ਫਿਰੋਜ਼ਪੁਰ ਲਈ ਰਾਹਤ ਭਰੀ ਖ਼ਬਰ : ਇੱਕ ਵੀ ਕੇਸ ਨਹੀਂ ਰਿਹਾ ਕੋਰੋਨਾ ਵਾਇਰਸ

Sach Kahoon Punjabi Desk Picture
Published On

ਫਿਰੋਜ਼ਪੁਰ ਲਈ ਰਾਹਤ ਭਰੀ ਖ਼ਬਰ : ਇੱਕ ਵੀ ਕੇਸ ਨਹੀਂ ਰਿਹਾ ਕੋਰੋਨਾ ਵਾਇਰਸ

ਫਿਰੋਜ਼ਪੁਰ। ਕੋਰੋਨਾ ਵਾਇਰਸ ਨਾਲ ਪੂਰੀ ਤਰ੍ਹਾਂ ਘਿਰ ਚੁੱਕੇ ਜ਼ਿਲ੍ਹਾ ਫਿਰੋਜ਼ਪੁਰ ਲਈ ਰਾਹਤ ਦੀ ਖਬਰ ਹੈ ਕਿ ਅੱਜ ਸਾਰੇ ਕੋਰੋਨਾ ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਛੁੱਟੀ ਮਿਲ ਗਈ ਹੈ। 39 ਕੋਰੋਨਾ ਮਰੀਜ਼ਾਂ ਨੂੰ ਕੱਲ੍ਹ ਘਰਾਂ ਨੂੰ ਤੋਰ ਦਿੱਤਾ ਸੀ ਜਦਕਿ ਬਾਕੀ ਰਹਿੰਦੇ 3 ਮਰੀਜ਼ਾਂ ਦੀਆਂ ਰਿਪੋਰਟ ਨੈਗੇਟਿਵ ਅਉਣ ‘ਤੇ ਅੱਜ ਸਿਵਲ ਹਸਪਤਾਲ ਵਿਚੋਂ ਛੁੱਟੀ ਦੇ ਕੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਵੱਲੋਂ ਖੁਦ ਮੌਕੇ ‘ਤੇ ਪੁੱਜ ਕੇ ਘਰਾਂ ਨੂੰ ਤੋਰ ਦਿੱਤਾ ਹੈ। ਇਸ ਮੌਕੇ ਉਹਨਾਂ ਜ਼ਿਲ੍ਹੇ ਨੂੰ ਕੋਰੋਨਾ ਮੁਕਤ ਜ਼ਿਲ੍ਹਾ ਵੀ ਐਲਾਨਿਆ। ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 44 ਮਰੀਜ਼ ਕੋਰੋਨਾ ਦੇ ਸਨ, ਜਿੰਨ੍ਹਾਂ ਵਿਚੋਂ ਇੱਕ ਦੀ ਮੌਤ ਅਤੇ ਇਕ ਮਰੀਜ਼ ਨੂੰ ਪਹਿਲਾਂ ਹੀ ਤੰਦਰੁਸਤ ਹੋਣ ‘ਤੇ ਘਰ ਭੇਜਿਆ ਜਾ ਚੁੱਕਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

About The Author

Related Posts