ਬੀੜ ਤਲਾਬ ਬਸਤੀ ‘ਚ ਵੀਡੀਓ ਕਾਨਫਰਸਿੰਗ ਰਾਹੀਂ ਦਿੱਲੀਓਂ ਹੁੰਦੀ ਹੈ ਹੈਰੋਇਨ ਦੀ ਸਪਲਾਈ

Supply , Heroin, Video conferencing 

ਸੁਖਜੀਤ ਮਾਨ/ਬਠਿੰਡਾ। ਬਠਿੰਡਾ ਸ਼ਹਿਰ ਨਾਲ ਲੱਗਦੀ ਬੀੜ ਤਲਾਬ ਬਸਤੀ ‘ਚ ਭਾਵੇਂ ਹੀ ਪੁਲਿਸ ਨੇ ਨਸ਼ਾ ਤਸਕਰਾਂ ਨੂੰ ਠੱਲ੍ਹ ਪਾਉਣ ਦੇ ਅਨੇਕਾਂ ਯਤਨ ਕੀਤੇ ਨੇ ਪਰ ਇਸਦੇ ਬਾਵਜੂਦ ਤਸਕਰੀ ਦਾ ਧੰਦਾ ਨਹੀਂ ਰੁਕ ਰਿਹਾ। ਤਾਜ਼ਾ ਮਾਮਲਾ ਤਾਂ ਇਸ ਬਸਤੀ ‘ਚੋਂ ਅਜਿਹਾ ਸਾਹਮਣੇ ਆਇਆ ਹੈ ਕਿ ਇੱਕ ਵਿਅਕਤੀ ਕੁਝ ਹੋਰਨਾਂ ਨੂੰ ਨਾਲ ਰਲਾ ਕੇ ਦਿੱਲੀ ਤੋਂ ਵੀਡੀਓ ਕਾਨਫਰਸਿੰਗ ਰਾਹੀਂ ਸਪਲਾਈ ਕਰਦਾ ਹੈ। ਇਸਦਾ ਖੁਲਾਸਾ ਅੱਜ ਬਸਤੀ ਨਾਲ ਸਬੰਧਿਤ ਦੋ ਜਣਿਆਂ , ਜਿਨ੍ਹਾਂ ‘ਚ ਇੱਕ ਮਹਿਲਾ ਹੈ, ਨੂੰ ਸਪੈਸ਼ਲ ਟਾਸਕ ਫੋਰਸ ਬਠਿੰਡਾ ਟੀਮ ਵੱਲੋਂ 260 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਮਗਰੋਂ ਹੋਇਆ ਹੈ। ਵੇਰਵਿਆਂ ਮੁਤਾਬਿਕ ਥਾਣੇਦਾਰ ਕ੍ਰਿਪਾਲ ਸਿੰਘ ਇੰਚਾਰਜ ਸਪੈਸ਼ਲ ਟਾਸਕ ਫੋਰਸ ਬਠਿੰਡਾ ਵੱਲੋਂ ਬੀੜ ਰੋਡ ਨੇੜੇ ਬਸਤੀ ਨੰਬਰ 6 ਤੋਂ ਅੰਗਰੇਜ ਸਿੰਘ ਉਰਫ ਗੇਜੂ ਪੁੱਤਰ ਗੁਰਜੰਟ ਸਿੰਘ ਅਤੇ ਅਮਰਜੀਤ ਕੌਰ ਪਤਨੀ ਰਮੇਸ਼ ਸਿੰਘ ਵਾਸੀਆਨ ਬਸਤੀ ਨੰਬਰ 3 ਬੀੜ ਤਲਾਬ ਨੂੰ 260 ਗ੍ਰਾਮ ਹੈਰੋਇਨ ਸਮੇਤ ਮੋਟਰਸਾਈਕਲ ਕਾਬੂ ਕੀਤਾ ਹੈ।

ਇਨ੍ਹਾਂ ਦੋਵਾਂ ਖਿਲਾਫ਼ ਐਨਡੀਪੀਐਸ ਐਕਟ ਤਹਿਤ ਥਾਣਾ ਸਦਰ ‘ਚ ਮੁਕੱਦਮਾ ਦਰਜ ਕਰ ਲਿਆ ਹੈ।ਪੁਲਿਸ ਮੁਤਾਬਿਕ ਇਨ੍ਹਾਂ ਦੋਵਾਂ ਜਣਿਆਂ ਨੇ ਮੁੱਢਲੀ ਪੁੱਛਗਿੱਛ ਦੌਰਾਨ ਮੰਨਿਆ ਕਿ ਉਹ ਇਹ ਹੈਰੋਇਨ ਦਿੱਲੀ ਤੋਂ ਆਟੋ ਰਿਕਸ਼ਾ ਜੋ ਸ਼ਕੂਰ ਬਸਤੀ ਰੇਲਵੇ ਸਟੇਸ਼ਨ ਦੇ ਬਾਹਰ ਮਿਲਦਾ ਹੈ, ਤੋਂ ਲੈ ਕੇ ਆਏ ਹਨ। ਉਨ੍ਹਾਂ ਦੱਸਿਆ ਕਿ  ਉਥੇ ਫੋਨ ਰਾਹੀਂ ਸੂਰਜ ਪੁੱਤਰ ਜੰਗੀਰ ਸਿੰਘ ਵਾਸੀ ਬੀੜ ਤਲਾਬ ਗਲੀ ਨੰਬਰ 2 ਗੱਲਬਾਤ ਕਰਦਾ ਹੈ ਤੇ ਉਨ੍ਹਾਂ ਨਾਲ ਵੀਡੀਓ ਕਾਨਫਰੰਸ ਰਾਹੀਂ ਗੱਲ ਕਰਵਾ ਕੇ ਉਨ੍ਹਾਂ ਨੂੰ ਹੈਰੋਇਨ ਦਿਵਾਉਂਦਾ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਜਣਿਆਂ ਦਾ ਹੋਰ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

ਬਸਤੀ ਦੀਆਂ ਕੁਝ ਮਹਿਲਾਵਾਂ ਵੀ ਬਣੀਆਂ ਤਸਕਰ

ਇਸ ਬਸਤੀ ‘ਚੋਂ ਪਹਿਲਾਂ ਕਈ ਮਾਮਲੇ ਅਜਿਹੇ ਸਾਹਮਣੇ ਆਏ ਹਨ, ਜਿਨ੍ਹਾਂ ‘ਚ ਮਹਿਲਾਵਾਂ ਦੀ ਵੀ ਨਸ਼ਿਆਂ ਦੀ ਤਸਕਰੀ ‘ਚ ਭੂਮਿਕਾ ਸਾਹਮਣੇ ਆਏ ਸੀ ਅੱਜ ਵਾਲੇ ਮਾਮਲੇ ‘ਚ ਵੀ ਐਸਟੀਐਫ ਟੀਮ ਨੇ ਅਮਰਜੀਤ ਕੌਰ ਪਤਨੀ ਰਮੇਸ਼ ਸਿੰਘ ਵਾਸੀਆਨ ਬਸਤੀ ਨੰਬਰ 3 ਬੀੜ ਤਲਾਬ ਨੂੰ ਕਾਬੂ ਕੀਤਾ ਹੈ ਇਨ੍ਹਾਂ ਨੇ ਅੱਗਿਓਂ ਇਸ ਹੈਰੋਇਨ ‘ਚੋਂ ਕੁਝ ਹਿੱਸਾ ਹੈਰੋਇਨ ਦਾ ਹੋਰਨਾਂ ਦੀ ਗੱਲ ਆਖੀ ਹੈ, ਉਸ ‘ਚ ਵੀ ਸੰਤੋ ਪਤਨੀ ਅਮਰ ਸਿੰਘ ਵਾਸੀ ਗਲੀ ਨੰਬਰ 2 ਬੀੜ ਤਲਾਬ ਬਠਿੰਡਾ ਦਾ ਨਾਂਅ ਹੈ।

ਦੋ ਜਣਿਆਂ ਨੇ ਅੱਗੋਂ ਲਿਆ ਚਾਰ ਦਾ ਨਾਂਅ

ਐਸਟੀਐਫ ਦੀ ਟੀਮ ਨੇ ਭਾਵੇਂ ਹੈਰੋਇਨ ਸਮੇਤ ਦੋ ਜਣਿਆਂ ਨੂੰ ਹੀ ਫੜਿਆ ਹੈ ਪਰ ਇਨ੍ਹਾਂ ਦੋਵਾਂ ਨੇ ਅੱਗੋਂ ਚਾਰ ਹੋਰ ਜਣਿਆਂ ਦਾ ਵੀ ਨਾਂਅ ਲਿਆ ਹੈ ਉਨ੍ਹਾਂ  ਦੱਸਿਆ ਕਿ ਜੋ ਹੈਰੋਇਨ ਬਰਾਮਦ ਹੋਈ ਹੈ, ਉਸ ‘ਚੋਂ ਕੁਝ ਹੈਰੋਇਨ ਸੂਰਜ ਸਿੰਘ ਪੁੱਤਰ ਜੰਗੀਰ ਸਿੰਘ, ਵਿੱਕੀ ਸਿੰਘ ਪੁੱਤਰ ਜੈਨ ਸਿੰਘ, ਸੋਨਾ ਉਰਫ ਸੁਖਚੈਨ ਪੁੱਤਰ ਪ੍ਰੀਤਮ ਸਿੰਘ, ਸੰਤੋ ਪਤਨੀ ਅਮਰ ਸਿੰਘ ਵਾਸੀਆਨ ਗਲੀ ਨੰਬਰ 2 ਬੀੜ ਤਲਾਬ ਬਠਿੰਡਾ ਦੀ ਹੈ, ਜਿਨ੍ਹਾਂ ਨੇ ਦਿੱਲੀ ਜਾਣ ਸਮੇਂ ਉਨ੍ਹਾਂ ਨੂੰ ਪੈਸੇ ਦਿੱਤੇ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।