ਸੁਰਿੰਦਰ ਖੰਨਾ : ਪਹਿਲੇ ‘ਏਸ਼ੀਆ ਕੱਪ’ ਦੇ ਹੀਰੋ

Surinder Khanna

ਦਿੱਲੀ ਦੇ ਹੀਰੋ ਸੁਰਿੰਦਰ ਖੰਨਾ ਨੇ ਭਾਰਤ ਨੂੰ ਦਿਵਾਇਆ ਸੀ ‘ਪਹਿਲਾ ਏਸ਼ੀਆ ਕੱਪ’ | Surinder Khanna

  • ਸਾਲ 1984 ’ਚ ਆਪਣੇ ਬਿਹਤਰੀਨ ਪ੍ਰਦਰਸ਼ਨ ਨਾਲ ਸੁਰਿੰਦਰ ਬਣੇ ਸਨ ‘ਮੈਨ ਆਫ਼ ਦ ਸੀਰੀਜ਼’
  • ਰੈਗੂਲਰ ਵਿਕਟਕੀਪਰ ਨੂੰ ਸੱਟ ਲੱਗਣ ਕਰਕੇ ਟੀਮ ’ਚ ਮਿਲੀ ਸੀ ਥਾਂ

ਸਪੋਰਟਸ ਡੈਸਕ। ਭਾਰਤ ’ਚ ਕ੍ਰਿਕਟ ਲਈ ਖੇਡ ਪ੍ਰੇਮੀਆਂ ਦੀ ਦੀਵਾਨਗੀ ਕਿਸੇ ਤੋਂ ਲੁਕੀ ਨਹੀਂ ਹੈ ਤੇ ਜੇਕਰ ਮੁਕਾਬਲਾ ਭਾਰਤ-ਪਾਕਿਸਤਾਨ ਦਾ ਹੋਵੇ, ਤਾਂ ਫਿਰ ਕਹਿਣਾ ਹੀ ਕੀ? ਪਰ ਕੀ ਤੁਸੀਂ ਉਸ ਸ਼ਖਸ ਨੂੰ ਜਾਣਦੇ ਹੋ, ਜਿਸ ਨੂੰ ਰੈਗੂਲਰ ਵਿਕਟਕੀਪਰ ਨੂੰ ਸੱਟ ਲੱਗਣ ਦੀ ਵਜ੍ਹਾ ਨਾਲ ਟੀਮ ’ਚ ਜਗ੍ਹਾ ਮਿਲੀ ਤੇ ਫਿਰ ਉਸ ਨੇ ਦੇਸ਼ ਨੂੰ ਜਿਤਾਉਣ ’ਚ ਅਹਿਮ ਭੂਮਿਕਾ ਨਿਭਾਈ! ਜੋ ‘ਮੈਨ ਆਫ਼ ਦ ਸੀਰੀਜ਼’ ਹੀ ਨਹੀਂ, ਸਗੋਂ ਪੂਰੇ ਦੇਸ਼ ਦਾ ਹੀਰੋ ਬਣਿਆ, ਉਹ ਵਿਕਟਕੀਪਰ ਬੱਲੇਬਾਜ਼ ਸਨ, ਸੁਰਿੰਦਰ ਖੰਨਾ ਦਿੱਲੀ ਦੇ ਰਹਿਣ ਵਾਲੇ ਸ਼ਾਨਦਾਰ ਕ੍ਰਿਕੇਟਰ ਰਹੇ ਸੁਰਿੰਦਰ ਖੰਨਾ ਦੀ ਕਹਾਣੀ ਅੱਜ ਵੀ ਏਸ਼ੀਆ ਕੱਪ ਦੇ ਇਤਿਹਾਸ ਦੇ ਪੰਨਿਆਂ ’ਤੇ ਸੁਨਹਿਰੇ ਅੱਖਰਾਂ ’ਚ ਦਰਜ਼ ਹੈ। (Surinder Khanna)

40 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਨਿੱਜੀ ਬੈਂਕ ਦਾ ਕੁਲੈਕਸ਼ਨ ਮੈਨੇਜਰ ਰੰਗੇ ਹੱਥੀਂ ਕਾਬੂ

ਸੁਰਿੰਦਰ ਖੰਨਾ ਨੇ ਏਸ਼ੀਆ ਕੱਪ ਨਾਲ ਜੁੜੇ ਪਲਾਂ ਤੇ ਕੁਝ ਪੁਰਾਣੀਆਂ ਯਾਦਾਂ ਸਾਂਝਾ ਕਰਦਿਆਂ ਦੱਸਿਆ ਕਿ ਸੰਨ 1984, ਭਾਵ ਅੱਜ ਤੋਂ 40 ਸਾਲ ਪਹਿਲਾਂ, ਦੁਬਈ ਦੇ ਸ਼ਾਰਜਾਹ ਕ੍ਰਿਕਟ ਸਟੇਡੀਅਮ ’ਚ ਪਹਿਲਾ ਏਸ਼ੀਆ ਕੱਪ ਖੇਡਿਆ ਜਾ ਰਿਹਾ ਸੀ ਹਾਲਾਂਕਿ, ਇਸ ਤੋਂ ਪਹਿਲਾਂ ਇਸ ਸਟੇਡੀਅਮ ’ਤੇ ਇੱਕ ਪ੍ਰਦਰਸ਼ਨੀ ਮੈਚ ਹੋ ਚੁੱਕਾ ਸੀ। ਪਰ ਕਿਸੇ ਨੂੰ ਵੀ ਇੱਥੋਂ ਦੀ ਪਿੱਚ ’ਤੇ ਖੇਡਣ ਦਾ ਤਜ਼ਰਬਾ ਨਹੀਂ ਸੀ ਟੂਰਨਾਮੈਂਟ ਦਾ ਪਹਿਲਾ ਮੈਚ ਸ੍ਰੀਲੰਕਾ ਤੇ ਪਾਕਿਸਤਾਨ ਦਰਮਿਆਨ ਹੋਇਆ ਸੀ, ਜਿਸ ’ਚ ਸ੍ਰੀਲੰਕਾ ਨੇ ਜਿੱਤ ਹਾਸਲ ਕੀਤੀ ਸੀ। ਭਾਰਤ ਦਾ ਪਹਿਲਾ ਮੈਚ 8 ਅਪਰੈਲ, 1984 ਨੂੰ ਸ੍ਰੀਲੰਕਾ ਦੇ ਹੀ ਖਿਲਾਫ਼ ਸੀ ਚੇਤਨ ਸ਼ਰਮਾ, ਮਨੋਜ ਪ੍ਰਭਾਕਰ ਆਦਿ ਨੇ ਸ਼ਾਨਦਾਰ ਬਾਲੰਗ ਕੀਤੀ ਤੇ ਸ੍ਰੀਲੰਕਾ ਨੂੰ 96 ਦੌੜਾਂ ’ਤੇ ਸਮੇਟ ਦਿੱਤਾ ਟੀਮ ਇੰਡੀਆ ਵੱਲੋਂ ਓਪਨਿੰਗ ਕਰਦਿਆਂ ਸੁਰਿੰਦਰ ਨੇ 69 ਗੇਂਦਾਂ ’ਤੇ 6 ਚੌਕਿਆਂ ਨਾਲ ਨਾਬਾਦ 51 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। (Surinder Khanna)

ਇਸ ਤਰ੍ਹਾਂ ਭਾਰਤ ਨੇ 10 ਵਿਕਟਾਂ ਨਾਲ ਸ਼ਾਨਦਾਰ ਜਿੱਤ ਨਾਲ ਏਸ਼ੀਆ ਕੱਪ ਦੀ ਸ਼ੁਰੂਆਤ ਕੀਤੀ ਹੁਣ ਅਗਲਾ ਮੈਚ ਚਾਰ ਦਿਨਾਂ ਬਾਅਦ, 13 ਅਪਰੈਲ ਨੂੰ ਪਾਕਿਸਤਾਨ ਨਾਲ ਹੋਣਾ ਸੀ। ਉਸ ਦਿਨ ਮੀਂਹ ਪੈ ਰਿਹਾ ਸੀ ਇਸ ਲਈ ਓਵਰ ਘਟਾ ਕੇ 47 ਕਰ ਦਿੱਤੇ ਗਏ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਤੇ 46 ਓਵਰਾਂ ’ਚ ਚਾਰ ਵਿਕਟਾਂ ’ਤੇ 188 ਦੌੜਾਂ ਬਣਾਈਆਂ ਸੁਰਿੰਦਰ ਦਾ ਬੱਲਾ ਇੱਕ ਵਾਰ ਫਿਰ ਚੱਲਿਆ, ਉਨ੍ਹਾਂ ਨੇ ਫਿਰ ਤੋਂ ਅਰਧ ਸੈਂਕੜਾ ਲਾਉਂਦਿਆਂ 56 ਦੌੜਾਂ ਦੀ ਪਾਰੀ ਖੇਡੀ ਤੇ 72 ਗੇਂਦਾਂ ’ਤੇ 3 ਚੌਕੇ ਤੇ 2 ਛੱਕੇ ਲਾਏ। ਮਹਾਨ ਖਿਡਾਰੀ ਸੁਨੀਲ ਗਾਵਸਕਰ 36 ਦੌੜਾਂ ’ਤੇ ਨਾਬਾਦ ਰਹੇ। (Surinder Khanna)

Accident : ਫਿਰੋਜ਼ਪੁਰ-ਫਾਜ਼ਿਲਕਾ ਰੋਡ ’ਤੇ ਹੋਇਆ ਵੱਡਾ ਹਾਦਸਾ

ਜਵਾਬ ’ਚ ਪਾਕਿਸਤਾਨ ਦੀ ਟੀਮ 39.4 ਓਵਰਾਂ ’ਚ 134 ਦੌੜਾਂ ’ਤੇ ਸਿਮਟ ਗਈ ਇਸ ਟੂਰਨਾਮੈਂਟ ’ਚ ਭਾਰਤ ਸਭ ਤੋਂ ਚੰਗਾ ਪ੍ਰਦਰਸ਼ਨ ਕਰਕੇ ਜੇਤੂ ਬਣਿਆ ਤੇ ਸੁਰਿੰਦਰ ਹਰ ਜਗ੍ਹਾ ਛਾਏ ਹੋਏ ਸਨ ਉਨ੍ਹਾਂ ਦੀ ਸ਼ਾਨਦਾਰ ਪਰਫਾਰਮੈਂਸ ਨੇ ਉਨ੍ਹਾਂ ਨੂੰ ਦੇਸ਼ ਦਾ ਹੀਰੋ ਬਣਾ ਦਿੱਤਾ ਸੁਰਿੰਦਰ ਦੱਸਦੇ ਹਨ ਕਿ ਉਹ 1979 ਦਾ ਕ੍ਰਿਕਟ ਵਿਸ਼ਵ ਕੱਪ ਉਨ੍ਹਾਂ ਲਈ ਬਹੁਤ ਚੰਗਾ ਨਹੀਂ ਰਿਹਾ ਸੀ। ਜਿਸ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਕੁਝ ਸਮੇਂ ਤੱਕ ਟੀਮ ’ਚ ਜਗ੍ਹਾ ਨਹੀਂ ਮਿਲੀ ਉਨ੍ਹਾਂ ਨੂੰ ਵਾਪਸੀ ਦੀ ਉਮੀਦ ਵੀ ਨਹੀਂ ਸੀ, ਪਰ ਇਸੇ ਵਿਚਕਾਰ ਭਾਰਤੀ ਟੀਮ ਦੇ ਵਿਕਟਕੀਪਰ ਸਈਅਦ ਕਿਰਮਾਨੀ ਨੂੰ ਸੱਟ ਲੱਗ ਗਈ ਤੇ ਪਲੇਇੰਗ ਇਲੈਵਨ ’ਚ ਬਤੌਰ ਵਿਕਟਕੀਪਰ ਜਗ੍ਹਾ ਮਿਲ ਗਈ। (Surinder Khanna)

ਸੁਰਿੰਦਰ ਖੰਨਾ ਕਹਿੰਦੇ ਹਨ। ਭਾਰਤੀ ਟੀਮ ਦੇ ਕਪਤਾਨ, ਸੁਨੀਲ ਗਾਵਸਕਰ ਨੂੰ ਮੇਰੇ ਤੋਂ ਕਾਫ਼ੀ ਉਮੀਦਾਂ ਸਨ ਮੈਂ ਉਨ੍ਹਾਂ ਨੂੰ ਨਿਰਾਸ਼ ਨਹੀਂ ਕੀਤਾ ਮੇਰੀ ਬੱਲੇਬਾਜ਼ੀ ਨਾਲ ਕਪਿਲ ਦੇਵ, ਜੋ ਗੋਡੇ ’ਚ ਸੱਟ ਦੀ ਵਜ੍ਹਾ ਨਾਲ ਉਸ ਟੂਰਨਾਮੈਂਟ ’ਚ ਨਹੀਂ ਖੇਡ ਰਹੇ ਸਨ, ਬਹੁਤ ਖੁਸ਼ ਸਨ ਉਨ੍ਹਾਂ ਨੇ ਬਾਅਦ ’ਚ ਇਸ ਖੁਸ਼ੀ ’ਚ ਡਿਨਰ ਵੀ ਰੱਖਿਆ ਸੁਰਿੰਦਰ ਦੱਸਦੇ ਹਨ ਕਿਉਂਕਿ ਸ਼ਾਰਜਾਹ ਕ੍ਰਿਕਟ ਸਟੇਡੀਅਮ ’ਚ ਪਹਿਲੀ ਵਾਰ ਕੋਈ ਮੁਕਾਬਲਾ ਹੋ ਰਿਹਾ ਸੀ, ਇਸ ਲਈ ਸਾਨੂੰ ਵਿਕਟ ਦਾ ਬਹੁਤਾ ਅੰਦਾਜ਼ਾ ਨਹੀਂ ਸੀ ਕਪਤਾਨ ਸੁਨੀਲ ਗਾਵਸਕਰ ਤੇ ਸਾਡੀ ਕਿਸਮਤ ਚੰਗੀ ਸੀ। ਕਿ ਸ੍ਰੀਲੰਕਾ ਖਿਲਾਫ਼ ਹੋਏ ਮੈਚ ’ਚ ਅਸੀਂ ਟਾਸ ਜਿੱਤ ਗਏ। (Surinder Khanna)

ਬੰਬੀਹਾ ਗੈਂਗ ਨੇ ਲਾਰੈਂਸ ਦੇ ਸ਼ੂਟਰ ਨੂੰ ਗੋਲੀਆਂ ਨਾਲ ਭੁੰਨਿਆਂ, ਫਿਰ ਲਾਸ਼ ਨੂੰ ਸਾੜ ਕੇ ਇਹ ਕਿਹਾ….

ਅਸੀਂ ਫਿਲਡਿੰਗ ਚੁਣੀ ਵਿਕਟ ਦੇ ਪਿੱਛੇ ਕੰਮ ਕਰਦਿਆਂ ਸਾਨੂੰ ਪਿੱਚ ਦਾ ਮਿਜਾਜ਼ ਸਮਝਣ ’ਚ ਮੱਦਦ ਮਿਲੀ ਤੇ ਮੈਂ ਜੰਮ ਕੇ ਆਪਣੇ ਸਟ੍ਰੋਕਸ ਖੇਡੇ, ਜਿਸ ਨਾਲ ਸਾਡੀ ਟੀਮ ਕੱਪ ਜਿੱਤ ਗਈ ਸੁਰਿੰਦਰ ਦੀ ਚੰਗੀ ਖੇਡ ਦੀ ਵਜ੍ਹਾ ਨਾਲ ਅਕਤੂਬਰ 1984 ’ਚ ਪਾਕਿਸਤਾਨ ਜਾਣ ਵਾਲੀ ਕ੍ਰਿਕਟ ਟੀਮ ’ਚ ਵੀ ਉਨ੍ਹਾਂ ਨੂੰ ਰੱਖਿਆ ਗਿਆ। ਤਿੰਨ ਮੈਚਾਂ ਦੀ ਸੀਰੀਜ਼ ਦੇ ਪਹਿਲੇ ਇੱਕ ਰੋਜ਼ਾ ’ਚ ਉਨ੍ਹਾਂ ਨੇ 31 ਦੌੜਾਂ ਬਣਾਈਆਂ, ਪਰ ਭਾਰਤੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਦੂਜੇ ਇੱਕ ਰੋਜ਼ਾ ਤੋਂ ਪਹਿਲਾਂ, ਸੁਰਿੰਦਰ ਨੂੰ ਹੈਮਸਟ੍ਰਿੰਗ ਇੰਜਰੀ ਹੋ ਗਈ, ਜਿਸ ਦੀ ਵਜ੍ਹਾ ਨਾਲ ?ਉਨ੍ਹਾਂ ਨੂੰ ਬਾਹਰ ਹੋਣਾ ਪਿਆ ਤੇ ਕਿਰਮਾਨੀ ਇੱਕ ਵਾਰ ਫਿਰ ਟੀਮ?’ਚ ਆ ਗਏ 31 ਅਕਤੂਬਰ, 1984 ਨੂੰ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਹੋ ਜਾਣ ਦੀ ਵਜ੍ਹਾ ਨਾਲ ਉਹ ਮੈਚ ਅਤੇ ਦੌਰਾ ਰੱਦ ਹੋ ਗਿਆ। (Surinder Khanna)

ਇਸ ਤੋਂ ਬਾਅਦ ਫਿਰ ਕਦੇ ਸੁਰਿੰਦਰ ਨੂੰ ਕੌਮਾਂਤਰੀ ਕ੍ਰਿਕਟ ’ਚ ਵਾਪਸੀ ਦਾ ਮੌਕਾ ਨਹੀਂ ਮਿਲ ਸਕਿਆ। ਉਨ੍ਹਾਂ ਨੇ ਪਹਿਲੇ ਏਸ਼ੀਆ ਕੱਪ ’ਚ ਭਾਰਤ ਲਈ ਜੋ ਪ੍ਰਦਰਸ਼ਨ ਕੀਤਾ, ਉਸ ’ਤੇ ਉਨ੍ਹਾਂ ਨੂੰ ਅੱਜ ਵੀ ਮਾਣ ਹੈ ਏਸ਼ੀਆ ਕੱਪ ਬਾਰੇ ਤੁਹਾਨੂੰ ਦੱਸ ਦਈਏ ਕਿ ਹੁਣ ਤੱਕ 16 ਸੀਜ਼ਨ ਖੇਡੇ ਜਾ ਚੁੱਕੇ ਹਨ ਸ੍ਰੀਲੰਕਾ ਦੀ ਟੀਮ ਸਾਰੇ ਸੀਜ਼ਨ ’ਚ ਉੱਤਰੀ ਜਦੋਂਕਿ ਭਾਰਤ-ਪਾਕਿਸਤਾਨ 15-15 ਸੀਜ਼ਨ ’ਚ ਉੱਤਰੇ ਹਨ ਹੁਣ ਤੱਕ 14 ਵਾਰ ਇੱਕ ਰੋਜ਼ਾ ਫਾਰਮੈਟ ਦੇ ਅਧਾਰ ’ਤੇ ਜਦੋਂਕਿ 2 ਵਾਰ ਟੀ20 ਫਾਰਮੈਟ ਦੇ ਅਧਾਰ ’ਤੇ ਟੂਰਨਾਮੈਂਟ ਖੇਡਿਆ ਗਿਆ ਹੈ।

Chandigarh Mayor Election ਭਲਕੇ, ਪ੍ਰਸ਼ਾਸਨ ਵੱਲੋਂ ਤਿਆਰੀਆਂ ਮੁਕੰਮਲ

ਟੀਮ ਇੰਡੀਆ ਨੇ 7 ਵਾਰ ਇੱਕ ਰੋਜ਼ਾ ਫਾਰਮੈਟ ਜਦੋਂਕਿ ਇੱਕ ਵਾਰ ਟੀ20 ਫਾਰਮੈਟ ਦਾ ਏਸ਼ੀਆ ਕੱਪ ਜਿੱਤਿਆ ਹੈ ਦੂਜੇ ਪਾਸੇ ਸ੍ਰੀਲੰਕਾ ਨੇ ਪੰਜ ਵਾਰ ਇੱਕ ਰੋਜ਼ਾ ਤਾਂ ਇੱਕ ਵਾਰ ਟੀ20 ਫਾਰਮੈਟ ਦਾ ਏਸ਼ੀਆ ਕੱਪ ਜਿੱਤਿਆ ਪਾਕਿਸਤਾਨ ਨੇ ਦੋ ਵਾਰ ਇੱਕ ਰੋਜ਼ਾ ਫਾਰਮੈਟ ਦੇ ਏਸ਼ੀਆ ਕੱਪ ’ਤੇ ਕਬਜ਼ਾ ਕੀਤਾ ਬਾਕੀ ਤਿੰਨ ਦੇਸ਼ ਬੰਗਲਾਦੇਸ਼, ਅਫ਼ਗਾਨਿਸਤਾਨ ਤੇ ਨੇਪਾਲ ਨੇ ਅਜੇ ਤੱਕ ਏਸ਼ੀਆ ਕੱਪ ਜੇਤੂਆਂ ਦੀ ਸੂਚੀ ’ਚ ਆਪਣਾ ਖਾਤਾ ਨਹੀਂ ਖੋਲ੍ਹਿਆ। (Surinder Khanna)

ਸੁਰਿੰਦਰ ਖੰਨਾ ਦਾ ਕ੍ਰਿਕੇਟ ਕਰੀਅਰ | Surinder Khanna

ਕ੍ਰਿਕਟ ਕਰੀਅਰ : ਸੁਰਿੰਦਰ ਖੰਨਾ ਰਣਜੀ ਟਰਾਫ਼ੀ ’ਚ ਦਿੱਲੀ ਲਈ ਖੇਡੇ ਉਨ੍ਹਾਂ ਨੇ 1976 ’ਚ ਆਗਾਜ਼ ਕੀਤਾ 1978-79 ’ਚ ਬੰਗਲੁਰੂ ’ਚ ਕਰਨਾਟਕ ਖਿਲਾਫ਼ ਰਣਜੀ ਟਰਾਫ਼ੀ ਫਾਈਨਲ ’ਚ ਹਰੇਕ ਪਾਰੀ (111 ਤੇ 128) ’ਚ ਇੱਕ ਸੈਂਕੜੇ ਨੇ ਸੁਰਿੰਦਰ ਖੰਨਾ ਨੂੰ ਸੁਰਖੀਆਂ ’ਚ ਲਿਆ ਦਿੱਤਾ ਉਸ ਸੀਜ਼ਨ ’ਚ, ਉਨ੍ਹਾਂ ਨੇ ਕੌਮੀ ਮੁਕਾਬਲੇ ’ਚ ਦਿੱਲੀ ਦੀ ਪਹਿਲੀ ਜਿੱਤ ’ਚ 657 ਦੌੜਾਂ (73.00) ਬਣਾਈਆਂ ਇੱਕ ਸਮਰੱਥ ਵਿਕਟਕੀਪਰ ਤੇ ਇੱਕ ਤੇਜ਼-ਤਰਾਰ ਮੱਧਕ੍ਰਮ ਬੱਲੇਬਾਜ਼, ਖੰਨਾ ਕਈ ਸਾਲਾਂ ਤੱਕ ਦਿੱਲੀ ਦੀ ਤਾਕਤ ਸਨ ਤੇ ਉਨ੍ਹਾਂ ਨੇ 70 ਦੇ ਦਹਾਕੇ ਦੇ ਆਖਰ ਤੇ 80 ਦੇ ਦਹਾਕੇ ਦੀ ਸ਼ੁਰੂਆਤ ’ਚ ਉਨ੍ਹਾਂ ਦੀਆਂ ਸਫ਼ਲਤਾਵਾਂ ’ਚ ਮੋਹਰੀ ਭੂਮਿਕਾ ਨਿਭਾਈ। (Surinder Khanna)

Indian Navy : ਨੇਵੀ ਨੇ 11 ਸਮੁੰਦਰੀ ਲੁਟੇਰਿਆਂ ਤੋਂ ਬਚਾਏ 19 ਪਾਕਿਸਤਾਨੀ Nationals, ਨੇਵੀ ਨੇ ਸੋਮਾਲੀਆ ਤੱਟ ’ਤੇ ਚ…

ਖੰਨਾ ਕੌਮਾਂਤਰੀ ਕ੍ਰਿਕਟ ’ਚ ਸਿਰਫ਼ 10 ਇੱਕ ਰੋਜ਼ਾ ਮੈਚ ਖੇਡ ਸਕੇ। ਇਨ੍ਹਾਂ ’ਚ ਉਨ੍ਹਾਂ ਨੇ 22 ਦੀ ਔਸਤ ਨਾਲ 176 ਦੌੜਾਂ ਬਣਾਈਆਂ ਤੇ ਚਾਰ ਸਟੰਪਿੰਗ ਵੀ ਕੀਤੀ ਘਰੇਲੂ ਕ੍ਰਿਕਟ ’ਚ ਦਿੱਲੀ ਲਈ ਸੁਰਿੰਦਰ ਦੇ ਦੌੜਾਂ ਬਣਾਉਣ ਦਾ ਸਿਲਸਿਲਾ ਚੱਲਦਾ ਰਿਹਾ ਉਨ੍ਹਾਂ ਨੇ 106 ਪਹਿਲੇ ਦਰਜੇ ਦੇ ਮੈਚ ਖੇਡੇ ਤੇ 43 ਦੀ ਔਸਤ ਨਾਲ 5,337 ਦੌੜਾਂ ਬਣਾਈਆਂ ਹਿਮਾਚਲ ਖਿਲਾਫ਼ 1987-88 ’ਚ ਉਨ੍ਹਾਂ ਨੇ ਨਾਬਾਦ 220 ਦੌੜਾ ਦੀ ਪਾਰੀ ਖੇਡੀ, ਜੋ ਉਨ੍ਹਾਂ ਦਾ ਬਿਹਤਰੀਨ ਪ੍ਰਦਰਸ਼ਨ ਹੈ ਸੁਰਿੰਦਰ ਨੇ ਜਦੋਂ ਏਸ਼ੀਆ ਕੱਪ ਖੇਡਿਆ ਸੀ, ਉਸ ਸਮੇਂ ਇੱਕ ਰੋਜ਼ਾ ਮੈਚਾਂ ਦਾ ਫਾਰਮੈਟ ਸੀ ਅੱਜ ਇਹ ਟੂਰਨਾਮੈਂਟ ਟੀ20 ਫਾਰਮੈਟ ’ਚ ਖੇਡਿਆ ਜਾ ਰਿਹਾ ਹੈ। (Surinder Khanna)

ਸੁਰਿੰਦਰ ਖੰਨਾ ਦੇ ਪਰਿਵਾਰ ਬਾਰੇ | Surinder Khanna

ਪਰਿਵਾਰ ਬਾਰੇ : ਸੁਰਿੰਦਰ ਖੰਨਾ ਦਾ ਜਨਮ 3 ਜੂਨ 1956 ਨੂੰ ਭਾਰਤ ਦੀ ਰਾਜਧਾਨੀ ਦਿੱਲੀ ’ਚ ਹੋਇਆ ਸੀ ਸੁਰਿੰਦਰ ਖੰਨਾ ਦੇ ਇਕਲੌਤੇ ਬੇਟੇ, ਮੰਨਤ (5 ਨਵੰਬਰ 2018) ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਕੁਝ ਹੀ ਸਾਲਾਂ ’ਚ ਸੁਰਿੰਦਰ ਲਈ ਇਹ ਦੂਜਾ ਦਿਲ ਨੂੰ ਦਹਿਲਾਉਣ ਵਾਲਾ ਨਿੱਜੀ ਜ਼ਖਮ ਸੀ ਇਸ ਤੋਂ ਪਹਿਲਾਂ ਉਨ੍ਹਾਂ ਦੀ ਪਤਨੀ ਦਾ ਲੰਮੀ ਬਿਮਾਰੀ ਕਾਰਨ ਦੇਹਾਂਤ ਹੋ ਗਿਆ ਸੀ, ਪਰ ਅੱਜ ਵੀ ਸੁਰਿੰਦਰ ਦੀ ਜਿੰਦਾਦਿਲੀ ਹੋਰਾਂ ਨੂੰ ਪ੍ਰੇਰਿਤ ਕਰਦੀ ਹੈ ਉਨ੍ਹਾਂ ਦੀ ਇੱਕ ਲੜਕੀ ਵੀ ਹੈ, ਜਿਸ ਦਾ ਨਾਂਅ ਮਹਿਕ ਹੈ ਮਹਿਕ ਦੀ ਸ਼ਾਦੀ ਹੋ ਚੁੱਕੀ ਹੈ, ਉਹ ਕਹਿੰਦੀ ਹੈ, ਪਾਪਾ ਹੁਣ ਵੀ ਏਸ਼ੀਆ ਕੱਪ ਨਾਲ ਜੁੜੀਆਂ ਯਾਦਾਂ ਨੂੰ ਸਾਂਝਾ ਕਰਦੇ ਰਹਿੰਦੇ ਹਨ। (Surinder Khanna)

ਉਨ੍ਹਾਂ ਦੇ ਮੈਚਾਂ ਦੀ ਰਿਕਾਰਡਿੰਗ ਵੀ ਅਸੀਂ ਸਾਰਿਆਂ ਨੇ ਦੇਖੀ ਹੈ ਉਹ ਸਾਡੇ ਲਈ ਬੇਹੱਦ ਮਾਣਮੱਤੇ ਪਲ ਹਨ। ਆਪਣੀ ਸੇਵਾ ਮੁਕਤੀ ਤੋਂ ਬਾਅਦ ਖੰਨਾ ਆਲ ਇੰਡੀਆ ਰੇਡੀਓ ਲਈ ਕ੍ਰਿਕਟ ਮਾਹਿਰ ਬਣ ਗਏ ਆਪਣੇ ਬਾਅਦ ਦੇ ਦਿਨਾਂ ’ਚ ਖੰਨਾ ਪੀਤਮਪੁਰਾ ਡੀਡੀਏ ਸਪੋਰਟਸ ਕੰਪਲੈਕਸ ’ਚ ਆਪਣੀ ਅਕੈਡਮੀ (ਜਿੱਥੇ ਵਿਦਿਆਰਥੀਆਂ ਦੀ ਉਮਰ 4 ਤੋਂ 35 ਤੱਕ ਹੋ ਸਕਦੀ ਹੈ) ’ਚ ਕੋਚਿੰਗ ਦਿੰਦੇ ਹਨ। ਉਹ ਸਟੀਲ ਅਥਾਰਿਟੀ ਆਫ਼ ਇੰਡੀਆ ਲਿਮਟਿਡ (ਸੇਲ) ’ਚ ਵਧੀਕ ਜਨਰਲ ਮੈਨੇਜ਼ਰ (ਖੇਡ) ਦੇ ਤੌਰ ’ਤੇ ਵੀ ਕੰਮ ਕਰਦੇ ਹਨ ਤੇ ਉਨ੍ਹਾਂ ਨੇ ਉਨ੍ਹਾਂ ਲਈ ਫੁੱਟਬਾਲ ਤੇ ਤੀਰਅੰਦਾਜ਼ੀ ਅਕੈਡਮੀਆਂ ਦੀ ਸਥਾਪਨਾ ’ਚ ਮੱਦਦ ਕੀਤੀ ਹੈ। (Surinder Khanna)