Punjab
Blackout: ਭਲਕੇ ਵੱਜੇਗਾ ਘੁੱਗੂ, ਬੰਦ ਹੋਵੇਗੀ ਬਿਜਲੀ, ਜਾਣੋ ਕੀ ਹੈ ਕਾਰਨ
Blackout: ਕਿਸੇ ਵੀ ਗੰਭੀਰ ਸਥਿਤੀ ਤੋਂ ਬਚਣ ਲਈ ਕੀਤੀ ਜਾ ਰਹੀ ਐ ਮੌਕ ਡ੍ਰਿਲ
Blackout: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਭਰ ’ਚ 24 ਅਪਰੈਲ ਨੂੰ ਮੌਕ ਡਰਿੱਲ ਕੀਤੀ ਜਾ ਰਹੀ ਹੈ ਅਤੇ ਸੂਬੇ ਭਰ ਦੇ ਸ਼ਹਿਰਾਂ ਵਿੱਚ ਘੁੱਗੂ (ਸਾਇਰਨ) ਵੱਜਣ ਦੇ ਨਾਲ ਹੀ ਕੁਝ ਇਲਾਕੇ ਵਿੱਚ ਬਿਜਲੀ ਬੰਦ ਹੋ ਜਾਵੇਗੀ ਤਾਂ ਕੁਝ ਇਲਾਕੇ ਵਿੱਚ ਨਗਰ ਨਿਗਮ ਤੋਂ ਲੈ ਕੇ ਪੁਲਿਸ ਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜੰਗ ਵਰਗੀ ਸਥਿਤੀ ਅਨੁਸਾਰ ਮੌਕ ਡਰਿੱਲ ਕੀਤੀ ਜਾਵੇਗੀ। ਇਸ ਲਈ ਜਿਲਿਆ ਦੇ ਡਿਪਟੀ ਕਮਿਸ਼ਨਰਾਂ ਨੂੰ ਪੂਰੀ ਤਿਆਰੀ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਡਿਪਟੀ ਕਮਿਸ਼ਨਰਾਂ ਵੱਲੋਂ ਹੀ ਆਪਣੇ ਪੱਧਰ ’ਤੇ ਮੌਕ ਡਰਿੱਲ ਨੂੰ ਅੰਜ਼ਾਮ ਦੇਣ ਦੇ ਨਾਲ ਹੀ ਇੱਕ ਖਾਸ ਇਲਾਕੇ ਦੀ ਚੋਣ ਵੀ ਕੀਤੀ ਜਾਵੇਗੀ।

ਇਸ ਮੌਕ ਡਰਿੱਲ ਦੌਰਾਨ ਕੁਝ ਸ਼ਹਿਰਾਂ ਦੇ ਖ਼ਾਸ ਇਲਾਕੇ ਵਿੱਚ ਬਿਜਲੀ ਨੂੰ 15 ਮਿੰਟਾਂ ਲਈ ਬੰਦ ਕਰ ਦਿੱਤਾ ਜਾਏਗਾ, ਜਦੋਂ ਕਿ ਘੁੱਗੂ ਦੀ ਆਵਾਜ਼ ਲਈ 2 ਮਿੰਟਾਂ ਦਾ ਸਮਾਂ ਤੈਅ ਕੀਤਾ ਗਿਆ ਹੈ। ਘੁੱਗੂ ਵੱਜਣਾ ਸ਼ੁਰੂ ਹੋਣ ਤੋਂ ਬਾਅਦ ਹੀ ਸਾਰੀਆਂ ਟੀਮਾਂ ਆਪਣੇ ਕੰਮਾਂ ’ਤੇ ਲੱਗ ਜਾਣਗੀਆਂ।
ਪੰਜਾਬ ਭਰ ਵਿੱਚ ਸਿਹਤ ਵਿਭਾਗ ਦੇ ਅਧਿਕਾਰੀਆਂ ਤੋਂ ਲੈ ਕੇ ਨਗਰ ਨਿਗਮ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਇਸ ਮੌਕ ਡਰਿੱਲ ਲਈ ਤਿਆਰੀ ਕਰਨ ਲਈ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਪੰਜਾਬ ਦੇ ਗ੍ਰਹਿ ਵਿਭਾਗ ਵੱਲੋਂ ਬਕਾਇਦਾ ਇਸ ਸਬੰਧੀ ਆਦੇਸ਼ ਜਾਰੀ ਕਰਦੇ ਹੋਏ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਦੇ ਆਦੇਸ਼ਾਂ ਤੋਂ ਬਾਅਦ ਹੀ ਇਸ ਮੌਕ ਡਰਿੱਲ ਕਰਨ ਦਾ ਫੈਸਲਾ ਕੀਤਾ ਗਿਆ ਹੈ।
Read Also : ਕੋਕਰੀ 'ਚ ਪਾਵਰ ਕੌਮ ਦੀਆਂ ਢਿੱਲੀਆਂ ਤਾਰਾਂ ਦੇ ਰਹੀਆਂ ਨੇ ਹਾਦਸਿਆਂ ਨੂੰ ਸੱਦਾ
ਇਸ ਮੌਕ ਡਰਿੱਲ ਵਿੱਚ ਜੰਗ ਵਰਗੀ ਸਥਿਤੀ ਤੋਂ ਲੈ ਕੇ ਕਿਸੇ ਕੁਦਰਤੀ ਆਫ਼ਤ ਤੱਕ ਦੇ ਆਉਣ ਤੋਂ ਬਾਅਦ ਦੀ ਸਥਿਤੀ ਵਿੱਚ ਆਮ ਲੋਕਾਂ ਨੂੰ ਕਿਵੇਂ ਬਚਾਇਆ ਜਾਵੇ ਅਤੇ ਉਨ੍ਹਾਂ ਨੂੰ ਸਹਾਇਤਾ ਕਿਵੇਂ ਦਿੱਤੀ ਜਾਵੇ। ਇਸ ਸਬੰਧੀ ਤਿਆਰੀ ਦੀ ਸਮੀਖਿਆ ਕੀਤੀ ਜਾਵੇਗੀ। ਇਸ ਮੌਕ ਡਰਿੱਲ ਨੂੰ ਅਸਲ ਸਥਿਤੀ ਵਾਂਗ ਹੀ ਕੀਤਾ ਜਾਵੇਗਾ ਤਾਂ ਕਿ ਹਰ ਸਾਜੋ-ਸਮਾਨ ਦੀ ਵੀ ਚੈਕਿੰਗ ਹੋ ਜਾਵੇ।
