ਮੀਂਹ ਦਾ ਕਹਿਰ : ਟਾਂਗਰੀ ਨਦੀ ਦੇ ਬੰਨ੍ਹ ਤਿੰਨ ਥਾਵਾਂ ਤੋਂ ਟੁੱਟੇ

Tangri River

ਹਰਿਆਣਾ ਰਾਜ ਨੂੰ ਮਿਲਾਉਂਦਾ ਦੇਵੀਗੜ੍ਹ ਪਿਹੋਵਾ ਰੋਡ ਬੰਦ | Tangri River

ਪਟਿਆਲਾ, (ਖੁਸਵੀਰ ਸਿੰਘ ਤੂਰ)। ਪਟਿਆਲਾ ਜ਼ਿਲ੍ਹੇ ’ਚ ਪਾਣੀ ਕਾਰਨ ਸਥਿਤੀ ਲਗਾਤਾਰ ਵਿਗੜ ਰਹੀ ਹੈ। ਅੱਜ ਟਾਂਗਰੀ (Tangri River) ਨਦੀ ਦੇ ਤਿੰਨ ਥਾਵਾਂ ਤੋਂ ਬੰਨ ਟੁੱਟ ਗਏ ਜਿਸ ਕਾਰਨ ਪਾਣੀ ਹੋਰ ਫੈਲ ਗਿਆ ਹੈ। ਹਰਿਆਣਾ ਰਾਜ ਨੂੰ ਮਿਲਾਉਂਦਾ ਪਟਿਆਲਾ ਦੇਵੀਗੜ੍ਹ ਪਿਹੋਵਾ ਰੋਡ ਬੰਦ ਕਰ ਦਿੱਤਾ ਗਿਆ ਹੈ। ਦੇਵੀਗੜ੍ਹ ਪਿਹੋਵਾ ਰੋਡ ’ਤੇ ਰੋਹੜ ਜਗੀਰ ਤੋਂ ਬਾਅਦ ਪਹਿਲੀ ਪੁਲੀ ’ਚ ਤਰੇੜਾਂ ਆ ਗਈਆਂ ਹਨ ਅਤੇ ਸੜਕ ’ਚ ਵੀ ਤਰੇੜਾਂ ਆ ਗਈਆਂ ਹਨ। ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐੱਸਡੀਐੱਮ ਦੁਧਨਸਾਧਾਂ ਨੇ ਰੋਹੜ ਵਾਲੇ ਪਾਸੇ ਤੋਂ ਆਵਾਜਾਈ ਰੋਕ ਦਿੱਤੀ ਹੈ ਅਤੇ ਐੱਸਡੀਐੱਮ ਪਿਹੋਵਾ ਨਾਲ ਗੱਲ ਕੀਤੀ ਹੈ ਅਤੇ ਉਨ੍ਹਾਂ ਨੂੰ ਹਰਿਆਣਾ ਵਾਲੇ ਪਾਸੇ ਤੋਂ ਵੀ ਅਜਿਹਾ ਕਰਨ ਦੀ ਬੇਨਤੀ ਕੀਤੀ ਗਈ ਹੈ।

Tangri River
ਟਾਂਗਰੀ ਨਦੀ ‘ਚ ਪਏ ਹੋਏ ਪਾੜ ਦਾ ਦ੍ਰਿਸ਼।

ਟਾਂਗਰੀ ਨਦੀ ’ਚ ਜਿਹੜੇ ਪਾੜ ਪਏ ਹਨ ਉਹ ਦੁੱਧਣ ਗੁਜਰਾਂ ਜੋ ਕਿ ਪੰਜਾਬ ਵਾਲੇ ਪਾਸੇ ਜਦਕਿ ਹਰਿਆਣਾ ਵਾਲੇ ਏਰੀਏ ਭੂੰਨੀ, ਮੋਹਲਗੜ੍ਹ ਨੇੜੇਉ ਬੰਨ ਟੁੱਟੇ ਹਨ। ਇਹ ਪਾਣੀ ਪੰਜਾਬ ਵਾਲੇ ਪਾਸੇ ਹੀ ਜ਼ਿਆਦਾ ਮਾਰ ਕਰ ਰਿਹਾ ਹੈ। ਇਨ੍ਹਾਂ ਬੰਨਾਂ ਦੇ ਟੁੱਟਣ ਕਾਰਨ ਦੇਵੀਗੜ੍ਹ ਇਲਾਕੇ ਸਮੇਤ ਹੋਰ ਥਾਵਾਂ ਤੇ ਪਾਣੀ ਦਾ ਪੱਧਰ ਹੋਰ ਵੱਧਣਾ ਸ਼ੁਰੂ ਹੋ ਗਿਆ ਜਿਸ ਕਾਰਨ ਇੱਧਰ ਦੇ ਲੋਕਾਂ ’ਚ ਡਰ ਪਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪਟਿਆਲਾ-ਰਾਜਪੁਰਾ ਰੋਡ ਉੱਪਰ ਵੱਡੀ ਨਦੀ ਦੇ ਟਰੱਕ ਯੂਨੀਅਨ ਨੇੜੇ ਪੁਲ ਦੇ ਖੱਬੇ ਪਾਸੇ ਜਾਣ ਵਾਲਾ ਵਾਲਾ ਆਵਾਜਾਈ ਲਈ ਬੰਦ ਕਰ ਦਿਤਾ ਗਿਆ ਹੈ।

ਇਹ ਵੀ ਪੜ੍ਹੋ : ਹੜ੍ਹਾਂ ਦੌਰਾਨ ਸਤਲੁਜ ਦਾ ਹਾਲ : ਜਦ ਪਾਕਿਸਤਾਨ ਵੱਲ ਨੂੰ ਤੁਰ ਪਿਆ ਕਿਸਾਨਾਂ ਦਾ ਭਰਿਆ ਬੇੜਾ