ਜਿੰਦਾ ਅਟੱਲ ਬਿਹਾਰੀ ਵਾਜਪਾਈ ਨੂੰ ਸੁਖਬੀਰ ਨੇ ਦਿੱਤੀ ਸ਼ਰਧਾਂਜਲੀ

Sukhbir, Paid, Homage, Atal Bihari Vajpayee, Alive

ਕੁਝ ਮਿੰਟ ਬਾਅਦ ਹੋਇਆ ਗਲਤੀ ਦਾ ਅਹਿਸਾਸ, ਟਵਿੱਟ ਕੀਤਾ ਡੀਲਿਟ | Atal Bihari Vajpayee

ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਹਰ ਕਿਸੇ ਤੋਂ ਅੱਗੇ ਰਹਿਣ ਵਾਲੀ ਕਾਹਲੀ ਵਿੱਚ ਸੁਖਬੀਰ ਬਾਦਲ ਅੱਜ ਨੂੰ ਇੱਕ ਵੱਡੀ ਗਲਤੀ ਕਰ ਗਏ। ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਠੀਕ ਹੋਣ ਦੀਆਂ ਕਾਮਨਾਵਾਂ ਵਿੱਚ ਜਿੱਥੇ ਦੇਸ਼ ਕੋਨੇ ਕੋਨੇ ਵਿੱਚ ਪੂਜਾ ਤੇ ਅਰਦਾਸ ਹੋ ਰਹੀਂ ਸੀ, ਉਥੇ ਹੀ ਸੁਖਬੀਰ ਬਾਦਲ ਨੇ ਟਵੀਟ ਕਰਦੇ ਹੋਏ ਜਿੰਦਾ ਅਟਲ ਬਿਹਾਰੀ ਵਾਜਪਾਈ ਸਾਹਿਬ ਨੂੰ ਸਰਧਾਂਜਲੀ ਦੇ ਦਿੱਤੀ। (Atal Bihari Vajpayee)

ਵੀਰਵਾਰ ਨੂੰ ਅਚਾਨਕ ਅਟਲ ਬਿਹਾਰੀ ਵਾਜਪਾਈ ਸਾਹਿਬ ਦੀ ਤਬੀਅਤ ਕਾਫ਼ੀ ਜ਼ਿਆਦਾ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਮਿਲਣ ਅਤੇ ਉਨ੍ਹਾਂ ਲਈ ਦੂਆ ਕਰਨ ਲਈ ਏਮਜ਼ ਦਿੱਲੀ ਵਿਖੇ ਵੱਡੇ-ਵੱਡੇ ਲੀਡਰਾਂ ਸਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਮਿਲਣ ਲਈ ਪੁੱਜੇ ਸਨ। ਇਸ ਦੌਰਾਨ ਹਰ ਕੋਈ ਉਨ੍ਹਾਂ ਦੇ ਠੀਕ ਹੋਣ ਦੀ ਦੁਆ ਕਰ ਰਿਹਾ ਸੀ। ਇਸ ਦੌਰਾਨ ਅਚਾਨਕ ਸਾਬਕਾ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਇੱਕ ਟਵੀਟ ਕਰਦੇ ਹੋਏ ਆਪਣੇ ਟਵਿੱਟਰ ਹੈਂਡਲ ‘ਤੇ ਜਿੰਦਾ ਅਟਲ ਬਿਹਾਰੀ ਵਾਜਪਾਈ ਸਾਹਿਬ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਦੁੱਖ ਹੈ ਕਿ ਅਸੀਂ ਇੱਕ ਇਮਾਨਦਾਰ ਸਿਆਸਤਦਾਨ ਅਤੇ ਵੱਡਾ ਕਵੀ ਖੋਹ ਦਿੱਤਾ ਹੈ, ਜਿਸ ਦਾ ਉਨ੍ਹਾਂ ਨੂੰ ਬਹੁਤ ਹੀ ਜ਼ਿਆਦਾ ਦੁੱਖ ਹੈ। ਪਰਮਾਤਮਾ ਨੂੰ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਣ। (Atal Bihari Vajpayee)

ਸੁਖਬੀਰ ਬਾਦਲ ਦੇ ਇਸ ਟਵੀਟ ਤੋਂ ਬਾਅਦ ਆਮ ਜਨਤਾ ਨੇ ਉਨ੍ਹਾਂ ਨੂੰ ਰੀਟਵੀਟ ਕਰਦੇ ਹੋਏ ਕਾਫ਼ੀ ਕੁਝ ਲਿਖਣਾ ਸ਼ੁਰੂ ਕਰ ਦਿੱਤਾ ਅਤੇ ਸੁਖਬੀਰ ਬਾਦਲ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਕਿ ਉਨ੍ਹਾਂ ਨੇ ਕਿੰਨੀ ਵੱਡੀ ਗਲਤੀ ਕੀਤੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਇਸ ਟਵੀਟ ਨੂੰ ਡਿਲੀਟ ਕਰ ਦਿੱਤਾ। ਜਦੋਂ ਤੱਕ ਸੁਖਬੀਰ ਬਾਦਲ ਆਪਣੇ ਇਸ ਟਵੀਟ ਨੂੰ ਡਿਲੀਟ ਕਰਦੇ , ਉਸ ਤੋਂ ਪਹਿਲਾਂ ਹੀ ਕਈਆਂ ਨੇ ਉਨਾਂ ਦੇ ਇਸ ਟਵਿੱਟ ਨੂੰ ਡਾਊਨਲੋਡ ਕਰਦੇ ਹੋਏ ਸੋਸ਼ਲ ਮੀਡੀਆ ‘ਤੇ ਟ੍ਰੋਲ ਕਰ ਦਿੱਤਾ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਨਾ ਸਿਰਫ਼ ਸੁਖਬੀਰ ਬਾਦਲ ਦਾ ਰੱਜ ਕੇ ਮਜ਼ਾਕ ਉਡਾਇਆ ਜਾ ਰਿਹਾ ਹੈ, ਸਗੋਂ ਉਨਾਂ ਨੂੰ ਕਾਫ਼ੀ ਜ਼ਿਆਦਾ ਬੁਰਾ ਭਲਾ ਵੀ ਕਿਹਾ ਜਾ ਰਿਹਾ ਹੈ। (Atal Bihari Vajpayee)