PRTC Employees News: ਤਨਖਾਹਾਂ ਨਾ ਮਿਲਣ ’ਤੇ ਭੜਕੇ ਪੀਆਰਟੀਸੀ ਕਾਮੇ, ਪੜ੍ਹੋ ਪੂਰੀ ਖਬਰ
ਰੋਸ ਪ੍ਰਦਰਸ਼ਨ ਕਰਦਿਆਂ ਰੱਜ ਕੇ ਕੱਢਿਆ ਗੁੱਸਾ
- ਸੈਂਕੜਿਆਂ ਦੀ ਗਿਣਤੀ ’ਚ ਇੱਕਠੇ ਹੋਏ ਵਰਕਰਾਂ ਨੇ ਕੀਤੀ ਰੈਲੀ
PRTC Employees News: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੀਆਰਟੀਸੀ ਵਰਕਰਜ਼ ਐਕਸ਼ਨ ਕਮੇਟੀ ਵੱਲੋਂ ਤਨਖਾਹਾਂ ਤੇ ਪੈਨਸ਼ਨਾਂ ਅੱਜ ਤੱਕ ਵੀ ਨਾ ਦਿੱਤੇ ਜਾਣ ਦੇ ਵਿਰੁੱਧ ਜਬਰਦਸਤ ਰੋਸ ਪ੍ਰਗਟ ਕਰਦਿਆਂ 800 ਤੋਂ ਵੱਧ ਇਕੱਠੇ ਹੋਏ ਵਰਕਰਾਂ ਨੇ ਰੈਲੀ ਵੀ ਕੀਤੀ ਤੇ ਇੱਕ ਘੰਟੇ ਤੱਕ ਰੋਸ ਮਾਰਚ ਦੀ ਸ਼ਕਲ ’ਚ ਅਕਾਸ਼ ਗੂੰਜਾਊ ਨਾਅਰਿਆਂ ਨਾਲ ਪੰਜਾਬ ਸਰਕਾਰ, ਖਜਾਨਾ ਮੰਤਰੀ ਤੇ ਪੀਆਰਟੀਸੀ ਦੀ ਮੈਨੇਜਮੈਂਟ ਵਿਰੁੱਧ ਰੱਜਕੇ ਗੁੱਸਾ ਕੱਢਿਆ। PRTC Employees News
ਇਹ ਖਬਰ ਵੀ ਪੜ੍ਹੋ : India vs Ireland: ਟੀਮ ਇੰਡੀਆ ਜੂਨ ’ਚ ਆਇਰਲੈਂਡ ਦੌਰੇ ’ਤੇ ਜਾਵੇਗੀ, 2 ਮੈਚਾਂ ਦੀ ਹੋਵੇਗੀ ਟੀ20 ਸੀਰੀਜ਼
ਅੱਜ ਦੀ ਇਸ ਰੈਲੀ, ਧਰਨਾ ਤੇ ਰੋਸ ਮਾਰਚ ਦੀ ਅਗਵਾਈ ਏਟਕ, ਇੰਟਕ, ਕਰਮਚਾਰੀ ਦਲ, ਐੱਸਸੀਬੀਸੀ, ਸੀਟੂ ਤੇ ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਏਟਕ ਦੇ ਪ੍ਰਮੁੱਖ ਨੁਮਾਇੰਦੇ ਸਰਵ ਨਿਰਮਲ ਸਿੰਘ ਧਾਲੀਵਾਲ ਕਨਵੀਨਰ, ਮੈਂਬਰਾਨ ਬਲਦੇਵ ਰਾਜ ਬੱਤਾ, ਹਰਪ੍ਰੀਤ ਸਿੰਘ ਖੱਟੜਾ, ਰਾਕੇਸ਼ ਕੁਮਾਰ ਦਾਤਾਰਪੁਰੀ, ਇੰਦਰਪਾਲ ਸਿੰਘ ਤੇ ਮੁਹੰਮਦ ਖਲੀਲ ਨੇ ਮੁਜਾਹਰਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਤੇ ਪੀਆਰਟੀਸੀ ਦੇ 10 ਹਜ਼ਾਰ ਤੋਂ ਵੱਧ ਮੌਜੂਦਾ ਤੇ ਸੇਵਾ ਮੁਕਤ ਕਰਮਚਾਰੀਆਂ ਨੂੰ ਤਨਖਾਹਾਂ ਤੇ ਪੈਨਸ਼ਰਨਾਂ ਸਮੇਂ ਸਿਰ ਦੇਣ ਵਿੱਚ ਬੁਰੀ ਤਰ੍ਹਾਂ ਫੇਲ੍ਹ ਅਤੇ ਨਾਕਾਮ ਸਾਬਤ ਹੋ ਰਹੇ ਹਨ। PRTC Employees News
ਜਾਂ ਉਹ ਇੰਨੇ ਗੈਰ ਸੰਜੀਦਾ ਹੋ ਚੁੱਕੇ ਹਨ ਕਿ ਉਨ੍ਹਾਂ ਨੂੰ ਇਹ ਵੀ ਅਹਿਸਾਸ ਨਹੀਂ ਕਿ ਕਰਮਚਾਰੀ ਜਿਨ੍ਹਾਂ ਦਾ ਰੋਟੀ ਰੋਜੀ ਦਾ ਸਾਧਨ ਹੀ ਨੌਕਰੀ ਬਦਲੇ ਮਿਲਦੀ ਤਨਖਾਹ, ਪੈਨਸ਼ਨ ਹੈ ਉਹ ਕਿਵੇਂ ਗੁਜਾਰਾ ਕਰਦੇ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਾਰੇ ਵਰਕਰਾਂ ਦੇ ਪੇਟ ਕੱਟਕੇ ਕਦੇ ਮੁਫ਼ਤ ਸਫਰ ਦੀਆਂ ਸਹੂਲਤਾਂ ਤੇ ਕਦੇ ਇੱਕ-ਇੱਕ ਹਜਾਰ ਔਰਤਾਂ ਨੂੰ ਦੇਣ ਦੇ ਵੋਟ ਵਟੋਰੂ ਐਲਾਨ ਕਰਦੀ ਹੈ ਜਿਸਦਾ ਖਮਿਆਜਾ ਦਿਨ-ਰਾਤ ਮਿਹਨਤ ਕਰਦੇ ਕਰਮਚਾਰੀ ਭੁਗਤ ਰਹੇ ਹਨ।
ਪੈਨਸ਼ਨ ਲਈ ਪਿਛਲੇ ਸਮੇਂ ਤੋਂ ਦਿੱਤੀ ਜਾਦੀ ਹਰ ਮਹੀਨੇ 6.5 ਕਰੋੜ ਰੁਪਏ ਦੀ ਗਰਾਂਟ ਬੰਦ ਕਰ ਦਿੱਤੀ। ਵਰਕਰਾਂ ਦੇ 125 ਕਰੋੜ ਰੁਪਏ ਦੇ ਤਰ੍ਹਾਂ-ਤਰ੍ਹਾਂ ਦੇ ਬਕਾਏ ਖੜ੍ਹੇ ਹਨ, ਸੇਵਾ ਮੁਕਤ ਕਰਮਚਾਰੀਆਂ ਦੇ ਸੇਵਾ ਮੁਕਤੀ ਲਾਭਾਂ ਦੇ ਪੈਸੇ 2 ਸਾਲ ਤੋਂ ਨਹੀਂ ਦਿੱਤੇ ਜਾ ਰਹੇ। ਬਜੁਰਗ ਸੇਵਾ ਮੁਕਤ ਪੈਨਸ਼ਨਰਾਂ ਦੇ ਇਲਾਜ ਦੇ ਪੈਸੇ ਇੱਕ ਸਾਲ ਤੋਂ ਵੀ ਵੱਧ ਸਮੇਂ ਤੋਂ ਨਹੀਂ ਦਿੱਤੇ ਜਾ ਰਹੇ। ਇਸ ਤੋਂ ਬਿਨਾਂ ਵਰਕਰਾਂ ਦੀਆਂ ਕਾਨੂੰਨੀ ਤੌਰ ’ਤੇ ਲਾਗੂ ਕਰਨ ਵਾਲੀਆਂ ਮੰਗਾਂ ਨੂੰ ਉੱਕਾ ਹੀ ਅਣਗੌਲਿਆ ਕਰਕੇ ਮੈਨੇਜਮੈਂਟ ਕਾਨੂੰਨਾਂ ਤੇ ਅਦਾਲਤਾਂ ਨੂੰ ਵੀ ਟਿੱਚ ਸਮਝ ਰਹੀ ਹੈ।
ਪਹਿਲੀ ਤਾਰੀਖ ਨੂੰ ਪੈਨਸ਼ਨ ਨਾ ਮਿਲਣ ’ਤੇ 5 ਤਾਰੀਖ ਨੂੰ ਹੋਣਗੇ ਮੁਜਾਹਰੇ
ਐਕਸ਼ਨ ਕਮੇਟੀ ਦੇ ਆਗੂਆਂ ਨੇ ਪੰਜਾਬ ਸਰਕਾਰ ਅਤੇ ਪੀਆਰਟੀਸੀ ਮੈਨੇਜਮੈਂਟ ਨੂੰ ਚਿਤਾਵਨੀ ਦਿੱਤੀ ਕਿ ਹਰ ਮਹੀਨੇ ਜੇਕਰ ਪਹਿਲੀ ਤਾਰੀਖ ਨੂੰ ਤਨਖਾਹ ਪੈਨਸ਼ਨ ਨਹੀਂ ਦਿੱਤੀ ਜਾਦੀ ਤਾਂ 5 ਤਾਰੀਖ ਨੂੰ ਰੋਸ ਮੁਜਾਹਰੇ ਕੀਤੇ ਜਾਇਆ ਕਰਨਗੇ ਤੇ ਹੁਣ 6 ਅਪਰੈਲ ਨੂੰ ਫਿਰ ਪਟਿਆਲਾ ਦੇ ਮੁੱਖ ਦਫਤਰ ਦੇ ਸਾਹਮਣੇ 1000 ਤੋਂ ਵੱਧ ਕਰਮਚਾਰੀ ਵਿਸ਼ਾਲ ਧਰਨਾ ਦੇਣਗੇ।
About The Author