ਟੀ-20: ਇੰਦੌਰ ‘ਚ ਜੇਤੂ ਮੁਹਿੰਮ ਲਈ ਉੱਤਰੇਗਾ ਭਾਰਤ

T20, India , Winning, Campaign ,Indore

ਟੀ-20: ਇੰਦੌਰ ‘ਚ ਜੇਤੂ ਮੁਹਿੰਮ ਲਈ ਉੱਤਰੇਗਾ ਭਾਰਤ

ਭਾਰਤ-ਸ੍ਰੀਲੰਕਾ ਦਰਮਿਆਨ ਦੂਜਾ ਮੁਕਾਬਲਾ ਅੱਜ, ਪਹਿਲਾ ਮੈਚ ਮੀਂਹ ਕਾਰਨ ਹੋਇਆ ਸੀ ਰੱਦ

ਏਜੰਸੀ/ਇੰਦੌਰ। ਭਾਰਤੀ ਟੀਮ ਗੁਹਾਟੀ ‘ਚ ਖਰਾਬ ਮੌਸਤ ਅਤੇ ਘਟੀਆ ਪ੍ਰਬੰਧਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਤੋਂ ਬਾਅਦ ਹੁਣ ਇੰਦੌਰ ਦੇ ਹੋਲਕਰ ਸਟੇਡੀਅਮ ‘ਚ ਮੰਗਲਵਾਰ ਨੂੰ ਸ੍ਰੀਲੰਕਾ ਖਿਲਾਫ ਦੂਜੇ ਟੀ-20 ਕੌਮਾਂਤਰੀ ਮੁਕਾਬਲੇ ‘ਚ ਜੇਤੂ ਅਭਿਆਨ ਲਈ ਉਤਰੇਗੀ ਗੁਹਾਟੀ ‘ਚ ਤਿੰਨ ਟੀ-20 ਮੈਚਾਂ ਦੀ ਲੜੀ ਦਾ ਪਹਿਲਾ  ਮੁਕਾਬਲਾ ਮੀਂਹ ਅਤੇ ਗੀਲੀ ਪਿੱਚ ਕਾਰਨ ਰੱਦ ਕਰਨਾ ਪਿਆ ਸੀ।

ਜਿਸ ਤੋਂ ਬਾਅਦ ਹੁਣ ਦੂਜਾ ਮੈਚ ਲੜੀ ਜਿੱਤਣ ਦੇ ਲਿਹਾਜ ਨਾਲ ਮਹੱਤਵਪੂਰਨ ਹੋ ਗਿਆ ਹੈ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਇੰਡੀਆ ਦੇ ਨੌਜਵਾਨ ਖਿਡਾਰੀਆਂ ਕੋਲ ਇਸ ਸਾਲ ਅਸਟਰੇਲੀਆ ‘ਚ ਹੋਣ ਵਾਲੇ ਆਈਸੀਸੀ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਖੁਦ ਨੂੰ ਸਾਬਤ ਕਰਨ ਅਤੇ ਟੀਮ ‘ਚ ਆਪਣੀ ਦਾਅਵੇਦਾਰੀ ਪੇਸ਼ ਕਰਨ ਦੇ ਲਿਹਾਜ ਨਾਲ ਵੀ ਇਨ੍ਹਾਂ ਮੈਚਾਂ ਦੀ ਅਹਿਮੀਅਤ ਕਿਤੇ ਵਧ ਗਈ ਹੈ ਪਿੱਚ ਦੀ ਸੱਟ ਕਾਰਨ ਲੰਮੇ ਸਮੇਂ ਤੋਂ ਬਾਹਰ ਰਹੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਵਾਪਸੀ ‘ਤੇ ਵੀ ਸਭ ਦੀਆਂ ਨਜ਼ਰਾਂ ਲੱਗੀਆਂ ਹਨ ਜਿਨ੍ਹਾਂ ਦੀ ਉਡੀਕ ਕੁਝ ਲੰਮੀ ਹੋ ਗਈ ਹੈ ਅਤੇ ਹੁਣ ਹੋਲਕਰ ਸਟੇਡੀਅਮ ‘ਚ ਉਨ੍ਹਾਂ ਤੋਂ ਟੀਮ ਦੀ ਜਿੱਤ ‘ਚ ਭੂਮਿਕਾ ਨਿਭਾਉਣ ਦੀ ਉਮੀਦ ਹੋਵੇਗੀ।

ਓਪਨਿੰਗ ਜੋੜੀ ‘ਤੇ ਮਜ਼ਬੂਤ ਸ਼ੁਰੂਆਤ ਦਿਵਾਉਣ ਦੀ ਜ਼ਿੰਮੇਵਾਰੀ ਹੋਵੇਗੀ

ਇਸ ਤੋਂ ਇਲਾਵਾ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਹੋਰ ਖਿਡਾਰੀ ਹਨ ਜੋ ਸੱਟ ਤੋਂ ਬਾਅਦ ਵਾਪਸੀ ਕਰ ਰਹੇ ਹਨ ਅਤੇ ਰੋਹਿਤ ਸ਼ਰਮਾ ਦੀ ਗੈਰ-ਮੌਜ਼ੂਦਗੀ ‘ਚ ਧਵਨ ਅਤੇ ਲੋਕੇਸ਼ ਰਾਹੁਲ ਦੀ ਓਪਨਿੰਗ ਜੋੜੀ ‘ਤੇ ਮਜ਼ਬੂਤ ਸ਼ੁਰੂਆਤ ਦਿਵਾਉਣ ਦੀ ਜ਼ਿੰਮੇਵਾਰੀ ਹੋਵੇਗੀ ਭਾਰਤੀ ਕ੍ਰਿਕਟ ਟੀਮ ਨੂੰ ਇਸ ਸਾਲ ਅਸਟਰੇਲੀਆ ‘ਚ ਹੋਣ ਵਾਲੇ ਆਈਸੀਸੀ ਟੀ 20 ਵਿਸ਼ਵ ਕੱਪ ‘ਚ ਖਿਤਾਬ ਦਾ ਮੁੱਖ ਦਾਅਵੇਦਾਰ ਮੰਨਿਆ ਜਾ ਰਿਹਾ ਹੈ ਪਰ ਉਸ ਤੋਂ ਪਹਿਲਾਂ ਟੀਮ ਲਈ ਸਰਵਸ੍ਰੇਸ਼ਠ ਟੀਮ ਸੰਯੋਜਨ ਦੀ ਭਾਲ ਕਰਨਾ ਵਡੀ ਚੁਣੌਤੀ ਹੈ ।

ਹਾਲ ਹੀ ‘ਚ ਆਪਣੇ ਮੈਦਾਨ ‘ਤੇ ਬੰਗਲਾਦੇਸ਼ ਅਤੇ ਵੈਸਟÎਇੰਡੀਜ਼ ਖਿਲਾਫ ਟੀ-20 ਲੜੀ ‘ਚ ਕਾਫੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਦੋਵੇਂ ਹੀ ਲੜੀ ਨੂੰ ਉਹ 2-1 ਦੇ ਫਰਕ ਨਾਲ ਜਿੱਤ ਸਕਿਆ ਅਜਿਹੇ ‘ਚ ਟੀਮ ਨੂੰ ਹੁਣੇ ਤੋਂ ਗਲਤੀਆਂ ਸੁਧਾਰਨ ‘ਤੇ ਧਿਆਨ ਦੇਣਾ ਹੋਵੇਗਾ ਦੂਜੇ ਪਾਸੇ ਸ੍ਰੀਲੰਕਾਈ ਟੀਮ ਨੇ ਆਪਣੀ 16 ਮੈਂਬਰੀ ਟੀਮ ‘ਚ ਸਾਬਕਾ ਕਪਤਾਨ ਐਂਜਲੋ ਮੈਥਿਊਜ਼ ਨੂੰ ਵਾਪਸ ਸੱਦਿਆ ਹੈ ਜੋ 16 ਮਹੀਨੇ ਬਾਅਦ ਵਾਪਸੀ ਕਰ ਰਹੇ ਹਨ ਮੈਥਿਊਜ਼ ਨੇ ਦੱਖਣੀ ਅਫਰੀਕਾ ਖਿਲਾਫ ਅਗਸਤ 2018 ‘ਚ ਆਖਰੀ ਟੀ-20 ਖੇਡਿਆ ਸੀ ਜਿਸ ‘ਚ ਸ੍ਰੀਲੰਕਾਈ ਟੀਮ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ ਸਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।