ਪ੍ਰਦਰਸ਼ਨਕਾਰੀਆਂ ਨੇ ਪਾਕਿ ਸਰਕਾਰ ਤੋਂ ਵੱਡੀ ਕਾਰਵਾਈ ਦੀ ਮੰਗ ਕੀਤੀ | Sikh Community
- ਸਿੱਖ ਲੜਕੀ ਅਗਵਾ ਮਾਮਲਾ : ਭਾਰਤ ਨੇ ਕੀਤੀ ਸਖ਼ਤ ਨਿਖੇਧੀ | Sikh Community
ਨਵੀਂ ਦਿੱਲੀ (ਏਜੰਸੀ)। ਪਾਕਿਸਤਾਨ ਦੇ ਪੰਜਾਬ ਸੂਬੇ ’ਚ ਇੱਕ ਸਿੱਖ ਲੜਕੀ ਨੂੰ ਅਗਵਾ ਤੇ ਜ਼ਬਰਦਸਤੀ ਧਰਮ ਪਰਿਵਰਤਨ ਕਰਕੇ ਨਿਕਾਹ ਕਰਨ ਸਬੰਧੀ ਸਿੱਖ ਭਾਈਚਾਰੇ ’ਚ ਜ਼ਬਰਦਸਤ ਰੋਹ ਹੈ ਤੇ ਇਸ ਨੂੰ ਪ੍ਰਗਟ ਕਰਨ ਲਈ ਉਨ੍ਹਾਂ ਸੋਮਵਾਰ ਨੂੰ ਨਵੀਂ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨਰ ਦੇ ਸਾਹਮਣੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਤੇ ਪਾਕਿਸਤਾਨ ਦੇ ਵਿਰੋਧ ’ਚ ਨਾਅਰੇ ਲਾਏ ਨਵੀਂ ਦਿੱਲੀ ਦੇ ਚਾਣਕਿਆ ਪੁਰੀ ’ਚ ਸਥਿਤ ਪਾਕਿਸਤਾਨ ਹਾਈਕਮਿਸ਼ਨਰ ਸਾਹਮਣੇ ਸਿੱਖ ਭਾਈਚਾਰੇ ਸਮੇਤ ਹੋਰਨਾਂ ਵਰਗਾਂ ਦੇ ਲੋਕ ਵੱਡੀ ਗਿਣਤੀ ’ਚ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਨੇ ਅਪੀਲ ਕੀਤੀ। (Sikh Community)
ਕਿ ਲੜਕੀ ਨੂੰ ਉਸਦੇ ਮਾਪਿਆਂ ਨੂੰ ਸੌਂਪਣ ਤੇ ਪਾਕਿਸਤਾਨ ’ਚ ਘੱਟ ਗਿਣਤੀ ਦੀ ਸੁਰੱਖਿਆ ਯਕੀਨੀ ਕਰਨ ਸਬੰਧੀ ਜੰਮ ਕੇ ਨਾਅਰੇਬਾਜ਼ੀ ਕੀਤੀ ਪ੍ਰਦਰਸ਼ਨਕਾਰੀਆਂ ਦੀ ਮੰਗ ਸੀ ਕਿ ਇਮਰਾਨ ਖਾਨ ਸਰਕਾਰ ਪਾਕਿਸਤਾਨ ’ਚ ਰਹਿਣ ਵਾਲੇ ਘੱਟ ਗਿਣਤੀਆਂ ਦੀ ਸੁਰੱਖਿਆ ਯਕੀਨੀ ਕਰੇ ਉਹ ਇਸ ਮਾਮਲੇ ’ਚ ਪ੍ਰਦਰਸ਼ਨਕਾਰੀ ਪਾਕਿਸਤਾਨ ਸਰਕਾਰ ਤੋਂ ਸਖਤ ਕਾਰਵਾਈ ਦੀ ਮੰਗ ਵੀ ਕਰ ਰਹੇ ਹਨ ਪ੍ਰਦਰਸ਼ਨਕਾਰੀਆਂ ਨੇ ਇਮਰਾਨ ਖਾਨ ਦਾ ਪੁਤਲਾ ਫੂਕਿਆ। (Sikh Community)
ਕੀ ਹੈ ਮਾਮਲਾ | Sikh Community
ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਆਇਆ ਸੀ ਜਿਸ ’ਚ ਪਾਕਿਸਤਾਨ ਦੇ ਪੰਜਾਬ ਪ੍ਰਾਂਤ ’ਚ ਲੜਕੀ ਦੇ ਪਰਿਵਾਰ ਨੇ ਦੋਸ਼ ਲਾਇਆ ਸੀ, ਕਿ ਉਨ੍ਹਾਂ ਦੀ ਬੇਟੀ ਨੂੰ ਬੰਦੂਕ ਦੀ ਨੋਕ ’ਤੇ ਅਗਵਾ ਕਰਕੇ ਜ਼ਬਰਦਸਤੀ ਧਰਮ ਪਰਿਵਰਤਨ ਕਰਕੇ ਨਿਕਾਹ ਕਰਵਾ ਦਿੱਤਾ ਗਿਆ ਹੈ ਇਹ ਪੀੜਤਾ ਇੱਕ ਗ੍ਰੰਥੀ ਦੀ ਧੀ ਹੈ ਇਸ ਘਟਨਾ ਦੀ ਭਾਰਤ ਨੇ ਸਖ਼ਤ ਨਿਖੇਧੀ ਕੀਤੀ ਹੈ। (Sikh Community)