Tree Plantation: ਕੂੜੇ ਦੇ ਡੰਪ ਤੋਂ ਬਣੀ ਪਾਰਕ ’ਚ ਵਿਧਾਇਕ ਰਾਏ ਨੇ ਲਗਾਏ ਪੌਦੇ
ਮਨੁੱਖੀ ਜੀਵਨ ਲਈ ਰੁੱਖਾਂ ਦਾ ਹੋਣਾ ਅਤੀ ਜ਼ਰੂਰੀ : ਲਖਬੀਰ ਸਿੰਘ ਰਾਏ
Tree Plantation: (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਵਿਸ਼ਵ ਵਾਤਾਵਰਨ ਦਿਵਸ ਮੌਕੇ ਹਲਕਾ ਫਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਸਰਹਿੰਦ ਸ਼ਹਿਰ ਦੀ ਡੰਪ ਵਾਲੀ ਥਾਂ ’ਤੇ ਬਣ ਰਹੀ ਪਾਰਕ ’ਚ ਵੱਖ-ਵੱਖ ਕਿਸਮਾਂ ਦੇ ਪੌਦੇ ਲਗਾਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਰਾਏ ਨੇ ਕਿਹਾ ਕਿ ਵਾਤਾਵਰਨ ਦਿਵਸ ਮਨਾਉਣ ਦਾ ਮਨੋਰਥ ਸਿਰਫ਼ ਰਸਮ ਪੂਰਤੀ ਨਹੀਂ, ਸਗੋਂ ਆਮ ਲੋਕਾਂ ਨੂੰ ਵਾਤਾਵਰਨ ’ਚ ਆ ਰਹੇ ਅਸੰਤੁਲਨ ਪ੍ਰਤੀ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਗਰਮੀ ਦਿਨ-ਪ੍ਰਤੀ-ਦਿਨ ਵੱਧ ਰਹੀ ਹੈ। ਇਸ ਸਥਿਤੀ ਨੂੰ ਦੇਖਦਿਆਂ ਸਾਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ। ਰੁੱਖਾਂ ਤੋਂ ਬਿਨਾਂ ਮਨੁੱਖੀ ਜੀਵਨ ਦੀ ਕਲਪਨਾ ਕਰਨੀ ਵੀ ਮੁਸ਼ਕਲ ਹੈ। ਰੁੱਖਾਂ ਤੋਂ ਸਾਨੂੰ ਆਕਸੀਜਨ ਮਿਲਦੀ ਹੈ ਜੋ ਸਾਡੇ ਜਿਉਣ ਲਈ ਸਹਾਈ ਸਿੱਧ ਹੁੰਦੀ ਹੈ। ਜਿੱਥੇ ਸਾਹ ਲੈਣ ਲਈ ਰੁੱਖਾਂ ਦੀ ਲੋੜ ਹੈ, ਉੱਥੇ ਗਰਮੀ ਤੋਂ ਬਚਣ ਲਈ ਵੀ ਵੱਧ ਤੋਂ ਵੱਧ ਰੁੱਖ ਲਗਾਉਣੇ ਜ਼ਰੂਰੀ ਹਨ।
ਇਹ ਵੀ ਪੜ੍ਹੋ: Bribery: ਹੈੱਡ ਕਾਂਸਟੇਬਲ 2500 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ
ਵਿਧਾਇਕ ਨੇ ਦੱਸਿਆ ਕਿ ਜਿਸ ਥਾਂ ’ਤੇ ਉਹ ਖੜ੍ਹੇ ਹਨ, ਉੱਥੇ ਪਹਿਲਾਂ ਕੂੜੇ ਦਾ ਵੱਡਾ ਡੰਪ ਹੁੰਦਾ ਸੀ। ਪਾਰਕ ਦੀ ਸ਼ਾਨ ਵਧਾਉਣ ਲਈ ਕਈ ਕਿਸਮਾਂ ਦੇ ਪੌਦੇ ਲਗਾਏ ਗਏ ਹਨ। ਉਨ੍ਹਾਂ ਨਵੇਂ ਚੁਣੇ ਗਏ ਕੌਂਸਲਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ-ਆਪਣੇ ਵਾਰਡਾਂ ’ਚ ਵੱਧ ਤੋਂ ਵੱਧ ਪੌਦੇ ਲਗਾ ਕੇ ਵਾਤਾਵਰਨ ਪ੍ਰਤੀ ਵਧੀਆ ਸੰਦੇਸ਼ ਦੇਣ। ਇਸ ਮੌਕੇ ਰਮੇਸ਼ ਕੁਮਾਰ ਸੋਨੂੰ, ਪ੍ਰਿਤਪਾਲ ਜੱਸੀ, ਬੀਰ ਦਵਿੰਦਰ ਸਿੰਘ, ਸੰਦੀਪ ਸਿੰਘ ਭੱਲ ਮਾਜਰਾ, ਸਨੀ ਚੋਪੜਾ, ਅਸੀਸ ਅਤਰੀ, ਅਸੀਸ ਸੂਦ, ਪਵੇਲ ਹਾਡਾ, ਗੌਰਵ ਅਰੋੜਾ, ਗੁਰਜੋਤ ਸਿੰਘ, ਰਵਿੰਦਰ ਬਬਲਾ, ਵਿੱਕੀ ਚੋਹਾਨ, ਐਡਵੋਕੇਟ ਰੀਨਾ ਰਾਣੀ, ਨੰਬਰਦਾਰ ਜਗਰੂਪ ਸਿੰਘ, ਬਹਾਦਰ ਖਾਨ, ਰਾਹੁਲ ਗੁਪਤਾ ਸਮੇਤ ਵੱਡੀ ਗਿਣਤੀ ’ਚ ਆਗੂ ਤੇ ਸਥਾਨਕ ਵਾਸੀ ਹਾਜ਼ਰ ਸਨ।