ਚ ਖ਼ੁਦ ਨੂੰ ਪਰਖ਼ੇਗੀ ਟੀਮ ਇੰਡੀਆ

ਅਸੇਕਸ ਵਿਰੁੱਧ ਚਾਰ ਰੋਜ਼ਾ ਅਭਿਆਸ ਮੈਚ | Team India

ਚੇਮਸਫੋਰਡ (ਏਜੰਸੀ)। ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਭਾਰਤੀ ਕ੍ਰਿਕਟ ਟੀਮ ਇੰਗਲੈਂਡ ਵਿਰੁੱਧ ਉਸਦੇ ਮੈਦਾਨ ‘ਤੇ ਪੰਜ ਟੈਸਟਾਂ ਦੀ ਚੁਣੌਤੀਪੂਰਨ ਲੜੀ ਤੋਂ ਪਹਿਲਾਂ ਆਪਣੀਆਂ ਤਿਆਰੀਆਂ ਨੂੰ ਪਰਖ਼ਣ ਉੱਤਰੇਗੀ ਜਿੱਥੇ ਅੱਜ ਤੋਂ ਅਸੇਕਸ ਵਿਰੁੱਧ ਚਾਰ ਰੋਜ਼ਾ ਅਭਿਆਸ ਮੈਚ ‘ਚ ਉਸ ਦੀਆਂ ਨਜ਼ਰਾਂ ਆਪਣੀ ਆਖ਼ਰੀ ਇਕਾਦਸ਼ ਦੇ ਪ੍ਰਦਰਸ਼ਨ ‘ਤੇ ਲੱਗੀਆਂ ਹੋਣਗੀਆ ਭਾਰਤੀ ਟੀਮ ‘ਤੇ ਪੰਜ ਟੈਸਟ ਮੈਚਾਂ ਦੀ ਲੰਮੀ ਅਤੇ ਚੁਣੌਤੀਪੂਰਨ ਲੜੀ ‘ਚ ਜਿੱਤ ਦਰਜ ਕਰਨ ਲਈ ਕਾਫ਼ੀ ਦਬਾਅ ਹੈ ਭੁਵਨੇਸ਼ਵਰ, ਰਿਧੀਮਾਨ ਸਾਹਾ, ਜਸਪ੍ਰੀਤ ਬੁਮਰਾਹ ਜਿਹੇ ਕੁਝ ਚੰਗੇ ਖਿਡਾਰੀਆਂ ਦੀਆਂ ਸੱਟਾਂ ਦਰਅਮਾਨ ਉਸਨੂੰ ਭਰੋਸੇਮੰਦ ਖਿਡਾਰੀਆਂ ਅਜਿੰਕਾ ਰਹਾਣੇ, ਰਵਿਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਨਵੀਂ ਸਨਸਨੀ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ, ਇਸ਼ਾਂਤ ਸ਼ਰਮਾ, ਮੁਰਲੀ ਵਿਜੇ ਜਿਹੇ ਖਿਡਾਰੀਆਂ ਤੋਂ ਕਾਫ਼ੀ ਆਸਾਂ ਹਨ ਇਸ ਤੋਂ ਇਲਾਵਾ ਦੂਸਰੇ ਨੰਬਰ ਦੇ ਟੈਸਟ ਬੱਲੇਬਾਜ਼ ਅਤੇ ਭਾਰਤੀ ਕਪਤਾਨ ਵਿਰਾਟ ‘ਤੇ ਵੀ ਇੰਗਲਿਸ਼ ਜ਼ਮੀਨ ‘ਤੇ ਬੱਲੇ ਨਾਲ ਪ੍ਰਭਾਵਿਤ ਕਰਨ ਦਾ ਦਬਾਅ ਹੈ। (Team India)

2014 ‘ਚ ਭਾਰਤੀ ਟੀਮ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਦੌਰਾਨ ਵਿਰਾਟ ਦਾ ਨਿੱਜੀ ਪ੍ਰਦਰਸ਼ਨ ਵੀ ਖ਼ਾਸ ਨਹੀਂ ਰਿਹਾ ਸੀ | Team India

ਇੰਗਲੈਂਡ ‘ਚ 2014 ਦੀ ਪਿਛਲੀ ਟੈਸਟ ਲੜੀ ‘ਚ ਭਾਰਤੀ ਟੀਮ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਦੌਰਾਨ ਵਿਰਾਟ ਦਾ ਨਿੱਜੀ ਪ੍ਰਦਰਸ਼ਨ ਵੀ ਖ਼ਾਸ ਨਹੀਂ ਰਿਹਾ ਸੀ ਅਤੇ 10 ਪਾਰੀਆਂ ‘ਚ ਇੰਗਲੈਂਡ ਦੇ ਮੁੱਖ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੇ ਉਸਨੂੰ ਚਾਰ ਵਾਰ ਆਊਟ ਕੀਤਾ ਸੀ ਹਾਲਾਂਕਿ ਮੌਜ਼ੂਦਾ ਸਮੇਂ ‘ਚ ਵਿਰਾਟ ਕਾਫ਼ੀ ਸੁਧਾਰ ਕਰ ਚੁੱਕੇ ਹਨ ਫਿਰ ਵੀ ਉਹਨਾਂ ਦੇ ਪ੍ਰਦਰਸ਼ਨ ‘ਤੇ ਸਭ ਦੀਆਂ ਨਜ਼ਰਾਂ ਬਣੀਆਂ ਹੋਈਆਂ ਹਨ
ਭਾਰਤ ਨੇ 2014 ਦੀ ਟੈਸਟ ਲੜੀ 1-3 ਨਾਲ ਗੁਆਈ ਸੀ ਅਤੇ ਇਸ ਦੌਰਾਨ ਸਭ ਤੋਂ ਵੱਡੀ ਵਜ੍ਹਾ ਮੌਸਮ ਦੱਸਿਆ ਗਿਆ ਸੀ ਹਾਲਾਂਕਿ ਮੌਜ਼ੂਦਾ ਸਮੇਂ ‘ਚ ਇੰਗਲੈਂਡ ਦਾ ਮੌਸਮ ਕਾਫ਼ੀ ਬਦਲਿਆ ਹੈ ਅਤੇ ਉੱਥੇ ਪਹਿਲਾਂ ਦੇ ਮੁਕਾਬਲੇ ਗਰਮੀ ਬਹੁਤ ਜ਼ਿਆਦ ਹੋ ਗਈ ਹੈ।

ਇਹ ਵੀ ਪੜ੍ਹੋ : ਮੀਂਹ ਦਾ ਕਹਿਰ : ਟਾਂਗਰੀ ਨਦੀ ਦੇ ਬੰਨ੍ਹ ਤਿੰਨ ਥਾਵਾਂ ਤੋਂ ਟੁੱਟੇ

ਜਿਸ ਨਾਲ ਇੱਥੋਂ ਦੀਆਂ ਪਿੱਚਾਂ ‘ਤੇ ਭਾਰਤੀ ਸਪਿੱਨਰਾਂ ਨੂੰ ਫ਼ਾਇਦਾ ਮਿਲ ਸਕਦਾ ਹੈ ਸਪਿੱਨਰਾਂ ‘ਚ ਇਸ ਵਾਰ ਭਾਰਤ ਨੂੰ ਸਭ ਤੋਂ ਜ਼ਿਆਦਾ ਆਸਾਂ ਕੁਲਦੀਪ ‘ਤੇ ਹਨ ਜਿਸ ਨੇ ਇੱਕ ਰੋਜ਼ਾ ਲੜੀ ਅਤੇ ਟੀ20 ਮੈਚਾਂ ‘ਚ ਆਪਣੇ ਪ੍ਰਦਰਸ਼ਨ ਦੇ ਦਮ ‘ਤੇ ਅਚਾਨਕ ਟੈਸਟ ਟੀਮ ‘ਚ ਜਗ੍ਹਾ ਬਣਾਉਣ ‘ਚ ਕਾਮਯਾਬੀ ਹਾਸਲ ਕੀਤਾ ਹਾਲਾਂਕਿ ਰਵਿਚੰਦਰਨ ਅਸ਼ਵਿਨ ਅਤੇ ਰਵਿੰਦਰ ਜਡੇਜਾ ਦੀ ਤਜ਼ਰਬੇਕਾਰ ਸਪਿੱਨਰ ਜੋੜੀ ਦੀ ਭੂਮਿਕਾ ਵੀ ਭਾਰਤ ਲਈ ਅਹਿਮ ਹੋਵੇਗੀ ਅਜਿਹੇ ‘ਚ ਸਪਿੱਨ ਤਿਕੜੀ ‘ਚ ਨਿੱਜੀ ਤੌਰ ‘ਤੇ ਵੀ ਨਵੇਂ-ਪੁਰਾਣੇ ਦੀ ਟੱਕਰ ਵੀ ਰਹੇਗੀ

ਭਾਰਤੀ ਟੈਸਟ ਟੀਮ ਦੇ ਮਾਹਿਰ ਖਿਡਾਰੀਆਂ ਰਹਾਣੇ, ਮੁਰਲੀ ਵਿਜੇ, ਭਾਰਤ ਏ ਵੱਲੋਂ ਇੰਗਲੈਂਡ ਲਾਇੰਜ਼ ਟੀਮ ਹੱਥੋਂ ਚਾਰ ਰੋਜ਼ਾ ਮੈਚ ‘ਚ 253 ਦੌੜਾਂ ਨਾਲ ਮਿਲੀ ਹਾਰ ਵਾਲੇ ਮੈਚ ਰਾਹੀਂ ਇੰਗਲੈਂਡ ਦੀ ਧਰਤੀ ‘ਤੇ ਲੰਮੇ ਫਾਰਮੇਟ ‘ਚ ਸ਼ੁਰੂਆਤ ਕਰ ਚੁੱਕੇ ਹਨ ਇਸ ਮੈਚ ‘ਚ ਮੁਰਲੀ ਨੇ ਦੋਵੇਂ ਪਾਰੀਆਂ ‘ਚ 8 ਅਤੇ 0 ਦਾ ਸਕੋਰ ਕਰਕੇ ਭਾਰਤ ਨੂੰ ਚਿੰਤਾ ‘ਚ ਪਾ ਦਿੱਤਾ ਹੈ ਅਤੇ ਟੈਸਟ ਟੀਮ ‘ਚ ਉਪਕਪਤਾਨ ਰਹਾਣੇ ਨੇ ਇਸ ਮੈਚ ‘ਚ 49 ਅਤੇ 48 ਦੇ ਸਕੋਰ ਕੀਤੇ ਹਾਲਾਂਕਿ ਵਿਕਟਕੀਪਰ ਪੰਤ ਨੇ 58 ਅਤੇ 61 ਦੌੜਾਂ ਦੀਆਂ ਦੋ ਅਰਧ ਸੈਂਕੜੇ ਵਾਲੀਆਂ ਪਾਰੀਆਂ ਨਾਲ ਚੋਣਕਰਤਾਵਾਂ ਦੇ ਉਹਨਾਂ ਨੂੰ ਰਾਸ਼ਟਰੀ ਟੈਸਟ ਟੀਮ ‘ਚ ਸ਼ੁਰੂਆਤ ਦਾ ਮੌਕਾ ਦਿੱਤੇ ਜਾਣ ਨੂੰ ਕਾਫ਼ੀ ਹੱਦ ਤੱਕ ਸਹੀ ਸਾਬਤ ਕੀਤਾ ਪਰ ਤਜ਼ਰਬੇਕਾਰ ਦਿਨੇਸ਼ ਕਾਰਤਿਕ ਦੀ ਮੌਜ਼ੂਦਗੀ ‘ਚ ਪੰਤ ਨੂੰ ਮੌਕਾ ਮਿਲਦਾ ਹੈ ਜਾਂ ਨਹੀਂ ਇਹ ਦੇਖਣਾ ਹੋਵੇਗਾ।

ਦੂਸਰੇ ਪਾਸੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਵੀ ਚੰਗੀ ਲੈਅ ‘ਚ ਨਹੀਂ ਦਿਸ ਰਿਹਾ ਜਿਸ ਨਾਲ ਵਿਰਾਟ ‘ਤੇ ਫਿਰ ਦੌੜਾਂ ਲਈ ਦਬਾਅ ਬਣੇਗਾ ਆਈਪੀਐਲ ਤੋਂ ਬਾਹਰ ਰਹੇ ਚੇਤੇਸ਼ਵਰ ਪੁਜਾਰਾ ਨੇ ਵੀ ਇਸ ਸਾਲ ਇੰਗਲਿਸ਼ ਕਾਊਂਟੀ ਕ੍ਰਿਕਟ ਖੇਡੀ ਹੈ ਅਤੇ ਉਹ ਵੀ ਬੱਲੇਬਾਜ਼ੀ ਕ੍ਰਮ ‘ਚ ਅਹਿਮ ਰਹੇਗਾਇਸ ਤੋਂ ਇਲਾਵਾ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ, ਉਮੇਸ਼ ਯਾਦਵ, ਹਰਫ਼ਨਮੌਲਾ ਹਾਰਦਿਕ ਪਾਂਡਿਆ ਅਤੇ ਮੁਹੰਮਦ ਸ਼ਮੀ ਜਿਹੇ ਚੰਗੇ ਖਿਡਾਰੀ ਕ੍ਰਮ ਦਾ ਹਿੱਸਾ ਹਨ ਜੋ ਅਭਿਆਸ ਮੈਚ ‘ਚ ਆਪਣੇ ਪ੍ਰਦਰਸ਼ਨ ਨਾਲ ਆਖ਼ਰੀ ਇਕਾਦਸ਼ ਦਾ ਚਿਹਰਾ ਤੈਅ ਕਰਨਗੇ।