Punjab

Jalandhar News: ਜਲੰਧਰ ’ਚ ਚੱਲਦੀ ਸਕਾਰਪੀਓ ਨੂੰ ਲੱਗੀ ਭਿਆਨਕ ਅੱਗ
Punjab Youth Congress: ਧੂਰੀ ਦੇ ਸ਼ੁਭਮ ਸ਼ਰਮਾ ਸ਼ੁਭੀ ਬਣੇ ਪੰਜਾਬ ਯੂਥ ਕਾਂਗਰਸ ਦੇ ਨਵੇਂ ਸੂਬਾ ਪ੍ਰਧਾਨ
Health News: ਪੰਜਾਬ 'ਚ ਮਹਿਲਾਵਾਂ ਨੂੰ ਭਗਵੰਤ ਸਿੰਘ ਮਾਨ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸੁਰੱਖਿਅਤ ਅਤੇ ਸਮੇਂ ਸਿਰ ਪ੍ਰਜਨਨ ਸਿਹਤ ਸੇਵਾਵਾਂ ਤੱਕ ਆਸਾਨ ਪਹੁੰਚ ਦਾ ਲਾਭ
Kejriwal: ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦੇ ਤਹਿਤ ਪੰਜਾਬ ਦੀਆਂ ਔਰਤਾਂ ਨੂੰ 1 ਜੁਲਾਈ ਨੂੰ ₹3,000 ਤੇ ਦਲਿਤ ਔਰਤਾਂ ਨੂੰ ₹4,500 ਮਿਲਣਗੇ, ਇਹ ਦੁਨੀਆ ਦਾ ਸਭ ਤੋਂ ਵੱਡਾ ਮਹਿਲਾ ਸਸ਼ਕਤੀਕਰਨ ਪ੍ਰੋਗਰਾਮ ਹੈ: ਅਰਵਿੰਦ ਕੇਜਰੀਵਾਲ
Punjab Government Schemes: ਭਗਵੰਤ ਮਾਨ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ 'ਆਪ' ਵੱਲੋਂ ਦਿੱਤੀਆਂ 100% ਗਾਰੰਟੀਆਂ ਪੂਰੀਆਂ ਕੀਤੀਆਂ: ਬਲਤੇਜ ਪੰਨੂ

Welfare: ਬਲਾਕ ਮਲੋਟ ਦੀ ਜੋਨ ਨੰਬਰ 6 ਦੀ ਸਾਧ-ਸੰਗਤ ਨੇ ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ

ਸਾਧ-ਸੰਗਤ ਵੱਲੋਂ 5 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਜਿਸ ਵਿੱਚ ਘਰੇਲੂ ਵਰਤੋਂ ਦਾ ਰਾਸ਼ਨ ਦਿੱਤਾ

Satinder Mathur  Picture
Published On

Welfare:

Welfare2
Welfare: ਬਲਾਕ ਮਲੋਟ ਦੀ ਜੋਨ ਨੰਬਰ 6 ਦੀ ਸਾਧ-ਸੰਗਤ ਨੇ ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ

(ਮਨੋਜ) ਮਲੋਟ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਦੇ ਤਹਿਤ ਬਲਾਕ ਮਲੋਟ ਦੀ ਸਾਧ-ਸੰਗਤ ਵੱਧ-ਚੜ੍ਹ ਕੇ ਮਾਨਵਤਾ ਭਲਾਈ ਦੇ ਕਾਰਜ ਕਰ ਰਹੀ ਹੈ। ਇਸੇ ਕੜ੍ਹੀ ਤਹਿਤ ਬਲਾਕ ਮਲੋਟ ਦੇ ਜੋਨ ਨੰਬਰ 6 ਦੀ ਸਾਧ-ਸੰਗਤ ਨੇ ‘ਫੂਡ ਬੈਂਕ’ ਤਹਿਤ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ।

ਇਹ ਵੀ ਪੜ੍ਹੋ: Aadhaar Card Update: ਲੋਕਾਂ ਨੂੰ ਲੰਮੀਆਂ ਲਾਈਨਾਂ ਤੋਂ ਮਿਲੇਗਾ ਛੁਟਕਾਰਾ, ਮੁੱਖ ਡਾਕਘਰ ਤੇ ਆਧਾਰ ਕਾਊਂਟਰਾਂ ਦਾ ਸਮਾਂ ਵਧਾਇਆ

ਜਾਣਕਾਰੀ ਦਿੰਦਿਆਂ ਜੋਨ ਨੰਬਰ 6 ਦੇ ਪ੍ਰੇਮੀ ਸੇਵਕ ਬਿੰਟੂ ਪਾਲ ਇੰਸਾਂ ਅਤੇ ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਸੱਤਪਾਲ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਦੀਆਂ ਮਾਨਵਤਾ ਭਲਾਈ ਸਿੱਖਿਆਵਾਂ ’ਤੇ ਚੱਲਦੇ ਹੋਏ ਜੋਨ ਨੰਬਰ 6 ਦੀ ਸਾਧ-ਵੱਲੋਂ ਸਮੇਂ-ਸਮੇਂ ਤੇ ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ। ਜਿਸ ਦੇ ਤਹਿਤ ਜੋਨ 6 ਦੀ ਸਾਧ-ਸੰਗਤ ਵੱਲੋਂ 5 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਜਿਸ ਵਿੱਚ ਘਰੇਲੂ ਵਰਤੋਂ ਦਾ ਰਾਸ਼ਨ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ 5 ਲੋੜਵੰਦ ਪਰਿਵਾਰਾਂ ਨੂੰ ਜੋਨ ਦੀ ਸਾਧ-ਸੰਗਤ ਦੇ ਸਹਿਯੋਗ ਨਾਲ ਹਰ ਮਹੀਨੇ ਰਾਸ਼ਨ ਵੰਡਿਆ ਜਾਂਦਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾਣਗੇ। 

ਇਸ ਮੌਕੇ ਸੱਚੀ ਪ੍ਰੇਮੀ ਸੰਮਤੀ ਦੀਆਂ ਭੈਣਾਂ ਵਿੱਚੋਂ ਰਾਜਵਿੰਦਰ ਕੌਰ ਇੰਸਾਂ, ਕਮਲ ਇੰਸਾਂ, ਨਗ਼ਮਾ ਇੰਸਾਂ, ਸੁਖਜੀਤ ਕੌਰ ਇੰਸਾਂ (ਸੋਨੀ), ਊਸ਼ਾ ਇੰਸਾਂ, ਰਜਨੀ ਇੰਸਾਂ, ਗੁੱਡੀ ਇੰਸਾਂ, ਆਸ਼ਾ ਇੰਸਾਂ ਅਤੇ ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰਾਂ ਵਿੱਚੋਂ ਜਸਵਿੰਦਰ ਸਿੰਘ ਇੰਸਾਂ, ਗਗਨ ਇੰਸਾਂ, ਸੁਖਦਰਸ਼ਨ ਸਿੰਘ ਇਸਾਂ (ਦੀਪੂ), ਗੁਰਿੰਦਰ ਜੁਨੇਜਾ ਇੰਸਾਂ, ਧਰਮਵੀਰ ਇੰਸਾਂ, ਸੋਨੂੰ ਮਿਗਲਾਨੀ ਇੰਸਾਂ ਆਦਿ ਮੌਜੂਦ ਸਨ।

About The Author

Related Posts