ਸਵਿੱਟਜ਼ਰਲੈਂਡ ਦੇ ਕਲੱਬ ਨੇ ਚੇੱਨਈ ਸਿਟੀ ‘ਚ ਖਰੀਦੀ ਹਿੱਸੇਦਾਰੀ

Swiss, Club, Chennai

ਆਈ ਲੀਗ ਫੁੱਟਬਾਲ ਚੈਂਪੀਅਨਸ਼ਿਪ ‘ਚ ਚੋਟੀ ‘ਤੇ ਚੱਲ ਰਹੀ ਹੈ   ਚੇੱਨਈ ਸਿਟੀ

ਨਵੀਂ ਦਿੱਲੀ | ਸਵਿੱਟਜਰਲੈਂਡ ਦੇ 125 ਸਾਲ ਪੁਰਾਣੇ ਅੱੈਫਸੀ ਬਾਸੇਲ ਫੁੱਟਬਾਲ ਕਲੱਬ ਨੇ ਭਾਰਤ ਦੀ ਆਈ ਲੀਗ ਫੁੱਟਬਾਲ ਚੈਂਪੀਅਨਸ਼ਿਪ ਦੀ ਚੋਟੀ ਟੀਮ ਚੇੱਨਈ ਸਿਟੀ ਐੱਫਸੀ ‘ਚ ਹਿੱਸੇਦਾਰੀ ਖਰੀਦੀ ਹੈ ਚੇੱਨਹੀ ਸਿਟੀ ਕਲੱਬ ਦੇ ਸਹਿ-ਮਾਲਕਾਂ ਰੋਹਿਤ ਰਮੇਸ਼ ਤੇ ਆਰ ਕ੍ਰਿਸ਼ਨ ਕੁਮਾਰ ਨੇ ਐੱਫਸੀ ਬਾਸੇਲ ਦੇ ਪ੍ਰਧਾਨ ਬਰਨਹਾਰਡ ਬਰਗੇਨਰ ਤੇ ਸੀਈਓ ਰਾਲੈਂਡ ਹੈਰੀ ਦੇ ਨਾਲ ਇੱਥੇ ਇੱਕ ਪੱਤਰਕਾਰ ਸੰਮੇਲਨ ‘ਚ ਇਹ ਐਲਾਨ ਕੀਤਾ ਚੇੱਨਹੀ ਸਿਟੀ ਇਸ ਸਮੇਂ 12ਵੀਂ ਹੀਰੋ ਆਈ ਲੀਗ ਫੁੱਟਬਾਲ ਚੈਂਪੀਅਨਸ਼ਿਪ ‘ਚ ਚੋਟੀ ‘ਤੇ ਚੱਲ ਰਹੀ ਹੈ ਇਸ ਮੌਕੇ ਅਖਿਲ ਭਾਰਤੀ ਫੁੱਟਬਾਲ ਮਹਾਂਸੰਘ (ਏਆਈਐੱਫਐੱਫ) ਦੇ ਜਨਰਲ ਸਕੱਤਰ ਕੁਸ਼ਲ ਦਾਸ ਵੀ ਮੌਜ਼ੂਦ ਸਨ ਟੇਨਿਸ ਲੀਜੈਂਡ ਰੋਜ਼ਰ ਫੈਡਰਰ ਦੇ ਦੇਸ਼ ਸਵਿੱਟਜਰਲੈਂਡ ਦੇ ਐੱਫਸੀ ਬਾਸੇਲ ਕਲੱਬ ਨੇ ਚੇੱਨਈ ਸਿਟੀ ‘ਚ 26 ਫਸੀਦੀ ਹਿੱਸੇਦਾਰੀ ਖਰੀਦੀ ਹੈ ਤੇ ਭਾਰਤੀ ਫੁੱਟਬਾਲ ਇਤਿਹਾਸ ‘ਚ ਇਹ ਪਹਿਲੀ ਵਾਰ ਹੈ ਕਿ ਜਦੋਂ ਕਿਸੇ ਭਾਰਤੀ ਕਲੱਬ ‘ਚ ਵਿਦੇਸ਼ੀ ਨਿਵੇਸ ਹੋਇਆ ਹੈ ਹਾਲਾਂਕਿ ਹਾਲ ਹੀ ‘ਚ ਪੰਜਾਬ ਦੇ ਮਿਨਰਵਾ ਪੰਜਾਬ ਐੱਫਸੀ ਕਲੱਬ ਨੇ ਜਰਮਨ ਕਲੱਬ ਦੇ ਨਾਲ ਕਰਾਰ ਕੀਤਾ ਸੀ ਬਰਨਹਾਰਡ ਨੇ ਕਿਹਾ ਕਿ ਭਾਰਤ ਫੁੱਟਬਾਲ ਦੀ ਇਹ ਸੁੱਤੀ ਹੋਈ ਤਾਕਤ ਹੈ, ਪਰ ਉਸ ‘ਚ ਅਪਾਰ ਸੰਭਾਵਨਾਵਾਂ ਹਨ ਭਾਰਤੀ ਕਪਤਾਨ ਸੁਨੀਲ ਛੇਤਰੀ ਕੌਮਾਂਤਰੀ ਪੱਧਰ ‘ਤੇ ਸਭ ਤੋਂ ਜ਼ਿਆਦਾ ਗੋਲ ਕਰਨ ‘ਚ ਕ੍ਰਿਸਟੀਆਨੋ ਰੋਨਾਲਾਡੋ ਤੋਂ ਬਾਦ ਦੂਜੇ ਨੰਬਰ ‘ਤੇ ਅਤੇ ਕਮਿਸ਼ਮਾਈ ਨਿਓਨਲ ਮੈਸੀ ਤੋਂ ਅੱਗੇ ਹਨ ਸਾਨੂੰ ਉਮੀਦ ਹੈ ਕਿ ਭਾਰਤ 2026 ਦੇ ਵਿਸਵ ਕੱਪ ‘ਚ ਖੇਡ ਸਕਦਾ ਹੈ ਇਸ ਮੌਕੇ ਏਆਈਐੱਫਐੱਫ ਦੇ ਜਨਰਲ ਸਕੱਤਰ ਕੁਸ਼ਲਦਾਸ ਨੇ ਕਿਹਾ ਕਿ ਭਾਰਤੀ ਫੁੱਟਬਾਲ ਲਈ ਇਹ ਇੱਕ ਵੱਡਾ ਪਲ ਹੈ ਇਸ ਕਰਾਰ ਨਾਲ ਨਾ ਸਿਰਫ ਚੇੱਨਹੀ ਸਿਟੀ ਨੂੰ ਸਗੋਂ ਭਾਰਤੀ ਫੁੱਟਬਾਲ ਨੂੰ ਵੀ ਫਾਇਦਾ ਹੋਵੇਗਾ ਮੈਨੂੰ ਯਕੀਨ ਹੈ ਕਿ ਭਾਰਤੀ ਫੁੱਟਬਾਲ ਇਸ ਸਮੇਂ ਸਹੀ ਦਿਸ਼ਾ ‘ਚ ਅੱਗੇ ਵਧ ਰਿਹਾ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।