ਡੈਨਮਾਰਕ ਓਪਨ: ‘ਵਿਸ਼ਵ ਨੰ 2 ਯਾਮਾਗੁਚੀ ਨੂੰ ਹਰਾ ਸਾਇਨਾ ਕੁਆਰਟਰ ਫਾਈਨਲ ਂਚ

ਜਾਪਾਨੀ ਯਾਮਾਗੁਚੀ ਨੇ ਇਸ ਤੋਂ ਪਹਿਲਾਂ ਤੱਕ ਭਾਰਤੀ ਸਟਾਰ ਖਿਡਾਰੀ ਨੂੰ ਕਰੀਅਰ ਦੇ ਸੱਤ ਮੁਕਾਬਲਿਆਂ ਵਿੱਚੋਂ 6 ‘ਚ ਮਾਤ ਦਿੱਤੀ  ਸੀ

 

ਕੁਆਰਟਰ ਫਾਈਨਲ ਂਚ ਵੀ ਕੱਟੜ ਵਿਰੋਧੀ ਓਕੂਹਾਰਾ ਨਾਲ ਮੁਕਾਬਲਾ

ਓਡੇਂਸੇ, 18 ਅਕਤੂਬਰ

ਵਿਸ਼ਵ ਦੀ 10ਵੇਂ ਨੰਬਰ ਦੀ ਖਿਡਾਰੀ ਭਾਰਤ ਦੀ ਸਾਇਨਾ ਨੇਹਵਾਲ ਨੇ ਵੀਰਵਾਰ ਨੂੰ ਦੂਸਰੀ ਰੈਂਕ ਜਾਪਾਨ ਦੀ ਅਕਾਨੇ ਯਾਮਾਗੁਚੀ ਨੂੰ ਉਲਟਫੇਰ ਦਾ ਸ਼ਿਕਾਰ ਬਣਾਉਂਦੇ ਹੋਏ ਇੱਥੇ ਡੈਨਮਾਰਕ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਸਿੰਗਲ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕਰ ਲਿਆ
ਜਾਪਾਨੀ ਖਿਡਾਰੀ ਯਾਮਾਗੁਚੀ ਨੇ ਇਸ ਤੋਂ ਪਹਿਲਾਂ ਤੱਕ ਭਾਰਤੀ ਸਟਾਰ ਖਿਡਾਰੀ ਨੂੰ ਕਰੀਅਰ ਦੇ ਸੱਤ ਮੁਕਾਬਲਿਆਂ ਵਿੱਚੋਂ 6 ‘ਚ ਮਾਤ ਦਿੱਤੀ ਹੈ ਪਰ ਰਾਸ਼ਟਰਮੰਡਲ ਖੇਡਾਂ ਦੀ ਸੋਨ ਅਤੇ ਏਸ਼ੀਆਈ ਖੇਡਾਂ ਦੀ ਕਾਂਸੀ ਤਮਗਾ ਜੇਤੂ ਸਾਇਨਾ ਨੇ ਆਪਣੀ ਜ਼ਬਰਦਸਤ ਲੈਅ ਨੂੰ ਬਰਕਰਾਰ ਰੱਖਦੇ ਹੋਏ ਯਾਮਾਗੁਚੀ ਨੂੰ ਲਗਾਤਾਰ ਗੇਮਾਂ ‘ਚ 21-15, 21-17 ਨਾਲ ਉਲਟਫੇਰ ਦਾ ਸ਼ਿਕਾਰ ਬਣਾ ਕੇ 36 ਮਿੰਟ ‘ਚ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ
ਸਾਇਨਾ ਨੂੰ ਦੂਸਰਾ ਦਰਜਾ ਪ੍ਰਾਪਤ ਯਾਮਾਗੁਚੀ ਨੇ ਇਸ ਸਾਲ ਦੋ ਵਾਰ ਮਲੇਸ਼ੀਆ ਓਪਨ ਅਤੇ ਥਾਮਸ ਅਤੇ ਉਬੇਰਕ ਕੱਪ ‘ਚ ਹਰਾਇਆ ਸੀ ਗੈਰ ਦਰਜਾ ਭਾਰਤੀ ਖਿਡਾਰੀ ਨੇ ਪਹਿਲੀ ਗੇਮ ‘ਚ 10-10 ਦੀ ਬਰਾਬਰੀ ਤੋਂ ਬਾਅਦ ਲਗਾਤਾਰ ਛੇ ਅੰਕ ਲਏ ਅਤੇ 15-10 ਦਾ ਵਾਧਾ ਬਣਾਇਆ ਅਤੇ ਅਖ਼ਰੀ ਪਹਿਲੀ ਗੇਮ ਆਸਾਨੀ ਨਾਲ ਜਿੱਤ ਲਈ ਦੂਸਰੀ ਗੇਮ ‘ਚ ਯਾਮਾਗੁਚੀ ਨੇ ਜ਼ਿਆਦਾ ਸੰਘਰਸ਼ ਦਿਖਾਇਆ ਪਰ ਸਾਇਨਾ ਨੇ ਇੱਕ ਸਮੇਂ 8-11 ਨਾਲ ਪੱਛੜਨ ਤੋਂ ਬਾਅਦ ਲਗਾਤਾਰ ਪੰਜ ਅੰਕ ਲੈ ਕੇ ਜਾਪਾਨੀ ਖਿਡਾਰੀ ਨੂੰ 13-11 ਨਾਲ ਪਛਾੜ ਦਿੱਤਾ 16-16 ‘ਤੇ ਫਿਰ ਯਾਮਾਗੁਚੀ ਨੇ ਬਰਾਬਰੀ ਕੀਤੀ ਪਰ ਸਾਇਨਾ ਨੇ ਲਗਾਤਾਰ ਅੰਕ ਲਏ ਅਤੇ 21-17 ਨਾਲ ਗੇਮ ਅਤੇ ਮੈਚ ਆਪਣੇ ਨਾਂਅ ਕਰਕੇ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕਰ ਲਿਆ

 
ਸਾਇਨਾ ਦੇ ਸਾਹਮਣੇ ਹੁਣ ਅੱਠਵਾਂ ਦਰਜਾ ਪ੍ਰਾਪਤ ਜਾਪਾਨ ਦੀ ਹੀ ਨੋਜੋਮੀ ਓਕੂਹਾਰਾ ਦੀ ਚੁਣੌਤੀ ਹੋਵੇਗੀ ਵਿਸ਼ਵ ‘ਚ ਸੱਤਵੇਂ ਰੈਂਕ ਦੀ ਓਕੂਹਾਰਾ ਵੀ ਸਾਇਨਾ ਦੀ ਵੱਡੀ ਵਿਰੋਧੀ ਹੈ, ਜਿਸ ਨੇ ਇਸ ਸਾਲ ਕੋਰੀਆ ਓਪਨ ਅਤੇ ਇਸ ਤੋਂ ਪਹਿਲਾਂ ਇੰਡੋਨੇਸ਼ੀਆ ਖੇਡਾਂ ‘ਚ ਵੀ ਸਾਇਨਾ ਨੂੰ ਹਰਾਇਆ ਸੀ ਹਾਲਾਂਕਿ ਦੋਵਾਂ ਦਰਮਿਆਨ ਕਰੀਅਰ ‘ਚ ਹੁਣ ਤੱਕ ਹੋਏ ਕੁੱਲ 10 ਮੁਕਾਬਲਿਆਂ ‘ਚ ਸਾਇਨਾ ਦਾ ਰਿਕਾਰਡ6-4 ਦਾ ਹੈ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।