ਅਜੀਬ ਢੰਗ ਨਾਲ ਆਊਟ ਹੋਏ ਪਾਕਿ ਕ੍ਰਿਕਟਰ ਅਜ਼ਹਰ

ਅਜ਼ਹਰ ਉਸ ਸਮੇ 64 ਦੌੜਾਂ ਬਣਾ ਕੇ ਕ੍ਰੀਜ਼ ਂਤੇ ਜੰਮ ਚੁੱਕੇ ਸਨ

ਵੈਸੇ ਦੂਸਰੇ ਟੈਸਟ ਦੇ ਤੀਸਰੇ ਦਿਨ ਪਾਕਿਸਤਾਨ ਆਪਣੀ ਦੂਸਰੀ ਪਾਰੀ ‘ਚ 9 ਵਿਕਟਾਂ ‘ਤੇ 400 ਦੌੜਾਂ ਬਣਾ ਕੇ ਘੋਸ਼ਿਤ ਕੀਤੀ ਅਤੇ ਆਸਟਰੇਲੀਆ ਨੂੰ 525 ਦੌੜਾਂ ਦਾ ਪਹਾੜਨੁਮਾ ਟੀਚਾ ਦਿੱਤਾ
ਸਉਦੀ ਅਰਬ , 18 ਅਕਤੂਬਰ। 

ਪਾਕਿਸਤਾਨ ਅਤੇ ਆਸਟਰੇਲੀਆ ਦਰਮਿਆਨ ਖੇਡੇ ਜਾ ਰਹੇ ਅਬੁ ਧਾਬੀ ਟੈਸਟ ਮੈਚ ‘ਚ ਪਾਕਿਸਤਾਨ ਦੇ ਬੱਲੇਬਾਜ਼ ਅਜਹਰ ਅਲੀ ਦਾ ਰਨ ਆਊਟ ਹੋਣਾ ਕ੍ਰਿਕਟ ਇਤਿਹਾਸ ‘ਚ ਸਭ ਤੋਂ ਅਜੀਬ ਰਨ ਆਊਟ ਮੰਨਿਆ ਜਾ ਰਿਹਾ ਹੈ ਜਿਸ ‘ਤੇ ਅਜ਼ਹਰ ਦਾ ਸੋਸ਼ਲ ਮੀਡੀਆ ‘ਚ ਭਰਪੂਰ ਮਜ਼ਾਕ ਉਡਾਇਆ ਜਾ ਰਿਹਾ ਹੈ ਅਸਲ ‘ਚ ਪਾਕਿਸਤਾਨ ਦੀ ਦੂਸਰੀ ਪਾਰੀ ਦੇ 53ਵੇਂ ਓਵਰ ‘ਚ ਅਜ਼ਹਰ ਨੇ ਆਸਟਰੇਲੀਆਈ ਤੇਜ਼ ਗੇਂਦਬਾਜ਼ ਸਿਡਲ ਦੀ ਗੇਂਦ ‘ਤੇ ਸ਼ਾਟ ਖੇਡਿਆ ਤਾਂ ਗੇਂਦ ਬਾਊਂਡਰੀ ਕੋਲ ਪਹੁੰਚ ਗਈ ਪਰ ਪਿੱਚ ‘ਤੇ ਦੋਵੇਂ ਬੱਲੇਬਾਜ਼ ਅਸਦ ਸ਼ਫੀਕ ਅਤੇ ਅਜ਼ਹੀ ਅਲੀ ਨੇ ਗੇਂਦ ਨੂੰ ਚੰਗੀ ਤਰ੍ਹਾਂ ਦੇਖੇ ਬਿਨਾਂ ਚੌਕਾ ਸਮਝ ਕੇ ਕ੍ਰੀਜ਼ ‘ਦੇ ਵਿੱਚ ਹੀ ਗੱਲਾਂ ਕਰਨ ਲੱਗ ਪਏ

 
ਉੱਧਰ ਥਰਡ ਮੈਨ ਵੱਲੋਂ ਫੀਲਡਰ ਨੇ ਗੇਂਦ ਨੂੰ ਥ੍ਰੋ ਕੀਤਾ ਅਤੇ ਵਿਕਟਕੀਪਰ ਪੇਨ ਨੇ ਆਰਾਮ ਨਾਲ ਗਿੱਲੀਆਂ ਉਡਾ ਕੇ ਅਜ਼ਹਰ ਨੂੰ ਰਨ ਆਊਟ ਕਰ ਦਿੱਤਾ ਜਦੋਂਕਿ ਇਹ ਦੋਵੇਂ ਬੱਲੇਬਾਜ਼ ਹੁਣ ਤੱਕ ਵੀ ਚੌਕਾ ਸਮਝ ਕੇ ਲਾਪਰਵਾਹੀ ਨਾਲ ਆਪਸ ‘ਚ ਗੱਲਾਂ ਕਰਨ ‘ਚ ਮਸਰੂਫ਼ ਸਨ ਇਸ ਤਰ੍ਹਾਂ ਕ੍ਰੀਜ਼ ‘ਤੇ ਜੰਮ ਚੁੱਕੇ ਅਜਹਰ ਨੂੰ 64 ਦੌੜਾਂ ਦੇ ਸਕੋਰ ‘ਤੇ ਪੇਵੇਲੀਅਨ ਪਰਤਣਾ ਪਿਆ

 
ਵੈਸੇ ਦੂਸਰੇ ਟੈਸਟ ਦੇ ਤੀਸਰੇ ਦਿਨ ਪਾਕਿਸਤਾਨ ਆਪਣੀ ਦੂਸਰੀ ਪਾਰੀ ‘ਚ 9 ਵਿਕਟਾਂ ‘ਤੇ 400 ਦੌੜਾਂ ਬਣਾ ਕੇ ਪਾਰੀ ਘੋਸ਼ਿਤ ਕੀਤੀ ਅਤੇ ਆਸਟਰੇਲੀਆ ਨੂੰ 525 ਦੌੜਾਂ ਦਾ ਪਹਾੜਨੁਮਾ ਟੀਚਾ ਦਿੱਤਾ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।