Electrical Accident Warning: ਕੋਕਰੀ 'ਚ ਪਾਵਰ ਕੌਮ ਦੀਆਂ ਢਿੱਲੀਆਂ ਤਾਰਾਂ ਦੇ ਰਹੀਆਂ ਨੇ ਹਾਦਸਿਆਂ ਨੂੰ ਸੱਦਾ
ਪਾਵਰ ਕੌਮ ਦੀ ਲਾਪਰਵਾਹੀ ਆਈ ਸਾਹਮਣੇ
(ਵਿੱਕੀ ਕੁਮਾਰ) ਮੋਗਾ। ਅੱਜ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ (ਲੜਕੇ) ਦੀ ਸਕੂਲ ਪ੍ਰਬੰਧਕ ਕਮੇਟੀ ਅਤੇ ਪਿੰਡ ਵਾਸੀਆਂ ਵੱਲੋਂ ਮੀਟਿੰਗ ਬੁਲਾਈ ਗਈ। ਸਕੂਲ ਦੇ ਬਿਲਕੁਲ ਸਾਹਮਣੇ ਅਜੀਤਵਾਲ ਰੋਡ ਨੂੰ ਜੋੜਨ ਵਾਲਾ ਰਾਸਤਾ, ਜਿਸ ਉੱਪਰ ਤਾਰਾਂ ਦੇ ਬਹੁਤ ਜਾਲ ਹਨ ਅਤੇ ਤਾਰਾਂ ਧਰਤੀ ਤੋਂ ਪੰਜ ਫੁੱਟ ਦੀ ਦੂਰੀ ਤੱਕ ਲੰਮਕੀਆਂ ਹੋਈਆਂ ਹਨ ਜੋ ਮਹਿਕਮੇ ਦੀ ਨਜ਼ਰ ਤੋਂ ਕਈ ਸਾਲਾਂ ਤੋਂ ਬਾਹਰ ਹਨ।
ਇਸ ਲਈ ਅੱਜ ਪਿੰਡ ਦੇ ਫ਼ਿਕਰਮੰਦ ਕਿਸਾਨਾਂ ਵੱਲੋਂ ਇਸ ਮੁੱਦੇ ਵੱਲ ਧਿਆਨ ਦੇਣ ਲਈ ਸਕੂਲ ਪ੍ਰਬੰਧਕ ਕਮੇਟੀ ਦੇ ਧਿਆਨ ਵਿੱਚ ਇਹ ਅਹਿਮ ਮਸਲਾ ਲਿਆਂਦਾ ਗਿਆ ਤਾਂ ਕਮੇਟੀ ਨੇ ਤੁਰੰਤ ਸਕੂਲ ਵਿੱਚ ਕਮੇਟੀ ਦੀ ਮੀਟਿੰਗ ਬੁਲਾ ਕੇ ਕਮੇਟੀ ਮੈਂਬਰ ਗੁਰਭਿੰਦਰ ਸਿੰਘ ਅਤੇ ਬਲਵੀਰ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬੱਚਿਆਂ ਦੇ ਸਕੂਲ ਤੋਂ ਆਉਣ-ਜਾਣ ਵਾਲਾ ਇਹ ਵਿਸ਼ੇਸ਼ ਰਸਤਾ ਹੈ। ਜਿਸ ’ਤੇ ਕਈ ਸਾਲਾਂ ਤੋਂ ਇਹ ਤਾਰਾਂ ਇਸ ਤਰ੍ਹਾਂ ਹੀ ਢਿੱਲੀਆਂ ਹੋ ਕੇ ਲੰਮਕ ਰਹੀਆਂ ਹਨ। ਪਹਿਲਾਂ ਇਹ ਰਾਸਤਾ ਕੱਚਾ ਸੀ। ਹੁਣ ਕੁਝ ਸਾਲ ਪਹਿਲਾਂ ਇੱਥੇ ਇੱਟਾਂ ਦੀ ਚਿਣਾਈ ਕੀਤੀ ਗਈ ਹੈ।
ਅਜੀਤਵਾਲ ਰੋਡ ਦੀ ਰਿਪੇਅਰ ਦਾ ਕੰਮ ਚਲਦਾ ਹੋਣ ਕਰਕੇ ਇਹ ਰਸਤੇ ’ਤੇ ਆਵਾਜਾਈ ਬਹੁਤ ਜ਼ਿਆਦਾ ਵਧ ਗਈ ਹੈ। ਜਿਸ ’ਤੇ ਫਿਕਰਮੰਦੀ ਜ਼ਾਹਿਰ ਕਰਦੇ ਹੋਏ ਤੁਰੰਤ ਇਹਨਾਂ ਤਾਰਾਂ ਦੀ ਰਿਪੇਅਰ ਕਰਨ ਲਈ ਸੁੱਤੇ ਮਹਿਕਮੇ ਨੂੰ ਜਗਾਉਣ ਲਈ ਅਤੇ ਇਹਨਾਂ ਤਾਰਾਂ ਕਰਕੇ ਕਿਸੇ ਵੀ ਅਣਹੋਣੀ ਘਟਨਾ ਵਾਪਰਨ ਤੋਂ ਪਹਿਲਾਂ ਇਹਨਾਂ ਢਿੱਲੀਆਂ ਤਾਰਾਂ ਦੀ ਰਿਪੇਅਰ ਕਰਾਉਣ ਲਈ ਐਸ.ਡੀ.ਓ ਅਜੀਤਵਾਲ ਨੂੰ ਇਕ ਦਰਖਾਸਤ ਦਿੱਤੀ ਗਈ ਤਾਂ ਕਿ ਛੇਤੀ ਤੋਂ ਛੇਤੀ ਇਹ ਤਾਰਾਂ ਦੀ ਰਿਪੇਅਰ ਕੀਤੀ ਜਾਵੇ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਸਕੂਲ ਸਟਾਫ਼ ਤੋਂ ਇਲਾਵਾ ਸਕੂਲ ਦੇ ਵਿਦਿਆਰਥੀ ਵੀ ਸ਼ਾਮਿਲ ਸਨ।
About The Author