ਜੇਐੱਨਯੂ ‘ਚ ਦੁਪਹਿਰ ਬਾਅਦ ਵਿਦਿਆਰਥੀਆਂ ਦਾ ਮਾਰਚ

Students, Other, Held, Protest, JNU Issue

ਜੇਐੱਨਯੂ ‘ਚ ਦੁਪਹਿਰ ਬਾਅਦ ਵਿਦਿਆਰਥੀਆਂ ਦਾ ਮਾਰਚ

ਨਵੀਂ ਦਿੱਲੀ (ਏਜੰਸੀ)। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ JNU ‘ਚ ਨਕਾਬਪੋਸ਼ਾਂ ਦੇ ਹਮਲੇ ਤੋਂ ਬਾਅਦ ਰਾਜਧਾਨੀ ਦੀਆਂ ਕਈ ਯੂਨੀਵਰਸਿਟੀਆਂ ‘ਚ ਦੇ ਵਿਦਿਆਰਥੀਆਂ ਤੇ ਨਾਗਰਿਕ ਸਮਾਜ ਦੇ ਲੋਕਾਂ ਨੇ ਦੋ ਵਜੇ ਰਾਤ ਤੱਕ ਪਿਲਸ ਮੁੱਖ ਦਫ਼ਤਰ ਦੇ ਸਾਹਮਣੇ ਪ੍ਰਦਰਸ਼ਨ ਕੀਤਾ। ਪੁਲਿਸ ਵੱਲੋਂ ਦੋਸ਼ੀਆਂ ਦੇ ਖਿਲਾਫ਼ ਕਾਰਵਾਈ ਦਾ ਭਰੋਸਾ ਮਿਲਣ ਤੋਂ ਬਾਅਦ ਵਿਦਿਆਰਥੀਆਂ ਨੇ ਮੁੱਖ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਰੋਕ ਦਿੱਤਾ ਅਤੇ ਸੋਮਵਾਰ ਨੂੰ ਦੁਪਹਿਰ ਇੱਕ ਵਜੇ ਜੇਐੱਨਯੂ ‘ਚ ਜਮ੍ਹਾ ਹੋਣ ਦੀ ਅਪੀਲ ਕੀਤੀ। ਪੁਲਿਸ ਮੁੱਖ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਦੌਰਾਨ ਦਿੱਲੀ ਪੁਲਿਸ ਦੇ ਬੁਲਾਰੇ ਅਤੇ ਸੈਂਟਰਲ ਜ਼ਿਲ੍ਹੇ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਰੰਧਾਵਾ ਨੇ ਵਿਦਿਆਰਥੀਆਂ ਨਾਲ ਬੈਠਕ ਕੀਤੀ ਅਤੇ ਛੇਤੀ ਹੀ ਐੱਫ਼ਆਈਆਰ ਦਰਜ਼ ਕਰਨ ਦਾ ਭਰੋਸਾ ਦਿੱਤਾ। ਇਸ ਦੇ ਨਾਲ ਹੀ ਜੇਐੱਨਯੂ ਕੈਂਪ ‘ਚ ਹਾ;ਲਾਤ ਦਾ ਜਾਇਜ਼ਾ ਲੈਣ ਲਈ ਪੰਜ ਵਿਦਿਆਰਥੀਆਂ ਦਾ ਇੱਕ ਦਲ ਪੂਲਿਸ ਦੀ ਸੁਰੱਖਿਆ ‘ਚ ਯੂਨੀਵਰਸਿਟੀ ਕੈਂਪਸ ‘ਚ ਗਿਆ। ਇਸ ਤੋਂ ਇਲਾਵਾ ਦੋ ਵਿਦਿਆਰਥੀਆਂ ਦੀ ਟੀਮ ਨੇ ਏਮਜ਼ ਜਾ ਕੇ ਜਖ਼ਮੀਆਂ ਨਾਲ ਮੁਲਾਕਾਤ ਕੀਤੀ ਹੈ।

  • ਯੂਨੀਵਰਸਿਟੀ ਕੈਂਪ ‘ਚ ਪੁਲਿਸ ਨੇ ਰਾਤ ਭਰ ਫਲੈਗ ਮਾਰਚ ਕੀਤਾ
  • ਅਤੇ ਇਸ ਦੌਰਾਨ ਸਾਬਰਮਤੀ ਹੋਸਟਲ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੇ ਪੁਲਿਸ ਵਾਪਸ ਜਾਓ ਦੇ ਨਾਅਰੇ ਲਾਏ।
  • ਅੱਜ ਦੁਪਿਹਰ ਬਾਅਦ ਯੂਨੀਵਰਸਿਟੀ ਕੈਂਪਸ ‘ਚ ਵਿਦਿਆਰਥੀਆਂ ਦਾ ਮਾਰਚ ਕੱਢਿਆ ਜਾਵੇਗਾ
  • ਜਿਸ ‘ਚ ਹੋਰ ਯੂਨੀਰਵਰਸਿਟੀ ਦੇ ਵਿਦਿਆਰਥੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ।

ਹਿੰਸਾ ਮਾਮਲੇ ‘ਚ ਐੱਫ਼ਆਈਆਰ ਦਰਜ਼

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ‘ਚ ਐਤਵਾਰ ਨੂੰ ਹੋਈ ਹਿੰਸਾ ਮਾਮਲੇ ‘ਚ ਦਿੱਲੀ ਪਿਲਸ ਨੇ ਸੋਮਵਾਰ ਨੂੰ ਐੱਫਆਈਆਰ ਦਰਜ਼ ਕਰ ਲਈ ਹੈ। ਪੁਲਿਸ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਜੇਐੱਨਯੂ ਹਿੰਸਾ ਮਾਮਲੇ ‘ਚ ਦੰਗਾ ਫੈਲਾਉਣ ਅਤੇ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਵਰਗੀਆਂ ਧਰਾਵਾਂ ਤਹਿਤ ਐੱਫਆਈਆਰ ਦਰਜ਼ ਕੀਤੀ ਗਈ ਹੈ।

  • ਉਨ੍ਹਾਂ ਕਿਹਾ ਕਿ ਦਿੱਲੀ ਪੁਲਿਸ ਦੇ ਜੇਐੱਨਯੂ ਹਿੰਸਾ ਨੂੰ ਲੈ ਕੇ ਕਈ ਸ਼ਿਕਾਇਤਾਂ ਮਿਲੀਆਂ ਸਨ
  • ਜਿਸ ਤੋਂ ਬਾਅਦ ਐੱਫਆਈਆਰ ਦਰਜ਼ ਕੀਤੀ ਗਈ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।